Welcome to Canadian Punjabi Post
Follow us on

17

November 2018
ਭਾਰਤ

ਬਿਨਾਂ ਇੰਜਣ ਵਾਲੀ ਟਰੇਨ ਲੋਕਾਂ ਨੂੰ ਸਮੱਰਪਿਤ ਕੀਤੀ ਗਈ

October 31, 2018 08:35 AM

ਚੇਨਈ, 30 ਅਕਤੂਬਰ (ਪੋਸਟ ਬਿਊਰੋ)- ਸੌ ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਤਰ੍ਹਾਂ ਭਾਰਤ ਵਿੱਚ ਬਣੀ, ਊਰਜਾ ਬਚਾਉਣ ਵਾਲੀ ਬਿਨਾਂ ਇੰਜਣ ਦੀ ਟਰੇਨ ਨੂੰ ਕੱਲ੍ਹ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਲੋਕ ਅਰਪਣ ਕੀਤਾ। ਅਸ਼ਵਨੀ ਲੋਹਾਨੀ ਵੱਲੋਂ ਹਰੀ ਝੰਡੀ ਵਿਖਾਉਣ ਤੋਂ ਬਾਅਦ ਸਫੈਦ ਰੰਗ ਦੀ ਇਹ ਟਰੇਨ ਇੰਟੀਗ੍ਰਲ ਕੋਚ ਫੈਕਟਰੀ (ਆਈ ਸੀ ਐਫ) ਵਿੱਚ ਕੁਝ ਦੂਰ ਤੱਕ ਚੱਲੀ ਅਤੇ ਕਾਮਯਾਬ ਗਿਣੀ ਗਈ।
ਅਧਿਕਾਰੀ ਦਾਅਵਾ ਕਰਦੇ ਹਨ ਕਿ ਟਰੇਨ-18 ਨਾਂ ਦੀ ਇਹ ਰੇਲ ਗੱਡੀ ਭਾਰਤੀ ਰੇਲਵੇ ਲਈ ਗੇਮਚੇਂਜਰ ਸਾਬਤ ਹੋਵੇਗੀ। ਕੁੱਲ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਇਹ ਰੇਲ ਗੱਡੀ ਸ਼ਤਾਬਦੀ ਐਕਸਪ੍ਰੈਸ ਦਾ ਬਦਲ ਬਣੇਗੀ। ਆਈ ਸੀ ਐਫ ਦੇ ਜਨਰਲ ਮੈਨੇਜਰ ਐਸ ਮਣੀ ਨੇ ਦੱਸਿਆ ਕਿ ਇਸ ਨੂੰ ਅੱਧੀ ਲਾਗਤ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ 16 ਕੋਚ ਹੋਣਗੇ ਤੇ 1128 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਵਿੱਚ ਵੱਖਰੇ ਤੋਂ ਪਾਵਰ ਕਾਰ ਨਹੀਂ ਹੋਵੇਗੀ। ਹਰ ਦੂਜਾ ਕੋਚ ਮੋਟਰ ਵਾਲਾ ਹੋਵੇਗਾ ਜਿਸ ਨਾਲ ਉਸ ਦੀ ਰਫਤਾਰ ਤੇਜ਼ੀ ਨਾਲ ਵਧਾਈ ਤੇ ਘਟਾਈ ਜਾ ਸਕੇਗੀ। ਇਸ ਨਾਲ 20 ਫੀਸਦੀ ਤੱਕ ਊਰਜਾ ਬਚੇਗੀ। ਇਹ ਬੜਾ ਘੱਟ ਕਾਰਬਨ ਪੈਦਾ ਕਰੇਗੀ। ਅਜਿਹੀਆਂ ਟਰੇਨਾਂ ਦੇ ਵਿਕਾਸ ਵਿੱਚ ਤਿੰਨ ਚਾਰ ਸਾਲ ਲੱਗ ਜਾਂਦੇ ਹਨ, ਪਰ ਅਸੀਂ ਸਿਰਫ 18 ਮਹੀਨਿਆਂ ਵਿੱਚ ਇਹ ਕਰ ਦਿੱਤਾ ਹੈ। ਟਰੇਨ ਦੇ ਦੋਵੇਂ ਪਾਸੇ ਚਾਲਕਾਂ ਲਈ ਕੈਬਿਨ ਹੋਣਗੇ। ਇਸ ਤਰ੍ਹਾਂ ਉਸ ਨੂੰ ਵਾਪਸ ਮੋੜਨ ਵਿੱਚ ਵਾਧੂ ਸਮਾਂ ਬਰਬਾਦ ਨਹੀਂ ਹੋਵੇਗਾ। ਪੂਰੀ ਤਰ੍ਹਾਂ ਏਅਰਕੰਡੀਸ਼ਨਡ ਇਸ ਟਰੇਨ ਵਿੱਚ ਯਾਤਰੀ ਸਹੂਲਤਾਂ ਤੇ ਸੁਰੱਖਿਆ ਦਾ ਭਰਪੂਰ ਧਿਆਨ ਰੱਖਿਆ ਗਿਆ ਹੈ। ਡਰਾਈਵਰ ਸਮੇਤ ਹਰ ਕੋਚ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਣਗੇ। ਐਗਜ਼ੀਕਿਊਟਿਵ ਕਲਾਸ ਦੀਆਂ ਸੀਟਾਂ ਘੁਮਾਓਦਾਰ ਹਨ ਜਿਨ੍ਹਾਂ ਨੂੰ ਟਰੇਨ ਦੀ ਦਿਸ਼ਾ ਵਿੱਚ ਸੈਟ ਕੀਤਾ ਜਾ ਸਕਦਾ ਹੈ। ਟਰੇਨ ਮੈਨੇਜਮੈਂਟ ਸਿਸਟਮ ਚਾਲਕ ਦੇ ਕੈਬਿਨ ਵਿੱਚ ਹੋਵੇਗਾ। ਇਸ ਦੇ ਦਰਵਾਜ਼ੇ ਪੂਰੀ ਤਰ੍ਹਾਂ ਆਟੋਮੈਟਿਕ ਹੋਣਗੇ। ਯਾਨੀ ਟਰੇਨ ਰੁਕਣ 'ਤੇ ਹੀ ਖੁੱਲ੍ਹਣਗੇ ਤੇ ਚੱਲਣ ਤੋਂ ਪਹਿਲਾਂ ਬੰਦ ਹੋ ਜਾਣਗੇ। ਇਸ ਦੀਆਂ ਪੌੜੀਆਂ ਖੁਦ ਹੀ ਖੁੱਲ੍ਹਣ ਵਾਲੀਆਂ ਹੋਣਗੀਆਂ। ਹਰ ਕੋਚ ਵਿੱਚ ਸੰਵਾਦ ਇਕਾਈ ਹੋਵੇਗੀ ਜਿਸ ਜ਼ਰੀਏ ਯਾਤਰੀ ਐਮਰਜੈਂਸੀ ਵਿੱਚ ਕਰੂ ਮੈਂਬਰਾਂ ਨਾਲ ਗੱਲਬਾਤ ਕਰ ਸਕਣਗੇ।

Have something to say? Post your comment