Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਲੋਕ ਗੀਤਾਂ ਵਿੱਚ ਸੱਭਿਆਚਾਰ ਦੀ ਵੰਨ-ਸੁਵੰਨਤਾ

March 25, 2020 09:09 AM

-ਡਾ. ਜਸਵਿੰਦਰ ਸਿੰਘ
ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਨ੍ਹਾਂ ਵਿੱਚ ਧੜਕਦਾ ਸਾਫ਼ ਨਜ਼ਰ ਆਉਂਦਾ ਹੈ। ਇਨ੍ਹਾਂ ਵਿੱਚ ਇੰਨੀ ਵੰਨ-ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਵਿਸ਼ਾ ਹੋਵੇ, ਜਿਸ ਬਾਰੇ ਪੰਜਾਬੀ ਵਿੱਚ ਲੋਕ ਗੀਤ ਨਾ ਮਿਲਦੇ ਹੋਣ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਹਨ। ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖ਼ੁਸੀਆਂ ਵੰਡਦਾ ਖਿੜੇ ਮੱਥੇ ਮਿਲੇਗਾ।
ਪੰਜਾਬੀ ਲੋਕ ਗੀਤਾਂ ਦਾ ਜਨਮ ਬੱਚੇ ਦੇ ਜਨਮ ਨਾਲ ਹੀ ਹੋ ਜਾਂਦਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਦਾਈ ਤੇ ਬਾਕੀ ਸਾਰੇ ਰਿਸ਼ਤੇਦਾਰ ਬੱਚੇ ਦੇ ਜਨਮ ਦੀ ਖ਼ੁਸ਼ੀ ਮਨਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਆਪ ਮੁਹਾਰੇ ਲੋਕ ਗੀਤ ਸਿਰਜੇ ਜਾਂਦੇ ਹਨ:
ਧੰਨ ਤੇਰੀ ਮਾਂ ਭਲੀ ਵੇ ਮਹਾਰਾਜ,
ਜਿਨ ਤੂੰ ਬੇਟੜਿਆ ਜਾਇਆ।
ਧੰਨ ਤੇਰੀ ਚਾਚੀ ਭਲੀ ਵੇ ਮਹਾਰਾਜ,
ਜਿਨ ਤੇਰਾ ਛੱਜ ਰਖਾਇਆ।
ਧੰਨ ਤੇਰੀ ਭੈਣ ਭਲੀ ਵੇ ਮਹਾਰਾਜ,
ਜਿਨ ਤੈਨੂੰ ਕੁੱਛੜ ਖਿਡਾਇਆ।
ਧੰਨ ਤੇਰੀ ਮਾਮੀ ਭਲੀ ਵੇ ਮਹਾਰਾਜ,
ਜਿਨ ਤੇਰਾ ਸੋਹਲੜਾ ਗਾਇਆ।
ਘਰ ਦਾ ਕੰਮ ਕਰਦੇ ਸਮੇਂ ਬੱਚੇ ਨੂੰ ਵਰਚਾਉਣ ਤੇ ਪਾਲਣ ਪੋਸ਼ਣ ਵਿੱਚ ਲੋਕ ਗੀਤ ‘ਲੋਰੀਆਂ' ਰਾਹੀਂ ਮਾਂ ਦੀ ਸਹਾਇਤਾ ਕਰਦੇ ਹਨ:
ਸੌਂ ਜਾ ਕਾਕਾ ਤੁੂੰ, ਤੇਰੇ ਬੋਦੇ ਲੜ ਗਈ ਜੂੰ।
ਕੱਢਣ ਤੇਰੀਆਂ ਮਾਮੀਆਂ, ਕਢਾਉਣ ਵਾਲਾ ਤੂੰ।
ਪੰਜਾਬੀ ਜੀਵਨ ਦੇ ਸਭ ਤੋਂ ਚੰਗੇ ਸੱਭਿਆਚਾਰਕ ਪ੍ਰੋਗਰਾਮ ਮੁੰਡਿਆਂ ਕੁੜੀਆਂ ਦੇ ਵਿਆਹ ਤੇ ਮੰਗਣ ਦੇ ਸਮੇਂ ਹੁੰਦੇ ਹਨ। ਵਿਆਹ ਦੇ ਨਿਸ਼ਚਿਤ ਦਿਨ ਤੋਂ ਪਹਿਲਾਂ ਵਿਆਹ ਵਾਲੇ ਘਰ ਗੀਤ ਗਾਏ ਜਾਣ ਲੱਗ ਪੈਂਦੇ ਹਨ। ਵਿਆਹ ਵਿੱਚ ਜੰਝ ਤੇ ਲਾੜੇ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਕੁੜੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਹਨ:
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ
ਬਾਬਲ, ਵਰ ਲੋੜੀਏ।
ਲੜਕੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ:
ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵਰ੍ਹੇ।
ਮਾਤਾ ਬੁਲਾਵੇ ਨਿੱਕਿਆ ਆਓ ਘਰੇ।
ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬ ਦੀਆਂ ਰੁੱਤਾਂ, ਤਿਓਹਾਰਾਂ ਤੇ ਮੇਲਿਆਂ ਬਾਰੇ ਅਨੇਕਾਂ ਗੀਤ ਮਿਲਦੇ ਹਨ। ਲੋਹੜੀ, ਤੀਆਂ, ਹੋਲੀ, ਵਿਸਾਖੀ, ਬਸੰਤ ਆਦਿ ਮੌਕਿਆਂ 'ਤੇ ਵੀ ਗੀਤ ਗਾਏ ਜਾਂਦੇ ਹਨ। ਪੰਜਾਬ ਦੇ ਬਹੁਤੇ ਤਿਓਹਾਰ ਅਤੇ ਮੇਲੇ ਰੁੱਤਾਂ ਦੀ ਤਬਦੀਲੀ ਸਮੇਂ ਹੁੰਦੇ ਹਨ।
ਤੇਰੀ ਵੇ ਸੰਧੂਰੀ ਪੱਗ ਦੇ, ਸਾਨੂੰ ਮੱਸਿਆਂ 'ਚ ਪੈਣ ਭੁਲੇਖੇ।
ਮੇਲੇ ਦੇ ਭੰਗੜੇ ਵਿੱਚ ਗੱਭਰੂ ਵੰਨ-ਸੁਵੰਨੀਆਂ ਬੋਲੀਆਂ ਪਾਉਂਦੇ ਅਤੇ ਆਪਣੇ ਦਿਲ ਹੌਲੇ ਕਰਦੇ ਹਨ:
ਅੰਬਰਸਰ ਦੇ ਮੁੰਡੇ ਸੁਣੀਂਦੇ, ਪੱਗਾਂ ਬੰਨ੍ਹਦੇ ਹਰੀਆਂ।
ਮਾੜੀ ਕੁੜੀ ਨਾਲ ਵਿਆਹ ਨਾ ਕਰਾਉਂਦੇ,
ਵਿਆਹ ਕੇ ਲਿਆਉਂਦੇ ਪਰੀਆਂ।
ਕੋਲ ਵਿਚੋਲੇ ਦੇ, ਦੋ ਮੁਟਿਆਰਾਂ ਖੜ੍ਹੀਆਂ।
ਤੀਆਂ ਵਿੱਚ ਜਾਣ ਸਮੇਂ ਕੁੜੀਆਂ ਘਰਾਂ ਤੋਂ ਨਿਕਲ ਕੇ ਝੁੰਡ ਬਣਾ ਕੇ ਤੁਰੀਆਂ ਜਾਂਦੀਆਂ ਇੱਕ ਦੂਜੇ ਨੂੰ ਬੋਲੀ ਦੇ ਰੂਪ ਵਿੱਚ ਆਵਾਜ਼ਾਂ ਮਾਰਦੀਆਂ ਹਨ:
ਆਉਂਦੀ ਕੁੜੀਏ, ਜਾਂਦੀ ਕੁੜੀਏ,
ਚੱਕ ਲਿਆ ਬਾਜ਼ਾਰ ਵਿੱਚੋਂ ਝਾਵੇਂ।
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
ਲੋਕ ਗੀਤਾਂ ਵਿੱਚ ਰਿਸ਼ਤਿਆਂ ਨਾਲ ਸਬੰਧਿਤ ਵੀ ਬਹੁਤ ਸਾਰੇ ਲੋਕ ਗੀਤ ਮਿਲਦੇ ਹਨ। ਪਿਓ-ਧੀ, ਮਾਂ-ਧੀ, ਭੈਣ-ਭਰਾ, ਨਣਦ-ਭਰਜਾਈ, ਨੂੰਹ-ਸੱਸ, ਪਤੀ-ਪਤਨੀ, ਜੇਠ-ਜੇਠਾਣੀ, ਨੂੰਹ-ਸਹੁਰਾ ਆਦਿ ਰਿਸ਼ਤਿਆਂ ਬਾਰੇ ਬਹੁਤ ਗੀਤ ਗਾਏ ਜਾਂਦੇ ਹਨ। ਪਿਓ-ਧੀ ਨਾਲ ਸਬੰਧਿਤ ਲੋਕ ਗੀਤ ਹਨ:
ਧੀਆਂ ਹੁੰਦੀਆਂ ਜੇ ਦੌਲਤਾਂ ਬੇਗਾਨੀਆਂ,
ਹੱਸ-ਹੱਸ ਤੋਰੀਂ ਬਾਬਲਾ।
ਭੈਣ-ਭਰਾ ਨਾਲ ਸਬੰਧਿਤ ਲੋਕ ਗੀਤ ਹਨ:
ਮੇਰੇ ਵੀਰ ਜਿਹਾ ਨਾ ਕੋਈ, ਦੁਨੀਆਂ ਲੱਖ ਵਸਦੀ।
ਦਿਉਰ-ਭਰਜਾਈ ਨਾਲ ਸਬੰਧਿਤ ਲੋਕ ਗੀਤ ਹਨ:
ਬਾਰੀਂ ਬਰਸੀ ਖੱਟਣੇ ਨੂੰ ਘੱਲਿਆ,
ਖੱਟ ਕੇ ਲਿਆਂਦਾ ਆਰਾ।
ਨੌਕਰ ਹੋ ਜਾਊਂਗਾ,
ਭਾਬੀ ਤੇਰਿਆਂ ਦੁੱਖਾਂ ਦਾ ਮਾਰਾ।
‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਲਾ ਅਖਾਣ ਪੰਜਾਬੀਆਂ ਦੀ ਬਹਾਦਰੀ ਦੀ ਹਾਮੀ ਭਰਦਾ ਹੈ। ਸ਼ੁਰੂ ਤੋਂ ਹੀ ਪੰਜਾਬ ਦੀ ਧਰਤੀ ਦੇ ਬੀਰ ਸਪੂਤ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਕਰਦੇ ਰਹੇ ਹਨ, ਜਿਸ ਕਾਰਨ ਇਨ੍ਹਾਂ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਹਰ ਹਮਲਾਵਰ ਦਾ ਇਨ੍ਹਾਂ ਨੇ ਡੱਟ ਕੇ ਮੁਕਾਬਲਾ ਕੀਤਾ ਹੈ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਇਨ੍ਹਾਂ ਨੇ ਮੂੰਹ ਤੋੜ ਜੁਆਬ ਦਿੱਤਾ ਸੀ। ਇਸੇ ਟਾਕਰੇ ਸਦਕਾ ਹੀ ਪੰਜਾਬੀਆਂ ਵਿੱਚ ਸੂਰਬੀਰਤਾ, ਬਹਾਦਰੀ ਤੇ ਦੇਸ਼ ਭਗਤੀ ਘਰ ਕਰ ਗਈ। ਲੋਕ ਗੀਤਾਂ ਵਿੱਚ ਵੀ ਬੀਰ ਭਾਵਨਾ ਵੱਡੀ ਮਾਤਰਾ ਵਿੱਚ ਮਿਲਦੀ ਹੈ। ਪੰਜਾਬਣਾਂ ਆਪਣੇ ਢੋਲ ਸਿਪਾਹੀਆਂ ਨੂੰ ਬੜੇ ਚਾਅ ਨਾਲ ਲੜਾਈਆਂ ਵਿੱਚ ਭੇਜਦੀਆਂ ਆਖ ਰਹੀਆਂ ਹਨ:
ਜਾ ਵੇ ਸਿਪਾਹੀਆਂ ਜਾਵੀਂ ਛੇਤੀ,
ਬਹੁਤੀ ਦੇਰ ਨਾ ਲਾਈਂ।
ਸ਼ੇਰਾਂ ਵਾਂਗੂ ਪਾਲੀ ਅਣਖ ਨੂੰ,
ਪਿੱਠ ਨਾ ਕਦੇ ਵਿਖਾਈਂ।
ਪੰਜਾਬ ਵਿੱਚ ਅਨੇਕਾਂ ਧਰਮ ਤੇ ਪੀਰ ਫਕੀਰ ਹੋਏ ਹਨ, ਜਿਨ੍ਹਾਂ ਦੀਆਂ ਰਹੁ-ਰੀਤਾਂ ਤੇ ਪੂਜਾ ਵਿਧੀਆਂ ਨਿਵੇਕਲੀਆਂ ਹਨ। ਵੱਖੋ-ਵੱਖ ਧਰਮਾਂ ਦੇ ਲੋਕ ਸਾਰਿਆਂ ਧਰਮਾਂ ਦੇ ਦਿਨ-ਤਿਓਹਾਰ ਸਾਂਝੇ ਤੌਰ 'ਤੇ ਮਨਾਉਂਦੇ ਆਏ ਹਨ। ਪੰਜਾਬੀ ਲੋਕ ਗੀਤਾਂ ਵਿੱਚ ਵੀ ਇਹ ਸਾਂਝ ਦੇਖਣ ਨੂੰ ਮਿਲਦੀ ਹੈ।
ਦੇਵੀ ਦੀ ਮੈਂ ਕਰਾਂ ਕੜਾਹੀ, ਪੀਰ ਫਕੀਰ ਧਿਆਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ, ਨੰਗੇ ਪੈਰੀਂ ਜਾਵਾਂ।
ਹਨੂੰਮਾਨ ਦੀ ਦੇਵਾਂ ਮੰਨੀ, ਰਤੀ ਫਰਕ ਨਾ ਪਾਵਾਂ।
ਨੀਂ ਮਾਤਾ ਭਗਤੀਏ, ਮੈਂ ਤੇਰਾ ਜਸ ਗਾਵਾਂ।
ਉਪਰੋਕਤ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਲੋਕ ਗੀਤ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਚੇ ਹੋਏ ਹਨ। ਉਨ੍ਹਾਂ ਦਾ ਕੋਈ ਅਜਿਹਾ ਮੌਕਾ ਨਹੀਂ, ਜਿੱਥੇ ਲੋਕ ਗੀਤ ਨਾ ਗਾਏ ਜਾਂਦੇ ਹੋਣ। ਪੰਜਾਬੀ ਲੋਕ ਗੀਤ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ। ਪੰਜਾਬ ਦੇ ਲੋਕਾਂ ਦੀ ਇਹ ਆਤਮਾ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”