Welcome to Canadian Punjabi Post
Follow us on

24

March 2019
ਕੈਨੇਡਾ

ਮੈਂ ਭਾਰਤ ਦੇ ਸਫ਼ਲ ਦੌਰੇ ਤੋਂ ਖੁਸ਼ ਹਾਂ: ਐਡ੍ਰਿਊ ਸ਼ੀਅਰ

October 31, 2018 10:25 AM

ਟੋਰਾਂਟੋ, 30 ਅਕਤੂਬਰ (ਪੋਸਟ ਬਿਊਰੋ)- ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਕੈਨੇਡਾ ਦੀ ਆਫ਼ੀਸ਼ੀਅਲ ਆਪੋਜ਼ੀਸ਼ਨ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਡ੍ਰਿਊ ਸ਼ੀਅਰ ਆਪਣੇ ਵਫ਼ਦ ਨਾਲ ਭਾਰਤ ਦਾ ਦੌਰਾ ਕਰਕੇ ਵਾਪਸ ਪਰਤੇ ਹਨ। ਕੱਲ ਉਨ੍ਹਾਂ ਨੇ ਭਾਰਤੀ ਮੂਲ ਦੇ ਮੀਡੀਆ ਨਾਲ ਇਕ ਗੋਲ ਮੇਜ ਵਾਰਤਾ ਕੀਤੀ, ਜਿਸ ਵਿਚ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਉਤੇ ਖੁਲ ਕੇ ਆਪਣੀ ਰਾਏ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧਾਂ ਵਿਚ ਕਾਫ਼ੀ ਤਨਾਅ ਵਧਿਆ ਹੈ। ਸਾਡਾ ਇਹ ਦੌਰਾ ਉਸ ਤਨਾਅ ਨੂੰ ਘੱਟ ਕਰਨਾ ਤੇ ਭਾਰਤ ਦੇ ਲੋਕਾਂ ਉਤੇ ਇਹ ਪ੍ਰਭਾਵ ਪਾਉਣਾ ਕਿ ਅਸੀ ਗੰਭੀਰ ਮਸਲਿਆਂ ਉਤੇ ਗੱਲਬਾਤ ਕਰਨ ਵਾਲੇ ਲੋਕ ਹਾਂ ਤੇ ਬਿਜ਼ਨਸ ਨੂੰ ਗੰਭੀਰਤਾ ਨਾਲ ਲੈਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਦੌਰਾਨ ਕਾਫ਼ੀ ਕੁੱਝ ਅਜਿਹਾ ਸਾਹਮਣੇ ਆਇਆ, ਜਿਸ ਨਾਲ ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ। ਉਨ੍ਹਾਂ ਫਾਰੇਨ ਅਫੇਅਰਜ਼ ਮਿਨਿਸਟਰ ਤੇ ਵੱਖ ਵੱਖ ਕਾਰਪੋਰੇਟ ਸੈਕਟਰਜ ਼ਦੇ ਵੱਡੇ ਅਦਾਰਿਆਂ ਨਾਲ ਹੋਈ ਗੱਲਬਾਤ ਨੂੰ ਸਫ਼ਲ ਦੱਸਿਆ ਤੇ ਉਨ੍ਹਾਂ ਦੀ ਕੈਨੇਡਾ ਫੇਰੀ ਨੂੰ ਹੋਰ ਸਰਲ ਬਣਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਜਾਣਾ ਮੇਰੇ ਲਈ ਬਹੁਤ ਹੀ ਸੁਭਾਗਾ ਸੀ ਤੇ ਦਰਬਾਰ ਸਾਹਿਬ ਦਾ ਦ੍ਰਿਸ਼ ਤੇ ਉਥੋ ਆ ਰਹੀਆਂ ਪਾਜ਼ੀਟਿਵ ਵਾਈਬ੍ਰੇਸ਼ਨਜ਼ ਨੇ ਮੈਨੂੰ ਇਕ ਵੱਖਰੀ ਕਿਸਮ ਦਾ ਸਕੂਨ ਦਿੱਤਾ ਹੈ ਤੇ ਮੈ ਇਹ ਸਭ ਕੁੱਝ ਦੇਖ ਕੇ ਹੈਰਾਨ ਹੋਇਆ ਹਾਂ ਕਿ ਕਿੰਨੀ ਵੱਡੀ ਤਾਦਾਤ ਵਿਚ ਸ਼ਰਧਾਲੂ ਉਥੇ ਆਉਦੇ ਹਨ, ਲੰਗਰ ਦੀ ਸੇਵਾ ਚੱਲਦੀ ਹੈ ਤੇ ਲੋਕਾਂ ਸ਼ਰਧਾ ਵਿਚ ਭਿੱਜੇ ਹੋਏ ਹੁੰਦੇ ਹਨ। ਦਰਬਾਰ ਸਾਹਿਬ ਤੋ ਬਾਅਦ ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦਾ ਜਿ਼ਕਰ ਕੀਤਾ ਤੇ ਉਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਨੂੰ ਵੀ ਸਫ਼ਲ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਤੇ ਪ੍ਰਵਾਸੀ ਪੰਜਾਬੀਆਂ ਦੇ ਜਿਥੇ ਬਹੁਤ ਸਾਰੇ ਮਸਲੇ ਵਿਚਾਰੇ ਗਏ ਉਥੇ ਹੀ ਉਨ੍ਹਾਂ ਦੀ ਗੱਲਬਾਤ ਦੌਰਾਨ ਜੋ ਸਿੱਖ ਜਥੇਬੰਦੀਆਂ ਵਲੋ ਉਨ੍ਹਾਂ ਦੀ ਵਿਰੋਧਤਾ ਕੀਤੀ ਜਾਂਦੀ ਹੈ, ਇਸ ਮੁੱਦੇ ਉਤੇ ਵੀ ਵਿਚਾਰ ਚਰਚਾ ਹੋਈ ਤੇ ਉਨ੍ਹਾਂ ਕਿਹਾ ਕਿ ਸਾਡਾ ਇਨ੍ਹਾਂ ਪ੍ਰਤੀ ਸਟੈਡ ਸਪੱਸ਼ਟ ਹੈ ਕਿ ਜਦ ਤੱਕ ਕੋਈ ਸਾਂਤਮਈ ਢੰਗਾਂ ਨਾਲ ਆਪਣੇ ਹੱਕਾਂ ਲਈ ਲੜਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੇ। ਐਡ੍ਰਿਊ ਸ਼ੀਅਰ ਨਾਲ ਇਸ ਸਮੇਂ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਰਮੋਨਾ ਸਿੰਘ ਤੇ ਬਰਂੈਪਟਨ ਨਾਰਥ ਤੋਂ ਅਰਪਨ ਖੰਨਾ ਮੌਜੂਦ ਸਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ