Welcome to Canadian Punjabi Post
Follow us on

14

November 2018
ਜੀਟੀਏ

ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ

October 31, 2018 10:29 AM

ਬਰੈਂਪਟਨ, (ਡਾ. ਝੰਡ) -ਵਾਰਡ 2 ਤੇ 6 ਤੋਂ ਰੀਜਨਲ ਕਾਊਂਸਲਰ ਲਈ ਚੋਣ ਲੜਨ ਵਾਲੀ ਉਮੀਦਵਾਰ ਜੋ ਕੁਝ ਵੋਟਾਂ ਦੇ ਫ਼ਰਕ ਨਾਲ ਇੱਥੋਂ ਜੇਤੂ ਉਮੀਦਵਾਰ ਤੋਂ ਪਿੱਛੇ ਰਹਿ ਗਈ ਹੈ, ਵੱਲੋਂ ਜਾਰੀ ਕੀਤੇ ਗਏ ਬਿਆਨ ਰਾਹੀਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਹੈ। ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਬਰੈਂਪਟਨ ਦੇ ਇਸ ਵਾਰਡ ਤੋਂ ਇਹ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਹ ਆਪਣੀ ਕਮਿਊਨਿਟੀ ਲਈ ਬਹੁਤ ਸਾਰੇ ਸਾਰਥਿਕ ਕੰਮ ਕਰਨਾ ਚਾਹੁੰਦੇ ਸਨ। ਉਹ ਬਰੈਂਪਟਨ ਦੇ ਵਿਚ ਅਪਰਾਧ ਤੇ ਟਰੈਫਿਕ ਜਾਮ ਵਰਗੇ ਦਰਪੇਸ਼ ਮਸਲੇ ਉਠਾਉਣਾ ਚਾਹੁੰਦੇ ਸਨ ਜਿਨ੍ਹਾਂ ਉੱਪਰ ਪਹਿਲਾਂ ਗ਼ੌਰ ਹੀ ਨਹੀਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਹ ਸੀਨੀਅਰਾਂ ਤੇ ਨੌਜੁਆਨਾਂ ਲਈ ਵੀ ਕੰਮ ਕਰਨਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ,"ਮੇਰੀ ਚੋਣ-ਮਹਿੰਮ ਕੇਵਲ ਇਸ ਦੀ ਸ਼ੁਰੂਆਤ ਸੀ ਜੋ ਮੈਂ ਇਸ ਸ਼ਹਿਰ ਦੇ ਲਈ ਕਰਨ ਲਈ ਸੋਚਿਆ ਸੀ। ਮੈਨੂੰ ਇਸ ਚੋਣ ਵਿਚ ਕੋਈ ਰੁਤਬਾ ਮਿਲਿਆ ਹੈ ਜਾਂ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਬਰੈਂਪਟਨ-ਵਾਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨ ਲਈ ਅਜੇ ਵੀ ਓਸੇ ਤਰ੍ਹਾਂ ਵਚਨਬੱਧ ਹਾਂ। ਮੈਂ ਬਰੈਂਪਟਨ ਨੂੰ ਤੇਜ਼ੀ ਨਾਲ ਵੱਧਦਾ-ਫੁੱਲਦਾ ਵੇਖਣਾ ਚਾਹੁੰਦੀ ਹਾਂ। ਮੈਨੂੰ ਆਪਣੀ ਟੀਮ ਦੇ ਸਹਿਯੋਗ ਨਾਲ ਚਲਾਈ ਗਈ ਮਜ਼ਬੂਤ ਅਤੇ ਸਾਫ਼-ਸੁਥਰੀ ਚੋਣ-ਮੁਹਿੰਮ ਉੱਪਰ ਫ਼ਖ਼ਰ ਹੈ। ਮੈਂ ਇਸ ਛੋਟੇ ਜਿਹੇ ਸਫ਼ਰ ਵਿਚ ਬਹੁਤ ਕੁਝ ਸਿੱਖਿਆ ਹੈ ਅਤੇ ਇਸ ਪੰਧ ਵਿਚ ਮਿਲੇ ਹਰੇਕ ਸ਼ਖ਼ਸ ਦਾ ਮੈਂ ਧੰਨਵਾਦ ਕਰਦੀ ਹਾਂ।"
ਉਨ੍ਹਾਂ ਹੋਰ ਕਿਹਾ,"ਮੈਂ ਇਹ ਨਹੀਂ ਕਹਿ ਸਕਦੀ ਕਿ ਕਿੰਨੇ ਕੁ ਲੋਕਾਂ ਨੇ ਬਰੈਂਪਟਨ ਬਾਰੇ ਮੇਰੇ ਵਿਜ਼ਨ ਨੂੰ ਸਮਝਿਆ ਹੈ ਅਤੇ ਇਸ ਨੂੰ ਆਪਣਾ ਬਣਾਇਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀਆਂ ਟੀਮਾਂ ਨੂੰ ਹੱਲਾਸ਼ੇਰੀ ਦਿੱਤੀ, ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਮੇਰਾ ਸਾਥ ਦਿੱਤਾ ਹੈ। ਤੁਸੀਂ ਸਾਰਿਆਂ ਨੇ ਮੇਰਾ ਮਨੁੱਖਤਾ ਵਿਚ ਵਿਸ਼ਵਾਸ ਮੁੜ ਪੱਕਾ ਕੀਤਾ ਹੈ। ਮੇਰੀ ਹੁਣ ਤੱਕ ਦੀ ਪ੍ਰਾਪਤੀ ਤੁਹਾਡੇ ਵੱਲੋਂ ਮਿਲੇ ਹੋਏ ਸਹਿਯੋਗ ਸਦਕਾ ਹੀ ਹੈ। ਤੁਹਾਡਾ ਇਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਮੈਂ ਬਰੈਂਪਟਨ ਨੂੰ ਸੁਰੱਖਿਅਤ ਅਤੇ ਖ਼ੂਬਸੂਰਤ ਸ਼ਹਿਰ ਬਨਾਉਣ ਦੀ ਕਾਮਨਾ ਕਰਦੀ ਹਾਂ।"
ਇਸ ਦੇ ਨਾਲ ਹੀ ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਉਹ ਉਸ ਮਾਲਕ-ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਡਿਕਸੀ ਗੁਰੂਘਰ ਵਿਚ ਵੀਰਵਾਰ 8 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ ਆਰੰਭ ਕਰਵਾ ਰਹੇ ਹਨ ਜਿਸ ਦਾ ਭੋਗ ਸ਼ਨੀਵਾਰ 10 ਨਵੰਬਰ ਨੂੰ ਪਵੇਗਾ। ਉਪਰੰਤ, ਗੁਰਬਾਣੀ ਕੀਰਤਨ ਹੋਵੇਗਾ। ਸਮੂਹ-ਸੰਗਤ ਨੂੰ ਇਸ ਮੌਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ
ਅਮਨ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਉੱਤੇ ਉਤਰੇ ਲੋਕ
ਟਰੂਡੋ ਨੇ ਚਾਰਾਂ ਵਿੱਚੋਂ ਸਿਰਫ ਇੱਕ ਸੀਟ ਲਈ ਜਿ਼ਮਨੀ ਚੋਣਾਂ ਦਾ ਕੀਤਾ ਐਲਾਨ
ਡਾਕਟਰ ਬਲਜਿੰਦਰ ਸੇਖੋਂ ਪੀਲ ਮਲਟੀਕਲਚਰਲ ਕਾਉਂਸਲ ਦੇ ਪ੍ਰਧਾਨ ਥਾਪੇ ਗਏ
6 ਲੱਖ ਡਾਲਰ ਠੱਗਣ ਵਾਲੀ ਤਾਂਤਰਿਕ ਯੌਰਕ ਪੁਲੀਸ ਵੱਲੋਂ ਚਾਰਜ
ਬਰੈਂਪਟਨ ਕਾਉਂਸਲ ਯੂਨੀਵਰਸਿਟੀ ਲਈ ਵਚਨਬੱਧ?