Welcome to Canadian Punjabi Post
Follow us on

29

March 2024
 
ਮਨੋਰੰਜਨ

ਸਾਡੇ ਰਿਸ਼ਤੇ ਨੂੰ ਗਲਤ ਰੰਗ ਨਾ ਦਿੱਤਾ ਜਾਵੇ : ਅਰਜੁਨ ਕਪੂਰ

March 18, 2020 09:12 AM

ਪਿਛਲੀ ਵਾਰ ਫਿਲਮ ‘ਪਾਣੀਪਤ’ ਵਿੱਚ ਨਜ਼ਰ ਆਇਆ ਅਰਜੁਨ ਕਪੂਰ ਜਲਦ ਹੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਪਰਿਣੀਤੀ ਚੋਪੜਾ ਦੇ ਆਪੋਜ਼ਿਟ ਨਜ਼ਰ ਆਏਗਾ। ਉਸ ਦੀ ਪਿਛਲੀ ਫਿਲਮ ‘ਪਾਣੀਪਤ’ ਬਾਕਸ ਆਫਿਸ 'ਤੇ ਕੋਈ ਵੱਡਾ ਧਮਾਕਾ ਨਹੀਂ ਦਿਖਾ ਸਕੀ, ਪਰ ਅਰਜੁਨ ਕਪੂਰ ਇਸ ਤੋਂ ਜ਼ਰਾ ਵੀ ਨਿਰਾਸ਼ ਨਹੀਂ ਤੇ ਉਸ ਨੂੰ ਆਸ ਹੈ ਕਿ ਉਸ ਦੀਆਂ ਅਗਲੀਆਂ ਫਿਲਮਾਂ ਹਿੱਟ ਫਿਲਮ ਦਾ ਇੰਤਜ਼ਾਰ ਖਤਮ ਕਰ ਦੇਣਗੀਆਂ। ਉਥੇ ਕਾਫੀ ਸਮੇਂ ਤੋਂ ਉਹ ਮਲਾਇਕਾ ਅਰੋੜਾ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਬਾਰੇ ਵੀ ਚਰਚਾ ਵਿੱਚ ਰਿਹਾ ਹੈ, ਜਿਸ ਨੂੰ ਪਿਛਲੇ ਸਾਲ ਉਨ੍ਹਾਂ ਖੁੱਲ੍ਹ ਕੇ ਸਵੀਕਾਰ ਕੀਤਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ 'ਤੇ ਕਿਸ ਤਰ੍ਹਾਂ ਰਿਐਕਟ ਕਰਦੇ ਹੋ?
- ਜੇ ਕਿਤੇ ਵੀ ਮੇਰੀ ਆਲੋਚਨਾ ਹੁੰਦੀ ਹੈ ਅਤੇ ਸੱਚਮੁੱਚ ਉਸ 'ਚ ਕੋਈ ਤੁਕ ਹੈ ਤਾਂ ਮੈਨੂੰ ਅਜਿਹੀ ਆਲੋਚਨਾ ਤੋਂ ਇਤਰਾਜ਼ ਨਹੀਂ। ਆਲੋਚਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਗਲਤ ਹਾਂ ਅਤੇ ਕਿੱਥੇ ਸਹੀ, ਪਰ ਜੇ ਕੋਈ ਉਂਝ ਹੀ ਤੁਹਾਡਾ ਮਜ਼ਾਕ ਉਡਾਉਂਦਾ ਜਾਂ ਆਲੋਚਨਾ ਕਰਦਾ ਹੈ ਤਾਂ ਮੇਰੀ ਨਜ਼ਰ 'ਚ ਉਹ ਬੁਰਾ ਇਨਸਾਨ ਹੈ।
* ਤੁਹਾਡੀ ਅਗਲੀ ਫਿਲਮ ਹੈ ਯਸ਼ਰਾਜ ਬੈਨਰ ਦੀ ‘ਸੰਦੀਪ ਔਰ ਪਿੰਕੀ ਫਰਾਰ’, ਇਸ ਬਾਰੇ ਕੁਝ ਦੱਸੋ?
- ਫਿਲਮ ਰਿਲੀਜ਼ ਲਈ ਤਿਆਰ ਹੈ। ਚੋਰ-ਪੁਲਸ ਵਰਗੀ ਕਹਾਣੀ 'ਤੇ ਆਧਾਰਤ ਇਹ ਬੜੀ ਮਜ਼ੇਦਾਰ ਫਿਲਮ ਹੈ।
* ਤੁਹਾਡੀਆਂ ਕੁਝ ਪਿਛਲੀਆਂ ਫਿਲਮਾਂ ਫਲਾਪ ਰਹੀਆਂ ਹਨ। ਤੁਸੀਂ ਨਾਕਾਮੀ ਨਾਲ ਕਿਵੇਂ ਨਿਪਟਦੇ ਹੋ?
- ਮੈਂ ਜ਼ਿੰਦਗੀ 'ਚ ਜਿੰਨਾ ਕੁਝ ਦੇਖਿਆ ਹੈ, ਉਸ 'ਚ ਇੱਕ ਚੰਗਾ ਫਰਾਈਡੇ ਤੇ ਇੱਕ ਬੁਰਾ ਫਰਾਈਡੇ ਕੁਝ ਮਾਇਨੇ ਨਹੀਂ ਰੱਖਦੇ। ਮੈਨੂੰ ਕੋਈ ਹਿਲਾ ਨਹੀਂ ਸਕੇਗਾ। ਫਿਲਮ ਫਲਾਪ ਹੁੰਦੀ ਹੈ ਤਾਂ ਅਫਸੋਸ ਹੁੰਦਾ ਹੈ, ਬੁਰਾ ਲੱਗਦਾ ਹੈ, ਦਿਲ ਟੁੱਟਦਾ ਹੈ, ਪਰ ਮੈਂ ਹਿੱਲਣ ਵਾਲਿਆਂ 'ਚੋਂ ਨਹੀਂ ਹਾਂ। ਮੈਨੂੰ ਫਰਕ ਪੈਂਦਾ ਹੈ, ਇਮੋਸ਼ਨਲ ਹਾਂ, ਪਰ ਇੰਨੀ ਤਾਕਤ ਕਿਸੇ 'ਚ ਨਹੀਂ ਕਿ ਕੋਈ ਮੈਨੂੰ ਤੋੜ ਸਕੇ। ਮੈਂ ਆਪਣੀ ਮਾਂ ਦਾ ਬੇਟਾ ਹਾਂ।
* ਕੁਝ ਸਮੇਂ ਤੋਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੀ ਬਜਾਏ ਪਰਸਨਲ ਲਾਈਫ ਦੀ ਜ਼ਿਆਦਾ ਚਰਚਾ ਹੁੰਦੀ ਹੈ?
- ਮੇਰੇ ਕੰਮ ਬਾਰੇ ਗੱਲ ਹੁੰਦੀ ਰਹੀ ਹੈ। ਉਸ ਦਾ ਵੀ ਸਮਾਂ ਆਇਆ ਸੀ ਅਤੇ ਅੱਗੇ ਵੀ ਆਏਗਾ। ਮੇਰੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਲੋਕਾਂ ਦਾ ਮੈਂ ਮੂੰਹ ਬੰਦ ਨਹੀਂ ਕਰ ਸਕਦਾ। ਮੈਂ ਉਨ੍ਹਾਂ ਗੱਲਾਂ ਤੋਂ ਹਾਈਪਰ ਨਹੀਂ ਹੁੰਦਾ, ਸਗੋਂ ਰਿਲੈਕਸ਼ ਰਹਿੰਦਾ ਹਾਂ। ਜਦੋਂ ਜਿਸ ਚੀਜ਼ ਦਾ ਸਮਾਂ ਆਏਗਾ, ਉਹ ਚੀਜ਼ ਹੋ ਜਾਵੇਗੀ।
* ਮਲਾਇਕਾ ਅਤੇ ਆਪਣੇ-ਆਪਣੇ ਸੰਬੰਧਾਂ ਨੂੰ ਖੁੱਲ੍ਹ ਕੇ ਸਵੀਕਾਰ ਕਰਨ ਦਾ ਫੈਸਲਾ ਕਿਉਂ ਕੀਤਾ?
- ਅਸੀਂ ਅਜਿਹਾ ਕੀਤਾ ਕਿਉਂਕਿ ਸਾਨੂੰ ਲੱਗਦਾ ਹੈ ਕਿ ਮੀਡੀਆ ਨੇ ਸਾਡੇ ਰਿਸ਼ਤੇ ਨੂੰ ਸਨਮਾਨ ਦਿੱਤਾ ਹੈ। ਮੀਡੀਆ 'ਚ ਸਾਡੇ ਰਿਸ਼ਤੇ ਬਾਰੇ ਇੱਕ ਸਮਝ ਰਹੀ ਹੈ ਅਤੇ ਉਹ ਇਸ ਨੂੰ ਲੈ ਕੇ ਸਨਮਾਨ ਜਨਕ, ਦਿਆਲੂ, ਈਮਾਨਦਾਰ ਤੇ ਸਭਿਅਕ ਰਹੇ ਹਨ, ਇਸ ਲਈ ਮੈਨੂੰ ਇਸ ਨੂੰ ਸਵੀਕਾਰ ਕਰਨਾ ਸਹਿਜ ਮਹਿਸੂਸ ਹੁੰਦਾ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਰਿਸ਼ਤੇ ਨੂੰ ਗਲਤ ਰੰਗ ਦਿੱਤਾ ਜਾਵੇ। ਸਾਡਾ ਰਿਸ਼ਤਾ ਆਮ ਹੈ। ਇੱਕ ਯਕੀਨਨ ਸਹਿਜਤਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਗੁਆਂਢੀ ਪਰੇਸ਼ਾਨ ਹੋਣ, ਮੈਂ ਨਹੀਂ ਚਾਹੁੰਦਾ ਕਿ ਉਸ ਦੇ ਗੁਆਂਢੀ ਪ੍ਰੇਸ਼ਾਨ ਹੋਣ। ਅਸੀਂ ਗਲਤ ਨਹੀਂ ਕਰ ਰਹੇ। ਮੈਂ ਨਹੀਂ ਚਾਹੁੰਦਾ ਕਿ ਇਹ ਕਹਾਣੀ ਦੱਸੀ ਜਾਵੇ ਕਿ ਅਸੀਂ ਅਜੇ ਵੀ ਲੁਕ ਰਹੇ ਹਾਂ, ਜਦ ਕਿ ਅਸੀਂ ਲੁਕਦੇ ਨਹੀਂ।
* ਕੀ ਤੁਸੀਂ ਸਿਰਫ ਇਸ ਲਈ ਹੀਰੋ ਬਣਨਾ ਚਾਹੁੰਦੇ ਸੀ ਕਿਉਂਕਿ ਤੁਸੀਂ ਇੱਕ ਫਿਲਮੀ ਪਰਵਾਰ ਤੋਂ ਹੋ?
- ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਮੈਂ ਬਚਪਨ ਤੋਂ ਹੀ ਸਿਨੇਮਾ ਨੂੰ ਲੈ ਕੇ ਉਤਸ਼ਾਹਤ ਰਿਹਾ ਹਾਂ। ਮੈਂ ਅਕਸਰ ਦੇਰ ਤੱਕ ਜਾਗਦਾ ਅਤੇ ਫਿਲਮਾਂ ਦੇਖਦਾ ਸੀ। ਤੁਸੀਂ ਕਹਿ ਸਕਦੇ ਹੋ ਕਿ ਮੈਂ ਫਿਲਮਾਂ ਤੋਂ ਪ੍ਰਭਾਵਤ ਹੋ ਚੁੱਕਾ ਸੀ। ਮੇਰੇ ਲਈ ਫਿਲਮਾਂ ਤੋਂ ਜ਼ਿਆਦਾ ਰੋਮਾਂਚਕ ਕੁਝ ਨਹੀਂ ਸੀ। ਫਿਲਮਾਂ ਨੇ ਮੈਨੂੰ ਅੰਦਰੂਨੀ ਤੌਰ 'ਤੇ ਖੁਸ਼ ਕੀਤਾ-ਉਦੋਂ ਵੀ ਅੱਜ ਵੀ ਅਤੇ ਜੇ ਕੋਈ ਕੰਮ ਤੁਹਾਡੇ ਦਿਲ ਨੂੰ ਖੁਸ਼ੀ ਦਿੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉਸ ਨੂੰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ। ਤਾਂ ਹਾਂ ਮੈਂ ਬਾਲੀਵੁੱਡ ਵਿੱਚ ਹੀ ਕੁਝ ਕਰਨਾ ਚਾਹੁੰਦਾ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ