Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਬਾਬੂ

March 18, 2020 09:14 AM

-ਮੁਹੰਮਦ ਇਮਤਿਆਜ਼
ਕਨ੍ਹੱਈਏ ਨੂੰ ਉਸ ਨੇ ਕਾਰ ਦੀ ਪਿਛਲੀ ਸੀਟ 'ਤੇ ਲਿਟਾਇਆ ਤੇ ਇੱਕ ਵਾਰ ਫਿਰ ਪੁੱਛਿਆ, ‘‘ਠੀਕ ਐਂ?''
‘‘ਹਾਂ ਜੀ!'' ਤੇ ਉਹ ਕਾਰਖਾਨੇ ਵੱਲ ਚੱਲ ਪਏ।
ਵਿੱਕੀ ਨੇ ਭਾਵੇਂ ਪੱਕੇ ਤੌਰ 'ਤੇ ਫੈਕਟਰੀ ਆਉਣਾ ਸ਼ੁਰੂੁ ਕਰ ਦਿੱਤਾ ਸੀ, ਪਰ ਉਥੋਂ ਦੇ ਮਜ਼ਦੂਰ ਹਾਲੀਂ ਵੀ ਉਸ ਨੂੰ ‘ਬਾਬੂ ਜੀ' ਨਹੀਂ ਸਨ ਕਹਿੰਦੇ, ਸਗੋਂ ‘ਕਾਕਾ ਜੀ' ਕਹਿ ਕੇ ਹੀ ਬੁਲਾਉਂਦੇ ਸਨ, ਵੱਧ ਤੋਂ ਵੱਧ ਵਿੱਕੀ ਜੀ ਕਹਿ ਦਿੰਦੇ ਸਨ। ਪੁਰਾਣੇ ਮਜ਼ਦੂਰ ਉਸ ਨੂੰ ਸਿਰਫ਼ ਵਿੱਕੀ ਕਹਿ ਕੇ ਬੁਲਾਉਂਦੇ ਸਨ।
‘‘ਚੰਗਾ ਹੁੰਦਾ, ਜੇ ਅੱਜ ਡੈਡੀ ਬਾਹਰ ਨਾ ਜਾਂਦੇ! ਸਾਰਾ ਕੁਸ਼ ਉਨ੍ਹਾਂ ਨੇ ਆਪੇ ਸਾਂਭ ਲੈਣਾ ਸੀ!'' ਵਿੱਕੀ ਦਾ ਮਨ ਆਪਣੇ ਬਾਪ ਪ੍ਰਤੀ ਗਿਲਾਨੀ ਨਾਲ ਭਰ ਗਿਆ, ‘‘ਇੱਕ ਮਜ਼ਦੂਰ ਵਿਚਾਰਾ ਦਰਦ ਨਾਲ ਮਰਦਾ ਜਾ ਰਿਹਾ ਸੀ ਤੇ ਇਹ ਫੋਨ 'ਤੇ ਕਹਿ ਰਹੇ ਸੀ ‘ਕੋਈ ਦਰਦ ਆਲੀ ਗੋਲੀ ਦੇ-ਦੇ.. ਤੇ ਏਹਨੂੰ ਕੰਮ 'ਤੇ ਲਾਂ!''
‘‘ਚੰਗਾ ਹੁੰਦਾ ਜੇ ਮੈਂ ਫੋਟੋਗ੍ਰਾਫ਼ੀ ਈ ਕਰਦਾ ਰਹਿੰਦਾ...,'' ਵਿੱਕੀ ਪਿਛਲੇ ਦਿਨਾਂ 'ਚ ਗੁਆਚ ਗਿਆ।
ਬੀ ਏ ਤੋਂ ਬਾਅਦ ਜਦੋਂ ਉਸ ਨੇ ਜਰਨਲਿਜ਼ਮ ਕਰਨ ਬਾਰੇ ਡੈਡੀ ਨੂੰ ਦੱਸਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ, ‘‘ਅੱਛਾ! ਤੂੰ ਪੱਤਰਕਾਰ ਬਣੇਂਗਾ!''
ਤਨਜ਼ ਨਾ ਸਮਝਦਿਆਂ ਵਿੱਕੀ ਨੇ ਹਾਂ ਵਿੱਚ ਸਿਰ ਹਿਲਾਇਆ ਸੀ, ‘‘ਡੈਡੀ, ਮੈਂ ਅਸਲ 'ਚ ਕੁਝ ਕ੍ਰਿਏਟਿਵ ਕੰਮ ਕਰਨਾ ਚਾਹੁੰਦਾ ਹਾਂ!''
‘‘..ਪੱਤਰਕਾਰ! ਜਿਹੜੇ ਹਜ਼ਾਰ ਰੁਪਏ ਪਿੱਛੇ ਕੋਈ ਵੀ ਖ਼ਬਰ ਬਣਾ ਦੇਂਦੇ ਨੇ!'' ਵਿੱਕੀ ਨੂੰ ਉਨ੍ਹਾਂ ਦੇ ਕਹਿਣ ਦਾ ਭਾਵ ਸਮਝ ਆਇਆ ਸੀ, ਪਰ ਵਿੱਕੀ ਨੇ ਆਪਣੀ ਜ਼ਿੱਦ ਪੁਗਾ ਲਈ ਸੀ।
ਮੰਮੀ ਨੇ ਡੈਡੀ ਨੂੰ ਸਮਝਾਉਂਦਿਆਂ ਕਿਹਾ, ‘‘ਥੋਡਾ ਕੀ ਜਾਂਦੈ, ਜੇ ਮੁੰਡਾ ਚਾਰ ਦਿਨ ਯੂਨੀਵਰਸਿਟੀ 'ਚ ਘੁੰਮ-ਫਿਰ ਲਊ! ਆਹੀ ਉਮਰ ਐਂ.. ਮੁੜ ਕੇ ਤਾਂ ਬੰਦੇ 'ਤੇ ਕਬੀਲਦਾਰੀ ਦੇ ਬੋਝ ਪੈ ਜਾਂਦੇ ਨੇ!''
ਉਦੋਂ ਵਿੱਕੀ ਨੇ ਸੋਚ ਲਿਆ ਕਿ ਉਹ ਫੋਟੋ ਜਨਰਲਿਸਟ ਬਣੇਗਾ। ਜਦੋਂ ਕਲਾਸ 'ਚੋਂ ਕੋਈ ਉਸਨੂੰ ਪੁੱਛਦਾ ਤਾਂ ਉਹ ਜਵਾਬ ਦਿੰਦਾ, ‘‘ਫੋਟੋਗ੍ਰਾਫੀ 'ਚ ਕ੍ਰਿਏਟੀਵਿਟੀ ਬਹੁਤ ਐ! ਨਾਲੇ ਵੱਖ ਤਰ੍ਹਾਂ ਦਾ ਕੰਮ ਐ, ਮੈਂ ਹੋਰਨਾਂ ਵਾਂਗ ਸਬ-ਐਡੀਟਰ ਜਾਂ ਰਿਪੋਰਟਰ ਨ੍ਹੀਂ ਬਣਨਾ ਚਾਹੁੰਦਾ!''
ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਲੱਭਣਾ ਉਸ ਲਈ ਸਿਰਦਰਦੀ ਬਣ ਗਿਆ ਸੀ।
ਪਹਿਲਾਂ ਤਾਂ ਕੋਈ ਅਖ਼ਬਾਰ ਉਸ ਨੂੰ ਤਨਖ਼ਾਹ ਦੇਣ ਨੂੰ ਤਿਆਰ ਨਹੀਂ ਸੀ। ‘‘ਤਿੰਨ ਮਹੀਨੇ ਟ੍ਰੇਨਿੰਗ ਤੋਂ ਬਾਅਦ ਤੈਨੂੰ ਅੱਧੀ ਤਨਖ਼ਾਹ ਮਿਲੇਗੀ। ਪੂਰੀ ਤਨਖ਼ਾਹ ਛੇ ਮਹੀਨੇ ਬਾਅਦ ਟ੍ਰੇਨਿੰਗ ਪੂਰੀ ਹੋਣ 'ਤੇ।'' ਜੇ ਕੋਈ ਅਖ਼ਬਾਰ ਸ਼ੁਰੂ 'ਚ ਤਨਖ਼ਾਹ ਦੇਣ ਲਈ ਤਿਆਰ ਵੀ ਹੋਇਆ ਤਾਂ ਇੰਨੀ ਘੱਟ ਕਿ ਉਸ ਤੋਂ ਕਿਤੇ ਜ਼ਿਆਦਾ ਤਾਂ ਉਹ ਡੈਡੀ ਤੋਂ ਜੇਬ ਖ਼ਰਚ ਲੈ ਆਇਆ ਕਰਦਾ ਸੀ। ‘ਕਿਤਾਬਾਂ ਦੀਆਂ ਆਦਰਸ਼ਵਾਦੀ ਗੱਲਾਂ ਤੋਂ ਕਿੰਨੀ ਵੱਖਰੀ ਐ ਇਹ ਦੁਨੀਆ!' ਉਹ ਅਕਸਰ ਸੋਚਦਾ।
ਆਖ਼ਰ ਉਸ ਦੇ ਇੱਕ ਸੀਨੀਅਰ ਦੇ ਰੈਫਰੈਂਸ 'ਤੇ ਉਸ ਨੂੰ ਇੱਕ ਨਾਮਵਰ ਅਖ਼ਬਾਰ 'ਚ ਫੋਟੋ ਜਨਰਲਿਸਟ ਦੀ ਨੌਕਰੀ ਮਿਲ ਗਈ। ਸ਼ੁਰੂਆਤੀ ਦਿਨ ਉਸ ਦੇ ਖ਼ੁਸ਼ੀ ਨਾਲ ਲੰਘੇ, ਪਰ ਕੁਝ ਦਿਨਾਂ ਬਾਅਦ ਜਿਵੇਂ ਉਸ ਨੌਕਰੀ ਦੀ ‘ਅਸਲੀਅਤ' ਉਸ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈ।
ਇਹ ਕੰਮ ਹਾਲੇ ਉਹ ਪੂਰਾ ਕਰ ਰਿਹਾ ਹੁੰਦਾ ਕਿ ਉਸ ਨੂੰ ਚੀਫ ਫੋਟੋਗ੍ਰਾਫਰ ਦਾ ਫੋਨ ਆ ਜਾਂਦਾ, ‘‘ਹਾਲੇ ਪਹਿਲੀ ਅਸਾਈਨਮੈਂਟ ਈ ਪੂਰੀ ਨ੍ਹੀਂ ਹੋਈ ਤੇਰੀਂ!.. ਉਧਰ ਰੈਲੀ ਸ਼ੁਰੂ ਹੋ ਚੁੱਕੀ ਐ!'' ‘‘ਜਲਦੀ-ਜਲਦੀ ਦੋ-ਚਾਰ ਸ਼ੌਟਸ ਲੈ-ਲੈ!'' ‘‘ਵਿੱਕੀ ਤੂੰ ਟਾਈਮ ਬਹੁਤ ਖ਼ਰਾਬ ਕਰਦੈਂ! ..ਕੌਰੈਸਪੌਡੈਂਟ ਉਡੀਕੀ ਜਾਂਦੈ ਪ੍ਰੈਸ ਕਾਨਫਰੰਸ 'ਚ ਤੈਨੂੰ।'' ‘‘ਤੂੰ ਮਰਡਰ ਵਾਲੇ ਸਪੌਟ 'ਤੇ ਨ੍ਹੀਂ ਪਹੁੰਚਿਆ ਹਾਲੀਂ..?''
ਇੱਕ ਲਾਸ਼ ਦੀਆਂ ਫੋਟੋਆਂ ਖਿੱਚਦਿਆਂ ਉਸ ਨੇ ਦੂਜੇ ਅਖ਼ਬਾਰ ਦੇ ਫੋਟੋਗ੍ਰਾਫਰ ਨੂੰ ਮ੍ਰਿਤਕ ਦੇ ਰੋਂਦੇ ਹੋਏ ਬਾਪ ਨੂੰ ਜਦੋਂ ਇਹ ਕਹਿੰਦਿਆਂ ਸੁਣਿਆ, ‘‘ਬਾਬਾ ਜੀ! ਚਿਹਰਾ ਜ਼ਰਾ ਏਧਰ ਘੁਮਾਇਉ!'' ਤਾਂ ਲਹੂ ਨਾਲ ਲਥਪਥ ਲਾਸ਼ ਨੂੰ ਵੇਖ ਕੇ ਪੈਦਾ ਹੋਈ ਜੋ ਗਿਲਾਨੀ ਵਿੱਕੀ ਨੇ ਦਬਾ ਰੱਖੀ ਸੀ, ਉਹ ਬਾਹਰ ਆ ਗਈ। ਉਸੇ ਦਿਨ ਉਸ ਨੇ ਚੀਫ ਫੋਟੋਗ੍ਰਾਫ਼ਰ ਅੱਗੇ ਕੈਮਰਾ ਰੱਖ ਦਿੱਤਾ ਸੀ, ‘‘ਸਰ, ਮੈਥੋਂ ਨ੍ਹੀਂ ਏਹ ਕੰਮ ਹੁੰਦਾ!''
‘‘ਵਿੱਕੀ, ਸ਼ੁਰੂ ਵਿੱਚ ਮੈਂ ਵੀ ਤੇਰੇ ਵਾਂਗ ਈ ਹੁੰਦਾ ਸੀ.. ਹੌਲੀ-ਹੌਲੀ ਆਦਤ ਹੋ ਜਾਊ। ਤੂੰ ਘਬਰਾ ਨਾ!'' ਚੀਫ ਫੋਟੋਗ੍ਰਾਫ਼ਰ ਨੇ ਉਸ ਨੂੰ ਸਮਝਾਇਆ ਸੀ।
ਸਿਟੀ ਐਡੀਟਰ ਨੇ ਵੀ ਕਿਹਾ, ‘‘ਬੇਟਾ! ਇਹ ਸਭ ਕੰਮ ਦਾ ਹਿੱਸਾ ਏ! ਤੂੰ ਕੁਝ ਦਿਨ ਛੁੱਟੀ ਲੈ ਕੇ ਘਰ ਜਾ ਆ, ਮਨ ਠੀਕ ਹੋ ਜਾਊ!!''
ਛੁੱਟੀ ਆਇਆ ਵਿੱਕੀ ਵਾਪਸ ਨਹੀਂ ਗਿਆ। ਨਾ ਉਸ ਨੇ ਦਫ਼ਤਰੋਂ ਆਏ ਫੋਨਾਂ ਦਾ ਕੋਈ ਜਵਾਬ ਦਿੱਤਾ।
ਮੰਮੀ ਦੇ ਕਹਿਣ 'ਤੇ ਜਦੋਂ ਵਿੱਕੀ ਡੈਡੀ ਨਾਲ ਗੱਲ ਕਰਨ ਲਈ ਫੈਕਟਰੀ ਆਇਆ ਤਾਂ ਕੁਰਸੀ 'ਤੇ ਬੈਠਿਆਂ ਉਹ ਮੁਸਕੁਰਾਏ ਸਨ। ਵਿੱਕੀ ਨੂੰ ਲੱਗਿਆ ਸੀ, ਜਿਵੇਂ ਕਹਿ ਰਹੇ ਹੋਣ, ‘‘ਦੇਖਿਆ! ਆ ਗਿਆ ਨਾ ਓਸੇ ਥਾਂ 'ਤੇ ਵਾਪਸ!.. ਤੇਰੇ ਬਾਪ ਨੇ ਆਪਣੇ ਵਾਲ ਧੁੱਪੇ ਚਿੱਟੇ ਨ੍ਹੀਂ ਕੀਤੇ!''
ਉਨ੍ਹਾਂ ਨੇ ਤਾਂ ਅੱਜ ਵੀ ਉਸ ਨੂੰ ਇਹੋ ਕਹਿਣਾ ਸੀ, ‘‘ਵਿੱਕੀ, ਤੂੰ ਬਿਜ਼ਨਸ ਕਰਨਾ ਕਦੋਂ ਸਿੱਖੇਂਗਾ?''
ਇੱਕ ਵਾਰ ਜਦੋਂ ਡੈਡੀ ਨੇ ਉਸ ਨੂੰ ਫੈਕਟਰੀ ਲਈ ਖਰੀਦੇ ਕੁਝ ਸੰਦ ਏਜੰਟ ਨੂੰ ਵਾਪਸ ਕਰਨ ਲਈ ਕਿਹਾ ਤਾਂ ਉਹ ਝਿਜਕਿਆ ਸੀ। ਡੈਡੀ ਨੇ ਉਸ ਨੂੰ ਸਮਝਾਇਆ ਸੀ, ‘‘ਸਾਥੋਂ ਲੋਕ ਮਾਲ ਲਿਜਾ ਕੇ, ਕਈ-ਕਈ ਦਿਨ ਰੱਖ ਕੇ ਫਿਰ ਵਾਪਸ ਕਰ ਜਾਂਦੇ ਨੇ, ਅਖੇ-ਏਨੇ ਦੀ ਲੋੜ ਨ੍ਹੀਂ!''
ਪਰ ਵਿੱਕੀ ਨੂੰ ਚਿੰਤਾ ਇਸ ਗੱਲ ਦੀ ਸੀ ਕਿ ਜਦੋਂ ਏਜੰਟ ਨੇ ਵਾਪਸ ਕੀਤੇ ਮਾਲ ਨੂੰ ਵੇਖ ਕੇ ਮੂੰਹ ਵਿੱਚ ਬੁੜ-ਬੁੜ ਕਰਨੀ ਸੀ ਤਾਂ ਉਸ ਨੂੰ ਬਹੁਤ ਭੈੜਾ ਮਹਿਸੂਸ ਹੋਣਾ ਸੀ। ਇਹ ਵਿੱਕੀ ਦੇ ਵੱਸੋਂ-ਬਾਹਰਾ ਸੀ ਕਿ ਉਹ ਖ਼ਰੀਦਦਾਰੀ ਵੇਲੇ ਰੇਟ ਘਟਵਾ ਸਕੇ। ਨਾ ਉਹ ਅਸਲ ਰਕਮ ਤੋਂ ਘੱਟ ਜਾਂ ਵੱਧ ਬਿਲ ਬਣਾ ਸਕਦਾ ਸੀ ਤੇ ਨਾ ਉਹ ਟੈਲੀਫੋਨ 'ਤੇ ਝੂਠ ਬੋਲ ਸਕਦਾ ਸੀ, ‘‘ਹਾਲੀਂ ਬਹੁਤ ਟਾਈਟ ਹੋਏ ਪਏ ਆਂ। ਜਨਾਬ! ਆਉਂਦੀ ਪਹਿਲੀ ਨੂੰ ਥੋਡੀ ਪੇਮੈਂਟ ਪੱਕੀ!.. ਮੈਂ ਕਿਹਾ ਜੀ, ਮੈਂ ਆਪ ਫੜਾ ਕੇ ਜਾਊਂ ਥੋਨੂੰ!''
ਸਪੀਡ-ਬੇ੍ਰਕਰ ਦੇ ਹਲੌਰੇ ਨਾਲ ਕਨ੍ਹੱਈਏ ਦੇ ਕਰਾਹੁਣ ਦੀ ਆਵਾਜ਼ ਆਈ ਤਾਂ ਵਿੱਕੀ ਨੇ ਪਿੱਛੇ ਵੱਲ ਸਿਰ ਘੁਮਾਇਆ, ‘‘ਹਾਲੀਂ ਵੀ ਦਰਦ ਹੋ ਰਿਹੈ?''
‘‘ਪਹਿਲੇ ਸੇ ਤੋਂ ਘੱਟ ਹੈ, ਵਿੱਕੀ ਬਾਬੂ!.. ਦੂਸਰੀ ਗੋਲੀ ਲੈ ਕੇ ਕਾਮ ਜੋਗਾ ਹੋ ਜਾਊਂਗਾ, ਬਾਬੂ ਜੀ!'' ਇਹ ਸ਼ਬਦ ਵਿੱਕੀ ਅੰਦਰ ਝੁਣਝੁਣੀ ਛੇੜ ਗਏ।
‘‘ਕੋੋਈ ਗੱਲ ਨ੍ਹੀਂ! ਪਹਿਲਾਂ ਦਰਦ ਠੀਕ ਹੋ-ਜੇ!..ਥੋੜ੍ਹੀ ਦੇਰ ਆਰਾਮ ਕਰ ਲੀਂ ਪਹਿਲਾਂ!''
‘‘ਬੜੇ ਬਾਬੂ ਜੀ ਬੋਲੇਂਗੇ..!''
‘‘ਬੋਲਦੇ ਰਹਿਣ! ਕਹਿ ਦੇਈਂ, ਵਿੱਕੀ ਬਾਬੂ ਜੀ ਨੇ ਮਨ੍ਹਾ ਕੀਤੈ ਕੰਮ ਕਰਨ ਤੋਂ!''

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ