Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਨਾ ਬੋਲਣਾ ਸਭ ਤੋਂ ਵੱਡਾ ਹਥਿਆਰ ਹੈ : ਆਹਨਾ ਕੁਮਾਰ

March 10, 2020 09:02 AM

‘ਲਿਪਸਟਿਕ ਅੰਡਰ ਮਾਇ ਬੁਰਕਾ’, ‘ਯੋਅਰ ਟਰੂਲੀ’ ਵਰਗੀਆਂ ਫਿਲਮਾਂ ਵਿੱਚ ਮਜ਼ਬੂਤ ਕਿਰਦਾਰ ਕਰ ਚੁੱਕੀ ਅਭਿਨੇਤਰੀ ਆਹਨਾ ਕੁਮਾਰ ਜਲਦੀ ਹੀ ‘ਮਰਜੀ’ ਨਾਂਅ ਦੇ ਵੈਬ ਸ਼ੋਅ ਵਿੱਚ ਨਜ਼ਰ ਆਏਗੀ। ਇਸ ਸ਼ੋਅ ਵਿੱਚ ਉਹ ਇੱਕ ਬਲਾਤਕਾਰ ਪੀੜਤਾ ਦਾ ਕਿਰਦਾਰ ਨਿਭਾਅ ਰਹੀ ਹੈ। ਆਹਨਾ ਕੁਮਾਰ ਦਾ ਕਹਿਣਾ ਹੈ ਕਿ ਬਹੁਤ ਗੁੱਸਾ ਆਉਂਦਾ ਹੈ ਜਦ ਬਲਾਤਕਾਰ ਦੀ ਘਟਨਾ ਪਤਾ ਲੱਗਦੀ ਹੈ ਅਤੇ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾਂਦਾ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ੋਅ ਅਤੇ ਫਿਲਮਾਂ ਦੇ ਰਾਹੀਂ ਔਰਤਾਂ ਨਾਲ ਜੁੜੇ ਮੁੱਦਿਆਂ ਉੱਤੇ ਘੱਟ ਤੋਂ ਘੱਟ ਗੱਲ ਸ਼ੁਰੂ ਤਾਂ ਹੋਈ ਹੈ। ਮੀ ਟੂ ਮੁਹਿੰਮ ਜਾਂ ਇਨਾਂ ਸ਼ੋਅ ਦੇ ਨਾਲ ਘੱਟ ਤੋਂ ਘੱਟ ਉਨ੍ਹਾਂ ਮੁੱਦਿਆਂ 'ਤੇ ਚਰਚਾ ਹੋਣ ਲੱਗੀ ਹੈ, ਜਿਨ੍ਹਾਂ ਵਿੱਚ ਮਹਿਲਾ ਦੀ ਮਰਜ਼ੀ ਜਾਨਣ ਦੀ ਲੋੜ ਨਹੀਂ ਸਮਝੀ ਜਾਂਦੀ ਸੀ। ਆਹਨਾ ਦਾ ਕਹਿਣਾ ਹੈ ਕਿ ਜਦ ਇਸ ਪੀੜ੍ਹੀ ਦੀਆਂ ਔਰਤਾਂ ਆਵਾਜ਼ ਨਹੀਂ ਉਠਾਉਣਗੀਆਂ ਤਾਂ ਉਨ੍ਹਾਂ ਦੇ ਲਈ ਕੌਣ ਗੱਲ ਕਰੇਗਾ। ਸਾਡੀ ਪੀੜ੍ਹੀ ਕੋਲ ਬਹੁਤ ਹਿੰਮਤ ਹੈ, ਅਸੀਂ ਉਹ ਸਵਾਲ ਪੁੱਛ ਰਹੇ ਹਾਂ, ਜੋ ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਨੇ ਨਹੀਂ ਪੁੱਛੇ। ਅਸੀਂ ਅੱਜ ਜੋ ਵੀ ਆਪਣੇ ਲਈ ਬੇਬਾਕ ਕਦਮ ਚੁੱਕਾਂਗੇ, ਉਸ ਦਾ ਫਾਇਦਾ ਆਉਣ ਵਾਲੀ ਪੀੜ੍ਹੀ ਦੀਆਂ ਔਰਤਾਂ ਨੂੰ ਮਿਲੇਗਾ।
ਆਹਨਾ ਦਾ ਮੰਨਣਾ ਹੈ ਕਿ ਭਾਵੇਂ ਕੋਈ ਆਮ ਔਰਤ ਹੋਵੇ ਜਾਂ ਅਭਿਨੇਤਰੀ, ਉਸ ਦੇ ਕੋਲ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਨਾ ਬੋਲਣ ਦਾ। ਮਹਿਲਾ ਨੂੰ ਬੋਲਣਾ ਸਿੱਖ ਲੈਣਾ ਚਾਹੀਦਾ ਹੈ। ਜੇ ਤੁਸੀਂ ਪ੍ਰਤਿਭਾਸ਼ਾਲੀ ਹੋ ਤਾਂ ਨਾ ਬੋਲਣ ਦੇ ਬਾਅਦ ਵੀ ਕੰਮ ਮਿਲੇਗਾ। ਛੋਟਾ ਹੀ ਸਹੀ, ਪਰ ਕੰਮ ਮਿਲੇਗਾ। ਹਿੰਮਤ ਨਾ ਹਾਰੋ, ਕਿਸੇ ਦੇ ਸਾਹਮਣੇ ਨਾ ਝੁਕੋ। ਇੰਡਸਟਰੀ ਵਿੱਚ ਬਰਾਬਰੀ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿੇ ਇਥੇ ਹੌਲੀ ਹੌਲੀ ਬਦਲਾਅ ਆ ਰਿਹਾ ਹੈ। ਘੱਟ ਤੋਂ ਘੱਟ ਆਪਣੇ ਕਿਰਦਾਰ ਚੁਣਨ ਦੀ ਆਜ਼ਾਦੀ ਅੱਜਕੱਲ੍ਹ ਅਭਿਨੇਤਰੀਆਂ ਦੇ ਕੋਲ ਆ ਗਈ ੈਹ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ