* ਰਾਜਾ-ਰਾਣੀ ਨੇ ਖੁਦ ਨੂੰ ਵੱਖਰਾ ਰੱਖਣ ਦਾ ਫੈਸਲਾ ਲਿਆ
ਕੁਆਲਾਲੰਪੁਰ, 27 ਮਾਰਚ (ਪੋਸਟ ਬਿਊਰੋ)- ਮਲੇਸ਼ੀਆ ਦੇ ਰਾਜ ਮਹਿਲ ਦੇ ਸੱਤ ਕਾਰਿੰਦੇ ਕੋਰੋਨਾ ਤੋਂ ਪ੍ਰਭਾਵਤ ਪਾਏ ਗਏ ਹਨ। ਇਸ ਦੇ ਬਾਅਦ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਤੂੰਕੁ ਅਜੀਜ਼ਾ ਮੈਮੁਨਾ ਇਸਕੰਦਰੀਆ ਨੇ ਖੁਦ ਨੂੰ ਵੱਖਰੇ ਰੱਖਣ ਦਾ ਫੈਸਲਾ ਲਿਆ ਹੈ।
ਮਹਿਲ ਦੇ ਬੁਲਾਰੇ ਨੇ ਦੱਸਿਆ ਕਿ ਸੱਤ ਮੁਲਾਜ਼ਮ ਮੰਗਲਵਾਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸਨ ਤੇ ਸਿਹਤ ਅਧਿਕਾਰੀ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਾਇਰਸ ਕਿਹੜੇ ਸਰੋਤ ਤੋਂ ਫੈਲਿਆ ਹੈ। ਉਸ ਨੇ ਦੱਸਿਆ ਕਿ ਦੇਸ਼ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਤੇ ਰਾਣੀ ਦੀ ਵੀ ਜਾਂਚ ਕੀਤੀ ਗਈ ਅਤੇ ਦੋਵੇਂ ਪ੍ਰਭਾਵਤ ਪਾਏ ਗਏ ਹਨ। ਬੁਲਾਰੇ ਨੇ ਦੱਸਿਆ ਕਿ ਸ਼ਾਹੀ ਜੋੜੇ ਨੇ ਬੁੱਧਵਾਰ ਤੋਂ ਖੁਦ ਨੂੰ ਵੱਖਰੇ ਰੱਖਣ ਲਈ ਫੈਸਲਾ ਲਿਆ ਹੈ। ਇਸ ਦੌਰਾਨ ਮਹਿਲ ਨੂੰ ਵਾਇਰਸ ਮੁਕਤ ਕੀਤਾ ਜਾਵੇਗਾ। ਮਲੇਸ਼ੀਆ ਵਿੱਚ ਇਸ ਵਾਇਰਸ ਨਾਲ ਅੱਜ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਲ 1,796 ਲੋਕ ਇਸ ਨਾਲ ਪ੍ਰਭਾਵਤ ਹਨ। ਦੇਸ਼ ਵਿੱਚ 14 ਅਪ੍ਰੈਲ ਤੱਕ ਦੇ ਲਈ ਲਾਕਡਾਊਨ ਐਲਾਨਿਆ ਗਿਆ ਹੈ।