Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸਿਦਕ ਦੀ ਛਾਂ

March 23, 2020 09:16 AM

-ਸ਼ਵਿੰਦਰ ਕੌਰ
ਲਗਾਤਾਰ ਵਹਿੰਦੇ ਹੰਝੂ ਜੀਤੋ ਦੀ ਚੁੰਨੀ ਨੂੰ ਸਿੱਲ੍ਹੀ ਕਰ ਰਹੇ ਸਨ। ਉਹਨੇ ਨਾ ਤਾਂ ਹੰਝੂ ਪੂੰਝਣ ਦੀ ਕੋਸ਼ਿਸ਼ ਕੀਤੀ, ਨਾ ਰੋਕਣ ਦੀ। ਉਹ ਸ਼ਾਂਤ ਬੈਠੀ ਉਨ੍ਹਾਂ ਦੇ ਰੁਕਣ ਦਾ ਇੰਤਜ਼ਾਰ ਕਰ ਰਹੀ ਸੀ। ਅੱਜ ਤੱਕ ਉਹ ਕਦੇ ਕੋਠੇੇ ਦੀ ਕਿਸੇ ਨੁੱਕਰ ਵਿੱਚ ਖੜ੍ਹ ਕੇ ਜਾਂ ਫਿਰ ਚੁੱਲ੍ਹੇ ਅੱਗੇ ਬੈਠੀ ਧੂੰਏਂ ਦੇ ਪੱਜ ਰੋ ਕੇ ਆਪਣੇ ਦਿਲ ਦਾ ਗੁਬਾਰ ਕੱਢਦੀ ਰਹੀ ਸੀ। ਦਿਲ ਵਿੱਚੋਂ ਉਠਦੇ ਹੌਕਿਆਂ ਨੂੰ ਉਹਨੇ ਕਦੇ ਬੁੱਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਸੀ, ਮਤੇ ਉਹਦੀਆਂ ਧੀਆਂ ਸੁਣ ਲੈਣ। ਬੋਚ ਬੋਚ ਘਰ ਵਿੱਚ ਵੀ ਪੈਰ ਧਰਦੀਆਂ ਧੀਆਂ ਨੂੰ ਉਹ ਹੋਰ ਸਹਿਮ ਵਿੱਚ ਨਹੀਂ ਸੀ ਰੱਖਣਾ ਚਾਹੁੰਦੀ।
ਅੱਜ ਦੇ ਹੰਝੂ ਖ਼ੁਸ਼ੀ ਦੇ ਸਨ, ਜੋ ਉਹਨੂੰ ਮੁੱਦਤਾਂ ਬਾਅਦ ਨਸੀਬ ਹੋਈ ਸੀ। ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਉਸ ਦੀ ਵੱਡੀ ਧੀ ਦੇ ਫੋਨ, ਕਿ ਉਸ ਦੀ ਚੋਣ ਬੈਂਕ ਵਿੱਚ ਨੌਕਰੀ ਦੀ ਹੋ ਗਈ ਹੈ, ਨੂੰ ਸੁਣਦਿਆਂ ਹੀ ਹੰਝੂ ਆਪ ਮੁਹਾਰੇ ਸ਼ੁਰੂ ਹੋ ਗਏ ਸਨ। ਛੋਟੀ ਧੀ ਘਰ ਨਹੀਂ ਸੀ। ਇਕੱਲੀ ਬੈਠੀ ਦਾ ਉਹਦਾ ਮਨ ਕਦੋਂ ਅਤੀਤ ਦੇ ਪੰਨੇ ਫਰੋਲਣ ਲੱਗ ਪਿਆ, ਪਤਾ ਨਾ ਲੱਗਾ। ਵੀਹ ਕੁ ਸਾਲ ਪਹਿਲਾਂ ਦੀ ਰੀਲ ਉਸ ਦੀਆਂ ਅੱਖਾਂ ਅੱਗੇ ਘੁੰਮ ਗਈ। ਵਿਆਹ ਨੂੰ ਪੰਜ ਕੁ ਸਾਲ ਹੋਏ ਸਨ, ਉਸ ਦਾ ਮਜ਼ਦੂਰ ਪਤੀ ਸਿਰ ਚੜ੍ਹੇ ਕਰਜ਼ਾ ਦਿਨੋ-ਦਿਨ ਵਧਦਾ ਦੇਖ ਢੇਰੀ ਢਾਹ ਬੈਠਾ ਸੀ। ਮਾਨਸਿਕ ਪ੍ਰੇਸ਼ਾਨੀ ਨਾ ਝੱਲਦਿਆਂ ਇੱਕ ਦਿਨ ਖ਼ੁਦਕੁਸ਼ੀ ਕਰ ਕੇ ਪਰਵਾਰ ਨੂੰ ਵਿਲਕਦਿਆਂ ਛੱਡ ਗਿਆ ਸੀ।
ਘਰ ਦੀ ਹਾਲਤ ਪਹਿਲਾਂ ਹੀ ਰੋਜ਼ ਖੂਹ ਪੁੱਟਣ ਤੇ ਰੋਜ਼ ਪਾਣੀ ਪੀਣ ਵਾਲੀ ਸੀ, ਇੱਕੋ-ਇੱਕ ਕਮਾਊ ਮਰਦ ਦੇ ਤੁਰ ਜਾਣ ਨਾਲ ਘਰ ਦਾ ਠੰਢਾ ਪਿਆ ਚੁੱਲ੍ਹਾ ਜੀਤੋ ਨੂੰ ਕਿਸੇ ਆਹਰ ਲੱਗਣ ਦੇ ਸੰਕੇਤ ਦੇਂਦਾ ਸੀ। ਭੁੱਖੀਆਂ ਧੀਆਂ ਮਾਂ ਅਤੇ ਦਾਦੀ ਦੇ ਗਲ ਲੱਗ ਕੇ ਰੋ ਰਹੀਆਂ ਸਨ। ਬਾਬਲ ਦੇ ਮੋਹ ਭਿੱਜੇ ਤੇ ਰੱਖਿਅਕ ਹੱਥਾਂ ਤੋਂ ਸਦਾ ਲਈ ਵਾਂਝੇ ਹੋ ਜਾਣ ਵਾਲੇ ਦੁੱਖ ਭਰੇ ਅਹਿਸਾਸ ਤੋਂ ਅਜੇ ਉਹ ਅਣਜਾਣ ਸਨ। ਸੱਸ ਸਹੁਰਾ ਬੈਠ ਕੇ ਖਾਣ ਵਾਲੇ ਸਨ। ਜਦੋਂ ਮਜ਼ਦੂਰੀ ਕਰਕੇ ਪੂਰਾ ਢਿੱਡ ਨੂੰ ਨਾ ਮਿਲੇ ਤਾਂ ਬੁਢਾਪਾ ਚੰਦਰਾ ਵੀ ਉਮਰੋਂ ਪਹਿਲਾਂ ਢਾਹ ਲੈਂਦਾ ਹੈ। ਫਿਰ ਉਹਦੀ ਅਤੇ ਉਹਦੀਆਂ ਦੋਹਾਂ ਧੀਆਂ ਦੀ ਬਾਂਹ ਕੌਣ ਫੜਦਾ? ਇੱਕ ਦਿਨ ਬਜ਼ੁਰਗ ਉਹਨੂੰ ਬਿਠਾ ਕੇ ਕਹਿਣ ਲੱਗੇ, ‘ਦੇਖ ਧੀਏ, ਅਸੀਂ ਆਪਣੀਆਂ ਬਣੀਆਂ ਆਪ ਨਿਬੇੜਾਂਗੇ, ਤੂੰ ਜਵਾਨ ਜਹਾਨ ਹੈਂ, ਆਪਣੇ ਪੇਕੇ ਮਾਂ-ਬਾਪ ਕੋਲ ਚਲੀ ਜਾਹ। ਤੇਰੇ ਮਾਪੇ ਕੋਈ ਚੰਗੀ ਮਾੜੀ ਥਾਂ ਦੇਖ ਕੇ ਤੇਰੀ ਰੋਟੀ ਦਾ ਕੋਈ ਪ੍ਰਬੰਧ ਕਰ ਦੇਣਗੇ। ਇੱਥੇ ਕਈ ਤੇਰੀ ਮਜ਼ਬੂਰੀ ਦਾ ਫਾਇਦਾ ਉਠਾਉਣ ਚਾਹੁਣਗੇ। ਉਥੇ ਤੇਰੇ ਮਾਂ ਬਾਪ ਅਤੇ ਤੇਰਾ ਭਰਾ ਤੇਰੇ ਸਿਰ `ਤੇ ਹੱਥ ਰੱਖਣਗੇ।'' ਜੀਤੋ ਚੁੱਪ ਕਰਕੇ ਨੀਵੀ ਪਾਈ ਗੱਲਾਂ ਸੁਣਦੀ ਰਹੀ। ਉਹਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਘਰ ਛੱਡ ਕੇ ਨਹੀਂ ਜਾਵੇਗੀ। ਉਹਨੂੰ ਆਪਣੇ ਪੇਕਿਆਂ ਦੀ ਆਰਥਿਕ ਹਾਲਤ ਦਾ ਪਤਾ ਸੀ! ਦਿਹਾੜੀਦਾਰ ਮਜ਼ਦੂਰ ਉਹਦਾ ਬਾਪ ਅਤੇ ਭਰਾ ਅਤਿ ਦੀ ਮਹਿੰਗਾਈ ਵਿੱਚ ਆਪਣੇ ਟੱਬਰ ਦਾ ਢਿੱਡ ਮਸਾਂ ਭਰਦੇ ਹਨ। ਉਨ੍ਹਾਂ ਨੂੰ ਦੁਖੀ ਕਰਨ ਦੀ ਥਾਂ ਮੈਂ ਆਪਣੀਆਂ ਬਣੀਆਂ ਆਪੇ ਨਿਬੇੜਾਂਗੀ। ਆਪਣੀ ਸੱਸ ਮਾਂ ਦੇ ਗਲ਼ ਲਗਦਿਆਂ ਇੱਕ ਵਾਰ ਤਾਂ ਉਹ ਭੁੱਬਾਂ ਮਾਰ ਮਾਰ ਕੇ ਰੋਈ, ਫਿਰ ਉਹਨੇ ਆਪਣੇ ਹੰਝੂ ਆਪ ਹੀ ਪੰੂਝ ਲਏ।
‘‘ਲੈ ਮਾਂ ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀ। ਮੈਂ ਐਨੀ ਬੁਜ਼ਦਿਲ ਨਹੀਂ ਕਿ ਤੁਹਾਨੂੰ ਇਥੇ ਰੁਲਣ ਲਈ ਛੱਡ ਜਾਵਾਂ। ਮੈਂ ਤੁਹਾਨੂੰ ਅਤੇ ਬੱਚੀਆਂ ਨੂੰ ਪਾਲਣ ਲਈ ਹਰ ਮਾੜੇ ਹਾਲਾਤ ਦਾ ਮੁਕਾਬਲਾ ਕਰੂੰਗੀ। ਮਜਾਲ ਹੈ, ਕੋਈ ਮੈਲੀ ਅੱਖ ਨਾਲ ਦੇਖ ਸਕੇ ਮੇਰੀ ਵੱਲ।'' ਜੀਤੋ ਨੇ ਪੂਰੇ ਸਿਦਕ ਨਾਲ ਬਿਖੜੇ ਰਾਹਾਂ `ਤੇ ਚੱਲਣ ਇਰਾਦਾ ਕਰ ਲਿਆ। ਉਹ ਸਵੇਰੇ ਸਕੂਲ ਸਾਡੇ ਕੋਲ ਪਹੁੰਚ ਗਈ। ਆਪਣੀ ਹੱਡਬੀਤੀ ਦੱਸ ਕੇ ਉਹਨੇ ਸਕੂਲ ਦੀ ਸਫ਼ਾਈ ਕਰਨ ਲਈ ਰੱਖਣ ਵਾਸਤੇ ਬੇਨਤੀ ਕੀਤੀ। ਕੁਦਰਤੀ ਸਕੂਲ ਵਿੱਚ ਸਫ਼ਾਈ ਸੇਵਕਾ ਦੀ ਲੋੜ ਸੀ। ਪੰਜ ਸੌ ਰੁਪਏ ਮਹੀਨਾ `ਤੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ। ਉਹਦਾ ਕੰਮ ਅਤੇ ਸੁਭਾਅ ਦੇਖ ਕੇ ਕੁਝ ਅਧਿਆਪਕਾਂ ਨੇ ਉਹਨੂੰ ਆਪਣੇ ਘਰਾਂ ਵਿੱਚ ਵੀ ਸਫ਼ਾਈ ਦੇ ਕੰਮ ਉਤੇ ਲਾ ਲਿਆ। ਮੁੱਖ ਅਧਿਆਪਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਸਨ। ਹੌਲੀ ਹੌਲੀ ਉਹਨੂੰ ਦੁਪਹਿਰ ਦੇ ਖਾਣੇ ਦਾ ਕੰਮ ਵੀ ਸੰਭਾਲ ਦਿੱਤਾ। ਉਹ ਹਮੇਸ਼ਾਂ ਆਪਣੇ ਕੰਮ `ਤੇ ਧਿਆਨ ਰੱਖਦੀ। ਘਰੋਂ ਸਕੂਲ, ਸਕੂਲ ਤੋਂ ਅਧਿਆਪਕਾਂ ਦੇ ਘਰਾਂ ਵਿੱਚ ਕੰਮ ਕਰਨ ਤੁਰ ਜਾਂਦੀ। ਸਾਰਾ ਦਿਨ ਮਸ਼ੀਨ ਵਾਂਗ ਘੁੰਮਦੀ ਰਹਿੰਦੀ ਅਤੇ ਰਾਤ ਨੂੰ ਥੱਕ ਟੁੱਟ ਕੇ ਮੰਜੇ ਉਤੇ ਡਿੱਗ ਪੈਂਦੀ। ਕਿਸੇ ਅੱਗੇ ਬੈਠ ਆਪਣੀ ਕਿਸਮਤ ਨੂੰ ਕੋਸਣਾ ਉਹਦੇ ਸੁਭਾਅ ਵਿੱਚ ਨਹੀਂ ਸੀ। ਹਾਂ, ਉਹਨੇ ਕਰਜ਼ਾ ਮੰਗਣ ਵਾਲਿਆਂ ਨੂੰ ਜ਼ਰੂਰ ਠੋਕ ਕੇ ਜੁਆਬ ਦੇ ਦਿੱਤਾ ਸੀ ਕਿ ਨਾ ਮੈਂ ਤੁਹਾਡੇ ਕੋਲੋਂ ਕਰਜ਼ਾ ਮੰਗਣ ਆਈ ਸੀ ਤੇ ਨਾ ਮੈਂ ਕਿਸੇ ਨੂੰ ਧੇਲਾ ਦੇਵਾਂਗੀ।
ਧੀਆਂ ਨੂੰ ਉਹਨੇ ਸਕੂਲ ਵਿੱਚ ਦਾਖ਼ਲ ਕਰਾ ਦਿੱਤਾ। ਧੀਆਂ ਪੜ੍ਹਨ ਵਿੱਚ ਹੁਸ਼ਿਆਰ ਸਨ। ਥੋੜ੍ਹੀਆਂ ਵੱਡੀਆਂ ਹੋਈਆਂ ਤਾਂ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੀਆਂ। ਸਕੂਲ ਵਰਦੀ ਅਤੇ ਕਿਤਾਬਾਂ ਸਰਕਾਰ ਵੱਲੋਂ ਮਿਲਦੀਆਂ ਸਨ। ਦੁਪਹਿਰ ਦਾ ਖਾਣਾ ਸਕੂਲ ਵਿੱਚੋਂ ਖਾ ਲੈਂਦੀਆਂ ਸਨ। ਜੀਤੋ ਦੇ ਸਿਦਕ ਰੂਪੀ ਬੂਟੇ ਨੂੰ ਫ਼ਲ ਲੱਗਣੇ ਸ਼ੁਰੂ ਹੋ ਗਏ। ਵੱਡੀ ਧੀ ਬਾਰਵੀਂ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਸਰਕਾਰੀ ਕਾਲਜ ਵਿੱਚ ਦਾਖ਼ਲ ਹੋ ਗਈ। ਉਹ ਕਾਲਜ ਤੋਂ ਆ ਕੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਦਿੰਦੀ ਅਤੇ ਇਉਂ ਆਪਣਾ ਖ਼ਰਚ ਕੱਢ ਲੈਂਦੀ। ਉਹਨੇ ਕਾਮਰਸ ਦੇ ਵਿਸ਼ੇ ਲੈ ਕੇ ਗਰੇਜੂਏਸ਼ਨ ਕਰ ਲਈ। ਛੋਟੀ ਧੀ ਨੂੰ ਬੀ ਐਸ ਸੀ-ਨਰਸਿੰਗ ਵਿੱਚ ਦਾਖ਼ਲਾ ਮਿਲ ਗਿਆ।
ਅੱਜ ਉਸਦੀ ਧੀ ਦੀ ਮਿਹਨਤ ਨੂੰ ਬੂਰ ਪੈ ਗਿਆ ਸੀ। ਉਹ ਬੈਂਕ ਵਾਲਾ ਟੈਸਟ ਪਾਸ ਕਰਕੇ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ। ਧੀ ਨੇ ਆ ਕੇ ਲੱਡੂਆਂ ਦੇ ਦੋ ਡੱਬੇ ਰੱਖਦਿਆਂ ਆਪਣੀ ਮਾਂ ਨੂੰ ਜੱਫੀ ਪਾ ਲਈ, ‘‘ਲੈ ਮਾਂ ਇੱਕ ਡੱਬਾ ਸਕੂਲ ਲੈ ਜਾਵੀਂ। ਅਧਿਆਪਕਾਂ ਨੇ ਆਪਣੀ ਹਰ ਅੜੇ-ਥੁੜ੍ਹੇ ਵੇਲੇ ਬਹੁਤ ਮਦਦ ਕੀਤੀ ਹੈ। ਤੇਰੇ ਸਿਰੜ ਅਤੇ ਸਿਦਕ ਭਰੇ ਕਦਮਾਂ ਸਦਕਾ ਅਤੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਾਰਨ ਹੀ ਅੱਜ ਮੈਂ ਆਪਣੇ ਪੈਰਾਂ ਤੇ ਖੜ੍ਹਨ ਯੋਗ ਹੋਈ ਹਾਂ। ਅੱਜ ਤੋਂ ਬਾਅਦ ਤੈਨੂੰ ਛੋਟੀ ਦਾ ਫ਼ਿਕਰ ਕਰਨ ਦੀ ਲੋੜ ਨਹੀਂ।''
‘‘ਹਾਂ ਧੀਏ, ਮੈਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਮੇਰਾ ਦਰਦ ਮਹਿਸੂਸ ਕੀਤਾ। ਮੇਰੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੱਤਾ, ਪਰ ਛੋਟੀ ਦਾ ਫ਼ਿਕਰ ਕਰਨ ਨੂੰ ਅਜੇ ਮੇਰੇ ਵਿੱਚ ਬਥੇਰੀ ਹਿੰਮਤ ਹੈ। ਤੂੰ ਕੁਝ ਕਰਨਾ ਹੈ ਤਾਂ ਮੇਰੇ ਵਰਗੀਆਂ ਉਨ੍ਹਾਂ ਮਾਵਾਂ ਦਾ ਕਰੀਂ, ਜਿਨ੍ਹਾਂ ਨੂੰ ਬਿਖੜੇ ਰਾਹਾਂ ਉਤੇ ਇਕੱਲਿਆਂ ਤੁਰਨਾ ਪੈਂਦਾ ਹੈ, ਜਿਨ੍ਹਾਂ ਨੂੰ ਚਾਹੁੰਦਿਆਂ ਵੀ ਮੇਰੇ ਵਾਂਗੂੰ ਕੰਮ ਨਹੀਂ ਮਿਲਦਾ। ਉਨ੍ਹਾਂ ਬੱਚਿਆਂ ਦਾ ਕਰੀਂ ਜਿਨ੍ਹਾਂ ਦੇ ਸਿਰ ਉੱਤੇ ਨਾ ਮਾਪਿਆਂ ਦੀ ਛਾਂ ਰਹਿੰਦੀ ਹੈ ਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਹੁੰਦੀ ਹੈ। ਬੱਸ ਉਨ੍ਹਾਂ ਲਈ ਸਹਾਰਾ ਬਣੀ।..

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’