Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਫਰੰਟ ਲਾਈਨ ਵਾਲਾ ਕੰਮ ਹੀ ਚਾਹੀਦੈ : ਸ਼ਰਵਰੀ ਵਾਘ

March 12, 2020 07:25 AM

‘ਦ ਫਾਰਗਾਟ ਆਰਮੀ’ ਦੇ ਬਾਅਦ ਸ਼ਰਵਰੀ ਵਾਘ ਆਪਣੀ ਅਗਲੀ ਫਿਲਮ ‘ਬੰਟੀ ਔਰ ਬਬਲੀ-2’ ਬਾਰੇ ਚਰਚਾ ਵਿੱਚ ਹੈ। ਯਸ਼ਰਾਜ ਫਿਲਮਜ਼ ਦੇ ਨਾਲ ਉਸ ਨੇ ਤਿੰਨ ਫਿਲਮਾਂ ਦਾ ਕੰਟ੍ਰੈਕਟ ਸਾਈਨ ਕੀਤਾ ਹੈ। ਇਸ ਮੁਲਾਕਾਤ ਵਿੱਚ ਉਸ ਨਾਲ ਐਕਟਿੰਗ ਅਤੇ ਫੀਲਡ ਵਿੱਚ ਆਉਣ ਬਾਰੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਐਕਟਿੰਗ ਲਾਈਨ ਵਿੱਚ ਆਉਣ ਦਾ ਸੁਫਨਾ ਕਦੋਂ ਦੇਖਿਆ ਸੀ? ਇਸ ਲਾਈਨ ਵਿੱਚ ਆਉਣ ਤੋਂ ਪਹਿਲਾਂ ਕੀ-ਕੀ ਤਿਆਰੀਆਂ ਕੀਤੀਆਂ?
- ਮੈਨੂੰ ਬਚਪਨ ਤੋਂ ਐਕਟਿੰਗ ਦਾ ਬੜਾ ਸ਼ੌਕ ਸੀ। ਜਦ ਫਿਲਮ ਦੇਖਦੀ ਸੀ, ਤਦ ਘਰ ਆ ਕੇ ਉਸ ਦੀ ਨਕਲ ਕਰਦੇ ਹੋਏ ਐਕਟਿੰਗ ਕਰਦੀ ਸੀ। ਮੰਮੀ ਦੇ ਦੁਪੱਟਾ ਲੈ ਕੇ ਉਸ ਦੇ ਡ੍ਰੈਸਿਜ਼ ਬਣਾਉਂਦੀ ਸੀ। ਬਚਪਨ ਵਿੱਚ ਕਾਫੀ ਮਰਾਠੀ ਵਰਕਸ਼ਾਪ ਵੀ ਕੀਤੇ ਸਨ। ਸਕੂਲਿੰਗ ਦੇ ਦੌਰਾਨ ਹਮੇਸ਼ਾ ਡਰਾਮਾ ਅਤੇ ਡਾਂਸ ਵਿੱਚ ਹਿੱਸਾ ਲਿਆ ਕਰਦੀ ਸੀ। ਇਸ ਲਿਹਾਜ ਨਾਲ ਰੁਚੀ ਤਾਂ ਬਪਚਨ ਤੋਂ ਸੀ ਅਤੇ ਛਲਾਂਗ ਬਾਅਦ ਵਿੱਚ ਲਾਈ। ਇਸ ਲਾਈਨ ਵਿੱਚ ਆਉਣ ਲਈ ਸਭ ਤੋਂ ਪਹਿਲਾਂ ਮੈਂ ਐਕਟਿੰਗ ਸਿੱਖਣ ਲਈ ਮੈਥਡ ਐਕਟਿੰਗ ਵਿੱਚ ਨੌਂ ਮਹੀਨੇ ਦਾ ਡਿਪਲੋਮਾ ਕੋਰਸ ਕੀਤਾ। ਇਸ ਦੇ ਇਲਾਵਾ ਕਾਫੀ ਸਾਰੇ ਵਰਕਸ਼ਾਪ ਕੀਤੇ। ਇਸ ਦੇ ਨਾਲ ਕਈ ਸਾਰੇ ਡਾਂਸ ਫਾਰਮ ਸਿੱਖੇ ਹਨ। ਤਿੰਨ-ਚਾਰ ਮਹੀਨੇ ਤਾਂ ਸਰੋਜ ਖਾਨ ਜੀ ਨਾਲ ਵੀ ਕੰਮ ਕੀਤਾ। ਇਸ ਲਈ ਕਹਿ ਸਕਦੇ ਹੋ ਕਿ ਪੂਰੀ ਤਿਆਰੀ ਦੇ ਨਾਲ ਬਾਲੀਵੁੱਡ ਵਿੱਚ ਆਈ ਹਾਂ।
* ਪਰਵਾਰ ਦੇ ਸਾਹਮਣੇ ਜਦ ਬਾਲੀਵੁੱਡ ਵਿੱਚ ਆਉਣ ਦੀ ਇੱਛਾ ਜਤਾਈ, ਤਦ ਉਨ੍ਹਾਂ ਦੀ ਰਿਐਕਸ਼ਨ ਸੀ?
- ਦਰਅਸਲ 2014 ਵਿੱਚ ਇੱਕ ਐਕਟਿੰਗ ਕੰਪੀਟੀਸ਼ਨ ਜਿੱਤਿਆ ਸੀ। ਤਦ ਪੈਰੇਂਟਸ ਨੂੰ ਲੱਗਾ ਕਿ ਮੈਨੂੰ ਇਸ ਫੀਲਡ ਵਿੱਚ ਦਿਲਚਸਪੀ ਹੈ। ਇੱਕ ਦਿਨ ਉਨ੍ਹਾਂ ਨੇ ਕਿਹਾ ਕਿ ਤੈਨੂੰ ਐਕਟਿੰਗ ਲਾਈਨ ਪਸੰਦ ਹੈ ਤਾਂ ਇਸੇ ਪਾਸੇ ਅੱਗੇ ਵਧ। ਇਹ ਉਦੋਂ ਦੀ ਗੱਲ ਹੈ, ਜਦ ਮੈਂ 11ਵੀਂ ਵਿੱਚ ਪੜ੍ਹ ਰਹੀ ਸੀ। ਉਸ ਸਮੇਂ 16 ਸਾਲ ਦੀ ਸੀ।
* ‘ਬੰਟੀ ਬਬਲੀ-2’ ਵਿੱਚ ਤੁਹਾਡਾ ਕਿਰਦਾਰ ਕਿੰਨਾ ਬਬਲੀ ਹੈ?
- ਇਸ ਵਿੱਚ ਮੇਰਾ ਕਿਰਦਾਰ ਇਕਦਮ ਬਬਲੀ ਜਿਹਾ ਹੈ। ਉਹ ਚਹਿਕਦੇ ਹੋਏ ਗੱਲਾਂ ਕਰਦੀ ਹੈ। ਮਜ਼ੇਦਾਰ ਕਿਰਦਾਰ ਹੈ। ਤਿਆਰੀ ਵਿੱਚ ਡਾਇਰੈਕਟਰ ਨਾਲ ਬੈਠ ਕੇ ਰੀਡਿੰਗ ਕੀਤੀ। ਇਸ ਦੇ ਲਈ ਬਾਡੀ ਲੈਂਗਵੇਜ, ਡਾਇਲਾਗ ਸਭ ਚੀਜ਼ਾਂ ਦੀ ਤਿਆਰੀ ਕੀਤੀ, ਜੋ ਕਿਰਦਾਰ ਦੀ ਡਿਮਾਂਡ ਸੀ। ਬਨਾਰਸ ਅਤੇ ਲਖਨਊ ਵਿੱਚ ਤਿੰਨ-ਤਿੰਨ ਦਿਨਰਹਿਕੇ ਆਈ ਹਾਂ। ਇਸ ਦਾ ਥੋੜ੍ਹਾ ਜਿਹਾ ਸੈੱਟਅਪ ਨਾਰਥ ਵਿੱਚ ਹੈ, ਇਸ ਲਈ ਉਥੇ ਜਾ ਕੇ ਦੇਖਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਕਦੇ ਲਖਨਊ ਜਾਂ ਬਨਾਰਸ ਨਹੀਂ ਗਈ ਸੀ।
* ਇੰਡਸਟਰੀ ਵਿੱਚ ਕੀ ਮੁਕਾਮ ਹਾਸਲ ਕਰਨ ਦੀ ਖਾਹਿਸ਼ ਰੱਖਦੇ ਹੋ?
- ਸਭ ਤੋਂ ਵੱਡਾ ਜੋ ਮੁਕਾਮ ਹੋਵੇਗਾ, ਉਹ ਹਾਸਲ ਕਰਨਾ ਚਾਹੰੁਦੀ ਹਾਂ। ਉਹ ਕੀ ਹੋਵੇਗਾ, ਅਜੇ ਤਾਂ ਪਤਾ ਨਹੀਂ।
* ਕਰੀਅਰ ਬਾਰੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ?
- ਰਣਨੀਤੀ ਬਣਾ ਕੇ ਕੁਝ ਨਹੀਂ ਹੁੰਦਾ। ਮੈਂ ਅਜਿਹਾ ਕੰਮ ਤਾਂ ਨਹੀਂ ਕਰਨਾ, ਜਿਸ ਵਿੱਚ ਸਾਈਡ ਵਿੱਚ ਖੜ੍ਹਾ ਰਹਿਣਾ ਹੋਵੇ ਅਤੇ ਉਸ ਵਿੱਚ ਵੈਲਿਊ ਨਾ ਹੋਵੇ। ਮੈਨੂੰ ਫਰੰਟ ਲਾਈਨ ਵਿੱਚ ਰਹਿਣ ਵਾਲਾ ਕੰਮ ਚਾਹੀਦਾ ਹੈ।
* ਅਸਲ ਜ਼ਿੰਦਗੀ ਵਿੱਚ ਸ਼ਰਵਰੀ ਕਿਹੋ ਜਿਹੀ ਹੈ?
- ਅਸਲ ਜ਼ਿੰਦਗੀ ਵਿੱਚ ਇਕਦਮ ਬਬਲੀ ਹਾਂ। ਬਹੁਤ ਹੱਸਦੀ ਹਾਂ। ਮੈਨੂੰ ਹਰ ਗੱਲ 'ਤੇ ਹਾਸਾ ਆਉਂਦਾ ਹੈ। ਮੈਨੂੰ ਲੱਗਦਾ ਹੈ, ਮੈਂ ਬਬਲੀ ਜਿਹੋ ਹਾਂ, ਇਸ ਲਈ ਬਬਲੀ ਦੇ ਕਿਰਦਾਰ ਵਿੱਚ ਵੜਨ ਲਈ ਮੈਨੂੰ ਜ਼ਿਆਦਾ ਸਮਾਂ ਨਹੀਂ ਲੱਗਾ। ਪੁਰਾਣੇ ਕਿਰਦਾਰ ਨੂੰ ਨਿਭਾਉਣ ਦੇ ਲਈ ਜ਼ਿਆਦਾ ਸਮਾਂ ਲੱਗਾ, ਕਿਉਂਕਿ ਉਹ ਉਸ ਦੇ ਪਹਿਰਾਵੇ ਤੋਂ ਲੈ ਕੇ ਗੱਲਬਾਤ ਦਾ ਲਹਿਜ਼ਾ ਫੜਨ ਦਾ ਅੰਦਾਜ਼ ਅਲੱਗ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ