Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੇਰੀਆਂ ਖਾਹਿਸ਼ਾਂ ਬਹੁਤ ਵੱਡੀਆਂ ਹਨ : ਰਾਧਿਕਾ ਮਦਾਨ

March 18, 2020 09:10 AM

‘ਪਟਾਕਾ’ ਅਤੇ ‘ਮਰਦ ਕੋ ਦਰਦ ਨਹੀਂ ਹੋਤਾ’ ਵਰਗੀਆਂ ਫਿਲਮਾਂ ਵਿੱਚ ਅਲੱਗ ਅੰਦਾਜ਼ ਵਿੱਚ ਦਿਸੀ ਰਾਧਿਕਾ ਮਦਾਨ ਫਿਲਮ ‘ਅੰਗਰੇਜ਼ੀ ਮੀਡੀਅਮ’ ਵਿੱਚ ਸਕੂਲ ਗਰਲ ਬਣੀ ਹੈ। ਇਸ ਦੇ ਨਾਲ ਉਸ ਦੀ ਝੋਲੀ ਵਿੱਚ ਕੁਝ ਚੰਗੀਆਂ ਫਿਲਮਾਂ ਵੀ ਹਨ। ਪੇਸ਼ ਹਨ ਰਾਧਿਕਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਫਿਲਮ ਵਿੱਚ 17 ਸਾਲ ਦੀ ਸਕੂਲ ਗਰਲ ਬਣਨਾ ਕਿੰਨਾ ਕੁ ਮੁਸ਼ਕਲ ਰਿਹਾ?
- ਨਿਰਮਾਤਾ-ਨਿਰਦੇਸ਼ਕ ਨੂੰ ਯਕੀਨ ਸੀ ਕਿ ਮੈਂ 17 ਸਾਲ ਦੀ ਲੱਗ ਸਕਦੀ ਹਾਂ। ਵਰਕਸ਼ਾਪ ਦੌਰਾਨ ਸਾਰਿਆਂ ਨੇ ਮੈਨੂੰ ਕਿਹਾ ਕਿ ਜ਼ਿੰਦਗੀ ਦੇ ਅਨੁਭਵ ਮੇਰੀਆਂ ਅੱਖਾਂ ਵਿੱਚ ਨਜ਼ਰ ਆਉਂਦੇ ਹਨ। ਮੈਂ 24 ਸਾਲ ਦੀ ਹਾਂ। ‘ਪਟਾਕਾ’ ਦੇ ਬਾਅਦ ਮੈਂ ਇਸ ਫਿਲਮ ਦਾ ਆਡੀਸ਼ਨ ਦਿੱਤਾ ਸੀ। ਉਸ ਫਿਲਮ ਵਿੱਚ ਮੈਂ 32 ਸਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਕਹਿੰਦੇ ਹਨ ਕਿ ਭੋਜਨ ਤੁਹਾਡੇ ਵਿਚਾਰਾਂ ਨੂੰ ਪ੍ਰਭਾਵਤ ਕਰਦਾ ਹੈ। ਕਿਰਦਾਰ ਵਿੱਚ ਢਲਣ ਦੇ ਲਈ ਮੈਂ ਸ਼ਾਕਾਹਾਰੀ ਬਣੀ। ਫਿਟਨੈਸ ਹਾਸਲ ਕਰਨ ਦੇ ਲਈ ਮੈਂ ਯੋਗਾ ਕੀਤਾ। ਇਸ ਫਿਲਮ ਦੇ ਦੌਰਾਨ ਮੇਰਾ ਭਾਰ 8-10 ਕਿਲੋ ਘੱਟ ਹੋ ਗਿਆ ਸੀ।
* ਇਸ ਫਿਲਮ ਦੇ ਕਿਰਦਾਰ ਵਿੱਚ ਉਤਰਨ ਦੇ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ?
- ਮੈਂ ਉਦੈਪੁਰ ਗਈ ਸੀ। ਉਥੇ 11ਵੀਂ 12ਵੀਂ ਕਲਾਸ ਦੀਆਂ ਲੜਕੀਆਂ ਨਾਲ ਸਕੂਟੀ 'ਤੇ ਘੁੰਮੀ। ਉਹ ਸਭ ਜਿੱਥੇ ਚਾਹ-ਪਕੌੜੇ ਖਾਂਦੀਆਂ ਹਨ, ਉਥੇ ਗਈ। ਉਨ੍ਹਾਂ ਦੇ ਘਰ ਵਿੱਚ ਸਮਾਂ ਬਿਤਾਇਆ। ਉਹ ਵਿਦੇਸ਼ ਜਾਣ ਤੇ ਬੁਆਏ ਫਰੈਂਡ ਬਣਾਉਣ ਬਾਰੇ ਕੀ ਸੋਚ ਰੱਖਦੀਆਂ ਹਨ, ਉਹ ਜਾਣਿਆ। ਉਦੈਪੁਰ ਦੇ ਹਿੰਦੀ-ਅੰਗਰੇਜ਼ੀ ਮੀਡੀਆ ਸਕੂਲਾਂ ਵਿੱਚ ਵੀ ਗਈ ਸੀ। ਉਨ੍ਹਾਂ ਦੀ ਅੰਗਰੇਜ਼ੀ ਦੇ ਸ਼ਬਦਾਂ ਦਾ ਉਚਾਰਨ ਅਲੱਗ ਸੀ।
* ਫਿਲਮ ਵਿੱਚ ਤੁਸੀਂ ਪਿਤਾ ਦੇ ਸਾਹਮਣੇ ਪੜ੍ਹਾਈ ਲਈ ਲੰਡਨ ਜਾਣ ਦੀ ਡਿਮਾਂਡ ਰੱਖਦੇ ਹੋ। ਅਸਲ ਜ਼ਿੰਦਗੀ ਵਿੱਚ ਪਾਪਾ ਕੋਲ ਇਸ ਤਰ੍ਹਾਂ ਕਦੇ ਕੋਈ ਜਿ਼ੱਦ ਕੀਤੀ ਹੈ?
- ਮੈਂ ਡਾਂਸ ਟਰੇਨਿੰਗ ਲਈ ਨਿਊ ਯਾਰਕ ਦੇ ਬ੍ਰਾਡਵੇ ਡਾਂਸ ਸੈਂਟਰ ਜਾਣਾ ਚਾਹੁੰਦੀ ਸੀ। ਮੈਂ ਉਥੇ ਐਡਮਿਸ਼ਨ ਵੀ ਲੈ ਲਿਆ ਸੀ, ਪਰ ਐਕਟਿੰਗ ਨਾਲ ਨਾਤਾ ਜੁੜ ਗਿਆ। ਫਿਲਮ ਦੇ ਕਿਰਦਾਰ ਅਤੇ ਮੇਰੇ ਵਿੱਚ ਇਹੀ ਗੱਲ ਕਾਮਨ ਹੈ ਕਿ ਅਸੀਂ ਸੁਫਨੇ ਦੇਖਦੇ ਹਾਂ। ਖਾਹਿਸ਼ਾਂ ਵੱਡੀਆਂ ਹਨ। ਮੇਰੇ ਸੁਫਨੇ ਪੂਰੇ ਕਰਨ ਵਿੱਚ ਪਾਪਾ ਨੇ ਬਹੁਤ ਮਦਦ ਕੀਤੀ ਹੈ। ਆਡੀਸ਼ਨ ਦੇ ਦੌਰਾਨ ਉਹ ਬਾਹਰ ਖੜ੍ਹੇ ਰਹਿੰਦੇ ਸਨ। ਉਨ੍ਹਾਂ ਨੇ ਮੇਰੇ ਸੁਫਨਿਆਂ ਵਿੱਚ ਯਕੀਨ ਕੀਤਾ।
* ਇਰਫਾਨ ਤੋਂ ਕੀ ਸਿੱਖਣ ਦਾ ਮੌਕਾ ਮਿਲਿਆ?
- ਉਹ ਬੇਹੱਦ ਸ਼ਾਨਦਾਰ ਅਭਿਨੇਤਾ ਹਨ। ਮੈਨੂੰ ਉਨ੍ਹਾਂ ਦੇ ਸਾਹਮਣੇ ਕੇਵਲ ਪ੍ਰਤੀਕਿਰਿਆ ਹੀ ਦੇਣੀ ਸੀ। ਉਨ੍ਹਾਂ ਨੇ ਕਦੇ ਮਹਿਸੂਸ ਨਹੀਂ ਕਰਾਇਆ ਕਿ ਉਹ ਇੰਨੇ ਵੱਡੇ ਕਲਾਕਾਰ ਹਨ। ਉਹ ਜਿਸ ਤਰ੍ਹਾਂ ਸੀਨ ਦੇ ਬਾਰੇ ਸੁਣਦੇ ਹਨ ਅਤੇ ਆਪਣੇ ਨੋਟਸ ਬਣਾਉਂਦੇ ਹਨ, ਉਸ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਉਨ੍ਹਾਂ ਨੇ ਸਿੱਖਣਾ ਬੰਦ ਨਹੀਂ ਕੀਤਾ। ਇਹ ਗੱਲ ਪ੍ਰੇਰਿਤ ਕਰਦੀ ਹੈ।
* ਟੀ ਵੀ ਅੰਗਰੇਜ਼ੀ ਦਾ ਟੈਗ ਹਟਾਉਣਾ ਕਿੰਨਾ ਮੁਸ਼ਕਲ ਸੀ?
- ਮੈਂ ਮਿਹਨਤ ਕੀਤੀ ਹੈ। ਹਰ ਪ੍ਰੋਜੈਕਟ ਲਈ ਆਡੀਸ਼ਨ ਦਿੱਤਾ ਹੈ। ਟੀ ਵੀ ਵਿੱਚ ਪ੍ਰਸਿੱਧੀ ਬਹੁਤ ਜਲਦੀ ਮਿਲਦੀ ਹੈ ਤੇ ਓਨੀ ਹੀ ਜਲਦੀ ਚਲੀ ਜਾਂਦੀ ਹੈ। ਫਿਲਮਾਂ ਦੀ ਪ੍ਰਸਿੱਧੀ ਲੰਬੇ ਸਮੇਂ ਤੱਕ ਰਹਿੰਦੀ ਹੈ। ਮੈਨੂੰ ਪਤਾ ਸੀ ਕਿ ਟੀ ਵੀ 'ਤੇ ਮਿਲਣ ਵਾਲੀ ਸ਼ੋਹਰਤ ਅਸਥਾਈ ਹੈ, ਪਰ ਮੇਰੀ ਕਲਾ ਸਥਾਈ ਹੈ।
* ਅਗਲੀ ਫਿਲਮ ‘ਸ਼ਿੱਦਤ’ ਰੋਮਾਂਟਕ ਫਿਲਮ ਹੋਵੇਗੀ...
- ‘ਸ਼ਿੱਦਤ’ ਪੂਰੀ ਤਰ੍ਹਾਂ ਰੋਮਾਂਟਿਕ ਫਿਲਮ ਨਹੀਂ ਹੋਵੇਗੀ। ਮੇਰਾ ਕਿਰਦਾਰ ਪੁਰਾਣੇ ਰੋਮਾਂਟਿਕ ਕਿਰਦਾਰ ਤੋਂ ਵੱਖ ਹੋਵੇਗਾ। ਉਸ ਵਿੱਚ ਕਈ ਪਰਤਾਂ ਹੋਣਗੀਆਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ