Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕਾਂਗਰਸੀ ਨੇਤਾਵਾਂ ਵਿੱਚ ਪੁਰਾਣੀ ਸੋਚ ਅਜੇ ਵੀ ਕਾਇਮ

March 27, 2020 08:31 AM

-ਵਕੀਲ ਅਹਿਮਦ
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੱਜ ਸੱਚਮੁੱਚ ਚਿੰਤਾ ਜਨਕ ਸਥਿਤੀ ਵਿੱਚ ਆ ਖੜ੍ਹੀ ਹੋਈ ਹੈ। ਇੱਕ ਤੋਂ ਬਾਅਦ ਇੱਕ ਇਹ ਪਾਰਟੀ ਛੱਡ ਕੇ ਜਾ ਰਹੇ ਆਗੂਆਂ ਵਿੱਚ ਇੱਕ ਨਾਂਅ ਜਯੋਤਿਰਾਦਿੱਤਿਆ ਸਿੰਧੀਆ ਦਾ ਜੁੜ ਗਿਆ ਹੈ। ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਿਆਂ ਅੱਠ ਮਹੀਨੇ ਹੋ ਚੁੱਕੇ ਹਨ। ਕਾਫੀ ਸਮੇਂ ਬਾਅਦ ਸੋਨੀਆ ਗਾਂਧੀ ਨੂੰ ਅੰਤਿ੍ਰਮ ਪ੍ਰਧਾਨ ਬਣਾਇਆ ਗਿਆ, ਪਰ ਪਾਰਟੀ 'ਚ ਪੂਰੇ ਸਮੇਂ ਦੇ ਪ੍ਰਧਾਨ ਦੀ ਨਿਯੁਕਤੀ ਅਜੇ ਨਹੀਂ ਹੋ ਸਕੀ। ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਮੂਹਰੇ ਕਾਂਗਰਸ ਮਜ਼ਬੂਤੀ ਨਾਲ ਖੜ੍ਹੀ ਨਹੀਂ ਹੋ ਰਹੀ। ਏਦਾਂ ਜਾਪਦਾ ਹੈ ਕਿ ਕਾਂਗਰਸੀ ਆਗੂਆਂ ਦੀ ਪੁਰਾਣੀ ਸੋਚ ਸ਼ਾਇਦ ਅਜੇ ਵੀ ਹੈ ਕਿ ਭਾਜਪਾ ਸਰਕਾਰ ਆਪਣੀਆਂ ਗਲਤੀਆਂ ਨਾਲ ਖਤਮ ਹੋ ਜਾਵੇਗੀ, ਪਰ ਅਜਿਹਾ ਨਹੀਂ ਹੋ ਰਿਹਾ। ਨਰਿੰਦਰ ਮੋਦੀ ਭਾਜਪਾ ਵਿੱਚ ਅਤਿਅੰਤ ਮਜ਼ਬੂਤ ਲੀਡਰਸ਼ਿਪ ਬਣ ਗਏ ਹਨ। ਉਨ੍ਹਾਂ ਦੀ ਕਾਟ ਲਈ ਕਾਂਗਰਸ ਵਿੱਚ ਇੱਕ ਵੀ ਨੇਤਾ ਦਮਖਮ ਦੇ ਨਾਲ ਖੜ੍ਹਾ ਨਹੀਂ ਜਾਪਦਾ। ਰਾਹੁਲ ਗਾਂਧੀ ਨੇ ਕੋਸ਼ਿਸ਼ ਕੀਤੀ, ਪਰ ਉਹ ਟਿਕ ਨਹੀਂ ਸਕੇ। ਕਾਂਗਰਸ ਨੇਤਾ ਨਰਿੰਦਰ ਮੋਦੀ ਸਰਕਾਰ 'ਤੇ ਤਾਨਾਸ਼ਾਹੀ ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹਨ, ਪਰ ਇਸ ਲਈ ਜ਼ਿੰਮੇਵਾਰ ਕੌਣ ਹੈ? ਉਂਜ ਕਾਂਗਰਸ ਅਜੇ ਵੀ ਇਕਲੌਤੀ ਪਾਰਟੀ ਹੈ, ਜਿਸ ਦਾ ਦੇਸ਼ ਦੇ ਹਰ ਕੋਨੇੇ ਵਿੱਚ ਆਧਾਰ ਹੈ।
ਲੋਕ ਸਭਾ ਵਿੱਚ ਗਿਣਤੀ ਘੱਟ ਹੈ ਤਾਂ ਕੀ ਹੋਇਆ? ਉਨ੍ਹਾਂ ਲੋਕਾਂ ਦਾ ਬਦਲ ਕਾਂਗਰਸ ਨੂੰ ਬਣਨਾ ਹੀ ਹੋਵੇਗਾ, ਜੋ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਦੀ ਅਗਵਾਈ ਕਰਨੀ ਹੀ ਹੋਵੇਗੀ। ਜਦੋਂ 2019 ਮਈ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਲੋਕਾਂ ਨਾਲ ਗੱਲਬਾਤ ਸਮੇਂ ਮਹਿਸੂਸ ਹੋ ਰਿਹਾ ਸੀ ਕਿ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਹੋਰ ਲੋਕ ਬਦਲ ਸਾਹਮਣੇ ਨਾ ਹੋਣ ਕਾਰਨ ਵੀ ਨਰਿੰਦਰ ਮੋਦੀ ਨਾਲ ਖੜ੍ਹੇ ਰਹੇ। ਕਾਂਗਰਸ ਨੇਤਾ ਨਰਿੰਦਰ ਮੋਦੀ ਦਾ ਸਾਹਮਣਾ ਕਰਨ ਵਿੱਚ ਕਮਜ਼ੋਰ ਸਾਬਤ ਹੋ ਰਹੇ ਹਨ ਤੇ ਕਾਂਗਰਸ ਲੀਡਰਸ਼ਿਪ ਸਮਝ ਨਹੀਂ ਸਕੀ ਕਿ ਲੋਕ ਕੀ ਚਾਹੁੰਦੇ ਹਨ। ਅੱਜ ਕਾਂਗਰਸ ਦੀ ਬੁਰੀ ਹਾਲਤ ਦਾ ਕਾਰਨ ਦੂਰਅੰਦੇਸ਼ੀ ਰਣਨੀਤੀ ਨਾ ਬਣਨਾ ਅਤੇ ਜਨਤਾ ਦਲ ਆਗੂਆਂ ਦਾ ਸਿੱਧਾ ਨਾ ਜੁਣਨਾ ਹੈ।
ਕਾਂਗਰਸ ਪਾਰਟੀ ਤੁਰੰਤ ਲਾਭ ਲਈ ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਸਿਰਫ ਭਾਜਪਾ ਨੂੰ ਰੋਕਣ ਦੀ ਨੀਤ ਨਾਲ ਕਦੀ ਸਮਾਜਵਾਦੀ ਪਾਰਟੀ ਨੂੰ ਤੇ ਕਦੀ ਬਹੁਜਨ ਸਮਾਜ ਪਾਰਟੀ ਨੂੰ ਮਦਦ ਦੇਂਦੀ ਰਹੀ। ਉਸ ਸਮੇੇ ਪਾਰਟੀ ਦੇ ਸੀਨੀਅਰ ਨੇਤਾ ਨਾਰਾਇਣ ਦੱਤ ਤਿਵਾੜੀ ਨੇ ਕਾਂਗਰਸ ਦੀ ਇਸ ਨੀਤੀ ਦੇ ਵਿਰੋਧ ਵਿੱਚ ਕਾਂਗਰਸ ਛੱਡ ਕੇ ਤਿਵਾੜੀ ਕਾਂਗਰਸ ਬਣਾ ਲਈ ਸੀ। ਨਤੀਜਾ ਉਹੀ ਹੋਇਆ, ਭਾਜਪਾ ਨੂੰ ਰੋਕਣ ਦੀ ਨੀਤੀ ਕਾਰਨ ਉਤਰ ਪ੍ਰਦੇਸ਼ ਵਿੱਚ ਕਾਂਗਰਸ ਖੁਦਕੁਸ਼ੀ ਕਰ ਬੈਠੀ। ਇਹ ਨੀਤੀ ਹਾਲ ਹੀ ਵਿੱਚ ਕਰਨਾਟਕ ਵਿੱਚ ਵੀ ਅਪਣਾਈ ਗਈ, ਜਦੋਂ ਜਨਤਾ ਦਲ (ਐੱਸ) ਦੇ ਥੋੜ੍ਹੇ ਜਿਹੇ ਵਿਧਾਇਕਾਂ ਨੂੰ ਸਮਰਥਨ ਦੇ ਕੇ ਕਾਂਗਰਸ ਨੇ ਉਥੇ ਉਨ੍ਹਾਂ ਦੀ ਸਰਕਾਰ ਬਣਾਈ, ਮਕਸਦ ਉਹੀ, ਭਾਜਪਾ ਪਾਰਟੀ ਨੇ ਜੇ ਬਹੁਤ ਪਹਿਲਾਂ ਹੀ ਦੂਰ ਦੀ ਸੋਚ ਨਾ ਰੱਖੀ ਹੁੰਦੀ ਤਾਂ ਸ਼ਾਇਦ ਅੱਜ ਭਾਜਪਾ ਵੀ ਇੰਨੀ ਮਜ਼ਬੂਤ ਨਾ ਹੁੰਦੀ।
ਦੂਸਰਾ ਸਭ ਤੋਂ ਵੱਡਾ ਇਸ ਪਾਰਟੀ ਦੇ ਪਤਨ ਦਾ ਕਾਰਨ ਇਸ ਦੇ ਆਗੂਆਂ ਦਾ ਜਨਤਾ ਨਾਲ ਸਿੱਧਾ ਜੋੜ ਨਾ ਹੋਣਾ ਵੀ ਹੈ। ਅਜੇ ਵੀ ਇਸ ਪਾਰਟੀ ਵਿੱਚ ਅਜਿਹੇ ਬਹੁਤ ਆਗੂ ਹਨ, ਜਿਨ੍ਹਾਂ ਨੂੰ ਲੋਕ ਸਿਰਫ ਟੈਲੀਵਿਜ਼ਨ ਸਕਰੀਨ 'ਤੇ ਵੇਖਦੇ ਹਨਂ। ਮੈਂ ਸਮਝਦਾ ਹਾਂ ਕਿ ਪਾਰਟੀ ਨੂੰ ਪੈਰਾਂ 'ਤੇ ਖੜ੍ਹਾ ਹੋਣ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ 'ਚ ਪ੍ਰਾਇਮਰੀ ਪੱਧਰ ਤੋਂ ਸ਼ੁਰੂਆਤ ਕਰਨੀ ਹੋਵੇਗੀ। ਪਾਰਟੀ ਨੂੰ ਇਸ ਸਮੇਂ ਤਾਕਤਵਰ ਲੀਡਰਸ਼ਿਪ ਦੀ ਲੋੜ ਹੈ ਤੇ ਉਹ ਗਾਂਧੀ ਪਰਵਾਰ ਤੋਂ ਇਲਾਵਾ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਇਸ ਨਾਲ ਉਸ 'ਤੇ ਵੰਸ਼ਵਾਦੀ ਅਤੇ ਨੇਤਾਵਾਂ ਤੋਂ ਚਾਪਲੂਸ ਹੋਣ ਦਾ ਠੱਪਾ ਹਟ ਜਾਵੇਗਾ। ਇੱਕ ਨਾ ਇੱਕ ਦਿਨ ਤਾਂ ਇਹ ਹੋਣਾ ਹੈ। ਮੇਰੇ ਵਿਚਾਰ ਨਾਲ ਅਜੇ ਕਿਉਂ ਨਹੀਂ। ਮੇਰੀ ਕਿਸੇ ਕਾਂਗਰਸੀ ਨੇਤਾ ਨਾਲ ਮੁਲਾਕਾਤ ਨਹੀਂ ਹੋਈ, ਹੋਵੇਗੀ ਤਾਂ ਮੈਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਜ਼ਮੀਨ ਨਾਲ ਜੁੜੋ, ਇਮਾਨਦਾਰ, ਮਿਹਨਤੀ ਆਗੂਆਂ ਨੂੰ ਅੱਗੇ ਲਿਆ ਕੇ ਪਾਰਟੀ ਮਜ਼ਬੂਤ ਕਰਨ ਲਈ ਕੰਮ ਕਰਨ, ਲੀਡਰਸ਼ਿਪ ਅਜਿਹੀ ਹੋਵੇ, ਜੋ ਟਾਲ ਮਟੋਲ ਨਾ ਕਰੇ, ਜਿਵੇਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਮੇਂ ਹੋਇਆ। ਭੁਪਿੰਦਰ ਸਿੰਘ ਹੁੱਡਾ ਜ਼ਮੀਨੀ ਨੇਤਾ ਹਨ। ਲੋਕਾਂ ਨਾਲ ਜੁੜੇ ਹਨ, ਪਰ ਉਨ੍ਹਾਂ ਨੂੰ ਚੋਣਾਂ ਦੀ ਕਮਾਨ ਬਹੁਤ ਦੇਰ ਨਾਲ ਦਿੱਤੀ ਗਈ। ਲੋਕ ਇਹੀ ਕਹਿੰਦੇ ਹਨ ਕਿ ਜੇ ਹੁੱਡਾ ਨੂੰ ਪਹਿਲਾਂ ਕਮਾਂਡ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਨਤੀਜਾ ਕੁਝ ਹੋਰ ਹੁੰਦਾ।
ਇੰਝ ਹੀ ਜੇ ਜਯੋਤਿਰਾਦਿੱਤਿਆ ਨੂੰ ਸਮਝਣ ਦਾ ਯਤਨ ਲੀਡਰਸ਼ਿਪ ਕਰਦੀ ਤਾਂ ਸ਼ਾਇਦ ਉਹ ਪਾਰਟੀ ਛੱਡਣ ਦਾ ਮਨ ਬਦਲ ਲੈਂਦੇ। ਗੱਲਾਂ ਬਹੁਤ ਹਨ ਤੇ ਕਾਂਗਰਸ ਨੇਤਾ ਵੀ ਸਮਝਦੇ ਹਨ ਕਿ ਕੀ ਕਰਨਾ ਹੈ? ਫਿਰ 2024 ਦੀਆਂ ਚੋਣਾਂ ਦਾ ਇੰਤਜ਼ਾਰ ਨਾ ਕਰ ਕੇ ਅੱਜ ਤੋਂ ਹੀ ਪਾਰਟੀ ਵਿੱਚ ਧੁਰ ਤੋਂ ਲੈ ਕੇ ਤਬਦੀਲੀਆਂ ਦੀ ਸ਼ੁਰੂਆਤ ਕਰਨ, ਤਾਂ ਹੀ ਇਸ ਸਭ ਤੋਂ ਪੁਰਾਣੀ ਪਾਰਟੀ ਦੀ ਹੋਂਦ ਬਚੀ ਰਹੇਗੀ। ਸਭ ਤੋਂ ਪਹਿਲਾਂ ਇੱਕ ਸਪੱਸ਼ਟ ਸੋਚ, ਨਿਰਪੱਖ, ਇਮਾਨਦਾਰੀ ਅਤੇ ਵਧੀਆ ਬੁਲਾਰੇ ਦੇ ਰੂਪ ਵਿੱਚ ਇੱਕ ਅਸਰਦਾਰ ਲੀਡਰਸ਼ਿਪ ਪਾਰਟੀ ਖੜ੍ਹੀ ਕਰੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’