Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਬਰਗਾਮੋ ਵਿੱਚ ਕੋਰੋਨਾ ਕਹਿਰ ਦਾ ਕਾਰਨ ਇੱਕ ਮੈਚ ਬਣਿਆ

March 27, 2020 10:07 PM

ਰੋਮ, 27 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਇਟਲੀ 'ਚ ਬਰਗਾਮੋ ਸ਼ਹਿਰ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ। ਏਥੇ ਵਾਇਰਸ ਦੇ ਬੇਕਾਬੂ ਹੋਣ ਦਾ ਇੱਕ ਅਹਿਮ ਕਾਰਨ ਪਤਾ ਲੱਗਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਐਟਲਾਂਟਾ ਅਤੇ ਵੇਲੈਂਸੀਆ ਵਿਚਕਾਰ ਸੈਨ ਸਿਰੋ ਸਟੇਡੀਅਮ ਵਿੱਚ ਖੇਡੇ ਗਏ ਫੁੱਟਬਾਲ ਮੈਚ ਕਾਰਨ ਸਵਾ ਲੱਖ ਦੀ ਆਬਾਦੀ ਵਾਲੇ ਬਰਗਾਮੋ ਵਿੱਚ ਵਾਇਰਸ ਤੇਜ਼ੀ ਨਾਲ ਫੈਲ ਗਿਆ। ਇਹ ਮੈਚ ਫਰਵਰੀ ਵਿੱਚ ਇਟਲੀ ਵਿੱਚ ਸਥਾਨਕ ਪੱਧਰ 'ਤੇ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਦੋ ਦਿਨ ਪਹਿਲੇ ਖੇਡਿਆ ਗਿਆ ਸੀ। ਮੈਚ ਵੇਲੇ ਸਟੇਡੀਅਮ ਵਿੱਚ 45,792 ਦਰਸ਼ਕ ਸਨ। ਇਸ ਯੂਰਪੀ ਦੇਸ਼ ਵਿੱਚ ਅੱਜ ਤੱਕ ਕਰੀਬ 75 ਹਜ਼ਾਰ ਲੋਕ ਇਸ ਵਾਇਰਸ ਤੋਂ ਪ੍ਰਭਾਵਤ ਨਿਕਲੇ ਹਨ ਅਤੇ ਸਾਢੇ ਸੱਤ ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ।
ਉੱਤਰੀ ਇਟਲੀ ਦੇ ਮਿਲਾਨ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਬਰਗਾਮੋ ਵਿੱਚ ਸਭ ਤੋਂ ਵੱਧ ਪੀੜਤ ਦੱਸੇ ਜਾਂਦੇ ਹਨ। ਸ਼ਹਿਰ ਵਿੱਚ ਵਿਗੜੇ ਹਾਲਾਤ ਨਾਲ ਨਜਿੱਠਣ ਲਈ ਫੌਜ ਲਾਈ ਗਈ ਹੈ। ਬਰਗਾਮੋ ਦੇ ਮੇਅਰ ਜਾਰਜੀਓ ਗੋਰੀ ਨੇ ਇੱਕ ਫੇਸਬੁਕ ਚੈਟ ਵਿੱਚ ਕਿਹਾ ਕਿ ਮੱਧ ਫਰਵਰੀ ਤੱਕ ਅਸੀਂ ਹਾਲਾਤ ਬਾਰੇ ਕੁਝ ਨਹੀਂ ਜਾਣਦੇ ਸੀ ਕਿ ਕੀ ਹੋ ਰਿਹਾ ਹੈ?। ਜੇ ਇਹ ਸੱਚ ਹੈ ਕਿ ਯੂਰਪ ਵਿੱਚ ਜਨਵਰੀ ਵਿੱਚ ਵਾਇਰਸ ਪੁੱਜ ਗਿਆ ਸੀ ਤਾਂ ਇਸ ਦੀ ਪੂਰੀ ਆਸ ਹੈ ਕਿ ਸੈਨ ਸਿਰੋ ਵਿੱਚ ਮੈਚ ਦੇਖਣ ਵਾਲੇ ਕਰੀਬ 45 ਹਜ਼ਾਰ ਬਰਗਾਮੋ ਵਾਸੀ ਵੀ ਕੋਰੋਨਾ ਦੇ ਵਾਇਰਸ ਤੋਂ ਪ੍ਰਭਾਵਤ ਹੋਏ ਹੋਣਗੇ। ਇਹ ਵੀ ਸੰਭਵ ਹੋ ਸਕਦਾ ਹੈ ਕਿ ਮੈਚ ਦੇਖਣ ਵਾਲਿਆਂ ਕਾਰਨ ਗਿਣਤੀ ਵੱਡੀ ਹੋ ਸਕਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ