Welcome to Canadian Punjabi Post
Follow us on

29

March 2024
 
ਕੈਨੇਡਾ

ਕੋਵਿਡ-19 ਕਾਰਨ ਟੋਰਾਂਟੋ ਵਿੱਚ ਹੋਈਆਂ ਤਿੰਨ ਹੋਰ ਮੌਤਾਂ

March 26, 2020 07:44 PM

ਟੋਰਾਂਟੋ, 26 ਮਾਰਚ (ਪੋਸਟ ਬਿਊਰੋ) : ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਨਾਲ ਸਬੰਧਤ ਸਿਟੀ ਵਿੱਚ ਹੋਈਆਂ ਤਿੰਨ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।
ਸਿਟੀ ਮੈਡੀਕਲ ਆਫੀਸਰ ਆਫ ਹੈਲਥ ਡਾ. ਏਲੀਨ ਡੀ ਵਿੱਲਾ ਨੇ ਆਖਿਆ ਕਿ ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਹੈ, ਜਿਸ ਦੀ ਸਿਹਤ ਪਹਿਲਾਂ ਹੀ ਠੀਕ ਨਹੀਂ ਸੀ ਤੇ ਜਿਸ ਦੀ ਜਾਂਚ ਨੌਰਥ ਯੌਰਕ ਦੇ ਜਨਰਲ ਹਸਪਤਾਲ ਵਿੱਚ ਹੋਈ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਵਿਚ ਸਕਾਰਬੌਰੋ ਦੇ ਸੈਵਨ ਓਕਸ ਲਾਂਗ ਟਰਮ ਕੇਅਰ ਦੇ ਦੋ ਵਾਸੀ ਵੀ ਸ਼ਾਮਲ ਹਨ।
ਓਨਟਾਰੀਓ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਕੱੁਲ ਗਿਣਤੀ 688 ਹੋ ਗਈ ਹੈ ਤੇ ਬੁਧਵਾਰ ਨੂੰ ਹੈਲਥ ਅਧਿਕਾਰੀਆਂ ਵੱਲੋਂ ਨੋਵਲ ਕਰੋਨਾਵਾਇਰਸ ਦੇ 100 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਹ ਖਬਰ ਉਦੋਂ ਆਈ ਜਦੋਂ ਸਿਟੀ ਵਲੋਂ ਟੋਰਾਂਟੋ ਭਰ ਵਿਚ 1500 ਪਾਰਕਾਂ, ਜਿਨ੍ਹਾਂ ਵਿਚ ਪਲੇਅਗ੍ਰਾਊਂਡਜ਼, ਸਪੋਰਟਸ ਕੋਰਟਸ ਤੇ ਡੌਗ ਪਾਰਕਸ ਨੂੰ ਵਾਇਰਸ ਨੂੰ ਅਗੇ ਫੈਲਣ ਤੋਂ ਰੋਕਣ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ।
ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਹ ਸਾਰੀਆਂ ਚੀਜਾਂ ਫੌਰੀ ਪ੍ਰਭਾਵ ਨਾਲ ਬੰਦ ਕੀਤੀਆਂ ਜਾਣਗੀਆਂ। ਇਸ ਫੈਸਲੇ ਨੂੰ ਹਲਕੇ ਵਿਚ ਨਹੀਂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਸਹੀ ਫੈਸਲਾ ਹੈ ਕਿਉਂਕਿ ਮੇਅਰ ਹੋਣ ਨਾਤੇ ਉਹ ਜਾਣਦੇ ਹਨ ਕਿ ਸਾਡੇ ਪਾਰਕ ਸਾਡੇ ਸਥਾਨਕ ਵਾਸੀਆਂ ਲਈ ਕਿੰਨੇ ਕੀਮਤੀ ਹਨ। ਹੁਣ ਜਦੋਂ ਲੋਕ ਘਰਾਂ ਵਿਚ ਬੰਦ ਹਨ, ਬਚਿਆਂ, ਐਡਲਟਸ ਤੇ ਕੁਤਿਆਂ ਤਕ ਦਾ ਬਾਹਰ ਆਉਣਾ ਬੰਦ ਹੈ ਤਾਂ ਅਜਿਹੇ ਵਿਚ ਰਿਲੈਕਸ ਕਰਨ ਲਈ ਸਾਡੇ ਪਾਰਕ ਬਹੁਤ ਅਹਿਮ ਹਨ।
ਪਰ ਟੋਰੀ ਨੇ ਆਖਿਆ ਕਿ ਪਾਰਕ ਏਰੀਆ ਵੀ ਇਕਠ ਵਾਲੀਆਂ ਥਾਂਵਾਂ ਹਨ ਤੇ ਜਿੰਨਾਂ ਜਿਆਦਾ ਲੋਕ ਇਕਠੇ ਹੋਣਗੇ ਓਨਾ ਹੀ ਜਿਆਦਾ ਇਹ ਵਾਇਰਸ ਫੈਲੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼