Welcome to Canadian Punjabi Post
Follow us on

25

March 2019
ਟੋਰਾਂਟੋ/ਜੀਟੀਏ

ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ

October 31, 2018 09:06 AM

ਬਰੈਂਪਟਨ, ਪੋਸਟ ਬਿਉਰੋ- ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਅੰਤਰਰਾਸ਼ਟੀ ਵਿਕਾਸ ਮੰਤਰੀ ਲਈ ਪਾਰਲੀਮਾਨੀ ਸਕੱਤਰ ਕਮਲ ਖੈਹਰਾ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਮੁੱਢ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਨੇ ਜੋ ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ (ਯੂ ਐਸ ਐਮ ਸੀ ਏ) ਨਾਮਕ ਇੱਕ ਨਵੇਂ ਅਤੇ ਆਧੁਨਿਕ ਟਰੇਡ ਸਮਝੌਤੇ ਨੂੰ ਸਹੀ ਕੀਤਾ ਹੈ, ਉਹ ਕੈਨੇਡਾ ਦੇ ਟਰੇਡ ਹਿੱਤਾਂ ਲਈ ਬਹੁਤ ਲਾਭਕਾਰੀ ਹੈ।

ਇਹ ਸਮਝੌਤਾ ਲੇਬਰ, ਵਾਤਾਵਰਣ, ਆਟੋਮੋਟਿਵ ਟਰੇਡ, ਵਿਵਾਦਾਂ ਦੇ ਹੱਲ, ਸੱਭਿਆਚਾਰ, ਐਨਰਜੀ ਅਤੇ ਖੇਤੀਬਾੜੀ ਅਤੇ ਖੇਤੀਬਾੜੀ ਖਾਦ ਪਦਾਰਥਾਂ ਦੇ ਖੇਤਰਾਂ ਵਿੱਚ ਕੈਨੇਡੀਅਨ ਬਿਜਨਸਾਂ, ਵਰਕਰਾਂ ਅਤੇ ਕਮਿਉਨਿਟੀਆਂ ਲਈ ਖਾਸ ਮਹੱਤਤਾ ਰੱਖਦਾ ਹੈ। ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ ਨੌਰਥ ਅਮਰੀਕਨ ਫਰੀ ਟਰੇਡ ਐਗਰੀਮੈਂਟ (ਨਾਫਟਾ) ਦਾ ਸੁਧਰਿਆ ਅਤੇ ਆਧੁਨਿਕ ਰੂਪ ਹੈ ਜੋ ਕੈਨੇਡੀਅਨ ਵਰਕਰਾਂ ਅਤੇ ਬਿਜਨਸਾਂ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਟਰੇਡ ਵਾਤਾਵਰਣ ਪ੍ਰਦਾਨ ਕਰਦਾ ਹੈ। ਆਟੋਮੋਟਿਵ ਮੈਨੂਫੈਕਚਰਿੰਗ, ਖੇਤੀਬਾੜੀ, ਲੇਬਰ, ਬੌਧਿਕ ਸਰਮਾਏ ਦੇ ਅਧਿਕਾਰਾਂ, ਸੱਭਿਆਚਾਰ, ਅਤੇ ਵਿਵਾਦ ਦੀ ਸੈਟਲਮੈਂਟ ਵਰਗੇ ਮੁੱਖ ਖੇਤਰਾਂ ਉੱਤੇ ਸਮਝ ਪੈਦਾ ਕਰਨ ਵਾਲਾ ਇਹ ਨਵਿਆਇਆ ਸਮਝੌਤਾ ਨਾਫਟਾ ਨਾਲੋਂ ਵੀ ਇੱਕ ਕਦਮ ਅੱਗੇ ਦੀ ਗੱਲ ਹੈ।

ਬੀਬੀ ਖੈਹਰਾ ਨੇ ਅੱਗੇ ਕਿਹਾ, “ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ (ਯੂ ਐਸ ਐਮ ਸੀ ਏ) ਇੱਕ ਪ੍ਰਗਤੀਸ਼ੀਲ ਅਤੇ ਸਮੁੱਚਤਾ ਭਰਿਆ ਟਰੇਡ ਐਗਰੀਮੈਂਟ ਹੈ ਜੋ ਸਾਡੇ ਬਿਜਨਸਾਂ, ਵਰਕਰਾਂ ਅਤੇ ਕਮਿਉਨਿਟੀਆਂ ਨੂੰ ਇੱਕ ਸੁਰੱਖਿਅਤ ਅਤੇ ਟਿਕਾਊ ਵਾਤਾਵਰਣ ਪ੍ਰਦਾਨ ਕਰੇਗਾ, ਜਿਸ ਨਾਲ ਇੱਕ ਮਜ਼ਬੂਤ ਮੱਧ ਵਰਗ ਪੈਦਾ ਹੋਵੇਗਾ। ਇਹ ਸਮਝੌਤਾ ਚੰਗੀਆਂ, ਵੱਧ ਤਨਖਾਹ ਵਾਲੀਆਂ ਜੌਬਾਂ ਤਿਆਰ ਕਰੇਗਾ ਅਤੇ ਕੈਨੇਡੀਅਨਾਂ ਲਈ ਬਿਹਤਰ ਅਵਸਰ ਪੈਦਾ ਕਰੇਗਾ।”

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ