Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਸੋਚ ਸਮਝ ਕੇ ਲਿਆ ਰਿਸਕ : ਹਿਨਾ ਖਾਨ

March 20, 2020 09:35 AM

ਇਸ ਸਾਲ ਹਿਨਾ ਖਾਨ ਦਾ ਨਾਂ ਉਨ੍ਹਾਂ ਅਭਿਨੇਤਰੀਆਂ ਦੀ ਸੂਚੀ ਵਿੱਚ ਜੁੜ ਗਿਆ, ਜਿਨ੍ਹਾਂ ਨੇ ਛੋਟੇ ਪਰਦੇ 'ਤੇ ਨਾਂਅ ਕਮਾਉਣ ਤੋਂ ਬਾਅਦ ਵੱਡੇ ਪਰਦੇ ਦਾ ਰੁਖ਼ ਕੀਤਾ ਹੈ। ਵਿਕਰਮ ਭੱਟ ਦੀ ਸਸਪੈਂਸ ਥ੍ਰਿਲਰ ਫਿਲਮ ‘ਹੈਕਡ’ ਨਾਲ ਉਸ ਨੇ ਡੈਬਿਊ ਕੀਤਾ। ਉਸ ਦੀ ਪਹਿਲੀ ਫਿਲਮ ਬਾਕਸ ਆਫਿਸ ਤੱਕ ਦਰਸ਼ਕਾਂ ਨੂੰ ਖਿੱਚਣ 'ਚ ਅਸਫਲ ਰਹੀ। ਉਂਝ ਹਿਨਾ ਦੀ ਡੈਬਿਊ ਫਿਲਮ ‘ਹੈਕਡ’ ਨਹੀਂ, ‘ਲਾਈਨਸ’ ਹੋਣੀ ਸੀ, ਪਰ ਕਿਸੇ ਕਾਰਨ ਉਸ ਦੀ ਫਿਲਮ ਦੀ ਰਿਲੀਜ਼ ਟਲ ਗਈ। ਉਸ ਪਹਿਲੀ ਫਿਲਮ ਦੀ ਅਸਫਲਤਾ ਨਾਲ ਉਹ ਨਿਰਾਸ਼ ਨਹੀਂ, ਕਿਉਂਕਿ ਇਸ ਸਮੇਂ ਉਸ ਕੋਲ ਇੱਕ-ਦੋ ਨਹੀਂ, ਚਾਰ ਫਿਲਮਾਂ ਹਨ। ਇਨ੍ਹਾਂ ਵਿੱਚ ‘ਲਾਈਨਸ' ਤੋਂ ਇਲਾਵਾ ‘ਸੋਲਮੇਟ’, ‘ਵਿਸ਼ ਲਿਸਟ’ ਅਤੇ ‘ਦਿ ਕੰਟਰੀ ਆਫ ਬਲਾਈਂਡ’ ਸ਼ਾਮਲ ਹਨ। ਹਿਨਾ ਮੰਨਦੀ ਹੈ ਕਿ ਰਿਆਲਿਟੀ ਸ਼ੋਅ ‘ਬਿਗ ਬੌਸ’ ਵਿੱਚ ਹਿੱਸਾ ਲੈਣਾ ਉਸ ਦੇ ਕਰੀਅਰ ਲਈ ਇੱਕ ਅਹਿਮ ਮੋੜ ਸਾਬਤ ਹੋਇਆ ਹੈ। ਉਹ ਕਹਿੰਦੀ ਹੈ, ‘‘ਕਦੇ ਸੋਚਿਆ ਨਹੀਂ ਸੀ ਕਿ ਮੈਂ ਕਦੇ ਫੈਸ਼ਨ ਦੀਵਾ ਬਣ ਸਕਦੀ ਹਾਂ ਕਿਉਂਕਿ ਛੋਟੇ ਪਰਦੇ 'ਤੇ ਆਪਣੇ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਇਸ ਤੋਂ ਪਹਿਲਾਂ ਤੱਕ ਮੈਂ ਘਰੇਲੂ ਔਰਤ ਵਾਲਾ ਰੋਲ ਹੀ ਕੀਤਾ ਸੀ।'' ਉਹ ਕਹਿੰਦੀ ਹੈ, ‘‘ਛੋਟੇ ਪਰਦੇ ਨਾਲ ਫਿਲਮਾਂ ਦਾ ਇਹ ਸਫਰ ਬੜਾ ਚੰਗਾ ਰਿਹਾ ਹੈ। ਫਿਲਮ ਜਗਤ ਵਿੱਚ ਕਦਮ ਰੱਖਣ ਦਾ ਰਿਸਕ ਮੈਂ ਸੋਚ-ਸਮਝ ਕੇ ਲਿਆ ਕਿਉਂਕਿ ਮੈਂ ਜ਼ਿੰਦਗੀ 'ਚ ਅੱਗੇ ਵਧਣ ਵਿੱਚ ਵਿਸ਼ਵਾਸ ਰੱਖਦੀ ਹਾਂ।”
ਆਪਣੀ ਫਿਲਮ ‘ਕੰਟਰੀ ਆਫ ਬਲਾਈਂਡ’ ਤੋਂ ਉਤਸ਼ਾਹਤ ਹਿਨਾ ਕਹਿੰਦੀ ਹੈ, ‘‘ਇਹ ਮੇਰੀ ਪਹਿਲੀ ਹਾਲੀਵੁੱਡ ਫਿਲਮ ਹੈ, ਜੋ ਐੱਚ ਜੀ ਵੈਲਸ ਦੀ ਇੱਕ ਲਘੂ ਕਥਾ ਉਤੇ ਆਧਾਰਤ ਹੈ, ਜੋ 13ਵੀਂ ਸਦੀ 'ਚ ਇੱਕ ਘਾਟੀ ਵਿੱਚ ਰਹਿਣ ਵਾਲੇ ਲੋਕਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਬਾਹਰੀ ਲੋਕਾਂ ਨਾਲ ਮਿਲਣ ਜੁਲਣ ਵਿੱਚ ਰੁਚੀ ਨਹੀਂ ਸੀ।” ਇਸ ਵਿੱਚ ਆਪਣੇ ਰੋਲ ਬਾਰੇ ਹਿਨਾ ਨੇ ਦੱਸਿਆ, ‘‘ਇਸ 'ਚ ਮੇਰਾ ਰੋਲ ਪੂਰੀ ਤਰ੍ਹਾਂ ਗਲੈਮਰਹੀਣ ਹੈ ਤੇ ਮੈਂ ਇੱਕ ਨੇਤਰਹੀਣ ਲੜਕੀ ਦਾ ਰੋਲ ਕਰ ਰਹੀ ਹਾਂ, ਜਿਸ ਦੇ ਵਾਲ ਹਮੇਸ਼ਾ ਉਲਝੇ ਰਹਿੰਦੇ ਹਨ ਅਤੇ ਉਹ ਜਾਨਵਰਾਂ ਦੀ ਖੱਲ ਨਾਲ ਬਣੇ ਕੱਪੜੇ ਪਹਿਨਦੀ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ