Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਜੇ ਤੁਸੀਂ ਆਪਣਾ ਸਮਝਦੇ ਹੋ ਤਾਂ...

March 20, 2020 09:35 AM

-ਲਾਲ ਚੰਦ ਸਿਰਸੀਵਾਲਾ
ਸਾਡੇ ਗੁਆਂਢ ਇੱਕ ਜੋੜਾ ਕਿਰਾਏ 'ਤੇ ਰਹਿੰਦਾ ਸੀ। ਉਨ੍ਹਾਂ ਦਾ ਗਲੀ ਗੁਆਂਢ ਅਤੇ ਮਕਾਨ ਮਾਲਕਾਂ ਨਾਲ ਵਧੀਆ ਪਿਆਰ ਸੀ। ਸ਼ੁਰੂ ਵਿੱਚ ਉਹ ਕਦੇ ਉੱਚੀ ਬੋਲਦੇ ਵੀ ਨਹੀਂ ਸਨ ਸੁਣੇ, ਪਰ ਸਾਲ ਕੁ ਬਾਅਦ ਕਦੇ-ਕਦੇ ਪਤੀ ਪਤਨੀ ਨੂੰ ਨਾਰਾਜ਼ਗੀ 'ਚ ਬੋਲਦੇ ਸੁਣਿਆ ਅਤੇ ਫਿਰ ਉਨ੍ਹਾਂ ਦਾ ਆਪਸੀ ਕਲੇਸ਼ ਵਧਣ ਲੱਗ ਪਿਆ। ਵਧੀਆ ਸੁਭਾਅ ਦੇ ਹੋਣ, ਕਿਸੇ ਬਾਰੇ ਮਾੜਾ ਚੰਗਾ ਨਾ ਕਹਿਣ ਅਤੇ ਦੁੱਖ ਤਕਲੀਫ ਵਿੱਚ ਸ਼ਾਮਲ ਹੋਣ ਕਾਰਨ ਉਨ੍ਹਾਂ ਦੇ ਕਲੇਸ਼ ਦਾ ਮਕਾਨ ਮਾਲਕ ਨੂੰ ਬਹੁਤ ਦੁੱਖ ਲੱਗਾ। ਇਕੱਠੇ ਸੈਰ 'ਤੇ ਜਾਣ ਸਮੇਂ ਉਹ ਮੇਰੇ ਨਾਲ ਗੱਲ ਸਾਂਝੀ ਕਰਦੇ ਤੇ ਕਲੇਸ਼ ਦਾ ਕੋਈ ਵੱਡਾ ਕਾਰਨ ਸਮਝ ਨਾ ਆਉਂਦਾ। ਇੱਕ ਦਿਨ ਹੱਦ ਹੋ ਗਈ, ਕਿਰਾਏਦਾਰ ਆਦਮੀ ਦੀ ਪਤਨੀ ਸੂਟਕੇਸ ਤੇ ਬੱਚੇ ਚੁੱਕ ਕੇ ਆਪਣੇ ਪੇਕੀਂ ਜਾਣ ਦੀ ਤਿਆਰੀ ਕਰਨ ਲੱਗ ਪਈ। ਅਸੀਂ ਚਾਹੁੰਦੇ ਸਾਂ ਕਿ ਇੰਝ ਨਾ ਹੋਵੇ ਤੇ ਦੋਵਾਂ ਨੂੰ ਬਿਠਾ ਕੇ ਸਮਝਾ ਦਿੱਤਾ ਜਾਵੇ।
ਮਕਾਨ ਮਾਲਕ ਦੇ ਮਾਤਾ ਜੀ ਘਰ ਵਿੱਚ ਵੱਡੇ ਸਨ। ਲਾਣੇ ਵਿੱਚ ਕੱਟਣ ਕਰ ਕੇ ਉਹ ਜੋੜਾ ਵੀ ਮਾਤਾ ਦਾ ਬਹੁਤ ਸਤਿਕਾਰ ਕਰਦਾ ਸੀ। ਅਸੀਂ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਨ੍ਹਾਂ ਦੇ ਕਲੇਸ਼ ਦਾ ਕਾਰਨ ਜਾਣ ਕੇ ਦੱਸੋ, ਤਾਂ ਕਿ ਅਸੀਂ ਇਸ ਪਰਵਾਰ ਨੂੰ ਟੁੱਟਣ ਤੋਂ ਬਚਾ ਸਕੀਏ। ਮਾਤਾ ਜੀ ਨੇ ਉਸ ਦੀ ਪਤਨੀ ਨੂੰ ਇਹ ਕਹਿ ਕੇ ਜਾਣ ਤੋਂ ਰੋਕ ਦਿੱਤਾ ਕਿ ਜਦੋਂ ਗੱਲ ਘਰ ਦਿਆਂ ਕੋਲ ਚਲੀ ਜਾਵੇ ਤਾਂ ਕਲੇਸ਼ ਵਧ ਜਾਂਦਾ ਹੈ। ਤੂੰ ਪੇਕੇ ਨਹੀਂ ਜਾਣਾ, ਮੁੰਡੇ ਨਾਲ ਮੈਂ ਗੱਲ ਕਰਾਂਗੀ, ਪਰ ਇਹ ਦੱਸ ਕਿ ਤੇਰੇ ਮੁਤਾਬਕ ਤੁਹਾਡਾ ਝਗੜਾ ਕਿਉਂ ਹੁੰਦਾ ਹੈ? ਗੱਲ ਲੁਕੋਣੀ ਨਹੀਂ ਜਿਸ ਕਿਸੇ ਦਾ ਵੀ ਕਸੂਰ ਹੋਵੇ, ਇਮਾਨਦਾਰੀ ਨਾਲ ਦੱਸਣਾ। ਬਿਨਾਂ ਕਾਰਨ ਇੱਕ-ਦੂਜੇ ਨੂੰ ਕਸੂਰਵਾਰ ਨਹੀਂ ਕਹਿਣਾ, ਕਿਉਂਕਿ ਗਲਤੀ ਨੂੰ ਮੰਨ ਕੇ ਸੁਧਾਰ ਕਰਨ ਵਾਲੇ ਘਰ ਹੀ ਟੁੱਟਣ ਤੋਂ ਬਚਦੇ ਹਨ।
ਮਾਤਾ ਕੋਲ ਪੀੜ੍ਹੀ ਉੱਤੇ ਬੈਠਦਿਆਂ ਕਲੇਸ਼ ਦੇ ਜੋ ਕਾਰਨ ਦੱਸੇ, ਉਹ ਬੜੇ ਹੀ ਮਾਮੂਲੀ ਸਨ। ਡਿਊਟੀ ਉਤੇ ਜਾਣ ਸਮੇਂ ਛੋਟੀਆਂ ਚੀਜ਼ਾਂ ਫਿਫਟੀ, ਰੁਮਾਲ, ਜੁਰਾਬਾਂ ਆਦਿ ਨਾ ਮਿਲਣੀਆਂ, ਰਿਸ਼ਤੇਦਾਰੀ ਵਿੱਚ ਜਾਣ-ਆਉਣ ਸਮੇਂ ਤਿਆਰੀ ਨਾਲ ਸਾਮਾਨ ਨਾ ਸਾਂਭਣਾ ਅਤੇ ਵਾਰ-ਵਾਰ ਇੱਕੋ ਤਰ੍ਹਾਂ ਦੀ ਦਾਲ ਸਬਜ਼ੀ ਦਾ ਬਣਨਾ ਮੁੱਖ ਕਾਰਨ ਸਨ। ਫਿਰ ਮਾਤਾ ਜੀ ਨੇ ਉਸ ਦੇ ਪਤੀ ਨੂੰ ਵੀ ਪੁੱਛਿਆ। ਉਸ ਕੋਲ ਵੀ ਇਹੋ ਸ਼ਿਕਾਇਤਾਂ ਸਨ। ਮਾਤਾ ਨੇ ਝਗੜੇ ਦੇ ਕਾਰਨ ਸਾਨੂੰ ਦੱਸੇ। ਜਦੋਂ ਕਿਸੇ ਸਮੱਸਿਆ ਦੇ ਕਾਰਨ ਪਤਾ ਲੱਗ ਜਾਣ ਤਾਂ ਹੱਲ ਹੋਣੀ ਸੁਖਾਲੀ ਹੋ ਜਾਂਦੀ ਹੈ।
ਉਨ੍ਹਾਂ ਦਿਨਾਂ 'ਚ ਮੇਰੇ ਬੱਚੇ ਗਏ ਹੋਣ ਕਰ ਕੇ ਮੈਂ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ‘ਮਾਲਾ-ਮਣਕੇ' ਪੜ੍ਹ ਰਿਹਾ ਸੀ। ਉਸ ਵਿੱਚ ਇਹ ਲਾਈਨਾਂ ਪੜ੍ਹੀਆਂ ਕਿ ‘ਹਰ ਇੱਕ ਚੀਜ਼ ਦੀ ਥਾਂ ਹੋਣੀ ਚਾਹੀਦੀ ਹੈ ਤੇ ਹਰ ਇੱਕ ਚੀਜ਼ ਆਪਣੀ ਥਾਂ ਉੱਤੇ ਹੋਣੀ ਚਾਹੀਦੀ ਹੈ। ਜਾਣ-ਆਉਣ ਸਮੇਂ ਸਾਮਾਨ ਪਹਿਲਾਂ ਤਿਆਰ ਕਰ ਕੇ ਰੱਖ ਲੈਣਾ ਚਾਹੀਦਾ ਹੈ।’ ਸ਼ਾਮ ਨੂੰ ਘਰ ਵਰਗਾ ਖਾਣਾ-ਖਾਣ ਦੀ ਚਾਹਤ ਨਾਲ ਪੀ ਜੀ ਵਾਲਿਆਂ ਦਾ ਖਾਣਾ ਬਣਾਉਣ ਵਾਲੇ ਹੋਟਲ 'ਤੇ ਚਲਾ ਗਿਆ। ਓਥੇ ਕੰਧ 'ਤੇ ਵੇਖਿਆ ਤਾਂ ਪੂਰੇ ਹਫਤੇ ਦਾ ਵੱਖੋ-ਵੱਖਰੀਆਂ ਦਾਲਾਂ-ਸਬਜ਼ੀਆਂ ਦਾ ਮੀਨੂੰ ਲੱਗਾ ਹੋਇਆ ਸੀ। ਉਸ ਜੋੜੇ ਦਾ ਕਲੇਸ਼ ਇਸ ਦੇ ਬਾਅਦ ਹੱਲ ਹੋ ਜਾਵੇਗਾ, ਇਸ ਆਸ ਨਾਲ ਉਨ੍ਹਾਂ ਦੇ ਮਕਾਨ ਮਾਲਕ ਤੇ ਮਾਤਾ ਕੋਲ ਜਾ ਕੇ ਗੱਲ ਸਾਂਝੀ ਕੀਤੀ। ਅਗਲੀ ਸਵੇਰ ਮਾਤਾ ਨੇ ਗੁਰਦੁਆਰਾ ਸਾਹਿਬ ਤੋਂ ਆਉਂਦਿਆਂ ਸਵੇਰ ਦੀ ਚਾਹ ਉਨ੍ਹਾਂ ਕੋਲ ਪੀਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਸਾਨੂੰ ਵੀ ਸਮੇਂ ਸਿਰ ਪਹੁੰਚਣ ਵਾਸਤੇ ਤਾਕੀਦ ਕੀਤੀ।
ਬਿਨਾਂ ਸਮਾਂ ਗਵਾਏ ਬੈਠਦਿਆਂ ਹੀ ਮਾਤਾ ਨੇ ਸਾਦਗੀ ਨਾਲ ਜੋ ਸ਼ਬਦ ਆਖੇ, ਉਹ ਝੰਜੋੜਨ ਵਾਲੇ ਸਨ, ‘ਬੱਚਿਓ ਜੇ ਤੁਸੀਂ ਸਾਨੂੰ ਆਪਣੇ ਸਮਝਦੇ ਹੋ ਤਾਂ ਗੱਲ ਸ਼ੁਰੂ ਕਰੀਏ। ਨਹੀਂ ਭਾਈ, ਤੁਸੀਂ ਆਪੇ ਘਰੇ ਰਾਜ਼ੀ ਤੇ ਅਸੀਂ ਆਪਣੇ...।’
‘ਨਹੀਂ ਬੇਬੇ, ਤੁਸੀਂ ਕਹੋ। ਤੁਹਾਡੇ ਬਿਨਾਂ ਇਥੇ ਸਾਡਾ ਹੋਰ ਕੌਣ ਹੈ।’
ਇਹ ਸੁਣਦੇ ਹੀ ਬੇਬੇ ਨੇ ਗੱਲ ਅੱਗੇ ਸ਼ੁਰੂ ਕੀਤੀ, ‘ਤੁਹਾਡੇ ਸੁਭਾਅ ਤੇ ਮਿਲਵਰਤਣ ਨੂੰ ਵੇਖਦਿਆਂ ਸਾਨੂੰ ਲੱਗਾ ਕਿ ਅਸੀਂ ਤੁਹਾਡੇ ਝਗੜੇ 'ਚ ਦਖਲ ਦੇਈਏ। ਸੁਣ ਕੁੜੀਏ, ਸਾਰਾ ਘਰ ਨੌਕਰੀ ਦੇ ਸਿਰ 'ਤੇ ਚੱਲਦੈ। ਆਰਾਮ ਕਰਨ ਦਾ ਅੱਧਾ ਘੰਟਾ ਘਟਾ ਕੇ ਪਹਿਲਾਂ ਮੁੰਡੇ ਦਾ ਸਾਮਾਨ ਇੱਕ ਥਾਂ ਰੱਖ ਦਿਆ ਕਰ। ਚੱਕ ਭਾਈ ਤੂੰ ਆਪੇ ਲਿਆ ਕਰ। ਜਦੋਂ ਕਿਤੇ ਜਾਣਾ ਹੋਵੇ, ਸਾਮਾਨ ਇੱਕ ਦਿਨ ਪਹਿਲਾਂ ਝੋਲੇ ਵਿੱਚ ਪਾਇਆ ਕਰ। ਅਸੀਂ ਕਈ-ਕਈ ਡੰਗ ਚੱਟਣੀ ਨਾਲ ਵੀ ਗੁਜ਼ਾਰਾ ਕੀਤੈ। ਜੁਆਕਾਂ ਨੂੰ ਸੰਭਾਲਦਿਆਂ ਜੇ ਕਿਤੇ ਦਾਲ-ਸਬਜ਼ੀ ਨ ਬਣੀ, ਕੋਈ ਗੱਲ ਨਹੀਂ। ‘ਕੀ ਖਾਧੇ ਦਾ ਖਾਣਾ।’ ਬਾਕੀ ਕੁੜੀਏ ਆਹ ਮੁੰਡਿਆਂ ਤੋਂ ਕਾਗਤ ਫੜ ਲੈ। ਜੇ ਨਾ ਅਹੁੜੇ ਤਾਂ ਪੜ੍ਹ ਕੇ ਇਨ੍ਹਾਂ 'ਚੋਂ ਬਣਾ ਦਿਆ ਕਰ। ਜੇ ਹਾਲੇ ਵੀ ਲੜੇ ਤਾਂ ਆਹ ਖੂੰਡੀ ਦੇਖ ਲੋ।; ਬੇਬੇ ਨੇ ਆਪਣਾਪਣ ਜ਼ਾਹਰ ਕਰ ਦਿੱਤਾ ਸੀ।
ਕਿਤਾਬਾਂ ਦਾ ਗਿਆਨ ਤੇ ਸਿਆਣਿਆਂ ਦਾ ਤਜਰਬਾ ਲਾਗੂ ਹੋਣ ਕਰ ਕੇ ਉਸ ਘਰ 'ਚੋਂ ਹਾਸੇ ਸੁਣਾਈ ਦਿੰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’