Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਇੱਕ ਬਾਤ ਕਰਤਾਰੋ ਪਾਵੇ..

March 18, 2020 09:08 AM

-ਸੁਖਦੇਵ ਮਾਦਪੁਰੀ
ਕਿਸੇ ਸਥੂਲ ਜਾਂ ਅਸਥੂਲ ਵਸਤੂ ਦੇ ਸਮੁੱਚੇ ਆਕਾਰ, ਕਿਰਦਾਰ, ਵਿਹਾਰ ਤੇ ਸੁਭਾਅ ਨੂੰ ਸਰਲ ਅਤੇ ਸਾਦੇੇ ਸ਼ਬਦਾਂ ਵਿੱਚ ਉਲੀਕੇ ਸ਼ਬਦ ਚਿੱਤਰ ਨੂੰ ਬੁਝਾਰਤ ਆਖਦੇ ਹਨ। ਬੁਝਾਰਤ ਵਿੱਚ ਵਸਤੂ ਦਾ ਨਾਂ ਲੁਪਤ ਹੁੰਦਾ ਹੈ। ਲੁਪਤ ਵਸਤੂ ਨੂੰ ਬੁੱਝਣਾ ਹੀ ਬੁੱਝਣ ਵਾਲੇ ਦੀ ਬੁੱਧੀ ਪ੍ਰੀਖਿਆ ਦੀ ਕਸੌਟੀ ਹੈ। ਪੰਜਾਬੀ ਵਿੱਚ ਬੁਝਾਰਤਾਂ ਨੂੰ ਬੁੱਝਣ ਵਾਲੀਆਂ ਬਾਤਾਂ, ਬਤੌਲੀ, ਬੁੱਝਕਾ, ਮੁੰਦਾਵਣੀ ਤੇ ਪਹੇਲੀ ਵੀ ਕਹਿੰਦੇ ਹਨ। ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਰ ਕੇ ਪੰਜਾਬੀ ਲੋਕ ਸਾਹਿਤ ਅਸਲ ਵਿੱਚ ਕਿਸਾਨੀ ਲੋਕ ਸਾਹਿਤ ਹੀ ਹੈ। ਬੁਝਰਾਤਾਂ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਪੁਰਾਤਨ ਸਮੇਂ ਤੋਂ ਹੀ ਕਿਸਾਨਾਂ ਵਿੱਚ ਆਥਣ ਸਮੇਂ ਰੋਟੀ-ਟੁੱਕ ਦੇ ਆਹਰ ਮਗਰੋਂ ਬਾਤਾਂ ਪਾਉਣ ਅਤੇ ਬਾਤਾਂ ਬੁੱਝਣ ਦੀ ਪਰੰਪਰਾ ਰਹੀ ਹੈ, ਜਿਸ ਸਦਕਾ ਪਰਵਾਰ ਦੇ ਸਾਰੇ ਮੈਂਬਰ ਕਿਸਾਨੀ ਜੀਵਨ ਤੇ ਖੇਤੀ ਦੇ ਮੁੱਢਲੇ ਕਿੱਤੇ ਨਾਲ ਜੁੜ ਜਾਂਦੇ ਹਨ।
ਜਦੋਂ ਬੁਝਾਰਤਾਂ ਪਾਉਣ ਦਾ ਅਖਾੜਾ ਜੰਮਦਾ ਹੈ ਤਾਂ ਕਿਸਾਨ ਦਾ ਪਰਵਾਰ ਸਮੁੱਚੇ ਰੂਪ ਵਿੱਚ ਜੁੜ ਕੇ ਬੈਠ ਜਾਂਦਾ ਹੈ। ਉਹ ਆਪਣੀਆਂ ਫ਼ਸਲਾਂ, ਪਸ਼ੂਆਂ ਅਤੇ ਖੇਤੀ ਦੇ ਸੰਦਾਂ ਨੂੰ ਵਧੇਰੇ ਕਰਕੇ ਬੁਝਾਰਤਾਂ ਦਾ ਵਿਸ਼ਾ ਬਣਾਉਂਦੇ। ਦਿਨੇ ਕਪਾਹ ਚੁਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਕੇ ਆਪਣੇ ਥਕੇਵਾਂ ਲਾਹੁੰਦੀਆਂ:
ਮਾਂ ਜੰਮੀ ਪਹਿਲਾਂ, ਬਾਪੂ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ
ਵਿੱਚੋਂ ਦਾਦੀ ਨਿਕਲ ਆਈ।
ਉਪਰੋਕਤ ਬੁਝਾਰਤ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ। ਕੋਈ ਸੁੂਝਵਾਨ ਸਰੋਤਾ ਹੀ ਵੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉਤਰ ਦਿੰਦਾ। ਬੁਝਾਰਤ ਅੱਗੇ ਤੁਰਦੀ ਹੈ:
ਬੀਜੇ ਰੋੜ, ਜੰਮੇ ਝਾੜ,
ਲੱਗੇ ਨਿੰਬੂ, ਖਿੜੇ ਅਨਾਰ
ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਖਿੜੀ ਹੋਈ ਕਪਾਹ ਦੇ ਖੇਤ ਦਾ ਨਜ਼ਾਰਾ ਅਤੇ ਚੁਗੇ ਜਾਣ ਮਗਰੋਂ ਖੇਤ ਦੀ ਤਰਸ ਯੋਗ ਹਾਲਤ ਆ ਲਟਕਦੀ ਹੈ:
ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ-ਖਿੜ ਹੱਸਦੀ
ਜਦ ਮੈਂ ਆਵਾਂ ਰੋ-ਰੋ ਮਰਦੀ
ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਉਥੇ ਕਪਾਹ ਦੇ ਜਨਮ ਦਾਤੇ ਵੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ:
ਤਖਾਣੀਂ ਲੁਹਾਰੀਂ ਸੰਦ ਮਿਲੇ,
ਮਿਲੇ ਜੱਫੀਆਂ ਪਾ ਕੇ
ਖੋਹ ਦਾੜ੍ਹੀ, ਪੱਟ ਮੁੱਛਾਂ,
ਛੱਡ ਨੰਗ ਬਣਾ ਕੇ
ਕਿਸੇ ਬੁੱਝਣ ਵਾਲੇ ਦੀਆਂ ਅੱਖਾਂ ਅੱਗੇ ਮੱਕੀ ਦੇ ਲਹਿਰਾਉਂਦੇ ਖੇਤਾਂ ਦਾ ਨਜ਼ਾਰਾ ਵਿਖਾਈ ਦੇ ਜਾਂਦਾ ਹੈ। ਛੱਲੀ ਬਾਰੇ ਬੁਝਾਰਤਾਂ ਪਾਈਆਂ ਜਾਂਦੀਆਂ ਹਨ।
ਹਰੀ ਸੀ ਮਨ ਭਰੀ ਸੀ,
ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈ ਖੜ੍ਹੀ ਸੀ
ਮੱਕੀ ਦਾ ਨਾਂ ਸੁਣ ਕੇ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ।
ਇੱਕ ਕੁੜੀ ਦੇ ਢਿੱਡ 'ਚ ਤੇੜ
ਛੋਲਿਆਂ ਦੇ ਬੂਟੇ ਨੂੰ ਭਲਾ ਕੌਣ ਭੁੱਲ ਸਕਦਾ ਹੈ।
ਅੰਬ ਦੀ ਜੜ ਵਿੱਚ ਨਿੰਬੂ ਜੰਮਿਆ,
ਪੱਤੋ ਪੱਤ ਖਟਿਆਈ
ਬਹੂ ਆਈ ਤੇ ਸਹੁਰਾ ਜੰਮਿਆ
ਪੋਤੇ ਦੇਣ ਵਧਾਈ
ਗੰਨਿਆਂ ਦੀ ਸ਼ੋਕੀਨ ਆਪਣੀ ਮਨ ਪਸੰਦ ਬਾਰੇ ਬੁਝਾਰਤ ਪਾ ਦਿੰਦੀ ਹੈ।
ਇੱਕ ਬਾਤ ਕਰਤਾਰੋ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ 'ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ
ਮਿੱਠੇ ਗੰਨੇ ਨਾਲ ਕੌੜੀ ਮਿਰਚ ਨੂੰ ਵੀ ਲੋਕ ਅਖਾੜੇ ਵਿੱਚ ਲਿਆ ਖੜ੍ਹਾ ਕਰਦੇ ਹਨ।
ਹਰੀ ਹਰੀ, ਲਾਲ ਲਾਲ
ਮੀਆਂ ਕਰੇ ਹਾਲ-ਹਾਲ
ਬਤਾਊਂ ਵੀ ਤਾਂ ਮਿਰਚਾਂ ਦੇ ਸਾਥੀ ਹੀ ਹਨ:
ਕਾਲਾ ਸੀ ਕਲੱਤਰ ਸੀ
ਕਾਲੇ ਪਿਉ ਦਾ ਪੁੱਤਰ ਸੀ
ਬਾਹਰੋਂ ਆਏ ਦੋ ਮਲੰਗ
ਹਰੀਆਂ ਟੋਪੀਆਂ, ਨੀਲੇ ਰੰਗ
ਗਾਜਰਾਂ ਮੂੁਲੀਆਂ ਬਾਰੇ ਵੀ ਬਾਤਾਂ ਪਾਈਆਂ ਜਾਂਦੀਆਂ ਹਨ:
ਵੇਖੋ ਯਾਰੋ ਰੰਨ ਦੀ ਅੜੀ
ਸਿਰ ਮੁਨਾ ਕੇ ਚੌਕੇ ਚੜ੍ਹੀ
ਖ਼ਰਬੂਜਿਆਂ ਦੇ ਸ਼ੌਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲੱਗਦਾ ਜਿਹੜਾ ਖ਼ਰਬੂਜਿਆਂ ਬਾਰੇ ਗਿਆਨ ਨਾ ਰੱਖਦਾ ਹੋਵੇ:
ਗੋਲ ਮੋਲ ਝੱਕਰੀ, ਪੀਲਾ ਰੰਗ
ਜਿਹੜਾ ਮੇਰੀ ਬਾਤ ਨ੍ਹੀਂ ਬੁੱਝੂ
ਉਹਦਾ ਪਿਓ ਨੰਗ
ਮੂੰਗਫਲੀ ਦੀ ਗੱਠੀ ਦੀ ਗਿਰੀ ਕਿਸੇ ਨੂੰ ਗੁਲਾਬੋ ਜੱਟੀ ਦਾ ਭੁਲੇਖਾ ਪਾ ਜਾਂਦੀ ਹੈ:
ਨਿੱਕੀ ਜੇਹੀ ਹੱਟੀ
ਵਿੱਚ ਬੈਠੀ ਗੁਲਾਬੋ ਜੱਟੀ
ਕਰੀਰਾਂ ਅਤੇ ਬੇਰੀਆਂ ਦੇ ਦਰੱਖਤਾਂ ਬਾਰੇ ਵੀ ਪਾਲੀ ਬੁਝਾਰਤਾਂ ਸਿਰਜ ਲੈਂਦੇ ਹਨ:
ਹਰਾ ਫੁੱਲ ਮੁੱਖ ਕੇਸਰੀ
ਬਿਨਾਂ ਪੱਤਾਂ ਦੇ ਛਾਂ
ਰਾਜਾ ਪੁੱਛੇ ਰਾਣੀ ਨੂੰ
ਕੀ ਬ੍ਰਿਛ ਦਾ ਨਾਂ
ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ, ਪਰ ਹਵਾ ਦਾ ਬੁੱਲਾ ਮੋਤੀ ਝਾੜ ਦਿੰਦਾ ਹੈ:
ਬਾਤ ਪਾਵਾਂ ਬਤੌਲੀ ਪਾਵਾਂ,
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ ਗਏ
ਸ਼ਾਖ ਰਹੀ ਖੜ੍ਹੀ ਖੜਤੀ
ਬੇਰੀਆਂ ਨੂੰ ਲਾਲ ਸੂਹੇ ਬੇਰ ਲੱਗਣ `ਤੇ ਸਾਰਾ ਜਹਾਨ ਇੱਟਾਂ ਪੱਥਰ ਲੈ ਕੇ ਇਨ੍ਹਾਂ ਦੇ ਪੇਸ਼ ਪੈ ਜਾਂਦਾ ਹੈ:
ਹਰੀ ਸੀ ਮਨ ਭਰੀ ਸੀ,
ਬਾਵਾ ਜੀ ਦੇ ਖੇਤ ਵਿੱਚ
ਦੁਸ਼ਾਲਾ ਲਈ ਖੜ੍ਹੀ ਸੀ
ਜਦ ਤੋਂ ਪਹਿਨਿਆਂ ਸੂਹਾ ਬਾਣਾ
ਜੱਗ ਨ੍ਹੀਂ ਛੱਡਦਾ ਬੱਚੇ ਖਾਣਾ
ਫ਼ਲਾਂ ਦੇ ਰੁੱਖਾਂ ਵਿੱਚੋਂ ਅੰਬਾਂ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਪ੍ਰਚੱਲਿਤ ਹਨ:
ਅਸਮਾਨੋਂ ਡਿੱਗਿਆ ਬੱਕਰਾ
ਉਹਦੇ ਮੂੰਹ 'ਚੋਂ ਨਿਕਲੀ ਲਾਲ਼
ਢਿੱਡ ਪਾੜ ਕੇ ਦੇਖਿਆ
ਉਹਦੀ ਛਾਤੀ ਉਤੇ ਬਾਲ਼
ਕੇਲੇ ਬਾਰੇ ਇੱਕ ਬੁਝਾਰਤ ਹੈ:
ਨਿੱਕਾ ਜਿਹਾ ਸਿਪਾਹੀ
ਉਹਦੀ ਖਿੱਚ ਕੇ ਤੰਬੀ ਲਾਹੀ
ਤੈਨੂੰ ਸ਼ਰਮ ਨਾ ਆਈ
ਜਿੱਥੇ ਕੁਦਰਤ ਨੇ ਸੰਗਤਰੇ ਦੀ ਸਿਰਜਣਾ ਕਰਨ ਵਿੱਚ ਆਪਣਾ ਕਮਾਲ ਵਿਖਾਇਆ ਹੈ, ਉਥੇ ਕਿਸੇ ਪੇਂਡੂ ਮਨ ਨੇ ਵੀ ਸੰਗਤਰੇ ਬਾਰੇ ਬੁਝਾਰਤ ਦੀ ਰਚਨਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ:
ਇੱਕ ਖੂਹ ਵਿੱਚ ਨੌਂ ਦਸ ਪਰੀਆਂ
ਜਦੋਂ ਤੱਕੋ ਸਿਰ ਜੋੜੀ ਖੜ੍ਹੀਆਂ
ਜਦੋਂ ਖੋਲ੍ਹਿਆ ਖੂਹ ਦਾ ਪਾਟ
ਦਿਲ ਕਰਦੈ ਸਭ ਕਰਜਾਂ ਚਾਟ
ਸਨਅਤੀ ਵਿਕਾਸ ਸਦਕਾ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਬਾਤਾਂ ਪਾਉਣ ਦੀ ਪਰੰਪਰਾ ਵੀ ਖ਼ਤਮ ਹੋ ਗਈ ਹੈ ਜਿਸ ਸਦਕਾ ਸਾਡੀ ਨੌਜਵਾਨ ਪੀੜ੍ਹੀ ਬੁਝਾਰਤਾਂ ਦੀ ਮੁੱਲਵਾਨ ਵਿਰਾਸਤ ਤੋਂ ਮਹਿਰੂਮ ਹੋ ਰਹੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’