Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪੇਂਡੂ ਦਲਿਤ ਔਰਤਾਂ ਦਾ ਸੰਤਾਪ

March 19, 2020 09:17 AM

-ਹਮੀਰ ਸਿੰਘ
ਸਮਾਜ ਵਿੱਚ ਵਿਤਕਰੇ ਦੀ ਲੰਬੀ ਲਿਸਟ ਹੈ। ਅਮੀਰ-ਗ਼ਰੀਬ, ਪੜ੍ਹਿਆ-ਅਨਪੜ੍ਹ, ਸ਼ਹਿਰੀ-ਪੇਂਡੂ, ਮਰਦ-ਔਰਤ, ਜਾਤ-ਪਾਤ ਸਮੇਤ ਅਨੇਕ ਵਿਤਕਰਿਆਂ ਵਿੱਚ ਸਭ ਤੋਂ ਹਾਸ਼ੀਏ ਉਤੇ ਪੇਂਡੂ ਦਲਿਤ ਔਰਤ ਹੈ, ਜੋ ਸਾਰੇ ਵਿਤਕਰਿਆਂ ਨੂੰ ਆਪਣੇ ਪਿੰਡੇੇ ਉਤੇ ਹੰਢਾਉਣ ਦਾ ਸੰਤਾਪ ਭੋਗਦੀ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਵਿਕਾਸ ਇਨ੍ਹਾਂ ਦੇ ਜੀਵਨ ਵਿੱਚ ਦਾਖ਼ਲ ਹੋਣ ਤੋਂ ਕੰਨੀ ਕਤਰਾ ਰਿਹਾ ਹੈ। ਇਸ ਦੇ ਬਾਵਜੂਦ ਹਿੰਮਤ ਨਾ ਹਾਰਦਿਆਂ ਉਹ ਰੋਟੀ ਦਾ ਜੁਗਾੜ ਕਰਨ ਲਈ ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਵਾਰ ਨੂੰ ਅੱਗੇ ਤੋਰ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਹੇਠ ਧਰਮਪਾਲ, ਵੀਰਪਾਲ ਕੌਰ, ਗੁਰਿੰਦਰ ਕੌਰ ਅਤੇ ਜੋਤੀ ਉੱਤੇ ਆਧਾਰਿਤ ਟੀਮ ਨੇ ਪੇਂਡੂ ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਵਾਰਾਂ ਬਾਰੇ ਇੱਕ ਸਰਵੇਖਣ ਕੀਤਾ ਹੈ। ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨ ਸੈਂਟਰ, ਈਸੜੂ (ਲੁਧਿਆਣਾ) ਦੁਆਰਾ ਸਪਾਂਸਰ ਇਸ ਸਰਵੇਖਣ ਵਿੱਚ ਸਾਲ 2016-17 ਆਧਾਰਿਤ ਅੰਕੜੇ ਪੇਸ਼ ਕੀਤੇ ਗਏ ਹਨ। ਇਸ ਰਿਪੋਰਟ ਵਿੱਚ ਮਾਲਵਾ ਦੇ ਮਾਨਸਾ ਅਤੇ ਫਤਹਿਗੜ੍ਹ ਸਾਹਿਬ, ਦੋਆਬਾ ਵਿੱਚੋਂ ਜਲੰਧਰ ਅਤੇ ਮਾਝਾ ਖੇਤਰ ਵਿੱਚੋਂ ਅੰਮ੍ਰਿਤਸਰ, ਭਾਵ ਚਾਰ ਜ਼ਿਲ੍ਹਿਆਂ ਦੇ 29 ਬਲਾਕਾਂ ਵਿੱਚੋਂ ਇੱਕ ਇੱਕ ਪਿੰਡ ਚੁਣ ਕੇ ਸਰਵੇਖਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਔਰਤਾਂ ਦੀ ਗਿਣਤੀ ਭਾਵੇਂ ਅੱਧੀ ਹੈ, ਪਰ ਉਨ੍ਹਾਂ ਦਾ ਕਿਰਤ ਸ਼ਕਤੀ ਵਿੱਚ ਹਿੱਸਾ ਮਸਾਂ ਇੱਕ-ਚੌਥਾਈ ਹੈ। ਆਰਥਿਕ ਮਜ਼ਬੂਰੀਆਂ ਕਰ ਕੇ ਉਨ੍ਹਾਂ ਦੀ ਕੰਮ ਵਿੱਚ ਹਿੱਸੇਦਾਰੀ ਵੱਧ ਰਹੀ ਹੈ। ਗੈਰ ਸੰਗਠਿਤ ਖੇਤਰ ਵਿੱਚ ਔਰਤ ਮਜ਼ਦੂਰਾਂ ਦੀ ਹਿੱਸੇਦਾਰੀ ਦਲਿਤ ਔਰਤਾਂ ਰਾਹੀਂ ਹੀ ਹੁੰਦੀ ਹੈ। ਆਮ ਤੌਰ ਉਤੇ ਅਖੌਤੀ ਉਚ ਸ਼ੇ੍ਰਣੀ ਦੀਆਂ ਔਰਤਾਂ ਨੂੰ ਜੀਵਨ ਦੀਆਂ ਬੁਨਿਆਦੀ ਲੋੜਾਂ ਲਈ ਬਹੁਤ ਸੰਘਰਸ਼ ਦੀ ਲੋੜ ਨਹੀਂ ਹੁੰਦੀ, ਇਸ ਲਈ ਉਨ੍ਹਾਂ ਦੀ ਕੰਮ ਵਿੱਚ ਹਿੱਸਦਾਰੀ ਦੀ ਦਰ ਘੱਟ ਰਹਿੰਦੀ ਹੈ। ਹਾਲੇ ਤੱਕ ਦੇ ਆਰਥਿਕ ਮਾਪਦੰਡ ਦੇ ਮੁਕਾਬਲੇ ਇਹ ਗੱਲ ਦਰੁਸਤ ਕਹੀ ਜਾ ਸਕਦੀ ਹੈ, ਪਰ ਇਹ ਮਾਪਦੰਡ ਔਰਤ ਵਿਰੋਧੀ ਹੋ ਨਿਬੜਦੇ ਹਨ। ਜਯੰਕੀ ਘੋਸ਼ ਦੇ ਇੱਕ ਆਰਟੀਕਲ ਮੁਤਾਬਕ ਔਰਤਾਂ ਵੱਲੋਂ ਪਰਵਾਰ ਵਿੱਚ ਨਿਭਾਈ ਜਾਂਦੀ ਭੂਮਿਕਾ ਅਤੇ ਕੀਤੇ ਕੰਮਾਂ ਦਾ ਆਰਥਿਕ ਵਿਕਾਸ ਵਿੱਚ ਲੇਖਾ ਹੀ ਨਹੀਂ ਕੀਤਾ ਜਾਂਦਾ। ਅਸੀਂ ਕੰਮ ਕੇਵਲ ਘਰੋਂ ਬਾਹਰ ਜਾ ਕੇ ਕੀਤੇ ਜਾਂਦੇ ਕੰਮ ਨੂੰ ਹੀ ਸਮਝਦੇ ਹਾਂ। ਜੇ ਔਰਤਾਂ ਵੱਲੋਂ ਬਿਨਾਂ ਕੋਈ ਇਵਜ਼ਾਨਾ ਲਏ ਕੀਤੇ ਕੰਮਾਂ ਦਾ ਸਹੀ ਰੂਪ ਵਿੱਚ ਲੇਖਾ ਜੋਖਾ ਕੀਤਾ ਜਾਵੇ ਤਾਂ ਔਰਤਾਂ ਦੀ ਕੰਮ ਵਿੱਚ ਹਿੱਸੇਦਾਰੀ 80 ਫ਼ੀਸਦੀ ਤੱਕ ਪਹੁੰਚ ਜਾਵੇਗੀ।
ਇਸ ਪੁਸਤਕ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਤਕਰੀਬਨ ਦੋ-ਤਿਹਾਈ ਪੇਂਡੂ ਦਲਿਤ ਔਰਤਾਂ ਅਨਪੜ੍ਹ ਹਨ ਤੇ ਪੜ੍ਹੀਆਂ ਲਿਖੀਆਂ ਵਿੱਚੋਂ ਬਹੁਤੀਆਂ ਪੰਜ ਪਾਸ ਹਨ। ਇਸ ਦਾ ਅਸਰ ਸਿਆਸੀ ਜਾਗਰੂਕਤਾ ਉਤੇ ਪੈਣਾ ਵੀ ਸੁਭਾਵਿਕ ਹੈ। ਸਰਵੇਖਣ ਅਧੀਨ ਆਈਆਂ ਔਰਤਾਂ ਵਿੱਚੋਂ 91ਵੇਂ ਫ਼ੀਸਦੀ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਤੇ ਕੰਮ ਦੇ ਘੰਟੇ ਨਿਸਚਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਿੱਚੋਂ 96 ਫੀਸਦੀ ਤੋਂ ਵੱਧ ਦਾ ਦੇਸ਼, ਸੂਬੇ ਜਾਂ ਸਥਾਨਕ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ। 92 ਫੀਸਦੀ ਨੂੰ ਸੂਬੇ ਦੇ ਮੁੱਖੇ ਮੰਤਰੀ ਦੇ ਨਾਮ ਦਾ ਨਹੀਂ ਪਤਾ ਤੇ 98 ਫੀਸਦੀ ਨੂੰ ਹਰ ਸਮੇਂ ‘ਮਨ ਕੀ ਬਾਤ' ਕਰਨ ਵਾਲੇ ਪ੍ਰਧਾਨ ਮੰਤਰੀ ਦੇ ਨਾਮ ਦਾ ਵੀ ਨਹੀਂ ਪਤਾ। ਵੋਟਾਂ ਵੇਲੇ ਉਹ ਆਪਣੇ ਪਰਵਾਰ ਦੇ ਮਰਦ ਮੈਂਬਰਾਂ ਦੇ ਕਹੇ ਅਨੁਸਾਰ ਵੋਟ ਦਿੰਦੀਆਂ ਹਨ। ਸਥਾਨਕ ਪੰਚਾਇਤੀ ਪੱਧਰ ਉਤੇ ਜੇ ਰਾਖਵਾਂਕਰਨ ਕਰਕੇ ਮੈਂਬਰ ਜਾਂ ਸਰਪੰਚ ਚੁਣੀਆਂ ਜਾਂਦੀਆਂ ਹਨ ਤਾਂ ਵੀ ਉਨ੍ਹਾਂ ਦੇ ਨਾਮ ਉਤੇ ਕਥਿਤ ਉਚ ਸ਼੍ਰੇਣੀ ਦੇ ਲੋਕ ਹੀ ਇਨ੍ਹਾਂ ਅਹੁਦਿਆਂ ਦੀ ਵਰਤੋਂ ਕਰਦੇ ਹਨ। ਵੈਸੇ ਇਹ ਗੱਲ ਠੀਕ ਹੈ ਕਿ ਜਨਰਲ ਵਰਗ ਦੀਆਂ ਔਰਤਾਂ ਲਈ ਵੀ ਪੰਜਾਬ ਵਿੱਚ ਅਜੇ ਸਰਪੰਚੀ ਜਾਂ ਪੰਚੀ ਕਰਨ ਦਾ ਮਾਹੌਲ ਸਾਜ਼ਗਰ ਨਹੀਂ ਹੈ। ਉਨ੍ਹਾਂ ਦੀ ਜਗ੍ਹਾ ਵੀ ਮਰਦ ਹੀ ਇਨ੍ਹਾਂ ਅਹੁਦਿਆਂ ਦੀ ਵਰਤੋਂ ਕਰਦੇ ਹਨ।
ਸਰਵੇਖਣ ਇਹ ਦੱਸਦਾ ਹੈ ਕਿ 96 ਫੀਸਦੀ ਤੋਂ ਵੱਧ ਦਲਿਤ ਔਰਤ ਮਜ਼ਦੂਰ ਪਰਵਾਰ ਕਰਜ਼ੇ ਦੇ ਬੋਝ ਹੇਠ ਹਨ। ਇਨ੍ਹਾਂ ਪਰਵਾਰਾਂ ਸਿਰ ਔਸਤ ਕਰਜ਼ਾ 554342.98 ਰੁਪਏ ਹੈ। ਦੇਖਣ ਨੂੰ ਇਹ ਕਰਜ਼ਾ ਦੇਣ ਲਈ ਤਿਆਰ ਨਹੀਂ- ਇਸ ਕਰ ਕੇ ਇਨ੍ਹਾਂ ਪਰਵਾਰਾਂ ਨੂੰ ਤੰਗੀ ਤੁਰਸ਼ੀ ਦੀ ਅਸਹਿ ਪੀੜ ਤੋਂ ਗੁਜ਼ਰਨਾ ਪੈਂਦਾ ਹੈ। ਮਾਹਰ ਗਰੁੱਪ ਦੇ ਮਾਪਦੰਡ ਅਨੁਸਾਰ ਦਲਿਤ ਔਰਤ ਮਜ਼ਦੂਰ ਪਰਵਾਰਾਂ ਦੇ ਕੁੱਲ ਜੀਆਂ ਵਿੱਚੋਂ 92 ਫੀਸਦੀ ਤੋਂ ਵੱਧ ਜੀਅ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਤੇਂਦੁਲਕਰ ਕਮੇਟੀ ਦੇ ਮਾਪਦੰਡ ਅਨੁਸਾਰ 57.71 ਫੀਸਦੀ ਜੀਅ ਗ਼ਰੀਬੀ ਰੇਖਾ ਤੋਂ ਹੇਠਾਂ ਹਨ। ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰਾ ਕਰਨ ਤੱਕ ਸੀਮਤ ਰਹਿੰਦਿਆਂ ਵੀ ਇਨ੍ਹਾਂ ਪਰਵਾਰਾਂ ਨੂੰ ਸਾਲਾਨਾ ਔਸਤਨ 9358 ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ, ਭਾਵ ਉਨ੍ਹਾਂ ਲੋੜਾਂ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ। ਮਗਨਰੇਗਾ ਤੋਂ ਉਮੀਦ ਬਣੀ ਸੀ ਪਰ ਇਸ ਨੂੰ ਸਹੀ ਰੂਪ ਵਿੱਚ ਲਾਗੂ ਨਾ ਕਰਨ ਕਰਕੇ ਦਲਿਤ ਮਜ਼ਦੂਰ ਔਰਤਾਂ ਨੂੰ ਇਸ ਦਾ ਬਹੁਤਾ ਲਾਭ ਨਹੀਂ ਹੋਇਆ।
ਆਰਥਿਕ ਅਤੇ ਸਿਆਸੀ ਖੇਤਰ ਵਿੱਚ ਹਾਸ਼ੀਏ ਉਤੇ ਧੱਕੀਆਂ ਇਨ੍ਹਾਂ ਔਰਤਾਂ ਨੂੰ ਘਰੇਲੂ ਪੱਧਰ ਉਤੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਭੁਗਤਣਾ ਪੈਂਦਾ ਹੈ। ਸਾਰਾ ਦਿਨ ਦਿਹਾੜੀ ਤੋਂ ਬਾਅਦ ਘਰ ਆ ਕੇ ਬਾਲਣ, ਪੱਠੇ ਲਿਆਉਣ, ਪਾਣੀ ਭਰਨ, ਖਾਣਾ ਬਣਾਉਣ, ਸਫਾਈ ਕਰਨ, ਬੱਚੇ ਸੰਭਾਲਣ, ਪਸ਼ੂ ਪਾਲਣ ਆਦਿ ਦਾ ਕੰਮ ਸਬੰਧਿਤ ਔਰਤ ਨੂੰ ਕਰਨਾ ਪੈਂਦਾ ਹੈ। ਬਹੁਤੇ ਘਰਾਂ ਵਿੱਚ ਪਤੀ-ਪਤਨੀ ਦੇ ਸਬੰਧ ਤਣਾਅ ਵਾਲੇ ਹਨ। ਨਸ਼ਾ ਇਨ੍ਹਾਂ ਸਬੰਧਾਂ ਲਈ ਵੱਡਾ ਜ਼ਿੰਮੇਵਾਰ ਹੈ। ਜਿਨ੍ਹਾਂ ਪਰਵਾਰਾਂ ਵਿੱਚ ਪਤੀ ਨਸ਼ੇੜੀ ਹਨ, ਇਨ੍ਹਾਂ ਔਰਤਾਂ ਦੇ ਬਿਮਾਰ ਹੋਣ ਸਮੇਂ ਵੀ ਹਮਲਾਵਰਾਂ ਵਾਂਗ ਵਿਹਾਰ ਕਰਦੇ ਹਨ।
ਸਰਵੇਖਣ ਮੁਤਾਬਕ 61 ਫੀਸਦੀ ਤੋਂ ਵੱਧ ਦਲਿਤ ਔਰਤਾਂ ਇੱਕ ਜਾਂ ਇੱਕ ਤੋਂ ਵੱਧ ਸਰੀਰਕ ਰੋਗ ਜਿਵੇਂ ਦਰਦ, ਸ਼ੱਕਰ ਰੋਗ, ਬਲੱਡ ਪ੍ਰੈਸ਼ਰ, ਅੱਖਾਂ, ਚਮੜੀ, ਫੋੜਿਆਂ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਜ਼ਨਾਨ ਰੋਗ, ਯੂਰਿਕ ਐਸਿਡ, ਪੇਟ ਦੀ ਪਥਰੀ, ਦਿਲ ਦੇ ਰੋਗ ਆਦਿ ਤੋਂ ਪੀੜਤ ਹਨ। ਜੇ ਨੀਤ ਸਾਫ਼ ਹੋਵੇ ਤਾਂ ਇਹ ਪੁਸਤਕ ਨੀਤੀਗਤ ਫੈਸਲੇ ਕਰਨ ਵਿੱਚ ਸਹਾਈ ਹੋ ਸਕਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’