Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ ਚਾਰ ਖਤਰਨਾਕ ਕੈਦੀ ਫਰਾਰ

March 30, 2020 07:53 AM

ਲੁਧਿਆਣਾ, 29 ਮਾਰਚ (ਪੋਸਟ ਬਿਊਰੋ)- ਸਥਾਨਕ ਕੇਂਦਰੀ ਜੇਲ੍ਹ 'ਚੋਂ ਬੀਤੀ ਰਾਤ ਚਾਰ ਖਤਰਨਾਕ ਬੰਦੀਆਂ ਦੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਕੱਲ੍ਹ ਸਵੇਰੇ ਓਦੋਂ ਲੱਗਾ ਜਦੋਂ ਜੇਲ੍ਹ ਬੰਦੀਆਂ ਦੀ ਗਿਣਤੀ ਕੀਤੀ ਗਈ ਤਾਂ ਚਾਰ ਜਣੇ ਫਰਾਰ ਹੋ ਚੁੱਕੇ ਸਨ। ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਤਾਂ ਜ਼ਿਲਾ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਅਨੁਸਾਰ ਰਾਤ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਰਵੀ ਕੁਮਾਰ ਵਾਸੀ ਸਮਰਾਲਾ, ਸੂਰਜ ਕੁਮਾਰ ਵਾਸੀ ਧਾਂਦਰਾ ਰੋਡ, ਅਮਨ ਕੁਮਾਰ ਉਰਫ ਦੀਪਕ ਪਿੰਡ ਗੋਬਿੰਦਗੜ੍ਹ, ਅਰਸ਼ਦੀਪ ਸਿੰਘ ਉਰਫ ਸੀਪਾ ਵਾਸੀ ਸੰਗਰੂਰ ਸ਼ਾਮਲ ਹਨ। ਇਹ ਚਾਰੇ ਜਣੇ ਜੇਲ੍ਹ ਦੇ ਅਤਿ ਸੁਰੱਖਿਅਤ ਜ਼ੋਨ ਸਮਝੇ ਜਾਂਦੇ ਚੱਕੀ ਸੈੱਲ ਵਿੱਚ ਬੰਦ ਸਨ। ਰਾਤ ਇਨ੍ਹਾਂ ਦੋਸ਼ੀਆਂ ਨੇ ਸੈੱਲ ਦਾ ਦਰਵਾਜ਼ਾ ਖੋਲ੍ਹਿਆ ਤੇ ਉਥੇ ਪਏ ਕੰਬਲ ਚੁੱਕ ਲਏ। ਦਰਵਾਜ਼ਾ ਖੋਲ੍ਹ ਕੇ ਇਹ ਸਾਰੇ ਬਾਹਰ ਆ ਗਏ ਅਤੇ ਇੱਕ ਦੂਜੇ ਦੀ ਮਦਦ ਨਾਲ ਜੇਲ੍ਹ ਦੀ ਕੰਧ ਟੱਪ ਕੇ ਨਾਲ ਲੱਗਦੀ ਜਨਾਨਾ ਜੇਲ੍ਹ ਵਿੱਚ ਆ ਗਏ। ਉਥੋਂ ਇਨ੍ਹਾਂ ਨੇ ਕੰਬਲਾਂ ਦੀ ਰੱਸੀ ਬਣਾ ਕੇ ਪੰਦਰਾਂ ਫੁੱਟ ਦੇ ਕਰੀਬ ਉੱਚੀ ਕੰਧ ਟੱਪੀ ਤੇ ਫਰਾਰ ਹੋ ਗਏ।
ਸਵੇਰੇ ਜਦੋਂ ਇਨ੍ਹਾਂ ਦੇ ਫਰਾਰ ਹੋਣ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਿਲਾ ਪੁਲਸ ਦੇ ਉਚ ਅਧਿਕਾਰੀਆਂ ਨੂੰ ਦੱਸਿਆ। ਪੁਲਸ ਨੇ ਇਸ ਬਾਰੇ ਪੂਰੇ ਪੰਜਾਬ ਦੇ ਥਾਣਿਆਂ ਵਿੱਚ ਇਨ੍ਹਾਂ ਫਰਾਰ ਬੰਦੀਆਂ ਦੀਆਂ ਤਸਵੀਰਾਂ ਭੇਜ ਕੇ ਇਤਲਾਹ ਦਿੱਤੀ ਹੈ। ਇਨ੍ਹਾਂ 'ਚੋਂ ਦੋ ਬੰਦੀ ਦੀਪਕ ਅਤੇ ਸੂਰਜ ਪਹਿਲਾਂ ਵੀ ਫਰਾਰ ਹੋਏ ਸਨ। ਦੀਪਕ ਪਿਛਲੇ ਸਾਲ ਜੇਲ੍ਹ ਵਿੱਚ ਬੰਦੀਆਂ ਤੇ ਮੁਲਾਜ਼ਮਾਂ ਵਿਚਾਲੇ ਝੜਪਾਂ ਦੌਰਾਨ ਫਰਾਰ ਹੋ ਗਿਆ ਸੀ ਤੇ ਸੂਰਜ ਪੇਸ਼ੀ ਦੌਰਾਨ ਬਸ ਦਾ ਫਰਸ਼ ਤੋੜ ਕੇ ਫਰਾਰ ਹੋਇਆ ਸੀ। ਪੁਲਸ ਨੇ ਇਨ੍ਹਾਂ ਦੋਵਾਂ ਨੂੰ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਇਸ ਪਿੱਛੋਂ ਇਨ੍ਹਾਂ ਨੂੰ ਜੇਲ੍ਹ ਦੇ ਅਤਿ ਸੁਰੱਖਿਅਤ ਸਮਝੇ ਜਾਂਦੇ ਚੱਕੀ ਸੈਲ ਵਿੱਚ ਰੱਖਿਆ ਗਿਆ ਸੀ। ਕੇਂਦਰੀ ਜੇਲ੍ਹ ਵਿੱਚੋਂ ਅੱਧੀ ਰਾਤ ਫਰਾਰ ਹੋਏ ਚਾਰ ਬੰਦੀਆਂ ਦੇ ਕੇਸ ਵਿੱਚ ਏ ਡੀ ਜੀ ਪੀ ਜੇਲ੍ਹ ਪੀ ਕੇ ਸਿਨਹਾ ਨੇ ਕੱਲ੍ਹ ਦੇਰ ਸ਼ਾਮ ਜੇਲ੍ਹ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਜਾਣਕਾਰ ਸੂਤਰਾਂ ਅਨੁਸਾਰ ਸਿਨਹਾ ਨੇ ਚੱਕੀ ਸੈਲ ਦੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਅਤੇ ਸਾਰੇ ਕੇਸ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਵੱਲੋਂ ਜੇਲ੍ਹ ਦੇ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ। ਪੁਲਸ ਅਨੁਸਾਰ ਇਹ ਬੰਦੀ ਰਾਤ 11 ਵਜੇ ਦੇ ਕਰੀਬ ਫਰਾਰ ਹੋਏ। ਜਾਂਚ ਅਧਿਕਾਰੀ ਏ ਸੀ ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਪੁਲਸ ਤੇ ਜੇਲ੍ਹ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਨ੍ਹਾਂ ਨੇ ਚੱਕੀ ਸੈਲ ਦਾ ਦਰਵਾਜ਼ਾ ਕਿਵੇਂ ਖੋਲ੍ਹਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ