Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਨਾਲ ਨਾਤਾ

March 19, 2020 09:18 AM

-ਮਜੀਦ ਸ਼ੇਖ਼
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਲਾਹੌਰ ਸ਼ਹਿਰ ਨੂੰ ਬਹੁਤ ਲਾਭ ਹੋਇਆ। ਜੇ ਇਸ ਸੰਬੰਧ ਵਿੱਚ ਉਨ੍ਹਾਂ ਦੇ ਚਿਰ-ਸਥਾਈ ਯੋਗਦਾਨ ਨੂੰ ਦੇਖਣਾ ਹੈ ਤਾਂ ਸਾਨੂੰ ਅੰਦਰੂਨੀ ਸ਼ਹਿਰ ਦੇ ਉੱਤਰੀ ਹਿੱਸੇ ਅਤੇ ਇਸ ਦੇ ਕਿਲ੍ਹੇ ਦੀਆਂ ਦੀਵਾਰਾਂ ਨੂੰ ਦੇਖਣਾ ਚਾਹੀਦਾ ਹੈ। ਇਸ ‘ਇੱਕ ਅੱਖ ਵਾਲੇ ਮਹਾਰਾਜੇ’ ਦੀ ਸੋਚ ਦੀ ਥਾਹ ਪਾਉਣ ਲਈ ਸਮਝਣਾ ਹੋਵੇਗਾ ਕਿ ਉਨ੍ਹਾਂ ਨੇ ਬਹੁਤ ਹੀ ਮਾਹਿਰਾਨਾ ਤੇ ਆਧੁਨਿਕ ਢੰਗ ਨਾਲ ਕੰਮ ਕੀਤਾ, ਖਾਸ ਕਰ ਕੇ ਆਪਣੇ ਸਮੇਂ ਦੇ ਹਿਸਾਬ ਨਾਲ। ਉਸ ਵਕਤ ਯੂਰਪ ਵਿੱਚ ਵਾਟਰਲੂ ਦੀ ਜੰਗ ਵਿੱਚ ਬਾਦਸ਼ਾਹ ਨੈਪੋਲੀਅਨ ਦੀ ਹਾਰ ਹੋਈ ਸੀ। ਭਾਰਤ ਵਿੱਚ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਦੇ ਭੇਸ ਵਿੱਚ ਕਬਜ਼ਾ ਜਮਾ ਲਿਆ ਸੀ ਅਤੇ ਉਹ ਦੇਸ਼ ਦੇ ਧੁਰ ਪੂਰਬੀ ਸਿਰੇ ਤੋਂ ਪੱਛਮ ਵੱਲ ਅੱਗੇ ਵਧ ਰਹੇ ਸਨ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜ਼ਿੰਦਾ ਸੀ, ਅੰਗਰੇਜ਼ ਪੰਜਾਬ ਤੋਂ ਲਾਂਭੇ ਰਹੇ। ਸ਼ੇਰ-ਏ-ਪੰਜਾਬ ਮਹਾਰਾਜਾ ਹਮੇਸ਼ਾ ਅੰਗਰੇਜ਼ਾਂ ਤੋਂ ਇੱਕ ਕਦਮ ਅਗਾਂਹ ਰਹਿੰਦਾ ਸੀ। ਮਹਾਰਾਜੇ ਨੇ ਜਦੋਂ ਸ਼ੇਰਾਂ ਵਾਲਾ ਗੇਟ ਉਸਾਰਿਆ ਤਾਂ ਦੋ ਅਸਲੀ ਸ਼ੇਰ ਉਥੇ ਬੰਨ੍ਹ ਦਿੱਤੇ, ਜਿੱਥੇ ਪਹਿਲਾਂ ਕਿਸੇ ਸਮੇਂ ਖਿਜਰੀ ਗੇਟ ਹੁੰਦਾ ਸੀ।
ਲਾਹੌਰ ਵਿੱਚ ਪਹਿਲਾ ਯੂਰਪੀਨ ਹਥਿਆਰਬੰਦ ਅੱਡਾ ਫਰਾਂਸੀਸੀਆਂ ਦਾ ਸੀ, ਨਾ ਕਿ ਅੰਗਰੇਜ਼ਾਂ ਦਾ। ਨੈਪੋਲੀਅਨ ਦੀ ਫੌਜ ਦੇ ਅਨੇਕਾਂ ਹਾਰੇ ਹੋਏ ਜਰਨੈਲ ਮਹਾਰਾਜੇ ਦੇ ਲਾਹੌਰ ਦਰਬਾਰ ਪੁੱਜ ਗਏ ਤੇ ਮਹਾਰਾਜੇ ਨੇ ਉਨ੍ਹਾਂ ਦੀ ਸਮਝਦਾਰੀ ਨਾਲ ਵਰਤੋਂ ਕੀਤੀ। ਇਨ੍ਹਾਂ ਫਰਾਂਸੀਸੀ ਜਰਨੈਲਾਂ ਨੇ ਲਾਹੌਰ ਦਾ ਸਿਵਲ ਸਕੱਤਰੇਤ ਬਣਾਇਆ, ਜਿਹੜਾ ਅਨਾਰਕਲੀ ਦੇ ਮਕਬਰੇ ਦੇ ਨਾਲ ਲੱਗਦਾ ਸੀ। ਇਨ੍ਹਾਂ ਫਰਾਂਸੀਸੀ ਸਲਾਹਕਾਰਾਂ ਨੇ ਪੰਜਾਬ ਦੇ ਹਾਲਾਤ ਦਾ ਅਧਿਐਨ ਕੀਤਾ ਅਤੇ ਮਹਾਰਾਜੇ ਨੂੰ ਸਲਾਹ ਦਿੱਤੀ ਕਿ ਨਾ ਸਿਰਫ ਲਾਹੌਰ ਦੀਆਂ ਦੀਵਾਰਾਂ ਨੂੰ ਮਜ਼ਬੂਤ ਕੀਤਾ ਜਾਵੇ, ਸਗੋਂ ਇਨ੍ਹਾਂ ਦੁਆਲੇ ਇੱਕ ਖਾਈ ਵੀ ਪੁੱਟੀ ਜਾਵੇ। ਇਸ ਮਕਸਦ ਲਈ ਰਾਵੀ ਦਰਿਆ ਦਾ ਇਸਤੇਮਾਲ ਕੀਤਾ ਗਿਆ ਅਤੇ ਚੁੱਕਵੇਂ ਪੁਲ ਬਣਾਏ ਗਏ। ਇਸ ਕਾਰਵਾਈ ਪਿੱਛੇ ਕਾਰਨ ਠੋਸ ਤੇ ਫੌਜੀ ਸੋਚ ਵਾਲਾ ਸੀ। ਤੋਪਾਂ ਦੇ ਆਉਣ ਨਾਲ ਦੀਵਾਰਾਂ ਨੂੰ ਆਸਾਨੀ ਨਾਲ ਡੇਗਿਆ ਜਾ ਸਕਦਾ ਸੀ, ਜਿਸ ਕਾਰਨ ਘੁਸਪੈਠ ਨੂੰ ਰੋਕਣ ਲਈ ਵਾਧੂ ਅੜਿੱਕੇ ਕਾਇਮ ਕਰਨ ਦੀ ਲੋੜ ਸੀ। ਇਸ ਲਈ ਦੀਵਾਰ ਦੇ ਨਾਲ ਖਾਈ ਵਧੀਆ ਤਰੀਕਾ ਸੀ ਅਤੇ ਮਹਾਰਾਜੇ ਨੇ ਇਹ ਉਸਾਰੀ ਵੱਡੇ ਪੱਧਰ 'ਤੇ ਕੀਤੀ। ਸੰਨ 1847 ਤੋਂ ਬਾਅਦ ਅੰਗਰੇਜ਼ਾਂ ਨੇ ਖਾਈਆਂ ਭਰ ਦਿੱਤੀਆਂ ਤੇ ਉਥੇ ਫਿਰ ਮੁਗ਼ਲ ਜ਼ਮਾਨੇ ਵਾਂਗ ਬਾਗ ਲਾ ਦਿੱਤੇ। ਅਸਲ ਵਿੱਚ ਇਹ ਅੰਗਰੇਜ਼ ਦੀ ਸੋਚੀ ਸਮਝੀ ਚਾਲ ਸੀ ਤਾਂ ਕਿ ਦੁਬਾਰਾ 1857 ਦੇ ਗਦਰ ਵਰਗੀ ਘਟਨਾ ਵਾਪਰਨ ਦੀ ਸੂਰਤ ਵਿੱਚ ਪੰਜਾਬੀ ਲੋਕ ਲਾਹੌਰ ਦੀ ਰਾਖੀ ਨਾ ਕਰ ਸਕਣ।
ਉਂਝ ਅੰਗਰੇਜ਼ਾਂ ਨੇ ਸਾਰੀਆਂ ਦੀਵਾਰਾਂ ਨਹੀਂ ਢਾਹੀਆਂ। ਉਨ੍ਹਾਂ ਜਾਣ ਬੁੱਝ ਕੇ, ਜਿਵੇਂ ਵੀ ਪੰਜਾਬ ਗਜ਼ਟ ਵੀ ਸ਼ਾਹਦੀ ਭਰਦਾ ਹੈ, ਇਸ ਗੱਲ ਨੂੰ ਉਤਸ਼ਾਹਤ ਕੀਤਾ ਕਿ ਦੱਖਣ ਵੱਲ ਦੀਆਂ ਦੀਵਾਰਾਂ ਢਾਹ ਦਿੱਤੀਆਂ ਜਾਣ ਤੇ ਉਤਰੀ ਪਾਸੇ ਦੀਆਂ ਕੰਧਾਂ ਨੂੰ ਉਨ੍ਹਾਂ ਨੇ ਸਲਾਮਤ ਰੱਖਿਆ। ਸੰਭਵ ਤੌਰ 'ਤੇ ਇਹ ਇੱਕ ਰਣਨੀਤੀ ਤਹਿਤ ਕੀਤਾ ਗਿਆ ਤਾਂ ਕਿ ਜੇ ਲੋੜ ਪਵੇ ਤਾਂ ਇੱਕ ਵਾਰੀ ਦੱਖਣ, ਜਿਸ ਪਾਸੇ ਅੰਗਰੇਜ਼ਾਂ ਦੀ ਫੌਜ ਦਾ ਮੁੱਖ ਗੜ੍ਹ ਸੀ, ਨੂੰ ਸੁਰੱਖਿਅਤ ਕਰ ਲੈਣ ਪਿੱਛੋਂ ਸ਼ਹਿਰ ਵਿੱਚੋਂ ਸਾਰੇ ਬਾਗੀਆਂ ਨੂੰ ਖਤਮ ਕੀਤਾ ਜਾ ਕਸੇ। ਇਹ ਇਤਿਹਾਸ ਦਾ ਇੱਕ ਅਫਸੋਸ ਨਾਕ ਤੱਥ ਇਹ ਹੈ ਕਿ ਪੰਜਾਬੀ ਜਾਗੀਰੂ ਮਾਲਕਾਂ ਨੇ ਆਜ਼ਾਦੀ ਦੀ ਜੰਗ ਨੂੰ ਦਰੜਨ ਲਈ ਅੰਗਰੇਜ਼ਾਂ ਦੀ ਭਰਪੂਰ ਮਦਦ ਕੀਤੀ ਤੇ ਅੱਜ ਵੀ ਭਾਰਤ ਅਤੇ ਪਾਕਿਸਤਾਨ ਦੋਵਾਂ ਦੀਆਂ ਹਥਿਆਰਬੰਦ ਫੌਜਾਂ ਵਿੱਚ ਪੰਜਾਬੀਆਂ ਦਾ ਦਬਦਬਾ ਹੈ।
ਦੀਵਾਰਾਂ ਵਾਲੇ ਅੰਦਰੂਨੀ ਸ਼ਹਿਰ ਦੇ ਉਤਰੀ ਹਿੱਸੇ ਵਿੱਚ, ਐਨ ਮਸਤੀ ਗੇਟ ਤੋਂ ਸ਼ੁਰੂ ਹੋ ਕੇ ਕਸ਼ਮੀਰੀ ਗੇਟ ਤੱਕ ਤੇ ਅਗਾਂਹ ਸ਼ੇਰਾਂਵਾਲਾ ਗੇਟ, ਜਿਸ ਨੂੰ ਪਹਿਲਾਂ ਖਿਜ਼ਰੀ ਗੇਟ ਆਖਿਆ ਜਾਂਦਾ ਸੀ ਅਤੇ ਇਸ ਤੋਂ ਵੀ ਅਗਾਂਹ ਯੱਕੀ ਗੇਟ ਤੱਕ ਲੰਬੀਆਂ ਅਤੇ ਮਜ਼ਬੂਤ ਕਿਲ੍ਹੇਬੰਦ ਦੀਵਾਰਾਂ ਸਨ। ਅੰਗਰੇਜ਼ਾਂ ਨੇ 1857 ਦੇ ਗੜਬੜ ਦੇ ਦਿਨਾਂ ਵਿੱਚ ਇਨ੍ਹਾਂ ਸਾਰੇ ਗੇਟਾਂ ਨੂੰ ਬੰਦ ਕਰ ਦਿੱਤਾ ਅਤੇ ਇੰਝ ਸ਼ਹਿਰ ਦੇ ਉੱਤਰੀ ਹਿੱਸੇ ਨੂੰ ਇੱਕ ਤਰ੍ਹਾਂ ਬਾਕੀ ਸ਼ਹਿਰ ਤੋਂ ਕੱਟ ਦਿੱਤਾ। ਉਨ੍ਹਾਂ ਬਾਕੀ ਦੋ ਗੇਟਾਂ ਨਾਲ ਵੀ ਇੰਝ ਹੀ ਕੀਤਾ ਅਤੇ ਸਿਰਫ ਟਕਸਾਲੀ ਗੇਟ, ਭੱਟੀ ਗੇਟ ਤੇ ਲਾਹੌਰੀ ਗੇਟ ਹੀ ਖੁੱਲ੍ਹੇ ਛੱਡੇ। ਇਸ ਪਿੱਛੇ ਇਹ ਸੋਚ ਕੰਮ ਕਰਦੀ ਸੀ ਕਿ ਜੇ ਲਾਹੌਰ ਉੱਤੇ ਹਮਲਾ ਹੋਇਆ ਤਾਂ ਇਨ੍ਹਾਂ ਗੇਟਾਂ ਦੀ ਨਾਕਾਬੰਦੀ ਆਸਾਨੀ ਨਾਲ ਕੀਤੀ ਜਾ ਸਕੇਗੀ ਤੇ ਸ਼ਹਿਰ ਦੀ ਹਿਫਾਜ਼ਤ ਹੋ ਸਕੇਗੀ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਲਖਨਊ ਤੇ ਹੋਰ ਉੱਤਰੀ ਸ਼ਹਿਰਾਂ ਵਿੱਚ ਕੀਤਾ ਗਿਆ ਸੀ।
ਇਸ ਦੌਰਾਨ ਸ਼ਹਿਰ ਦੀ ਬਣਤਰ ਨੂੰ ਵੀ ਜ਼ਿਹਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਸ਼ਹਿਰ ਦੇ ਟਕਸਾਲੀ ਤੇ ਲਾਹੌਰੀ ਗੇਟਾਂ ਵੱਲ ਖੇਤਰ ਨੂੰ ਵੱਖ ਕਰਨਾ ਹੋਵੇ ਤੇ ਬਾਰੂਦਖਾਨੇ ਦੇ ਲਾਗੇ ਧਿਆਨ ਸਿੰਘ ਦੀ ਹਵੇਲੀ ਨੂੰ ਬਾਹਰੀ ਸਥਾਨ ਮੰਨਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਭੱਟ ਰਾਜਪੂਤ ਜਾਂ ਸਿੱਧੇ ਤੌਰ 'ਤੇ ਆਖੀਏ ਕਿ ਭੱਟੀ ਲੋਕ, ਜਿਹੜੇ ਬਹੁਤ ਹੀ ਆਜ਼ਾਦੀ ਪਸੰਦ ਸਨ, ਇਸ ਸਾਰੇ ਇਲਾਕੇ ਵਿੱਚ ਵੱਸੇ ਹੋਏ ਸਨ। ਅੰਗਰੇਜ਼ ਅੰਦਰੋ ਅੰਦਰੀ ਉਨ੍ਹਾਂ ਤੋਂ ਭੈਅ ਖਾਂਦੇ ਸਨ ਤੇ ਸ਼ਹਿਰ ਦਾ ਇਹੋ ਉਹ ਹਿੱਸਾ ਸੀ, ਜਿਹੜਾ ਉਨ੍ਹਾਂ ਨੇ ਹਾਲਾਤ ਦੇ ਬੇਕਾਬੂ ਹੋ ਜਾਣ ਦੀ ਸੂਰਤ ਵਿੱਚ ਸੇਫਟੀ ਵਾਲਵ ਵਜੋਂ ਰੱਖ ਲਿਆ ਸੀ। ਇਤਿਹਾਸ ਗਵਾਹ ਹੈ ਕਿ ਅਜਿਹਾ ਨਹੀਂ ਹੋ ਸਕਿਆ ਅਤੇ 1857 ਦੇ ਗਦਰ ਦੀ ਨਾਕਾਮੀ ਲਈ ਲੀਡਰਸ਼ਿਪ ਦੀ ਕਮੀ ਸਭ ਤੋਂ ਵੱਡਾ ਕਾਰਨ ਸੀ। ਹਿੰਦੋਸਤਾਨੀ ਉੱਪ ਮਹਾਂਦੀਪ ਵਿੱਚ ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।
ਦੋਮੋਰੀਆ ਪੁਲ ਦੇ ਐਨ ਸਾਹਮਣੇ ਸਥਿਤ ਯੱਕੀ ਗੇਟ ਉਹ ਥਾਂ ਸੀ, ਜਿੱਥੇ ਘੋੜਾ ਤੇ ਬੈਲ ਗੱਡੀਆਂ ਦੇ ਖੜੋਣ ਲਈ ਅੱਡਾ ਬਣਿਆ ਸੀ। ਇਸ ਦਾ ਨਾਂਅ ਵੀ ‘ਯੱਕਾ’ ਤੋਂ ਪਿਆ ਸੀ ਜਿਹੜੇ ਓਦੋਂ ਆਵਾਜਾਈ ਲਈ ਵਰਤੇ ਜਾਂਦੇ ਆਮ ਵਾਹਨ ਸਨ। ਇਸੇ ਗੇਟ ਰਾਹੀਂ ਸਬਜ਼ੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਸ਼ਹਿਰ ਪੁੱਜਦੀਆਂ ਸਨ, ਸਾਰੀਆਂ ਵਿਸ਼ੇਸ਼ ਚੀਜ਼ਾਂ ਅੱਗੇ ਅੰਦਰੂਨੀ ਸ਼ਹਿਰ ਵਿਚਲੇ ਆਪੋ-ਆਪਣੇ ਖਾਸ ਬਾਜ਼ਾਰਾਂ ਵਿੱਚ ਜਾਂਦੀਆਂ। ਇੱਕ ਤਰ੍ਹਾਂ ਪਿਛਲੇ ਇੱਕ ਹਜ਼ਾਰ ਤੋਂ ਵੱਧ ਸਾਲਾਂ ਤੋਂ ਅਜਿਹਾ ਚੱਲਦਾ ਆ ਰਿਹਾ ਸੀ। ਅੱਜਕੱਲ੍ਹ ਇਨ੍ਹਾਂ ਵਿੱਚੋਂ ਸਿਰਫ ਸਬਜ਼ੀਆਂ ਵਾਲਾ ਹਿੱਸਾ ਇਥੋਂ ਬਦਲ ਕੇ ਪੱਛਮ ਵੱਲ ਚਲਾ ਗਿਆ ਹੈ ਅਤੇ ਅਜੋਕੀ ਸਬਜ਼ੀ ਮੰਡੀ ਰੇਲਵੇ ਲਾਈਨਾਂ ਦੇ ਕਰੀਬ ਹੈ, ਜਿੱਥੋਂ ਇਹ ਅਗਾਂਹ ਰਾਵੀ ਵੱਲ ਜਾਂਦੀਆਂ ਹਨ।
ਅੰਦਰੂਨੀ ਸ਼ਹਿਰ ਦੇ ਇਸ ਉੱਤਰ ਪੂਰਬੀ ਹਿੱਸੇ ਵਿੱਚ ਸੜਕਾਂ ਸਭ ਤੋਂ ਵੱਧ ਭੀੜੀਆਂ ਸਨ। ਇਸ ਦਾ ਬਾਹਰਲਾ ਟਿਕਾਣਾ ਮੁਹੱਲਾ ਤੇਲੀਆਂ ਸੀ, ਜਿੱਥੇ ਗੱਡਿਆਂ ਰਾਹੀਂ ਸਰ੍ਹੋਂ ਦੀ ਫਸਲ ਲਿਆਂਦੀ ਜਾਂਦੀ ਅਤੇ ਉਸ ਦਾ ਤੇਲ ਕੱਢਿਆ ਜਾਂਦਾ। ਅੱਜਕੱਲ੍ਹ ਸਿਹਤ ਬਾਰੇ ਸੁਚੇਤ ਹੋਣ ਕਾਰਨ ਵੱਡੀ ਗਿਣਤੀ ਲੋਕ ਫਿਰ ਇਸ ਤੇਲ ਦੀ ਵਰਤੋਂ ਕਰਨ ਲੱਗੇ ਹਨ, ਕਿਉਂਕਿ ਪੱਛਮੀ ਸਿਹਤ ਮਾਹਰਾਂ ਨੇ ਪਤਾ ਲਾਇਆ ਹੈ ਕਿ ਸਰ੍ਹੋਂ ਦਾ ਤੇਲ) ਕੋਲੈਸਟਰੋਲ ਘਟਾਉਂਦਾ ਹੈ ਅਤੇ ਇਸ ਵਿੱਚ ਉਹ ਸਾਰੇ ਤੱਤ ਮੌਜੂਦ ਹਨ, ਜਿਹੜੇ ਤੰਦਰੁਸਤ ਤੇ ਜਵਾਨ ਰਹਿਣ ਲਈ ਲੋੜੀਂਦੇ ਹਨ। ਇਹ ਹਾਲੇ ਵੀ ਅੰਦਰੂਨੀ ਸ਼ਹਿਰ ਦਾ ਅਜਿਹਾ ਹਿੱਸਾ ਹੈ, ਜਿੱਥੇ ਬੜੇ ਘੱਟ ਲੋਕ ਜਾਂਦੇ ਹਨ, ਭਾਵੇਂ ਕਿ ਇਥੇ ਸੰਭਵ ਤੌਰ 'ਤੇ ਸ਼ਹਿਰ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਮੌਜੂਦ ਹਨ। ਨਾਲ ਇਹੋ ਸ਼ਹਿਰ ਦਾ ਉਹ ਹਿੱਸਾ ਸੀ, ਜਿਸ ਨੂੰ ਬਾਦਸ਼ਾਹ ਬਾਬਰ ਨੇ ਢਹਿ ਢੇਰੀ ਨਹੀਂ ਸੀ ਕੀਤਾ। ਸ਼ਹਿਰ ਦੇ ਇਸੇ ਹਿੱਸੇ ਵਿੱਚ ਵਜ਼ੀਰ ਖਾਨ ਮਸਜਿਦ ਹੈ, ਜੋ ਸੰਭਵ ਤੌਰ 'ਤੇ ਉੱਪ ਮਹਾਂਦੀਪ ਦੀ ਸਭ ਤੋਂ ਖੂਬਸੂਰਤ ਮਸਜਿਦ ਹੈ।
ਅਫਸੋਸ, ਹਿੰਦੁਸਤਾਨ ਦੀ ਵੰਡ ਵੇਲੇ ਫਿਰਕੂ ਜਨੂੰਨੀਆਂ ਨੇ ਵੱਡੀ ਗਿਣਤੀ ਲੋਕਾਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਅਤੇ ਇਸ ਹਿੱਸੇ ਨੂੰ ਸੀਲ ਕੀਤਾ ਹੋਣ ਕਾਰਨ ਲੋਕਾਂ ਨੂੰ ਬਚ ਨਿਕਲਣ ਦਾ ਮੌਕਾ ਨਾ ਮਿਲਿਆ। ਨੁਕਸਾਨ ਸ਼ਹਿਰ ਦੇ ਅੰਦਰੋਂ ਹੀ ਹੋਇਆ। ਪਾਕਿਸਤਾਨੀ ਕੱਪੜਾ ਬਾਜ਼ਾਰ ਦੀ ਹੋਂਦ ਇਸ ਦਾ ਸਬੂਤ ਹੈ ਕਿ ਕਿਵੇਂ ਅਸੀਂ ਆਪਣੀ ਬਿਹਤਰੀਨ ਵਿਰਾਸਤ ਨੂੰ ਮੁੜ ਉਸਾਰਨ ਵਿੱਚ ਕਾਮਯਾਬ ਹੋਏ ਹਾਂ, ਜਿਸ ਨੂੰ ਅਸੀਂ ਆਪਣੇ ਹੱਥੀਂ ਤਬਾਹ ਕਰ ਦਿੱਤਾ ਸੀ। ਮੁਗ਼ਲ ਕਾਲ ਵਿੱਚ ਲਾਹੌਰ ਸ਼ਹਿਰ ਦੁਆਲੇ ਨੌਂ ਮੀਟਰ ਉੱਚੀ ਕੰਧ ਬਣੀ ਹੋਈ ਸੀ, ਜਿਸ ਦੇ ਨਾਲ ਡੂੰਘੀ ਖਾਈ ਪੁੱਟੀ ਹੋਈ ਸੀ। ਸ਼ਹਿਰ ਅੰਦਰ ਵੜਨ ਲਈ 13 ਦਰਵਾਜ਼ੇ ਦਿੱਲੀ ਦਰਵਾਜ਼ਾ, ਰੌਸ਼ਨਾਈ ਦਰਵਾਜ਼ਾ, ਅਕਬਰੀ ਦਰਵਾਜ਼ਾ, ਯੱਕੀ ਦਰਵਾਜ਼ਾ, ਭੱਟੀ ਦਰਵਾਜ਼ਾ, ਸ਼ੇਰਾਂ ਵਾਲਾ ਦਰਵਾਜ਼ਾ, ਲੋਹਾਰੀ ਦਰਵਾਜ਼ਾ, ਕਸ਼ਮੀਰੀ ਦਰਵਾਜ਼ਾ, ਮੋਰੀ ਦਰਵਾਜ਼ਾ, ਮਸਤੀ ਦਰਵਾਜ਼ਾ, ਸ਼ਾਹ ਆਲਮ ਦਰਵਾਜ਼ਾ, ਟਕਸਾਲੀ ਦਰਵਾਜ਼ਾ, ਮੋਚੀ ਦਰਵਾਜ਼ਾ ਹੁੰਦੇ ਸਨ। ਅੱਜਕੱਲ੍ਹ ਇਨ੍ਹਾਂ ਵਿੱਚੋਂ ਛੇ ਦਰਵਾਜ਼ੇ ਬਚੇ ਹਨ। ਬਾਕੀ ਸਾਰੇ ਹਮਲਾਵਰਾਂ ਦੇ ਹਮਲਿਆਂ ਤੇ ਹੋਰ ਕਾਰਨਾਂ ਕਰ ਕੇ ਢਹਿ ਢੇਰੀ ਹੋ ਗਏ। ਇਸ ਸਭ ਦੇ ਬਾਵਜੂਦ ਲਾਹੌਰ ਦੇ ਦਰਵਾਜ਼ੇ ਏਨੇ ਪ੍ਰਸਿੱਧ ਹਨ ਕਿ ਇਨ੍ਹਾਂ ਬਾਬਤ ਗੀਤ ਵੀ ਲਿਖੇ ਗਏ। ਜਗਮੋਹਨ ਕੌਰ ਦਾ ਗਾਇਆ ਇਹ ਗੀਤ ਕਾਫੀ ਮਕਬੂਲ ਹੋਇਆ ਸੀ:
ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ
ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ।
ਨਾਲੇ ਦੱਸ ਖਾਂ ਉਥੋਂ ਦੀਆਂ ਇੱਟਾਂ,
ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’