Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਅੱਜ ਵੀ ਉਥੇ ਹਾਂ, ਜਿੱਥੇ ਪਹਿਲਾਂ ਸੀ : ਕਰੀਨਾ ਕਪੂਰ

March 12, 2020 07:23 AM

ਚਾਲੀ ਸਾਲਾਂ ਦੀ ਹੋਣ ਜਾ ਰਹੀ ਕਰੀਨਾ ਕਪੂਰ ਦੀ ਖੂਬਸੂਰਤੀ ਤੇ ਫਿਟਨੈਸ ਅੱਜ ਵੀ ਬੇਜੋੜ ਹੈ। ਇੰਨਾ ਹੀ ਨਹੀਂ, ਵਿਆਹ ਤੇ ਮਾਂ ਬਣਨ ਤੋਂ ਬਾਅਦ ਵੀ ਉਸ ਦਾ ਫਿਲਮੀ ਕਰੀਅਰ ਸਹੀ ਗਤੀ ਨਾਲ ਅੱਗੇ ਵਧ ਰਿਹਾ ਹੈ। ਉਸ ਦੀ ਪਿਛਲੀ ਫਿਲਮ ‘ਗੁੱਡ ਨਿਊਜ਼’ ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਅਤੇ ਜਲਦੀ ਹੀ ਉਹ ਫਿਲਮ ‘ਅੰਗਰੇਜ਼ੀ ਮੀਡੀਅਮ’ ਅਤੇ ਆਮਿਰ ਖਾਨ ਨਾਲ ਫਿਲਮ ‘ਲਾਲ ਸਿੰਘ ਚੱਢਾ' ਵਿੱਚ ਆਏਗੀ। ਪਿੱਛੇ ਜਿਹੇ ਲੈਕਮੇ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ਵਿੱਚ ਬਤੋਰ ਸ਼ੋਅ-ਸਟਾਪਰ ਹਰੇ ਰੰਗ ਦੇ ਇੱਕ ਬਹੁਤ ਸੁੰਦਰ ਗਾਊਨ 'ਚ ਰੈਂਪ 'ਤੇ ਚੱਲਦਿਆਂ ਵੀ ਉਸ ਨੇ ਸਾਰਿਆਂ ਨੂੰ ਆਪਣੀ ਖੂਬਸੂਰਤੀ ਨਾਲ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ ਹੈ। ਪੇਸ਼ ਹਨ ਕਰੀਨਾ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਫਿਲਮ ਨਗਰੀ ਵਿੱਚ 20ਵਾਂ ਸਾਲ ਹੈ। ਅੱਜ ਤੱਕ ਦੇ ਆਪਣੇ ਸਫਰ ਅਤੇ ਬਦਲਾਅ ਨੂੰ ਕਿਵੇਂ ਦੇਖਦੇ ਹੋ?
-ਮੇਰਾ ਫਿਲਮੀ ਸਫਰ ਬਹੁਤ ਚੰਗਾ ਰਿਹਾ ਅਤੇ ਇਹ ਉਸ ਪ੍ਰੇਮ ਤੇ ਸਨੇਹ ਦੇ ਕਾਰਨ ਹੈ, ਜੋ ਮੈਂ ਕਈ ਸਾਲਾਂ ਵਿੱਚ ਪ੍ਰਾਪਤ ਕੀਤਾ ਹੈ। ਇਸ ਦੇ ਲਈ ਮੈਂ ਬਹੁਤ ਧੰਨਵਾਦੀ ਹਾਂ। ਬਾਕੀ ਬਦਲਾਅ ਕੀ ਹੋਣਗੇ। ਹਰ ਸਾਲ ਨਵੇਂ ਕਲਾਕਾਰ ਆਉਂਦੇ ਹਨ। ਕੁਝ ਕਾਮਯਾਬ ਹੁੰਦੇ ਹਨ ਅਤੇ ਸਟਾਰਡਮ ਪਾਉਂਦੇ ਹਨ। ਸ਼ੁਕਰ ਹੈ ਮੈਂ ਅੱਜ ਵੀ ਉਥੇ ਹਾਂ, ਜਿੱਥੇ ਪਹਿਲਾਂ ਸੀ।
* ਅਜੇ ਵੀ ਤੁਸੀਂ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਹੀਂ ਹੋ। ਕੀ ਇਹ ਲਾਈਮ ਲਾਈਟ ਤੋਂ ਬਾਹਰ ਰਹਿਣ ਦਾ ਸੋਚਿਆ-ਸਮਝਿਆ ਯਤਨ ਹੈ ਜਾਂ ਤੁਹਾਨੂੰ ਇਸ ਤੋਂ ਨਫਰਤ ਹੈ?
- ਨਹੀਂ, ਮੈਂ ਇਸ ਤੋਂ ਬਿਲਕੁਲ ਨਫਰਤ ਨਹੀਂ ਕਰਦੀ ਅਤੇ ਇਹ ਵੀ ਨਹੀਂ ਕਹਿੰਦੀ ਕਿ ਸੋਸ਼ਲ ਮੀਡੀਆ 'ਤੇ ਨਾ ਆਓ। ਇਹ ਡਿਜੀਟਲ ਯੁੱਗ ਹੈ ਅਤੇ ਚੀਜ਼ਾਂ ਬਦਲ ਰਹੀਆਂ ਹਨ, ਇਸ ਲਈ ਤੁਸੀਂ ਨਹੀਂ ਜਾਣਦੇ ਕਿ ਅੱਗੇ ਕੀ ਹੋਵੇਗਾ। ਯਕੀਨੀ ਤੌਰ 'ਤੇ ਮੈਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣਾ ਚਾਹੁੰਦੀ ਹਾਂ, ਮੈਂ ਉਨ੍ਹਾਂ ਦੇ ਨੇੜੇ ਰਹਿਣਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਆਨਲਾਈਨ ਇੰਸਟਾਗ੍ਰਾਮ ਹੈਂਡਲ ਅਤੇ ਮੇਰੇ ਫੈਨ ਪੇਜ ਹਨ। ਦੇਖਦੇ ਹਾਂ, ਮੈਂ ਕੁਝ ਕਰਨ ਦੀ ਸੋਚ ਰਹੀ ਹਾਂ ਅਤੇ ਇਸ 'ਚ ਬਹੁਤ ਸਮਾਂ ਨਹੀਂ ਲੱਗੇਗਾ। ਮੈਂ ਜਲਦੀ ਕੁਝ ਲੈ ਕੇ ਆਵਾਂਗੀ।
* ਵੈੱਬ ਡੈਬਿਊ ਦੀ ਕੋਈ ਯੋਜਨਾ?
- ਅਜੇ ਨਹੀਂ। ਮੈਂ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਬਿਜ਼ੀ ਹਾਂ ਅਤੇ ਫਿਰ ਉਸ ਤੋਂ ਬਾਅਦ ‘ਤਖਤ' ਦੀ ਸ਼ੂਟਿੰਗ ਸ਼ੁਰੂ ਕਰਨੀ ਹੈ। ਅਜੇ ਬਹੁਤ ਕੁਝ ਕਰ ਰਹੀ ਹਾਂ, ਪਰ ਮੈਨੂੰ ਡਿਜੀਟਲ ਪਲੇਟਫਾਰਮ ਨਾਲ ਪਿਆਰ ਹੈ। ਇਸ ਬਾਰੇ ਤਾਂ ਸਾਡੇ ਘਰ 'ਚ ਪ੍ਰਤੀਯੋਗਤਾ ਹੈ ਕਿਉਂਕਿ ਜੇ ਕੁਝ ਕਰਾਂਗੀ ਤਾਂ ਉਹ ਸੈਫ ਦੀ ‘ਸੈਕ੍ਰੇਡ ਗੇਮਸ’ ਵਰਗਾ ਹੀ ਕੁਝ ਚੰਗਾ ਹੋਣਾ ਚਾਹੀਦਾ ਹੈ।
* ਇੱਕ ਕਾਸਮੈਟਿਕ ਪ੍ਰੋਡਕਟ ਜਿਸ ਤੋਂ ਬਿਨਾਂ ਤੁਸੀਂ ਨਹੀਂ ਰਹਿ ਸਕਦੇ? ਮੇਕਅਪ ਨਾਲ ਤੁਹਾਡਾ ਪਹਿਲਾ ਸਾਹਮਣਾ ਕਦੋਂ ਹੋਇਆ?
-ਮੈਨੂੰ ਲੱਗਦਾ ਹੈ ਕਿ ਬਚਪਨ 'ਚ ਜਦੋਂ ਮੈਂ ਆਪਣੀ ਦਾਦੀ ਅਤੇ ਮਾਂ ਦੇ ਡ੍ਰੈਸਿੰਗ ਟੇਬਲ 'ਤੇ ‘ਹਮਲਾ’ ਕਰਦੇ ਹੋਏ ਪਤਾ ਲਾਇਆ ਸੀ ਕਿ ਲਿਪਸਟਿਕ ਕੀ ਹੈ? ਲੱਗਦਾ ਹੈ ਕਿ ਇੱਕ ਚੰਗੀ ਲਿਪਸਟਿਕ ਲਈ ਮੇਰਾ ਪਿਆਰ ਸ਼ੁਰੂ ਤੋਂ ਹੀ ਰਿਹਾ ਹੈ। ਕੱਜਲ ਇਹ ਮੇਰੇ ਮੇਕਅਪ ਨਾਲ ਕਮਾਲ ਕਰਦਾ ਹੈ ਅਤੇ ਜ਼ਾਹਿਰ ਹੈ ਕਿ ਮੈਨੂੰ ਚੰਗੀ ਲਿਪਸਟਿਕ ਵੀ ਪਸੰਦ ਹੈ।
* ਤੁਹਾਡੀ ਫਿਲਮ ‘ਲਾਲ ਸਿੰਘ ਚੱਢਾ’ ਦੀ ਕੀ ਰਿਪੋਰਟ ਹੈ?
-ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਇਸ ਦੀ ਫਸਟ ਲੁਕ ਨੂੰ ਪਸੰਦ ਕੀਤਾ ਹੈ। ਆਮਿਰ ਨਾਲ ਕੰਮ ਕਰਨਾ ਹਮੇਸ਼ਾ ਅਨੋਖਾ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਾਂਗੇ।
* ਤੁਸੀਂ ਰੇਡੀਓ ਸ਼ੋਅ ਵੀ ਕਰ ਰਹੇ ਹੋ, ਜਿਸ ਦੇ ਸੀਜ਼ਨ-2 ਵਿੱਚ ਤੁਸੀਂ ਸ਼ਰਮੀਲਾ ਟੈਗੋਰ ਦਾ ਇੰਟਰਵਿਊ ਕੀਤਾ। ਕਿਹੋ ਜਿਹਾ ਰਿਹਾ ਆਪਣੀ ਸੱਸ ਦਾ ਇੰਟਰਵਿਊ ਕਰਨ ਦਾ ਤਜਰਬਾ?
- ਰੇਡੀਓ ਸ਼ੋਅ 'ਚ ਮੇਰੀ ਜ਼ਿੰਮੇਵਾਰੀ ਐਂਕਰ ਜਾਂ ਪੱਤਰਕਾਰ ਦੀ ਹੈ। ਇਹ ਮੇਰੇ ਲਈ ਬਹੁਤ ਹੀ ਚੈਲੇਂਜਿੰਗ ਹੈ। ਸੀਜ਼ਨ-1 ਵਿੱਚ ਕਈ ਫਿਲਮੀ ਹਸਤੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਸ਼ਰਮੀਲਾ ਜੀ ਆਏ, ਉਹ ਹਮੇਸ਼ਾ ਤੋਂ ਹੀ ਗ੍ਰੇਸਫੁੱਲ ਰਹੇ ਹਨ। ਇਸ ਸ਼ੋਅ ਵਿੱਚ ਉਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਜੀਵਨ ਬਹੁਤ ਪ੍ਰੇਰਨਾ ਦਾਇਕ ਹੋਵੇ। ਮੈਨੂੰ ਕੋਈ ਵੀ ਸਟ੍ਰੈੱਸ ਨਹੀਂ ਸੀ, ਉਨ੍ਹਾਂ ਨਾਲ ਗੱਲਬਾਤ ਕਰਨ 'ਚ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ