Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਖੂਬਸੂਰਤੀ ਨੂੰ ਬਰਕਰਾਰ ਰੱਖਦੈ ਸ਼ਹਿਦ

March 12, 2020 07:29 AM

ਸ਼ਹਿਦ ਦੀ ਵਰਤੋਂ ਸਿਰਫ ਸਿਹਤ ਹੀ ਨਹੀਂ ਸਗੋਂ ਖੂਬਸਰਤੀ ਨਾਲ ਜੁੜੇ ਫਾਇਦੇ ਵੀ ਸ਼ਹਿਦ ਵਿੱਚ ਹਨ।
ਕੁਦਰਤੀ ਵਾਲਾਂ ਦਾ ਸਪਾ: ਅੱਧਾ ਕੱਪ ਦਹੀਂ 'ਚ ਦੋ ਤੋਂ ਤਿੰਨ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲਾਂ ਵਿੱਚ ਕੁਦਰਤੀ ਚਮਕ ਆਵੇਗੀ ਅਤੇ ਇਹ ਲੰਮੇ ਹੋਣਗੇ।
ਫੇਸ ਮਾਸਕ: ਚਿਹਰੇ ਦੀ ਚਮਕ ਵਧਾਉਣ ਲਈ ਦੋ ਚਮਚ ਸ਼ਹਿਦ ਅੱਧਾ ਨਿੰਬੂ ਅਤੇ ਵੇਸਣ ਲੈ ਕੇ ਪੇਸਟ ਤਿਆਰ ਕਰੋ ਉਸ ਨੂੰ ਪੰਜ ਮਿੰਟਾਂ ਲਈ ਚਿਹਰਾ 'ਤੇ ਲਾ ਕੇ ਰੱਖੋ, ਫਿਰ ਧੋ ਲਵੋ। ਇਸ ਨਾਲ ਚਮੜੀ ਨਿਖਰੀ ਵਿਖਾਈ ਦੇਵੇਗੀ।
ਖੁਸ਼ਕ ਚਮੜੀ ਤੋਂ ਨਿਜਾਤ: ਸਰਦੀ ਕਰ ਕੇ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸ਼ਹਿਦ ਨੂੰ ਪਾਣੀ 'ਚ ਮਿਲਾ ਕੇ ਨਹਾਓ। ਗਰਮ ਪਾਣੀ ਦੇ ਟੱਬ ਵਿੱਚ ਦੋ ਕੱਪ ਸ਼ਹਿਦ ਮਿਲਾਓ। 15 ਮਿੰਟਾਂ ਤੱਕ ਟੱਬ ਵਿੱਚ ਬੈਠੇ ਰਹੋ ਅਤੇ ਫਿਰ ਇਸ 'ਚ ਬੇਕਿੰਗ ਸੋਢਾ ਮਿਲਾ ਕੇ ਬੈਠੋ ਜਿਸ ਨਾਲ ਤੁਹਾਡੀ ਚਮੜੀ ਉਪਰੋਂ ਮਰੇ ਹੋਏ ਸੈਲ ਬਗੈਰ ਕਿਸੇ ਪਰੇਸ਼ਾਨੀ ਤੋਂ ਉਤਰ ਜਾਣਗੇ।
ਮਾਲਿਸ਼: ਸ਼ਹਿਦ ਨਾਲ ਰੋਜ਼ ਮਾਲਿਸ਼ ਕਰਨ ਨਾਲ ਚਮੜੀ ਨਰਮ ਅਤੇ ਚਮਕਦਾਰ ਹੋ ਜਾਂਦੀ ਹੈ।
ਕਿੱਲ: ਕਿੱਲਾਂ ਨੂੰ ਕੱਢਣ ਲਈ ਉਨ੍ਹਾਂ 'ਤੇ ਰੂੰ ਨਾਲ ਥੋੜ੍ਹਾ ਜਿਹਾ ਸ਼ਹਿਦ ਲਾਓ।
ਮੇਕਅਪ ਉਤਾਰਨ ਲਈ: ਸ਼ਹਿਦ 'ਚ ਨਾਰੀਅਲ ਦਾ ਤੇਲ ਮਿਲਾ ਕੇ ਲਾਉਣ ਨਾਲ ਨਾ ਸਿਰਫ ਮੇਕਅਪ ਉਤਰ ਜਾਂਦਾ ਹੈ, ਬਲਕਿ ਇਹ ਚਮੜੀ ਨੂੰ ਨਮੀ ਯੁਕਤ ਵੀ ਰੱਖਦਾ ਹੈ।

 
Have something to say? Post your comment