Welcome to Canadian Punjabi Post
Follow us on

17

November 2018
ਭਾਰਤ

ਰਾਹੁਲ ਵੱਲੋਂ ‘ਕਨਫਿਊਜ਼’ ਹੋ ਕੇ ਲਾਏ ਦੋਸ਼ਾਂ ਕਾਰਨ ਮਾਣਹਾਨੀ ਦਾ ਕੇਸ ਬਣ ਗਿਆ

October 31, 2018 09:13 AM

ਭੋਪਾਲ, 30 ਅਕਤੂਬਰ, (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਬੇਟੇ ਕਾਰਤੀਕੇ ਸਿੰਘ ਚੌਹਾਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਖ਼ਿਲਾਫ਼ ਅੱਜ ਮਾਣਹਾਨੀ ਕੇਸ ਕੀਤਾ ਹੈ। ਉਸ ਦੇ ਵਕੀਲ ਨੇ ਭੋਪਾਲ ਦੇ ਵਿਸ਼ੇਸ਼ ਜੱਜ ਸੁਰੇਸ਼ ਸਿੰਘ ਦੀ ਅਦਾਲਤ ਵਿੱਚ ਇਸ ਬਾਰੇ ਕੇਸ ਪੇਸ਼ ਕੀਤਾ ਤਾਂ ਅਦਾਲਤ ਨੇ ਪਟੀਸ਼ਨ ਕਰਤਾ ਕਾਰਤੀਕੇ ਸਿੰਘ ਨੂੰ ਬਿਆਨਾਂ ਲਈ ਤਿੰਨ ਨਵੰਬਰ ਦੀ ਤਰੀਕ ਦਿੱਤੀ ਹੈ। ਮਾਮਲਾ ਸਾਹਮਣੇ ਆਉਣ ਪਿੱਛੋਂ ਰਾਹੁਲ ਗਾਂਧੀ ਨੇ ਸਫ਼ਾਈ ਦਿੱਤੀ ਹੈ ਕਿ ਉਹ ਕਿਸੇ ਹੋਰ ਦਾ ਨਾਂ ਲੈਣ ਦੀ ਥਾਂ ਕਨਫਿਊਜ਼ ਹੋ ਗਏ ਸਨ।
ਅੱਜ ਇਹ ਕੇਸ ਪੇਸ਼ ਕਰਨ ਮੌਕੇ ਕਾਰਤੀਕੇ ਦੇ ਵਕੀਲ ਸ਼ਿਰੀਸ਼ ਸ਼੍ਰੀਵਾਸਤਵ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬੀਤੇ ਸੋਮਵਾਰ ਝਾਬੂਆ ਦੀ ਕਾਂਗਰਸ ਦੀ ਰੈਲੀ ਵਿੱਚ ਕਿਹਾ ਸੀ ਕਿ ਪਨਾਮਾ ਲੀਕੇਜ ਕੇਸ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਕਾਰਤੀਕੇ ਸਿੰਘ ਦਾ ਵੀ ਨਾਂਅ ਹੈ, ਪਰ ਉਨ੍ਹਾਂ ਵਿਰੁੱਧ ਅੱਜ ਤਕ ਕਾਰਵਾਈ ਨਹੀਂ ਹੋਈ। ਇਸ ਦੇ ਇਲਾਵਾ ਹੋਰ ਕਈ ਝੂਠੇ ਦੋਸ਼ ਚੋਣਾਂ ਸਮੇਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ `ਤੇ ਲਾਏ ਗਏ ਹਨ ਅਤੇ ਰਾਹੁਲ ਗਾਂਧੀ ਦੇ ਬਿਆਨ ਨਾਲ ਪੂਰੇ ਦੇਸ਼ `ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਉਨ੍ਹਾਂ ਦੇ ਬੇਟੇ ਕਾਰਤੀਕੇ ਸਿੰਘ ਦਾ ਅਕਸ ਖ਼ਰਾਬ ਹੋਇਆ ਹੈ, ਜਿਸ ਦੇ ਆਧਾਰ ਉੱਤੇ ਅਦਾਲਤ `ਚ ਕੇਸ ਕੀਤਾ ਗਿਆ ਹੈ।

Have something to say? Post your comment