Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੋਰੋਨਾ ਨਾਲ ਨਜਿੱਠਣ ਵਿੱਚ ਕਿੰਨਾ ਸਮਰੱਥ ਹੈ ਭਾਰਤ

March 25, 2020 09:06 AM

-ਆਕਾਰ ਪਟੇਲ
1872 'ਚ ਪਹਿਲੀ ਮਰਦਮ ਸ਼ੁਮਾਰੀ ਸਮੇਂ ਭਾਰਤ ਦੀ ਆਬਾਦੀ 20.61 ਕਰੋੜ ਸੀ। ਉਸ ਸਮੇਂ ਮੌਜੂਦਾ ਬੰਗਲਾ ਦੇਸ਼ ਅਤੇ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਸਨ। 1881 'ਚ ਇਹ 23 ਫੀਸਦੀ ਵਧ ਕੇ 25.38 ਕਰੋੜ ਹੋ ਗਈ। ਇਸ ਵਿੱਚ ਕੁਝ ਹਿੱਸਾ ਆਬਾਦੀ 'ਚ ਵਾਧੇ ਕਾਰਨ ਅਤੇ ਕੁਝ ਖੇਤਰਫਲ ਵਿੱਚ ਵਾਧੇ ਕਾਰਨ ਹੋਇਆ ਕਿਉਂਕਿ ਅੰਗਰੇਜ਼ਾਂ ਦੇ ਅਧੀਨ ਖੇਤਰ ਲਗਾਤਾਰ ਵਧਦਾ ਜਾ ਰਿਹਾ ਸੀ। 1911 ਵਿੱਚ ਆਬਾਦੀ ਸੱਤ ਫੀਸਦੀ ਵਧ ਕੇ 31 ਕਰੋੜ ਹੋ ਗਈ। ਇਸ ਤੋਂ 10 ਸਾਲ ਬਾਅਦ 1921 'ਚ ਵੀ ਇਹ 31 ਕਰੋੜ ਹੀ ਰਹੀ।
ਇਸ ਪੂਰੇ ਦਹਾਕੇ ਦੌਰਾਨ ਆਬਦੀ ਕਿਉਂ ਨਹੀਂ ਵਧੀ? ਇਸ ਦਾ ਜਵਾਬ ਹੈ ਐਚ-1 ਐਨ-1 ਵਾਇਰਸ ਜਿਸ ਨੂੰ ਸਪੈਨਿਸ਼ ਫਲੂ ਵੀ ਕਿਹਾ ਜਾਂਦਾ ਹੈ। ਇਹ ਕੋਰੋਨਾ ਵਾਇਰਸ ਵਾਂਗ ਮਹਾਮਾਰੀ ਸੀ, ਜਿਸ ਨੇ ਇੱਕ ਦਹਾਕੇ ਵਿੱਚ ਭਾਰਤ 'ਚ ਵਧੀ ਹੋਈ ਆਬਾਦੀ ਨੂੰ ਖਤਮ ਕਰ ਦਿੱਤਾ ਸੀ, ਇਸ ਨਾਲ ਲਗਭਗ ਡੇਢ ਕਰੋੜ ਲੋਕ ਮਾਰੇ ਗਏ। ਇਹ ਫਲੂ ਭਾਰਤ 'ਚ ਯੂਰਪ ਤੋਂ ਆਇਆ ਸੀ, ਜਿੱਥੇ ਇਹ ਫੌਜੀ ਹਸਪਤਾਲਾਂ ਵਿੱਚ ਪਹਿਲੀ ਸੰਸਾਰ ਜੰਗ ਦੇ ਅਖੀਰ ਵਿੱਚ ਫੈਲਿਆ ਸੀ। ਇਸ ਦੇ ਫੈਲਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ, ਪਰ ਇਹ ਸੰਭਵ ਹੈ ਕਿ ਇਹ ਫੌਜ ਦੀ ਮੈਸ ਲਈ ਕੱਟੇ ਜਾਂਦੇ ਪਸ਼ੂਆਂ ਜਾਂ ਪੰਛੀਆਂ ਕਾਰਨ ਫੈਲਿਆ ਹੋਵੇ। ਅੰਗਰੇਜ਼ਾਂ ਲਈ ਜੰਗ ਲੜਨ ਵਾਲੀ ਭਾਰਤੀ ਰੈਜੀਮੈਂਟਸ 1918 'ਚ ਜਰਮਨੀ ਦੇ ਸਰੰਡਰ ਕਰਨ ਤੋਂ ਬਾਅਦ ਮੁੰਬਈ ਪਰਤ ਆਈਆਂ ਸਨ। ਇਹ ਲੋਕ ਆਪਣੇ ਨਾਲ ਵਾਇਰਸ ਵੀ ਲੈ ਆਏ, ਜਿਸ ਤਰ੍ਹਾਂ ਇਸ ਸਮੇਂ ਦੇਸ਼ ਵਿੱਚ ਆਉਣ ਵਾਲੇ ਲੋਕ ਕੋਰੋਨਾ ਵਾਇਰਸ ਲਿਆ ਰਹੇ ਹਨ।
ਅਮਰੀਕਾ ਸਮੇਤ ਕਈ ਦੇਸ਼ਾਂ ਨੇ ਜੰਗ 'ਚ ਹਿੱਸਾ ਲਿਆ ਸੀ ਅਤੇ ਇਸ ਲਈ ਜੰਗ ਤੋਂ ਪਰਤਣ ਵਾਲੇ ਫੌਜੀਆਂ ਦੇ ਨਾਲ ਇਹ ਬਿਮਾਰੀ ਦੁਨੀਆ ਭਰ ਵਿੱਚ ਫੈਲ ਗਈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਦੁਨੀਆ ਦੀ 25 ਫੀਸਦੀ ਆਬਾਦੀ ਪ੍ਰਭਾਵਤ ਹੋਈ ਅਤੇ ਉਸ 'ਚੋਂ 10 ਫੀਸਦੀ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਇਨਫੈਕਸ਼ਨ ਅਤੇ ਜਾਨੀ ਨੁਕਸਾਨ ਦੀ ਉਚੀ ਦਰ ਸੀ ਅਤੇ ਇਸ ਕਿਸਮ ਦੇ ਖਤਰੇ ਦਾ ਸਾਹਮਣਾ ਅਸੀਂ ਕੋਰੋਨਾ ਵਾਇਰਸ ਕਾਰਨ ਕਰ ਰਹੇ ਹਾਂ। ਇਸ ਵਾਇਰਸ ਦੀ ਸਮੱਸਿਆ ਇਹ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਲਈ ਕੋਈ ਦਵਾਈ ਨਹੀਂ ਲਈ ਜਾ ਸਕਦੀ ਅਤੇ ਇਹ ਬੜੀ ਤੇਜ਼ੀ ਨਾਲ ਫੈਲਦਾ ਹੈ, ਜਿਵੇਂ ਅੱਜ ਅਸੀਂ ਭਾਰਤ 'ਚ ਦੇਖ ਰਹੇ ਹਾਂ। ਜੇ ਕੋਈ ਵਿਅਕਤੀ ਇਸ ਤੋਂ ਇਨਫੈਕਟਿਡ ਹੁੰਦਾ ਹੈ ਤਾਂ ਉਸ ਵਿੱਚ ਇਸ ਦੇ ਲੱਛਣ ਦਿਸ ਵੀ ਸਕਦੇ ਹਨ ਅਤੇ ਨਹੀਂ ਵੀ। ਉਹ ਇਸ ਵਾਇਰਸ ਨੂੰ ਆਪਣੇ ਨੇੜੇ ਆਉਣ ਵਾਲੇ ਲੋਕਾਂ ਵਿੱਚ ਫੈਲਾਉਂਦਾ ਹੈ ਅਤੇ ਲੋਕ ਇਸ ਵਾਇਰਸ ਨੂੰ ਉਨ੍ਹਾਂ ਲੋਕਾਂ 'ਚ ਫੈਲਾਉਂਦੇ ਹਨ, ਜਿਨ੍ਹਾਂ ਨਾਲ ਸੰਪਰਕ 'ਚ ਆਉਂਦੇ ਹਨ ਅਤੇ ਇਹ ਸਭ ਇੱਕ ਹੀ ਦਿਨ ਵਿੱਚ ਹੋ ਜਾਂਦਾ ਹੈ। ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ 'ਚ ਜਾਂਦੇ ਸਮੇਂ ਇਸ ਵਾਇਰਸ ਦੀ ਮਾਰੂ ਸਮਰੱਥਾ ਘੱਟ ਨਹੀਂ ਹੁੰਦੀ।
ਕੁਝ ਉਪਾਅ ਕਰ ਕੇ ਇਸ ਵਾਇਰਸ ਦੀ ਚੇਨ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਜੋ ਲੋਕ ਇਸ ਤੋਂ ਪੀੜਤ ਹਨ, ਉਨ੍ਹਾਂ 'ਚੋਂ ਉਹ ਖਤਮ ਹੋ ਜਾਏ। ਕੁਝ ਬਚੇ ਰਹਿਣਗੇ ਅਤੇ ਬਾਕੀ ਨਹੀਂ, ਪਰ ਆਈਸੋਲੇਸ਼ਨ ਨਾਲ ਇਹ ਯਕੀਨੀ ਹੋਵੇਗਾ, ਜੋ ਲੋਕ ਇਸ ਤੋਂ ਇਨਫੈਕਟਿਡ ਹਨ, ਬਿਮਾਰੀ ਸਿਰਫ ਉਨ੍ਹਾਂ ਤੱਕ ਸੀਮਿਤ ਰਹੇਗੀ। ਆਈਸੋਲੇਸ਼ਨ ਦਾ ਫਾਇਦਾ ਨਾ ਸਿਰਫ ਮਰੀਜ਼ ਨੂੰ ਹੈ ਸਗੋਂ ਉਸ ਦੇ ਆਸਪਾਸ ਦੇ ਲੋਕਾਂ ਨੂੰ ਵੀ ਹੈ।
ਚੀਨ ਨੇ ਪੂਰੇ ਦੇ ਪੂਰੇ ਸ਼ਹਿਰਾਂ ਨੂੰ ਲਾਕਡਾਊਨ ਕਰ ਦਿੱਤਾ, ਜਿਸ ਨਾਲ ਕੋਰੋਨਾ ਦਾ ਫੈਲਾਅ ਰੋਕਣ 'ਚ ਮਦਦ ਮਿਲੀ। ਲੋਕਾਂ ਦੇ ਘਰ 'ਚੋਂ ਬਾਹਰ ਨਿਕਲਣ 'ਤੇ ਪਾਬੰਦੀ ਲਾ ਦਿੱਤੀ ਗਈ। ਸਰਕਾਰ ਨੇ ਟ੍ਰੇਂਡ ਲੋਕਾਂ ਰਾਹੀਂ ਘਰ-ਘਰ ਤੱਕ ਖਾਣਾ ਪਹੁੰਚਾਇਆ। ਯੂਰਪ ਵਿੱਚ ਲੋਕਤੰਤਰਿਕ ਦੇਸ਼ਾਂ 'ਚ ਚੀਨ ਵਾਂਗ ਮੁਕੰਮਲ ਸ਼ੱਟਡਾਊਨ ਸੰਭਵ ਨਹੀਂ ਹੈ। ਇਹੀ ਕਾਰਨ ਹੈ ਕਿ ਇਟਲੀ ਤੇ ਸਪੇਨ ਵਿੱਚ ਵੀ ਇਹ ਵਾਇਰਸ ਤੇਜ਼ੀ ਨਾਲ ਫੈਲਿਆ ਹੈ ਅਤੇ ਮੌਤ ਦੀ ਦਰ ਵੀ ਚੀਨ ਦੇ ਮੁਕਾਬਲੇ ਵਧ ਰਹੀ ਹੈ। ਬੇਸ਼ੱਕ ਯੂਰਪ ਦੇ ਲੋਕ ਵੀ ਸੋਸ਼ਲ ਡਿਸਟੈਂਸਿੰਗ ਅਤੇ ਸੈਲਫ ਕੁਆਰੰਟਾਈਨ 'ਤੇ ਅਮਨ ਕਰ ਰਹੇ ਹਨ, ਪਰ ਇਹੋ ਮੁਕੰਮਲ ਲਾਕਡਾਊਨ ਦੇ ਬਰਾਬਰ ਅਸਰਦਾਰ ਨਹੀਂ ਹੈ।
ਸ਼ੁੱਕਰਵਾਰ ਨੂੰ ਇਟਲੀ ਵਿੱਚ (ਜਿਸ ਦੀ ਆਬਾਦੀ ਛੇ ਕਰੋੜ ਅਤੇ ਗੁਜਰਾਤ ਤੋਂ ਘੱਟ ਹੈ) 627 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹੋਰ 6000 ਕੋਰੋਨਾ ਵਾਇਰਸ ਤੋਂ ਇਨਫੈਕਟਿਡ ਮਿਲੇ ਹਨ। ਇਹ ਸਿਰਫ ਇੱਕ ਦਿਨ ਦਾ ਅੰਕੜਾ ਸੀ ਅਤੇ ਜਦ ਤੱਕ ਇਹ ਚੇਨ ਨਾ ਟੁੱਟੀ ਜਾਂ ਵਾਇਰਸ ਖੁਦ ਕਮਜ਼ੋਰ ਨਾ ਪੈ ਜਾਵੇ, ਇਹ ਖਤਰਨਾਕ ਰੂਪ ਨਾਲ ਫੈਲਦਾ ਹੈ। ਅਸੀਂ ਖਤਰਨਾਕ ਵਾਧੇ ਨੂੰ ਇੱਕ ਕਹਾਣੀ ਦੇ ਤੌਰ 'ਤੇ ਜਾਣਦੇ ਹਾਂ, ਜਿਸ ਵਿੱਚ ਇੱਕ ਵਿਅਕਤੀ ਇੱਕ ਰਾਜੇ ਨਾਲ ਚੈਸ ਬੋਰਡ ਦੇ ਪਹਿਲੇ ਸਕੁਏਅਰ ਲਈਚੌਲ ਦੇ ਦਾਣੇ ਦੀ ਮੰਗ ਕਰਦਾ ਹੈ ਅਤੇ ਫਿਰ ਉਹ ਹਰੇਕ ਸਕੁਏਅਰ ਦੇ ਨਾਲ ਦੁੱਗਣਾ ਹੁੰਦਾ ਜਾਂਦਾ ਹੈ। ਇਸ ਲੜੀ 'ਚ ਇਹ 12ਵੇਂ ਸਕੁਏਅਰ ਤੱਕ ਪਹੰੁਚਦੇ-ਪਹੁੰਚਦੇ 1, 2, 4, 8, 16, 32, 64, 128 ਅਤੇ 256, 512, 1024 ਅਤੇ 2048 ਹੋ ਜਾਂਦਾ ਹੈ। ਮੰਨ ਲਓ ਇਹ ਲੋਕ ਹਨ ਅਤੇ ਇੱਕ ਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਨਫੈਕਟਿਡ ਵਿਅਕਤੀ ਦੀ ਪ੍ਰਤੀਨਿਧਤਾ ਕਰਦਾ ਹੈ, ਜਦੋਂ ਤੱਕ ਤੁਸੀਂ 64ਵੇਂ ਸੁਕਏਅਰ 'ਚ ਪਹੁੰਚਦੇ ਹੋ ਤਾਂ ਕੁਝ ਲੋਕਾਂ ਨੂੰ ਛੱਡ ਕੇ ਹਰ ਵਿਅਕਤੀ ਇਨਫੈਕਟਿਡ ਹੋ ਜਾਂਦਾ ਹੈ। ਕੋਰੋਨਾ ਵਾਇਰਸ ਦੇ ਨਾਲ ਵੀ ਇਹੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਨਫੈਕਸ਼ਨ ਦੀ ਚੇਨ ਐਤਵਾਰ ਨੂੰ ਇੱਕ ਦਿਨ ਲਈ ਕੁਝ ਘੰਟੇ ਤੋੜ ਦੇਣੀ ਹੋਵੇਗੀ। ਇਹ ਕੋਈ ਹੱਲ ਨਹੀਂ ਹੈ। ਹਕੀਕਤ ਇਹ ਹੈ ਕਿ ਭਾਰਤ ਕੋਲ ਕੋਰੋਨਾ ਵਾਇਰਸ ਵਿਰੁੱਧ ਮਜ਼ਬੂਤ ਸੁਰੱਖਿਆ ਪ੍ਰਬੰਧ ਨਹੀਂ ਹਨ। ਇੱਕ ਤਿਹਾਈ ਦੋ ਕਮਰਿਆਂ 'ਚ ਰਹਿੰਦੇ ਹਨ। ਉਹ ਲੋਕ ਖੁਦ ਨੂੰ ਕੁਆਰੰਟਾਈਨ ਜਾਂ ਆਈਸੋਲੇਟ ਨਹੀਂ ਕਰ ਸਕਦੇ ਤੇ ਜੇ ਉਹ ਇਨਫੈਕਟਿਡ ਹੋ ਜਾਣ ਤਾਂ ਇਸ ਨੂੰ ਹੋਰ ਲੋਕਾਂ 'ਚ ਫੈਲਾ ਦੇਣਗੇ। ਭਾਰਤ ਲਈ ਕਿਸੇ ਮਹਾਮਾਰੀ ਨੂੰ ਕੰਟਰੋਲ ਕਰਨਾ ਅਸੰਭਵ ਹੈ। ਸਾਡੇ ਕੋਲ ਚੀਨ ਵਾਂਗ ਸੁਰੱਖਿਅਤ ਲੋਕਾਂ ਦੁਆਰਾ ਘਰ-ਘਰ ਭੋਜਨ ਪੁਚਾਉਣ ਦੀ ਸਮਰੱਥਾ ਨਹੀਂ ਹੈ ਅਤੇ ਨਾ ਹਰ ਕਿਸੇ ਨੂੰ ਘਰ ਵਿੱਚ ਰਹਿਣ ਦਾ ਹੁਕਮ ਦੇ ਸਕਦੇ ਹਾਂ। ਭਾਰਤ ਵਿੱਚ ਇਹ ਨਹੀਂ ਹੋ ਸਕੇਗਾ।
ਸਾਡੇ ਕੋਲ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਸਿਹਤ ਸਹੂਲਤਾਂ ਵੀ ਨਹੀਂ ਹਨ, ਜੋ ਇਨਫੈਕਟਿਡ ਪਾਏ ਜਾਂਦੇ ਹਨ ਕਿਉਂਕਿ ਸਾਡੇ ਕੋਲ ਅਜਿਹੀ ਸਮਰੱਥਾ ਨਹੀਂ ਹੈ। ਭਾਰਤ ਸਿਹਤ ਦੇ ਮੁਕਾਬਲੇ ਰੱਖਿਆ ਖੇਤਰ ਵਿੱਚ ਚਾਰ ਗੁਣਾ ਜ਼ਿਆਦਾ ਖਰਚ ਕਰਦਾ ਹੈ। ਪਿਛਲੇ ਸਾਲ ਸਰਕਾਰ ਨੇ ਆਯੁਸ਼ਮਾਨ ਭਾਰਤ ਲਈ 3200 ਕਰੋੜ ਰੁਪਏ ਦਿੱਤੇ ਸਨ। ਸਿਰਫ 36 ਰਾਫੇਲ ਫਾਈਟਰ ਖਰੀਦਣ ਲਈ ਅਸੀਂ 59 ਹਜ਼ਾਰ ਕਰੋੜ ਰੁਪਏ ਖਰਚ ਕੀਤੇ। ਸਾਡੇ ਦੇਸ਼ ਵਿੱਚ ਸਿਰਫ ਸੱਤਰ ਹਜ਼ਾਰ ਹਸਪਤਾਲ ਬੈਡ ਹਨ ਅਤੇ ਵੈਂਟੀਲੇਟਰ ਵੀ ਘੱਟ ਹਨ।
ਅਜਿਹੇ ਹਾਲਾਤ ਵਿੱਚ ਜੋ ਇਨਫੈਕਟਿਡ ਲੋਕ ਹੋਰਨਾਂ ਦੇਸ਼ਾਂ 'ਚ ਹੋਣ 'ਤੇ ਬਚ ਸਕਦੇ ਹਨ, ਉਹ ਭਾਰਤ ਵਿੱਚ ਨਹੀਂ ਬਚ ਸਕਣਗੇ। ਇਹ ਇੱਕ ਸੱਚਾਈ ਹੈ ਤੇ ਇਸ ਬਾਰੇ ਅਸੀਂ ਬਹੁਤ ਜਲਦ ਹੀ ਸਮਝ ਜਾਵਾਂਗੇ, ਜਦੋਂ ਅਸੀਂ ਉਸ ਬਿਮਾਰੀ ਦਾ ਮੁਕਾਬਲਾ ਕਰਾਂਗੇ, ਜੋ ਕਾਫੀ ਗਿਣਤੀ ਦਾ ਵਿਨਾਸ਼ ਕਰ ਸਕਦੀ ਹੈ। ਦੁਨੀਆ ਦੇਖੇਗੀ ਕਿ ਭਾਰਤ ਰੋਗ ਸੰਚਾਰ ਨੂੰ ਨਹੀਂ ਰੋਕ ਸਕਦਾ ਅਤੇ ਇਸ ਦੇ ਨਤੀਜੇ ਅਜਿਹੇ ਹੋਣਗੇ, ਜੋ ਚੰਗੇ ਨਹੀਂ ਹੋਣਗੇ।
ਭਾਰਤ ਬਾਰੇ ਚੰਗੀ ਗੱਲ ਉਸ ਦਾ ਕਿਸਮਤ ਵਾਲਾ ਹੋਣਾ ਹੈ। ਅਸੀਂ ਨੁਕਸਾਨ, ਕਸ਼ਟ ਝੱਲਣ ਦੇ ਆਦੀ ਹੋ ਚੁੱਕੇ ਹਾਂ। ਹਜ਼ਾਰਾਂ ਲੋਕਾਂ ਦੇ ਮਰਨ 'ਤੇ ਕੋਈ ਕ੍ਰਾਂਤੀ, ਸਮਾਜਕ ਚੁੱਕ-ਥੱਲ ਨਹੀਂ ਹੋਵੇਗੀ। ਸਾਡੇ 'ਚੋਂ ਜੋ ਲੋਕ ਇਸ ਪਲੇਗ ਤੋਂ ਬਚ ਜਾਣਗੇ, ਉਹ ਸਿਰਫ ਉਸੇ ਤਰ੍ਹਾਂ ਜ਼ਿੰਦਗੀ ਜਿਊਂਦੇ ਰਹਿਣਗੇ, ਜਿਵੇਂ ਇੱਕ ਸ਼ਤਾਬਦੀ ਪਹਿਲਾਂ ਸਪੈਨਿਸ਼ ਫਲੂ ਤੋਂ ਬਚੇ ਲੋਕ ਆਮ ਵਰਗੀ ਜ਼ਿੰਦਗੀ ਜਿਊਂਦੇ ਰਹੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”