Welcome to Canadian Punjabi Post
Follow us on

18

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਕੈਨੇਡਾ

ਜੀਟੀਏ ਦੇ ਕੰਜਰਵੇਟਿਵਾਂ ਨੇ ਜੀਟੀਏ ਦੇ ਕੈਂਪਸਿਜ਼ ਖਿਲਾਫ ਕੀਤਾ ਵੋਟ : ਐਨਡੀਪੀ

October 31, 2018 09:06 AM

ਕੁਈਨਜ਼ ਪਾਰਕ, 30 ਅਕਤੂਬਰ (ਪੋਸਟ ਬਿਊਰੋ) : ਐਨਡੀਪੀ ਦੀ ਡਿਪਟੀ ਲੀਡਰ ਸਾਰਾ ਸਿੰਘ (ਬਰੈਂਪਟਨ ਸੈਂਟਰ), ਗੁਰਰਤਨ ਸਿੰਘ (ਬਰੈਂਪਟਨ ਈਸਟ) ਤੇ ਕੈਵਿਨ ਯਾਰਡੇ (ਬਰੈਂਪਟਨ ਨੌਰਥ) ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਬਰੈਂਪਟਨ, ਮਿਲਟਨ ਤੇ ਮਾਰਖਮ ਵਿੱਚ ਕਾਲਜ ਤੇ ਯੂਨੀਵਰਸਿਟੀ ਕੈਂਪਸਿਜ਼ ਲਈ ਫੰਡ ਬਹਾਲ ਕਰਵਾਉਣ ਲਈ ਐਨਡੀਪੀ ਵੱਲੋਂ ਲਿਆਂਦੇ ਮਤੇ ਖਿਲਾਫ ਵੋਟਾਂ ਪਾਉਣ ਵਾਲੇ ਕੰਜ਼ਰਵੇਟਿਵਾਂ ਨੂੰ ਅਜੇ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ। 

ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਇਹ ਮਤਾ ਪੇਸ਼ ਕੀਤਾ ਸੀ ਕਿ ਫੋਰਡ ਵੱਲੋਂ ਜੀਟੀਏ ਯੂਨੀਵਰਸਿਟੀ ਕੈਂਪਸ ਨੂੰ ਰੱਦ ਕਰਨ ਦੀ ਕੀਤੀ ਜਾ ਰਹੀ ਕੋਸਿ਼ਸ਼ ਤੇ ਇਸ ਸਬੰਧ ਵਿੱਚ ਫੰਡਾਂ ਵਿੱਚ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਨੂੰ ਖਤਮ ਕੀਤਾ ਜਾਵੇ। ਹੌਰਵਥ ਨੇ ਮੰਗ ਕੀਤੀ ਕਿ ਇਨ੍ਹਾਂ ਫੰਡਾਂ ਨੂੰ ਸਗੋਂ ਫੌਰੀ ਤੌਰ ਉੱਤੇ ਜਾਰੀ ਕੀਤਾ ਜਾਵੇ। ਪਰ ਕੰਜ਼ਰਵੇਟਿਵ ਐਮਪੀਜ਼ ਕਨਾਪਥੀ( ਮਾਰਖਮ-ਥੌਰਨਹਿੱਲ), ਬਿੱਲ ਪਾਂਗ (ਮਾਰਖਮ-ਯੂਨੀਅਨਵਿੱਲੇ), ਪਰਮ ਗਿੱਲ (ਮਿਲਟਨ), ਪ੍ਰਭਮੀਤ ਸਰਕਾਰੀਆ (ਬਰੈਂਪਟਨ ਸਾਊਥ) ਤੇ ਅਮਰਜੋਤ ਸਿੱਧੂ (ਬਰੈਂਪਟਨ ਵੈਸਟ) ਇਸ ਸਬੰਧ ਵਿੱਚ ਆਪਣੀਆਂ ਕਮਿਊਨਿਟੀਜ਼ ਦੇ ਪੱਖ ਉੱਤੇ ਬੋਲਣ ਤੋਂ ਅਸਮਰੱਥ ਰਹੇ। ਉਨ੍ਹਾਂ ਵੋਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਨਾਲ ਬਾਕੀ ਟੋਰੀਜ਼ ਨੂੰ ਵੀ ਮਤੇ ਨੂੰ ਖੂੰਜੇ ਲਾਉਣ ਦਾ ਮੌਕਾ ਮਿਲ ਗਿਆ।
ਸਾਰਾ ਸਿੰਘ ਨੇ ਇਸ ਮੌਕੇ ਆਖਿਆ ਕਿ ਫੋਰਡ ਦੇ ਕੰਜ਼ਰਵੇਟਿਵਾਂ ਕੋਲ ਇਹ ਮੌਕਾ ਸੀ ਕਿ ਉਹ ਪ੍ਰੀਮੀਅਰ ਫੋਰਡ ਵੱਲੋਂ ਬਰੈਂਪਟਨ, ਮਿਲਟਨ ਤੇ ਮਾਰਖਮ ਵਿੱਚ ਯੂਨੀਵਰਸਿਟੀ ਕੈਂਪਸ ਦੇ ਨਿਰਮਾਣ ਲਈ ਚਿਰਾਂ ਤੋਂ ਉਡੀਕੇ ਜਾ ਰਹੇ ਫੰਡਾਂ ਨੂੰ ਰੱਦ ਕਰਨ ਸਦਕਾ ਕੀਤੇ ਗਏ ਨੁਕਸਾਨ ਦੀ ਭਰਪਾਈ ਕਰ ਦਿੰਦੇ। ਐਨਡੀਪੀ ਨੇ ਸਾਰੇ ਐਮਪੀਪੀਜ਼ ਨੂੰ ਇੱਕਜੁੱਟ ਹੋ ਕੇ ਇਨ੍ਹਾਂ ਤਿੰਨ ਯੂਨੀਵਰਸਿਟੀਜ਼ ਲਈ ਫੰਡ ਬਹਾਲ ਕਰਨ ਦੇ ਹੱਕ ਵਿੱਚ ਵੋਟ ਕਰਨ ਦਾ ਸੱਦਾ ਵੀ ਦਿੱਤਾ।

 

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਓਨਟਾਰੀਓ ਦੇ ਟੋਰੀਜ਼ ਨੇ ਟੈਕਸਾਂ ਵਿੱਚ ਕੀਤੀ ਕਟੌਤੀ
ਰਲੀਜ਼ ਹੋਣ ਤੋਂ ਪਹਿਲਾਂ ਹੀ ਧਮਾਕੇ ਕਰ ਰਹੀ ਹੈ ਪੈਟ੍ਰਿਕ ਬ੍ਰਾਊਨ ਦੀ ਕਿਤਾਬ
ਟੋਰਾਂਟੋ ਦੇ ਪ੍ਰਾਈਵੇਟ ਸਕੂਲ ਵਿੱਚ ਹੋਏ ਜਿਨਸੀ ਹਮਲੇ ਦੀ ਪੁਲਿਸ ਕਰ ਰਹੀ ਹੈ ਜਾਂਚ
ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਦਾ ਘਾਟਾ 500 ਮਿਲੀਅਨ ਡਾਲਰ ਘਟਾਉਣ ਦਾ ਦਾਅਵਾ
ਹਰਜੀਤ ਸੱਜਣ ਦੀ ‘ਹਵਾਈ ਪਾਰਟੀ’ ਵਿੱਚ ਉਡਾਏ ਗਏ 3 ਲੱਖ 37 ਹਜ਼ਾਰ ਡਾਲਰ
ਯੂਐਸਐਮਸੀਏ ਉੱਤੇ ਦਸਤਖ਼ਤ ਕੀਤੇ ਜਾਣ ਤੱਕ ਮੰਡਰਾ ਸਕਦਾ ਹੈ ਆਰਥਿਕ ਅਸਥਿਰਤਾ ਦਾ ਖਤਰਾ
ਹਾਈਡਰੋ ਪੋਲ ਨਾਲ ਬੱਸ ਟਕਰਾਈ, 24 ਜ਼ਖ਼ਮੀ
ਦੱਖਣ ਏਸ਼ੀਆਈ ਮੁਲਕਾਂ ਨਾਲ ਮੁਕਤ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਕੈਨੇਡਾ: ਟਰੂਡੋ
ਕੰਜ਼ਰਵੇਟਿਵ ਐਮਪੀਜ਼ ਤੋਂ ਬਿਨਾਂ ਹੀ ਨੈਸ਼ਨਲ ਸਕਿਊਰਿਟੀ ਕਮੇਟੀ ਵੱਲੋਂ ਜਾਰੀ ਰੱਖਿਆ ਗਿਆ ਆਪਣਾ ਕੰਮ
ਫੋਰਡ ਸਰਕਾਰ ਵੱਲੋਂ ਬਣਾਏ ਨਵੇਂ ਨਿਯਮ ਕਾਰਨ ਲਿਬਰਲਾਂ ਤੋਂ ਆਫੀਸ਼ੀਅਲ ਪਾਰਟੀ ਦਾ ਦਰਜਾ ਖੁੱਸਿਆ