Welcome to Canadian Punjabi Post
Follow us on

14

November 2018
ਭਾਰਤ

30 ਸਾਲਾਂ ਦੀ ਲੰਮੀ ਉਡੀਕ ਪਿੱਛੋਂ ਭਾਰਤੀ ਫ਼ੌਜ ਨੂੰ ਨਵੀਂਆਂ ਤੋਪਾਂ ਮਿਲੀਆਂ

October 31, 2018 08:34 AM

ਨਵੀਂ ਦਿੱਲੀ, 30 ਅਕਤੂਬਰ (ਪੋਸਟ ਬਿਊਰੋ)- ਲਗਭਗ ਤਿੰਨ ਦਹਾਕਿਆਂ ਪਿੱਛੋਂ ਭਾਰਤੀ ਫ਼ੌਜ ਨੂੰ ਨਵੀਆਂ ਤੋਪਾਂ ਸ਼ਾਮਲ ਮਿਲ ਰਹੀਆਂ ਹਨ। 9 ਨਵੰਬਰ ਨੂੰ ਮਹਾਰਾਸ਼ਟਰਾ ਦੇ ਦੇਵਲਾਲੀ ਵਿਖੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਇਨ੍ਹਾਂ ਤੋਪਾਂ ਨੂੰ ਬਾਕਾਇਦਾ ਉੱਤੇ ਫ਼ੌਜ ਵਿਚ ਸ਼ਾਮਲ ਕਰਨਗੇ।
ਅਮਰੀਕਾ ਵਿਚ ਬਣੀਆਂ ਇਨ੍ਹਾਂ ਬਹੁਤ ਘੱਟ ਭਾਰ ਵਾਲੀਆਂ ਐਮ-777, 145 ਹੋਵਿਟਜ਼ਰ ਤੋਪਾਂ ਦੇ ਸੌਦੇ ਮਗਰੋਂ ਕੁਝ ਤੋਪਾਂ ਭਾਰਤ ਆ ਚੁੱਕੀਆਂ ਹਨ। ਅਲਟਰਾ ਲਾਈਟ ਹੋਵਿਟਜ਼ਰ ਤੋਪਾਂ ਚੀਨ ਦੀ ਸਰਹੱਦ ਨੇੜੇ ਅਤੇ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿਖੇ ਉੱਚੇ ਖੇਤਰਾਂ ਵਿਚ ਤਾਇਨਾਤ ਕੀਤੀਆਂ ਜਾਣਗੀਆਂ। ਉਥੇ 2019 ਤੋਂ ਜੂਨ 2021 ਵਿਚਕਾਰ ਹਰ ਮਹੀਨੇ 5-5 ਤੋਪਾਂ ਆਉਣਗੀਆਂ। ਇਸ ਹੋਵਿਟਜ਼ਰ ਤੋਪ ਨੂੰ ਸਾਊਥ ਕੋਰੀਆ ਤਿਆਰ ਕਰ ਕੇ 100 ਦੀ ਗਿਣਤੀ ਵਿਚ ਭਾਰਤੀ ਫ਼ੌਜ ਨੂੰ ਦੇ ਰਿਹਾ ਹੈ। ਇਸ ਲਈ ਮੇਕ ਇਨ ਇੰਡੀਆ ਅਧੀਨ ਐਲ ਐਂਡ ਟੀ ਕੰਪਨੀ ਪਾਰਟਨਰਸ਼ਿਪ ਦੇ ਹੇਠ 2019 ਨਵੰਬਰ ਤੱਕ ਇਸ ਨੂੰ ਤਿਆਰ ਕਰ ਕੇ ਦੇ ਰਹੀ ਹੈ। ਪਹਿਲੀ ਤੋਪ 10 ਨਵੰਬਰ 2018 ਤੱਕ ਆਵੇਗੀ। ਇਸ ਤੋਂ ਬਾਅਦ 40 ਤੋਪਾਂ 2019 ਦੇ ਨਵੰਬਰ ਮਹੀਨੇ ਤੱਕ ਅਤੇ ਉਸ ਤੋਂ ਬਾਅਦ 2020 ਤੱਕ ਭਾਰਤੀ ਫ਼ੌਜ ਨੂੰ ਮਿਲਣਗੀਆਂ।
ਵਰਨਣ ਯੋਗ ਹੈ ਕਿ ਭਾਰਤੀ ਫ਼ੌਜ ਨੂੰ ਇਸ ਵੇਲੇ 400 ਤੋਂ ਵੀ ਵੱਧ ਤੋਪਾਂ ਦੀ ਲੋੜ ਹੈ। ਇਸ ਵਿਚ ਉਹ ਆਧੁਨਿਕ ਤੋਪਾਂ ਵੀ ਸ਼ਾਮਲ ਹਨ ਜਿਨਾਂ ਨੂੰ ਭਾਰਤ-ਪਾਕਿਸਤਾਨ ਅਤੇ ਚੀਨ ਦੀ ਸਰਹੱਦ ਤੇ ਤੈਨਾਤ ਕੀਤਾ ਜਾਵੇਗਾ। ਇਹ ਹਰ ਮੌਸਮ ਵਿਚ ਕਾਮਯਾਬ ਹਨ, ਜਿਨਾਂ ਨੂੰ ਵਧੇਰੇ ਉੱਚੇ ਸਥਾਨ ਤੋਂ ਲੈ ਕੇ ਰੇਗਿਸਤਾਨ ਜਾਂ ਫਿਰ ਪਹਾੜ ਤੋਂ ਲੈ ਕੇ ਬਰਫ ਤੱਕ ਵਾਲੇ ਪਹਾੜਾਂ ਵਿਚ ਲਾਇਆ ਜਾਵੇਗਾ। ਮਈ 2018 ਵਿਚ ਇਸ ਤਰ੍ਹਾਂ ਦੀ ਤੋਪ ਨੂੰ ਵਰਤੇ ਜਾਣ ਬਾਰੇ ਨਿਰੀਖਣ ਪੋਖਰਣ ਵਿਚ ਹੋ ਚੁੱਕਾ ਹੈ। ਆਰਡੀਨੈਂਸ ਫੈਕਟਰੀ ਬੋਰਡ ਨੂੰ ਕਿਹਾ ਗਿਆ ਹੈ ਕਿ ਉਹ 114 ਤੋਪਾਂ ਨੂੰ ਜਲਦੀ ਤਿਆਰ ਕਰਕੇ ਭਾਰਤੀ ਫ਼ੌਜ ਨੂੰ ਸੌਂਪ ਦੇਵੇ ਅਤੇ ਇਹ ਕੰਮ ਲੇਟ ਨਹੀਂ ਹੋਣਾ ਚਾਹੀਦਾ।

Have something to say? Post your comment
 
ਹੋਰ ਭਾਰਤ ਖ਼ਬਰਾਂ