Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਵਿਅੰਗ: ਗਰੀਬੀ ਨਹੀਂ, ਗਰੀਬ ਖਤਮ ਕਰ ਦਿਆਂਗੇ: ਪਿੰਕਾ ਦਿਮਾਗੀ

March 25, 2020 09:08 AM

-ਅਜੈ ਕੁਮਾਰ
ਅਗਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਖਾਓ-ਪੀਓ ਨੈਸ਼ਨਲ ਫਰੰਟ ਦੇ ਰਾਜਸੀ ਵਿੰਗ ਖਾਸ ਆਦਮੀ ਪਾਰਟੀ ਨੇ ਇੱਕ ਗੁਪਤ ਮੀਟਿੰਗ ਸਤਲੁਜ ਦਰਿਆ ਦੇ ਕੰਢੇ ਆਮ ਤੌਰ 'ਤੇ ਪੁਲਸ ਨਾਲ ਰਲ ਕੇ ਚੋਰੀ ਰੇਤਾ ਕੱਢਣ ਵਾਲੇ ਬਿੱਟੂ ਲੁੱਚੇ ਦੇ ਘਰ ਕੀਤੀ, ਜਿਸ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨੇ ਦੋ ਸੂਤਰੀ ਪ੍ਰੋਗਰਾਮ ਉੱਤੇ ਅਮਲ ਕਰਨ ਲਈ ਪਾਰਟੀ ਦੇ ਹਰ ਵਰਕਰ ਨੂੰ ਲਾਮਬੰਦ ਹੋਣ ਲਈ ਕਿਹਾ। ਜ਼ਿਕਰ ਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਦੋ ਸੂਤਰੀ ਪ੍ਰੋਗਰਾਮ ਦੇ ਤਹਿਤ ਪਹਿਲਾ ਕੰਮ ਵੱਡੇ ਤੋਂ ਵੱਡਾ ਝੂਠ ਬੋਲ ਕੇ ਵੋਟਰ ਨੂੰ ਫਸਾਉਣਾ ਅਤੇ ਫੁਸਲਾਉਣਾ, ਦੂਜਾ ਕੰਮ ਇਮਾਨਦਾਰਾਂ ਨੂੰ ਛੱਡ ਕੇ ਉਸ ਬੰਦੇ ਤੋਂ ਚੰਦਾ ਲੈਣਾ, ਜਿਹੜਾ ਪੰਜਾਬ ਨੂੰ ਬਰਬਾਦ ਕਰ ਸਕਣ ਦੀ ਤਮੰਨਾ ਰੱਖਦਾ ਹੋਵੇ। ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਸੱਤਾ ਆਉਣ ਪਿੱਛੋਂ ਇਸੇ ਤਰ੍ਹਾਂ ਪਾਰਟੀ ਦੇ ਸਿਰਫ ਦੋ ਸੂਤਰੀ ਪ੍ਰੋਗਰਾਮ 'ਤੇ ਕੰਮ ਕੀਤਾ ਜਾਵੇਗਾ। ਪਹਿਲਾ ਕੰਮ ਰੱਜ ਕੇ ਲੁੱਟਣਾ ਅਤੇ ਦੂਜਾ ਕੰਮ ਖਿਲਾਫ ਬੋਲਣ ਵਾਲੇ ਨੂੰ ਕੁੱਟਣਾ ਹੋਵੇਗਾ। ਇਸ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਸਰਕਾਰ ਆਉਣ ਉੱਤੇ ਰੇਤਾ, ਸ਼ਰਾਬ, ਦੜੇ-ਸੱਟੇ ਦਾ ਠੇਕਾ ਨਵੇਂ ਬੰਦਿਆਂ ਨੂੰ ਦੇਣ ਦੀ ਥਾਂ ਮੌਜੂਦਾ ਬੰਦਿਆਂ ਤੋਂ ਪਾਰਟੀ ਫੰਡ ਦੇ ਨਾਂਅ 'ਤੇ 10 ਗੁਣਾ ਵੱਧ ਰੇਟ ਵਧਾ ਕੇ ਸੈਟਿੰਗ ਕੀਤੀ ਜਾਵੇਗੀ ਤਾਂ ਜੋ ਪੰਜਾਬੀਆਂ ਦੀ ਪੂਰੀ ਤਰ੍ਹਾਂ ਅਕਲ ਟਿਕਾਣੇ ਲਿਆਂਦੀ ਜਾ ਸਕੇ।
ਮੀਟਿੰਗ ਦੌਰਾਨ ਸੀਨੀਅਰ ਉਪ ਪ੍ਰਧਾਨ ਪਿੰਕੇ ਦਿਮਾਗੀ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਰਕਾਰ ਆਉਣ ਉਤੇ ਅਸੀਂ ਗਰੀਬੀ ਦੂਰ ਕਰਨ ਦੀ ਥਾਂ ਗਰੀਬਾਂ ਨੂੰ ਟਿਕਾਣੇ ਲਾਉਣ ਦਾ ਕੰਮ ਕਰਾਂਗੇ ਤੇ ਅਜਿਹੇ ਸਖਤ ਕਾਨੂੰਨ ਲੈ ਕੇ ਆਵਾਂਗੇ ਕਿ ਗਰੀਬ ਬੰਦਾ ਆਪੇ ਪੰਜਾਬ ਛੱਡ ਕੇ ਕਿਸੇ ਹੋਰ ਪਾਸੇ ਖਿਸਕ ਜਾਵੇਗਾ। ਪਾਰਟੀ ਦੀ ਜਨਰਲ ਸਕੱਤਰ ਰੇਖਾ ਚਤਰ ਨੇ ਦੱਸਿਆ ਕਿ ਪੰਜਾਬ ਦੇ ਹਰ ਪਿੰਡ ਦੀਆਂ ਸੱਥਾਂ ਅਤੇ ਸ਼ਹਿਰ ਦੀਆਂ ਸਾਰੀਆਂ ਗਲੀਆਂ ਤੇ ਮੁੱਖ ਚੌਰਾਹਿਆਂ 'ਤੇ ਪਾਰਟੀ ਦੇ ਚੋਣ ਨਿਸ਼ਾਨ ‘ਜੁੱਤੀ’ ਦੇ ਵੱਡੇ ਹੋਰਡਿੰਗ ਤੇ ਪੋਸਟਰ ਦੋ ਦਿਨਾਂ ਦੇ ਅੰਦਰ ਲਾ ਦਿੱਤੇ ਜਾਣਗੇ ਤਾਂ ਜੋ ਲੋਕਾਂ ਦੇ ਦਿਲੋ-ਦਿਮਾਗ 'ਤੇ ਪਾਰਟੀ ਦਾ ਚੋਣ ਨਿਸ਼ਾਨ ‘ਜੁੱਤੀ’ ਛਾ ਜਾਵੇ ਅਤੇ ਵੋਟਾਂ ਦੀ ਗਿਣਤੀ ਵੇਲੇ ਈ ਵੀ ਐੱਮ ਮਸ਼ੀਨ ਵੀ ਜੁੱਤੀ ਨੂੰ ਪਈਆਂ ਵੋਟਾਂ ਗਿਣਦੀ-ਗਿਣਦੀ ਥੱਕ ਜਾਵੇ।
ਇਸ ਮੀਟਿੰਗ 'ਚ ਇਮਾਨਦਾਰ ਅਫਸਰਾਂ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਤੇ ਨਾ ਵਿਕਣ ਵਾਲੇ ਵੋਟਰਾਂ ਦਾ ਵੀ ਖਾਸਾ ਫਿਕਰ ਕੀਤਾ ਗਿਆ। ਰੇਖਾ ਵਿਹਲੀ ਨੇ ਪਾਰਟੀ ਦੇ ਪਿਛਲੇ 15 ਸਾਲਾਂ ਦਾ ਹਿਸਾਬ ਦੇ ਕੇ ਦੱਸਿਆ ਕਿ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਕਈ ਸਾਲਾਂ ਤੋਂ ਕਦੇ ਵੀ ਪਾਣੀ ਅਤੇ ਬਿਜਲੀ ਦਾ ਬਿੱਲ ਨਹੀਂ ਤਾਰਿਆ ਅਤੇ ਨਾ ਕਿਸੇ ਤੋਂ ਉਧਾਰ ਲੈ ਕੇ ਮੋੜਿਆ ਹੈ, ਜਿਸ ਨਾਲ ਪਾਰਟੀ ਦਾ ਮਾਣ ਦਿਨ ਦੁੱਗਣਾ ਰਾਤ ਚੌਗੁਣਾ ਵਧ ਰਿਹਾ ਹੈ। ਇਸ ਮੌਕੇ 'ਤੇ ਬੇਸੁਰਾ ਗਾਇਕ ਸ਼ੱਮੀ ਕਊਏ ਦੀ 18 ਗਾਣਿਆਂ ਦੀ ਡੀ ਵੀ ਡੀ ਜਾਰੀ ਕੀਤੀ ਗਈ, ਜਿਸ ਦਾ ਟਾਈਟਲ ਗੀਤ ‘ਗਰੀਬਾਂ ਦੇ ਜੁੱਤੀ ਵਰ੍ਹਨੀ ਚਾਹੀਦੀ’ ਨੂੰ ਪਾਰਟੀ ਦੇ ਲੀਡਰਾਂ ਅਤੇ ਪੱਤਰਕਾਰਾਂ ਨੇ ਬਹੁਤ ਸਰਾਹਿਆ।
ਇਸ ਮੌਕੇ ਪਾਰਟੀ ਨੇ ਉਨ੍ਹਾਂ ਖਾਸ ਵਰਕਰਾਂ ਨੂੰ ਵੀ ਸਨਮਾਨਤ ਕੀਤਾ ਜਿਹੜੇ ਲੋਕਾਂ ਨੂੰ ਕੁੰਡੀ ਪਾ ਕੇ ਬਿਜਲੀ ਚੋਰੀ ਕਰਨ ਦੀਆਂ ਨਵੀਆਂ ਤਰਕੀਬਾਂ ਦੱਸਦੇ ਹਨ। ਇਸ ਮੀਟਿੰਗ 'ਚ ਦਿਨ ਰਾਤ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਅਤੇ ਪੰਜਾਬ ਨੂੰ ਨਸ਼ਾ ਮੁਫਤ ਬਣਾਉਣ ਲਈ ਵੀ ਪ੍ਰਣ ਕੀਤਾ ਗਿਆ। ਇਸ ਮੌਕੇ 'ਤੇ ਜੇਲ੍ਹਾਂ ਤੋਂ ਭੱਜੇ ਕੈਦੀ ਮੁੜ ਫੜੇ ਜਾਣ ਬਾਰੇ ਪੰਜ ਮਿੰਟ ਮੌਨ ਵਰਤ ਰੱਖ ਕੇ ਅਫਸੋਸ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਸ਼ਾਮਾ ਗੱਪੀ, ਸੰਨੀ ਦਲੇਰ, ਬੱਬੂ ਡਰਪੋਕ, ਵੀਨਾ ਸਿੱਧੀ, ਕੰਮੋ ਮਤਲਬੀ, ਅਮਨ ਸਿਰਫਿਰੀ, ਰਜਨੀ ਕਠੋਰ, ਸਾਹਿਬ ਫਾਈਟਰ, ਨੰਨ੍ਹਾ ਫੁਕਾਰ, ਸ਼ਸ਼ੀ ਬਲੈਕਮੇਲਰ, ਰਾਜਨ ਠੀਕ-ਠਾਕ, ਰਿੰਕੂ ਸ਼ਾਇਰ, ਵਿਜੇ ਜ਼ਾਲਮ, ਸੋਨੂੰ ਪ੍ਰੇਮੀ, ਅਜੈ ਮੂਰਖ, ਰਾਜਿੰਦਰ ਆਬਾਦੀ ਅਤੇ ਬੰਸੋ ਚੁਗਲਖੋਰ ਆਦਿ ਸ਼ਾਮਲ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”