Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਸੰਪਾਦਕੀ

ਖਾਣੇ ਬਾਰੇ ਕੈਨੇਡੀਅਨਾਂ ਦੀ ਸੁਹਜ ਦੀ ਭਾਰਤੀ ਮੂਲ ਦੇ ਪਰਵਾਸੀਆਂ ਨੂੰ ਚੁਣੌਤੀ

October 31, 2018 09:05 AM

ਪੰਜਾਬੀ ਪੋਸਟ ਸੰਪਾਦਕੀ

1 ਨਵੰਬਰ ਯਾਨੀ ਕੱਲ ਨੂੰ ਵਿਸ਼ਵ ਵੀਗਨ ਦਿਵਸ (World Vegan Day) ਹੈ। ਵੀਗਨ ਦਾ ਅਰਥ ਹੈ ਉਹ ਖਾਣਾ ਜਿਸ ਵਿੱਚ ਮੀਟ, ਦੁੱਧ ਅਤੇ ਦੁੱਧ ਪਦਾਰਥ ਸ਼ਾਮਲ ਨਹੀਂ ਹੁੰਦੇ। ਇਸ ਅਵਸਰ ਉੱਤੇ ਹੈਲੀਫੈਕਸ ਨੋਵਾਸਕੋਸ਼ੀਆ ਦੀ ਡਲਹੌਜ਼ੀ ਯੂਨੀਵਰਸਿਟੀ ਵੱਲੋਂ ਕੀਤੇ ਇੱਕ ਸਰਵੇਖਣ ਦੇ ਨਤੀਜੇ ਰੀਲੀਜ਼ ਕੀਤੇ ਗਏ ਹਨ। ਇਸ ਸਰਵੇਖਣ ਤੋਂ ਬਾਅਦ ਖੋਜਕਾਰਾਂ ਦੇ ਅੰਦਾਜ਼ਾ ਲਾਇਆ ਹੈ ਕਿ ਕੈਨੇਡਾ ਦੀ ਕੁੱਲ ਜਨਸੰਖਿਆ 36 ਮਿਲੀਅਨ ਵਿੱਚੋਂ 6.4 ਮਿਲੀਅਨ ਭਾਵ 17% ਕੈਨੇਡੀਅਨਾਂ ਨੇ ਜਾਂ ਤਾਂ ਮੀਟ ਖਾਣਾ ਛੱਡ ਦਿੱਤਾ ਹੈ ਅਤੇ ਜਾਂ ਫੇਰ ਉਹਨਾਂ ਨੇ ਮੀਟ ਖਾਣਾ ਘੱਟ ਕਰ ਦਿੱਤਾ ਹੈ। Plant-based dieting and meat attachment: Protein wars and the changing Canadian consumer ਨਾਮਕ ਇਸ ਸੱਟਡੀ ਮੁਤਾਬਕ 40% ਕੈਨੇਡੀਅਨ ਹਰ ਰੋਜ਼ ਇੱਕ ਕਿਸਮ ਜਾਂ ਦੂਜੀ ਕਿਸਮ ਦਾ ਮੀਟ ਖਾਂਦੇ ਹਨ ਅਤੇ ਹੋਰ 40% ਮੁਤਾਬਕ ਹਫ਼ਤੇ ਦੇ ਇੱਕ ਜਾਂ ਦੋ ਦਿਨ ਮੀਟ ਉਹਨਾਂ ਦੇ ਭੋਜਨ ਦਾ ਹਿੱਸਾ ਬਣਦਾ ਹੈ। 51% ਕੈਨੇਡੀਅਨ ਮੀਟ ਦੀ ਖਪਤ ਘੱਟ ਕਰਨ ਲਈ ਤਿਆਰ ਹਨ ਅਤੇ 33% ਦੇ ਕਰੀਬ ਕੈਨੇਡੀਅਨ ਸੋਚਦੇ ਹਨ ਕਿ ਸਹੀ ਹਾਲਾਤ ਮਿਲਣ ਉੱਤੇ ਉਹ ਅਗਲੇ 6 ਮਹੀਨੇ ਅੰਦਰ ਹੀ ਮੀਟ ਖਾਣਾ ਘੱਟ ਕਰ ਸਕਦੇ ਹਨ। 

ਇਸ ਸਟੱਡੀ ਦੇ ਨਤੀਜਿਆਂ ਦੇ ਪਰੀਪੇਖ ਵਿੱਚ ਇੱਕ ਸੁਆਲ ਹੈ ਕਿ ਕੀ ਕੈਨੇਡਾ ਅੰਦਰ ਵੱਸਣ ਵਾਲੇ ਇੰਡੋ ਕੈਨੇਡੀਅਨਾਂ ਉੱਤੇ ਵੀ ਸਟੱਡੀ ਸਹੀ ਢੁੱਕਦੀ ਹੋਵੇਗੀ ਜਾਂ ਨਹੀਂ? ਇੰਡੋ ਕੈਨੇਡੀਅਨ ਭਾਈਚਾਰੇ ਦੀ ਖਪਤ ਨੂੰ ਧਿਆਨ ਵਿੱਚ ਰੱਖ ਕੇ ਖੋਲੇ ਜਾਂਦੇ ਖਾਣੇ ਅਤੇ ਖਾਦ ਪਦਾਰਥਾਂ ਦੇ ਬਿਜਸਨਾਂ ਦੀ ਗਿਣਤੀ ਵਿੱਚ ਵਾਧਾ ਐਨਾ ਸੰਕੇਤ ਜਰੂਰ ਦੇਂਦਾ ਹੈ ਕਿ ਕਮਿਉਨਿਟੀ ਵਿੱਚ ਮੀਟ ਦੀ ਖਪਤ ਘੱਟਣ ਨਾਲੋਂ ਵੱਧ ਰਹੀ ਹੈ। ਕੀ ਅਜਿਹਾ ਹੋਣਾ ਦਿਲਚਸਪ ਨਹੀਂ ਕਿਉਂਕਿ ਬਹੁ ਗਿਣਤੀ ਸਿੱਖ, ਬੋਧੀ, ਜੈਨ ਅਤੇ ਹਿੰਦੂ ਲੋਕ ਧਰਮ ਅਤੇ ਸੰਸਕ੍ਰਿਤੀ ਬਦੌਲਤ ਬਹੁ-ਗਿਣਤੀ ਵੈਸ਼ਨੂੰ ਹੁੰਦੇ ਹਨ ਜਾਂ ਹੋਣੇ ਚਾਹੀਦੇ ਹਨ। 

ਡਲਹੌਜ਼ੀ ਯੂਨੀਵਰਸਿਟੀ ਦੀ ਸਟੱਡੀ ਮੁਤਾਬਕ ਬੇਸ਼ੱਕ ਕੈਨੇਡੀਅਨ ਮਰਦ ਅਤੇ ਔਰਤਾਂ ਦੋਵੇਂ ਵੈਜੀਟੇਰੀਅਨ ਹੋਣ ਦੇ ਲਾਭਾਂ ਨੂੰ ਮੰਨਦੇ ਹਨ ਪਰ ਔਰਤਾਂ ਅਤੇ ਯੂਥ ਸਿਹਤ ਲਾਭਾਂ ਤੋਂ ਇਸ ਲਈ ਵੀ ਵੈਜੀਟੇਰੀਅਨ ਹੋ ਰਹੇ ਹਨ ਕਿਉਂਕਿ ਉਹ ਪਸ਼ੂਆਂ ਉੱਤੇ ਹੁੰਦੇ ਅੱਤਿਆਚਾਰਾਂ ਨੂੰ ਗਲਤ ਸਮਝਦੇ ਹਨ। ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਡਾਕਟਰ ਡੇਵਿਡ ਜੈਨਕਿਨਸ ਦਾ ਨੈਸ਼ਨਲ ਪੋਸਟ ਦੇ ਹਵਾਲੇ ਨਾਲ ਦਿੱਤਾ ਇੱਕ ਕਥਨ ਰੋਚਕ ਹੈ। ਡਾਕਟਰ ਜੈਨਕਿਨਸ ਮੁਤਾਬਕ ਨੀਲੇ ਅਕਾਸ਼ ਥੱਲੇ ਹਰੇ ਭਰੇ ਖੇਤਾਂ ਵਿੱਚ ਚੁਗਦੀਆਂ ਗਾਵਾਂ ਸੱਭਨਾਂ ਨੂੰ ਐਨੀਆਂ ਸੋਹਣੀਆਂ ਲੱਗਦੀਆਂ ਹਨ ਕਿ ਨਿੱਕੇ 2 ਬੱਚੇ ਸਹਿਜ ਸੁੱਧੇ ਹੀ ਉਹਨਾਂ ਦੀਆਂ ਤਸਵੀਰਾਂ ਆਪਣੇ ਸਕੂਲ ਦੀਆਂ ਕਾਪੀਆਂ ਵਿੱਚ ਵਾਹ ਦੇਂਦੇ ਹਨ। ਇਸਤੋਂ ਉਲਟ ਜੇ ਤੁਸੀਂ ਬੁੱਚੜਖਾਨੇ ਵਿੱਚ ਨੂੜੀ ਗਾਂ ਦਾ ਹਾਲ ਵੇਖੋ ਤਾਂ ਔਰਤਾਂ ਅਤੇ ਬੱਚੇ ਉਲਟੀਆਂ ਤੋਂ ਇਲਾਵਾ ਹੋਰ ਕਰ ਹੀ ਕੀ ਸਕਦੇ ਹਨ!

 

ਹਿੰਦੂ ਸਿੱਖ ਭਾਈਚਾਰੇ ਦੇ ਪਰੀਪੇਖ ਤੋਂ ਕੈਨੇਡੀਅਨ ਸਟੱਡੀ ਇੱਕ ਹੋਰ ਗੱਲ ਕਾਰਣ ਵੀ ਦਿਲਚਸਪ ਹੈ। ਸਟੱਡੀ ਦੱਸਦੀ ਹੈ ਕਿ ਉਹਨਾਂ ਕੈਨੇਡੀਅਨਾਂ ਦੇ ਮਾਸ ਖਾਣਾ ਛੱਡ ਕੇ ਵੈਜੀਟੇਰੀਅਨ ਬਣਨ ਦੀ ਵਧੇਰੇ ਸੰਭਾਵਨਾ ਹੈ ਜਿਹੜੇ ਉੱਚ ਵਿੱਦਿਆ ਹਾਸਲ ਹਨ, ਸਨਮਾਨਤ ਨੌਕਰੀਆਂ ਉੱਤੇ ਤਾਇਨਾਤ ਹਨ, ਔਰਤਾਂ ਹਨ, ਛੋਟੀ ਉਮਰ ਹਨ (ਕੈਨੇਡਾ ਦੇ 63% ਵੀਗਨ 38 ਸਾਲ ਤੋਂ ਘੱਟ ਉਮਰ ਦੇ ਹਨ)। ਭਾਰਤ ਤੋਂ ਆਉਣ ਵਾਲੇ ਬਹੁ-ਗਿਣਤੀ ਪਰਵਾਸੀ ਵੀ ਉੱਚ ਵਿੱਦਿਆ ਹਾਸਲ ਹਨ, ਸਨਮਾਨਤ ਨੌਕਰੀਆਂ/ਵਿਉਪਾਰ ਕਰਦੇ ਕੈਨੇਡਾ ਆਏ ਹਨ ਪਰ ਬਹੁਤ ਸਾਰੇ ਇੱਥੇ ਆ ਕੇ ਵੱਖਰੀਆਂ ਹੀ ਆਦਤਾਂ ਦੇ ਮਾਲਕ ਬਣ ਜਾਂਦੇ ਹਨ। 

ਇੰਡੋ ਕੈਨੇਡੀਅਨਾਂ ਵੱਲੋਂ ਹਾਸਲ ਕੀਤੀਆਂ ਨਵੀਆਂ ਆਦਤਾਂ ਕਾਰਣ ਇੱਕ ਹੋਰ ਰੁਝਾਨ ਨਿਕਲਦਾ ਵੇਖਿਆ ਜਾ ਰਿਹਾ ਹੈ। ਕੈਨੇਡਾ ਵਿੱਚ ਬਹੁਤ ਸਾਰੇ ਸਿੱਖ ਅਤੇ ਹਿੰਦੂ ਵਰਜਿਤ ਢੰਗ ਨਾਲ ਬਣਾਇਆ ਕੁੱਠਾ ਮੀਟ (ਕੋਸ਼ਰ ਅਤੇ ਹਲਾਲ) ਖਾਣ ਤੋਂ ਪਰਹੇਜ਼ ਨਹੀਂ ਕਰਦੇ। ਜੀਭ ਦੇ ਸੁਆਦ ਉੱਤੇ ਰੋਕ ਨਾ ਲਾ ਸੱਕਣ ਦੀ ਕਮਜ਼ੋਰੀ ਨੂੰ ਦਿਲੀ ਖੁੱਲੇਪਣ ਦੀ ਸੰਗਿਆ ਦੇਣ ਨੂੰ ਝੱਟ ਲਾਉਂਦੇ ਹਨ। ਸਿੱਖ ਰਹਿਤ ਮਰਿਆਦਾ ਮੁਤਾਬਕ ਸਿਰਫ਼ ਝੱਟਕਾ ਮੀਟ ਹੀ ਖਾਧਾ ਜਾ ਸਕਦਾ ਹੈ। 15 ਫਰਵਰੀ 1980 ਨੂੰ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਾ ਕੁੱਠਾ ਮੀਟ ਖਾਣ ਤੋਂ ਵਰਜਿਤ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ‘ਪੰਜਾਬੀ ਅੰਗਰੇਜ਼ੀ’ ਡਿਕਸ਼ਨਰੀ ਵਿੱਚ ਕੁੱਠਾ ਦਾ ਅਰਥ ਬਿਲਕੁਲ ਸਪੱਸ਼ਟ ਕੀਤਾ ਗਿਆ ਹੈ।

 ਤਰਕ ਨਾਲ ਜੀਵਨ ਜਿਉਣਾ ਮਨੁੱਖ ਲਈ ਮਜਬੂਰੀ ਨਹੀਂ ਸਗੋਂ ਉਸਦਾ ਅਧਿਕਾਰਤ ਹੱਕ ਹੈ। ਤਰਕ ਆਖਦਾ ਹੈ ਕਿ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਸਹੀ ਭੋਜਨ ਕੀਤਾ ਜਾਵੇ। ਆਧੁਨਿਕ ਗਿਆਨ ਅਤੇ ਪੁਰਾਤਨ ਸਮਝ ਦੋਵਾਂ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਜੀਵਨ ਜਿਉਣ ਦੀ ਕਲਾ ਹੀ ਮਨੁੱਖੀ ਵਿਕਾਸ ਦਾ ਧੁਰਾ ਹੈ। ਇਸ ਸੱਚ ਨੂੰ ਡਲਹੌਜੀ ਯੂਨੀਵਰਸਿਟੀ ਸਮੇਤ ਹੁੰਦੀਆਂ ਅਨੇਕਾਂ ਖੋਜਾਂ ਦਿਨ ਬ ਦਿਨ ਸਾਬਤ ਕਰਦੀਆਂ ਜਾ ਰਹੀਆਂ ਹਨ ਜਿਸਤੋਂ ਲਾਭ ਲੈਣਾ ਲਾਭਦਾਇਕ ਹੋ ਸਕਦਾ ਹੈ। ਵੈਸੇ ਵੀ ਕੈਨੇਡਾ ਆ ਕੇ ਕੈਨੇਡੀਅਨਾਂ ਦੀਆਂ ਚੰਗੀਆਂ ਆਦਤਾਂ ਅਪਨਾਉਣ ਵਿੱਚ ਹਰਜ਼ ਹੀ ਕੀ ਹੈ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?