Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਕੈਨੇਡਾ

ਜੀਨ ਕ੍ਰੈਚੀਅਨ ਦੀ “ਮਾਈ ਸਟੋਰੀਜ਼, ਮਾਈ ਟਾਈਮਜ਼” ਕਿਤਾਬ ਦੀ ਹੋਈ ਘੁੰਡ ਚੁਕਾਈ

October 31, 2018 09:01 AM

  

ਓਟਵਾ, 30 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੱਕੜਵਾਹ ਸੁਣਨ ਦੀ ਥਾਂ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜੀਨ ਕ੍ਰੈਚੀਅਨ ਨੇ ਆਪਣੀਆਂ ਯਾਦਾਂ ਨੂੰ ਕਿਤਾਬ ਦਾ ਰੂਪ ਦੇਣ ਦਾ ਫੈਸਲਾ ਕੀਤਾ ਤੇ ਉਨ੍ਹਾਂ ਇਸ ਨੂੰ ਮਾਈ ਸਟੋਰੀਜ਼, ਮਾਈ ਟਾਈਮਜ਼ ਕਿਤਾਬ ਦੇ ਰੂਪ ਵਿੱਚ ਆਪਣੇ ਚਹੇਤਿਆਂ ਸਾਹਮਣੇ ਲਿਆਂਦਾ ਵੀ ਹੈ।
ਬੀਤੇ ਦਿਨੀਂ ਓਟਵਾ ਵਿੱਚ ਆਪਣੀ ਕਿਤਾਬ ਦੀ ਕੁੰਢ ਚੁਕਾਈ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕ੍ਰੈਚੀਅਨ ਨੇ ਆਖਿਆ ਕਿ ਉਹ ਕੋਈ ਲੇਖਕ ਨਹੀਂ ਹਨ ਇਸ ਲਈ ਸ਼ੁਰੂ ਵਿੱਚ ਲਿਖਣਾਂ ਬਹੁਤ ਮੁਸ਼ਕਲ ਲੱਗ ਰਿਹਾ ਸੀ ਪਰ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਲਿਖਣ ਵਿੱਚ ਮਜ਼ਾ ਆਉਣ ਲੱਗਿਆ। ਉਨ੍ਹਾਂ ਆਖਿਆ ਕਿ ਟੀਵੀ ਮੂਹਰੇ ਬਹਿ ਕੇ ਟਰੰਪ ਦੀ ਬਕਵਾਸ ਸੁਣਨ ਨਾਲੋਂ ਉਹ ਆਪਣੇ ਡੈਸਕ ਉੱਤੇ ਜਾ ਕੇ ਆਪਣੀਆਂ ਯਾਦਾਂ ਨੂੰ ਰੂਪ ਦੇਣ ਲੱਗਦੇ ਸਨ ਤੇ ਇਸੇ ਤਰ੍ਹਾਂ ਹੀ ਉਹ ਕਿਤਾਬ ਤਿਆਰ ਹੋ ਗਈ ਜਿਹੜੀ ਸਾਰਿਆਂ ਦੇ ਸਾਹਮਣੇ ਹੈ।
ਕਿਤਾਬ ਦੀ ਕੁੰਢ ਚੁਕਾਈ ਮੌਕੇ ਹੀ ਕ੍ਰੈਚੀਅਨ ਦੇ ਕੈਨੇਡਾ ਦਾ 20ਵਾਂ ਪ੍ਰਧਾਨ ਮੰਤਰੀ ਬਣਨ ਦੀ 25 ਵਰ੍ਹੇਗੰਢ ਵੀ ਸੀ। ਜਿ਼ਕਰਯੋਗ ਹੈ ਕਿ ਕ੍ਰੈਚੀਅਨ ਨੇ 1993 ਤੋਂ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਪਿਏਰੇ ਟਰੂਡੋ ਦੀ ਲਿਬਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਤੇ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜੌਹਨ ਟਰਨਰ ਦੀ ਸਰਕਾਰ ਵਿੱਚ ਡਿਪਟੀ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ।
ਇੰਜ ਲੱਗ ਰਿਹਾ ਸੀ ਕਿ ਕਮਰਾ ਕ੍ਰੈਚੀਅਨ ਯੁੱਗ ਦੇ ਲਿਬਰਲਾਂ ਨਾਲ ਭਰਿਆ ਹੋਵੇ ਪਰ ਕੁੱਝ ਨਵੇਂ ਚਿਹਰੇ ਵੀ ਨਜ਼ਰ ਆਏ। ਇਸ ਮੌਕੇ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ, ਵਿਲੋਡੇਲ ਤੋਂ ਐਮਪੀ ਅਲੀ ਅਹਿਸਾਸੀ, ਐਨਐਲ ਐਮਪੀ ਨਿੱਕ ਵ੍ਹਾਲਨ, ਟੋਬਿਕ-ਮੈਕਟੈਕੁਐਕ ਐਮਪੀ ਟੀਜੇ ਹਾਰਵੇਅ, ਐਨਐਲ ਐਮਪੀ ਗੂਡੀ ਹਚਿੰਗਜ਼, ਕਿਊਬਿਕ ਤੋਂ ਐਮਪੀ ਮਾਰਕ ਮਿਲਰ, ਲੈਬਰਾਡੌਰ ਤੋਂ ਐਮਪੀ ਯਵੋਨ ਜੋਨਜ਼ ਤੋਂ ਇਲਾਵਾ ਲਿਬਰਲ ਤੋਂ ਆਜ਼ਾਦ ਐਮਪੀ ਬਣੇ ਹੰਟਰ ਟੂਟੂ ਵੀ ਹਾਜ਼ਰ ਹੋਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਥੋੜ੍ਹੀ ਦੇਰ ਲਈ ਹਾਜ਼ਰੀ ਲਵਾਈ। ਕਿਸੇ ਹੋਰ ਪਾਰਟੀ ਨਾਲੋਂ ਕਿਸੇ ਸਕੂਲ ਦੀ ਰੀਯੂਨੀਅਨ ਜਿ਼ਆਦਾ ਲੱਗ ਰਹੀ ਸੀ।
ਬਰੈਂਪਟਨ ਤੋਂ 18 ਸਾਲ ਰਹਿ ਚੁੱਕੇ ਲਿਬਰਲ ਐਮਪੀ ਹਰਿੰਦਰ ਮੱਲ੍ਹੀ ਵੀ ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ। ਉਨ੍ਹਾਂ ਆਖਿਆ ਕਿ ਕ੍ਰੈਚੀਅਨ ਹੁਣ ਤੱਕ ਦੇ ਬਿਹਤਰੀਨ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਸਿੱਖ ਭਾਈਚਾਰੇ ਲਈ ਜਿਨਾਂ ਕੰਮ ਕ੍ਰੈਚੀਅਨ ਨੇ ਕੀਤਾ ਕੋਈ ਹੋਰ ਨਹੀਂ ਕਰ ਸਕਿਆ। ਉਨ੍ਹਾਂ ਅੱਗੇ ਆਖਿਆ ਕਿ ਖੰਡੇ ਦੀ ਸਟੈਂਪ ਰਲੀਜ਼ ਹੋਣਾ ਸਿੱਖ ਭਾਈਚਾਰੇ ਲਈ ਕੋਈ ਮਾਮੂਲੀ ਗੱਲ ਨਹੀਂ ਸੀ ਤੇ ਇਹ ਕ੍ਰੈਚੀਅਨ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਹੀ ਸੰਭਵ ਹੋ ਸਕਿਆ। ਹੋਰਨਾਂ ਤੋਂ ਇਲਾਵਾ ਓਨਟਾਰੀਓ ਦੇ ਸਾਬਕਾ ਲਿਬਰਲ ਪ੍ਰੀਮੀਅਰ ਡਾਲਟਨ ਮੈਗਿੰਟੀ, ਸਾਬਕਾ ਓਨਟਾਰੀਓ ਮੰਤਰੀ ਸਟੀਵਨ ਡੈਲ ਡਿਊਕਾ, ਓਟਵਾ ਦੇ ਮੇਅਰ ਜਿੰਮ ਵਾਟਸਨ, ਸਾਬਕਾ ਲਿਬਰਲ ਐਮਪੀਜ਼ ਰੌਜਰ ਗੈਲਾਵੇਅ ਤੇ ਜੌਹਨ ਕੈਨਿਸ, ਸਾਬਕਾ ਪੀਐਮਓ ਐਗਜੈ਼ਕਟਿਵ ਅਸਿਸਟੈਂਟ ਬਰੂਸ ਹਾਰਟਲੇ, ਪੀਐਮਓ ਸਟਾਫਰ ਸਟੀਫਨ ਹੋਗ, ਸਾਬਕਾ ਪੀਐਮਓ ਪ੍ਰਿੰਸੀਪਲ ਸਕੱਤਰ ਐਡੀ ਗੋਲਡਨਬਰਗ ਤੇ ਸਾਬਕਾ ਹਾਊਸ ਸਪੀਕਰ ਪੀਟਰ ਮਿਲੀਕਨ ਵੀ ਇਸ ਮੌਕੇ ਨਜ਼ਰ ਆਏ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਸ਼ੈਲਨਬਰਗ ਮਾਮਲੇ ਵਿੱਚ ਕੈਨੇਡਾ ਨੇ ਚੀਨ ਨੂੰ ਕੀਤੀ ਨਰਮੀ ਵਰਤਣ ਦੀ ਅਪੀਲ
ਫੋਰਡ ਵੱਲੋਂ ਓਸ਼ਵਾ ਪਲਾਂਟ ਸਬੰਧੀ ਕੰਪਨੀ ਦਾ ਫੈਸਲਾ ਬਦਲਾਉਣ ਦਾ ਭਰੋਸਾ : ਡਾਇਸ
ਕੈਨੇਡੀਅਨ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਬਾਰੇ ਟਰੂਡੋ ਦੀ ਟਿੱਪਣੀ ਨੂੰ ਚੀਨ ਨੇ ਦੱਸਿਆ ਗੈਰਜਿ਼ੰਮੇਵਰਾਨਾ
ਚੀਨ ਵਿੱਚ ਕੈਨੇਡੀਅਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ
ਟਰੂਡੋ ਨੇ ਤਿੰਨ ਮੰਤਰੀਆਂ ਦੇ ਅਹੁਦਿਆਂ ਵਿੱਚ ਕੀਤਾ ਫੇਰਬਦਲ, ਦੋ ਨਵੇਂ ਮੰਤਰੀ ਕੈਬਨਿਟ ਵਿੱਚ ਕੀਤੇ ਸ਼ਾਮਲ
ਸਕੂਲ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਨਾਲ 43 ਵਿਦਿਆਰਥੀ ਤੇ ਅਮਲਾ ਮੈਂਬਰ ਪਏ ਬਿਮਾਰ
ਡਿਟਰੌਇਟ ਵਿੱਚ ਜੀਐਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਫੋਰਡ
ਜਾਅਲੀ ਆਈਫੋਨਜ਼ ਦੀ ਹੋ ਰਹੀ ਵਿੱਕਰੀ ਤੋਂ ਪੁਲਿਸ ਨੇ ਲੋਕਾਂ ਨੂੰ ਕੀਤਾ ਆਗਾਹ
ਡਾਊਨਟਾਊਨ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ
ਟਰੂਡੋ ਕੈਬਨਿਟ ਵਿੱਚ ਹੋਣ ਵਾਲੇ ਫੇਰਬਦਲ ਵਿੱਚ ਸ਼ਾਮਲ ਹੋ ਸਕਦਾ ਹੈ ਵੱਡਾ ਨਾਂ