Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਹੋਲੀ ਗਾਲਾ 2020 ਰੱਦ

March 12, 2020 11:59 PM

ਬਰੈਂਪਟਨ, 12 ਮਾਰਚ (ਪੋਸਟ ਬਿਊਰੋ) : ਓਨਟਾਰੀਓ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੇ 4 ਅਪਰੈਲ ਨੂੰ ਕਰਵਾਇਆ ਜਾਣ ਵਾਲਾ ਹੋਲੀ ਗਾਲਾ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਓਸਲਰ ਫਾਊਂਡੇਸ਼ਨ ਵੱਲੋਂ ਆਪਣੇ ਸਪਾਂਸਰਜ਼, ਕਮੇਟੀ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਕਈ ਸਾਲਾਂ ਤੱਕ ਓਸਲਰ ਦੇ ਡਾਕਟਰਾਂ, ਨਰਸਾਂ ਤੇ ਸਟਾਫ, ਜਿਹੜਾ ਪੂਰੇ ਸਮਰਪਣ ਨਾਲ 24/7 ਅਜਿਹੇ ਔਖੇ ਵੇਲਿਆਂ ਵਿੱਚ ਵੀ ਕੰਮ ਕਰ ਰਹੇ ਹਨ, ਦਾ ਸਾਥ ਦਿੱਤਾ। ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੇਨ ਮੇਅਹਿਊ ਨੇ ਆਖਿਆ ਕਿ ਓਸਲਰ ਹਸਪਤਾਲਾਂ ਦਾ ਸਾਰਾ ਸਾਜ਼ੋ ਸਮਾਨ ਕਮਿਊਨਿਟੀ ਵੱਲੋਂ ਦਿੱਤੇ ਫੰਡ ਨਾਲ ਹੀ ਬਣਿਆ ਹੈ। ਆਪਣੀ ਪੂਰੀ ਜਿ਼ੰਦਗੀ ਵਿੱਚ ਹਾਸਲ ਕਰਨ ਵਾਲੀ 80 ਫੀ ਸਦੀ ਸਿਹਤ ਸੰਭਾਲ ਅਸੀਂ ਕਮਿਊਨਿਟੀ ਹਸਪਤਾਲ ਤੋਂ ਹੀ ਹਾਸਲ ਕਰਦੇ ਹਾਂ।
ਉਨ੍ਹਾਂ ਆਖਿਆ ਕਿ ਇਸੇ ਲਈ ਹੋਲੀ ਗਾਲਾ ਵਰਗੇ ਪ੍ਰੋਗਰਾਮ ਬਹੁਤ ਜਿ਼ਆਦਾ ਅਹਿਮ ਹਨ। ਇਸ ਲਈ ਓਸਲਰ ਦਾ ਮੰਨਣਾ ਹੈ ਕਿ ਤੁਹਾਨੂੰ ਉਸ ਸਮੇਂ ਹੈਲਥ ਕੇਅਰ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਦੋਂ ਤੁਹਾਨੂੰ ਇਸ ਦੀ ਸੱਭ ਤੋਂ ਵੱਧ ਲੋੜ ਹੈ। ਸਾਡੀ ਕਮਿਊਨਿਟੀ ਦੀ ਸਿਹਤ ਓਸਲਰ ਦੀ ਮੱੁਖ ਤਰਜੀਹ ਹੈ ਤੇ ਇਸ ਲਈ ਅਸੀਂ ਆਪਣੇ ਕੇਅਰਗਿਵਰਜ਼ ਦੇ ਹੌਸਲੇ ਤੇ ਸਮਰਪਣ ਭਾਵਨਾਂ ਦੇ ਜਜ਼ਬੇ ਦੇ ਜਸ਼ਨ ਮਨਾਉਣ ਲਈ ਹੋਲੀ ਗਾਲਾ 2021 ਦੀ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਪੱਬਾਂ ਭਾਰ ਹੋ ਕੇ ਉਡੀਕ ਕਰਾਂਗੇ।

 

 
Have something to say? Post your comment