ਪਿਛਲੇ ਕਈ ਦਿਨਾਂ ਤੋਂ ਚਰਚਾ ਹੈ ਕਿ ਚਿਤਰਾਂਗਦਾ ਸਿੰਘ ਜਲਦੀ ਹੀ ‘ਬਾਬ ਬਿਸਵਾਸ’ ਨਾਂਅ ਦੀ ਫਿਲਮ ਵਿੱਚ ਨਜ਼ਰ ਆਏਗੀ। ਇਸ ਫਿਲਮ ਵਿੱਚ ਉਸ ਨਾਲ ਅਭਿਸ਼ੇਕ ਬੱਚਨ ਦਿੱਸਣਗੇ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦਾ ਪਹਿਲਾ ਸ਼ਡਿਊਲ ਕੋਲਕਾਤਾ ਵਿੱਚ ਸੀ। ਇਸ ਲਈ ਆਪਣੇ ਕਿਰਦਾਰ ਵਿੱਚ ਪੂਰੀ ਨਾਲ ਢਲਣ ਲਈ ਅਭਿਨੇਤਰੀ ਨੇ ਫਿਲਮ ਦੇ ਲਈ ਬੰਗਾਲੀ ਭਾਸ਼ਾ ਸਿੱਖਣਾ ਸ਼ੁਰੂ ਕਰ ਦਿੱਤਾ ਹੈ।
ਇਸ ਕਰਾਈਮ ਥ੍ਰਿਲਰ ਵਿੱਚ ਚਿਤਰਾਂਗਦਾ ਕਿਹੜਾ ਕਿਰਦਾਰ ਨਿਭਾ ਰਹੀ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਚਿਤਰਾਂਗਦਾ ਦਾ ਕਿਰਦਾਰ ਬੰਗਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਆਪਣੇ ਕਿਰਦਾਰ ਨੂੰ ਪਰਦੇ 'ਤੇ ਸਹੀ ਤਰੀਕੇ ਨਾਲ ਨਿਭਾਉਣ ਲਈ ਚਿਤਰਾਂਗਦਾ ਸਿੰਘ ਨੇ ਬੰਗਾਲੀ ਸਿੱਖਣ ਦੀ ਠਾਣੀ ਹੈ। ਦੱਸਣਾ ਬਣਦਾ ਹੈ ਕਿ ਇਹ ਫਿਲਮ ਸ਼ੁਜਾਏ ਘੋਸ਼ ਦੀ ਫਿਲਮ ‘ਕਹਾਣੀ’ 'ਤੇ ਆਧਾਰਤ ਹੈ। ਦੱਸਣਾ ਬਣਦਾ ਹੈ ਕਿ ਚਿਤਰਾਂਗਦਾ ਆਖਰੀ ਵਾਰ ‘ਬਾਜ਼ਾਰ’ ਵਿੱਚ ਦਿਖਾਈ ਦਿੱਤੀ ਸੀ।