Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਬੇਟੀ ਈਸ਼ਾ ਫਿਲਮਾਂ ਵਿੱਚ ਆਏ

March 24, 2020 08:25 AM

ਸਿਤਾਰਿਆਂ ਦੇ ਬੱਚਿਆਂ ਦਾ ਲਗਾਅ ਅਕਸਰ ਉਸੇ ਖੇਤਰ ਵਿੱਚ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੇ ਮਾਤਾ-ਪਿਤਾ ਜੁੜੇ ਹੁੰਦੇ ਹਨ। ਈਸ਼ਾ ਦਿਓਲ ਦਾ ਇਸ ਖੇਤਰ ਵੱਲ ਆਕਰਸ਼ਿਤ ਹੋਣਾ ਸੁਭਾਵਕ ਸੀ, ਕਿਉਂਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਇੰਡਸਟਰੀ ਦੇ ਵੱਡੇ ਸਿਤਾਰਿਆਂ ਵਿੱਚ ਸ਼ਾਮਲ ਹੁੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਈਸਾ ਫਿਲਮਾਂ ਵਿੱਚ ਆਏ। ਇਹ ਰਾਜ਼ ਦੀ ਗੱਲ ਈਸ਼ਾ ਅਤੇ ਉਸ ਦੀ ਮੰਮੀ ਹੇਮਾ ਮਾਲਿਨੀ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦੱਸੀ। ਈਸ਼ਾ ਦਿਓਲ ਅੱਜਕੱਲ੍ਹ ਲੇਖਕ ਬਣ ਗਈ ਹੈ। ਉਸ ਨੇ ‘ਅੰਮਾ ਮੀਆ’ ਨਾਂਅ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਦੇ ਪ੍ਰਮੋਸ਼ਨ ਲਈ ਉਹ ਕਪਿਲ ਦੇ ਸ਼ੋਅ ਵਿੱਚ ਪਹੁੰਚੀ ਸੀ।
ਜਦ ਕਪਿਲ ਨੇ ਪੁੱਛਿਆ ਕਿ ਕੀ ਈਸ਼ਾ ਹਮੇਸ਼ਾ ਤੋਂ ਫਿਲਮਾਂ ਵਿੱਚ ਆਉਣਾ ਚਾਹੁੰਦੀ ਸੀ, ਓਦੋਂ ਹੇਮਾ ਮਾਲਿਨੀ ਨੇ ਦੱਸਿਆ ਕਿ ਈਸ਼ਾ ਹਮੇਸ਼ਾ ਤੋਂ ਡਾਂਸ ਤੇ ਖੇਡਾਂ ਵਿੱਚ ਚੰਗੀ ਰਹੀ ਸੀ। ਸਾਡੇ ਘਰ ਡਾਂਸ ਦੀ ਪ੍ਰੈਕਟਿਸ ਚੱਲਦੀ ਰਹਿੰਦੀ ਸੀ। ਅਜਿਹੇ ਵਿੱਚ ਈਸ਼ਾ ਨੂੰ ਡਾਂਸ ਪ੍ਰਤੀ ਲਗਾਅ ਪੈਦਾ ਹੋ ਗਿਆ। ਉਹ ਡਾਂਸ ਸਿੱਖਣਾ ਵੀ ਚਾਹੁੰਦੀ ਸੀ ਅਤੇ ਫਿਲਮਾਂ ਵਿੱਚ ਕੰਮ ਕਰਨਾ ਵੀ ਚਾਹੁੰਦੀ ਸੀ, ਪਰ ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਡਾਂਸ ਸਿੱਖੇ ਜਾਂ ਫਿਲਮਾਂ ਵਿੱਚ ਹੀਰੋਇਨ ਬਣੇ। ਜਦ ਧਰਮਿੰਦਰ ਨੂੰ ਪਤਾ ਲੱਗਾ ਕਿ ਉਹ ਕਿੱਦਾਂ ਦਾ ਨ੍ਰਿਤ ਸਿੱਖ ਰਹੀ ਹੈ, ਤਦ ਉਨ੍ਹਾਂ ਦੀ ਤਾਰੀਫ ਕਰਨ ਦੇ ਹੀ ਨਾਲ ਉਨ੍ਹਾਂ ਨੇ ਈਸ਼ਾ ਨੂੰ ਫਿਲਮਾਂ ਵਿੱਚ ਕੰਮ ਕਰਨ ਦੇ ਫੈਸਲੇ ਨੂੰ ਅਪਣਾ ਲਿਆ। ‘ਅੰਮਾ ਮੀਆ’ ਕਿਤਾਬ ਨੂੰ ਲਿਖਣ ਵਿੱਚ ਈਸ਼ਾ ਨੂੰ ਇੱਕ ਸਾਲ ਲੱਗਾ। ਜਦ ਉਹ ਇਹ ਕਿਤਾਬ ਲਿਖ ਰਹੀ ਸੀ ਤਾਂ ਦੂਸਰੀ ਵਾਰ ਗਰਭਵਤੀ ਸੀ। ਦੋ ਬੱਚਿਆਂ ਦੀ ਮੰਮੀ ਈਸ਼ਾ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਉਹ ਸਾਰੀਆਂ ਰੈਸੀਪੀਜ਼ ਹੋਣਗੀਆਂ, ਜੋ ਮਾਂਵਾਂ ਲਈ ਕੰਮ ਆਉਣਗੀਆਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ