Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਫੂਡ ਬੈਂਕ ਨੇ ਫੋਰਡ ਸਰਕਾਰ ਨੂੰ ਭੁੱਖ ਦੇ ਸੰਕਟ ਨਾਲ ਨਜਿੱਠਣ ਦੀ ਕੀਤੀ ਅਰਜ਼ੋਈ

October 31, 2018 07:18 PM

ਓਨਟਾਰੀਓ, 31 ਅਕਤੂਬਰ (ਪੋਸਟ ਬਿਊਰੋ) : ਟੈਰੀ ਕੌਲਿਨਜ਼ ਇੱਕ ਦਹਾਕੇ ਪਹਿਲਾਂ ਹੀ ਕ੍ਰੈਕ ਕੋਕੀਨ ਦੀ ਬੁਰੀ ਲਤ ਤੋਂ ਛੁਟਕਾਰਾ ਪਾ ਚੁੱਕਿਆ ਹੈ ਤੇ ਉਦੋਂ ਤੋਂ ਹੀ ਸਥਾਈ ਕੰਮ ਦੀ ਭਾਲ ਵਿੱਚ ਹੈ।
ਪਰ 52 ਸਾਲਾ ਕੌਲਿਨ ਨੇ ਆਖਿਆ ਕਿ ਕਈ ਸਾਲਾਂ ਦੀ ਨਸ਼ੇ ਦੀ ਲਤ ਕਾਰਨ ਉਸ ਦੇ ਕ੍ਰਿਮੀਨਲ ਰਿਕਾਰਡ, ਡਰਾਈਵਰ ਲਾਇਸੰਸ ਦੀ ਕਮੀ ਤੇ ਵਿਦਿਆਰਥੀ ਲੋਨ ਜਿਸ ਕਾਰਨ, ਉਹ ਆਪਣੇ ਹੁਨਰ ਨੂੰ ਨਿਖਾਰਨ ਲਈ ਉਹ ਵਾਪਿਸ ਕਾਲਜ ਵੀ ਨਹੀਂ ਜਾ ਸਕਦਾ। ਉਸ ਨੇ ਦੱਸਿਆ ਕਿ ਵੱਖ ਵੱਖ ਕਮਿਊਨਿਟੀ ਟਰੇਨਿੰਗ ਪ੍ਰੋਗਰਾਮਾਂ ਰਾਹੀਂ ਉਹ ਆਪਣੀ ਜਿ਼ੰਦਗੀ ਬਿਹਤਰ ਬਣਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਪਰ ਪੁਰਾਣੀਆਂ ਗਲਤੀਆਂ ਉਸ ਦਾ ਖਹਿੜਾ ਹੀ ਨਹੀਂ ਛੱਡ ਰਹੀਆਂ।
ਜੀਐਮ ਅਸੈਂਬਲੀ ਲਾਈਨ ਦੇ ਸਾਬਕਾ ਵਰਕਰ ਜੋ ਕਿ ਪਿਛਲੇ 20 ਸਾਲਾਂ ਤੋਂ ਕਦੇ ਵੈਲਫੇਅਰ ਲੈਂਦਾ ਹੈ ਤੇ ਕਦੇ ਨਹੀਂ ਅਤੇ ਆਪਣੀ ਦੋ ਵਕਤ ਦੀ ਰੋਟੀ ਲਈ ਫੂਡ ਬੈਂਕਜ਼ ਉੱਤੇ ਨਿਰਭਰ ਕਰਦਾ ਹੈ, ਸੋਸਲ ਸਰਵਿਸ ਮੰਤਰੀ ਲੀਜ਼ਾ ਮੈਕਲਿਓਡ ਦੇ ਸੋਸ਼ਲ ਅਸਿਸਟੈਂਸ ਨੂੰ ਮੁੜ ਨੰਵਿਆਏ ਜਾਣ ਦੇ ਉਪਰਾਲੇ ਦੇ ਨਤੀਜੇ ਦੀ ਇੰਤਜ਼ਾਰ ਕਰ ਰਿਹਾ ਹੈ, ਜੋ ਕਿ 8 ਨਵੰਬਰ ਨੂੰ ਆਉਣ ਦੀ ਉਮੀਦ ਹੈ। ਕੌਲਿਨਜ਼ ਟੋਰਾਂਟੋ ਦੇ ਉਨ੍ਹਾਂ 100 ਫੀ ਸਦੀ ਫੂਡ ਬੈਂਕ ਯੂਜ਼ਰਜ਼ ਵਿੱਚੋਂ ਇੱਕ ਹੈ ਜੋ ਕਿ ਸੋਸ਼ਲ ਅਸਿਸਟੈਂਸ ਉੱਤੇ ਨਿਰਭਰ ਕਰਦੇ ਹਨ।
ਡੇਲੀ ਬ੍ਰੈੱਡ ਫੂਡ ਬੈਂਕਜ਼ ਦੀ ਸਾਲਾਨਾ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਪਿਛਲੇ ਸਾਲ 45 ਸਾਲ ਦੀ ਉਮਰ ਤੋਂ ਵੱਧ ਦੇ ਬਾਲਗਾਂ ਦੀ ਵੱਡੀ ਗਿਣਤੀ ਵੱਲੋਂ ਫੂਡ ਬੈਂਕ ਦਾ ਦੌਰਾ ਕੀਤਾ ਗਿਆ। ਇਸ ਉਮਰ ਵਰਗ ਦੇ ਲੋਕ ਫੂਡ ਬੈਂਕ ਦੀ ਵਰਤੋਂ ਕਰਨ ਵਾਲਿਆਂ ਦਾ 37 ਫੀ ਸਦੀ ਹਿੱਸਾ ਬਣਦੇ ਹਨ। ਕੌਲਿਨਜ਼ ਨੇ ਆਖਿਆ ਕਿ ਸਾਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਲਈ ਸੋਸ਼ਲ ਅਸਿਸਟੈਂਸ ਵਿੱਚ ਵਾਧਾ ਹੋਣਾ ਚਾਹੀਦਾ ਹੈ ਜਿਹੜੇ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਕੇ ਕਿਰਾਇਆ ਭਰਨ ਮਗਰੋਂ 570 ਡਾਲਰ ਪ੍ਰਤੀ ਮਹੀਨੇ ਉੱਤੇ ਗੁਜ਼ਾਰਾ ਕਰਦੇ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਟੋਰਾਂਟੋ ਵਿੱਚ ਫੂਡ ਬੈਂਕ ਦੀ ਵਰਤੋਂ ਵਿੱਚ 2016-17 ਦਰਮਿਆਨ ਲੱਗਭਗ 5 ਫੀ ਸਦੀ ਦੀ ਕਮੀ ਆਈ। ਪਰ 2008 ਵਿੱਚ ਆਏ ਆਰਥਿਕ ਮੰਦਵਾੜੇ ਨਾਲੋਂ ਵੀ ਇਹ ਇਸ ਸਮੇਂ 14 ਫੀ ਸਦੀ ਵੱਧ ਹੈ। ਡੇਲੀ ਬ੍ਰੈੱਡ ਦੇ ਸੀਈਓ ਨੀਲ ਹੈਦਰਿੰਗਟਨ ਨੇ ਆਖਿਆ ਕਿ ਡੱਗ ਫੋਰਡ ਦੀ ਪੀਸੀ ਸਰਕਾਰ ਵੱਲੋਂ ਓਨਟਾਰੀਓ ਸੋਸ਼ਲ ਅਸਿਸਟੈਂਸ ਸਿਸਟਮ ਨੂੰ ਓਵਰਹਾਲ ਕਰਨ ਤੋਂ ਹਫਤਾ ਪਹਿਲਾਂ ਹੀ ਜਾਰੀ ਵਿਸ਼ਲੇਸ਼ਣ ਸੋਚ ਸਮਝ ਕੇ ਕਰਵਾਇਆ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ