Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਮੋਦੀ ਦੀ ਸਿ਼ੰਜੋ ਅਬੇ ਨਾਲ ਸਿਖਰ ਵਾਰਤਾ ਦੌਰਾਨ ਭਾਰਤ-ਜਾਪਾਨ ਵਿੱਚ 6 ਸਮਝੌਤੇ ਹੋਏ

October 31, 2018 08:08 AM

ਟੋਕੀਓ, 30 ਅਕਤੂਬਰ (ਪੋਸਟ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਕੱਲ੍ਹ ਹੋਈ ਸਿਖਰ ਵਾਰਤਾ ਤੋਂ ਬਾਅਦ ਭਾਰਤ ਤੇ ਜਾਪਾਨ ਨੇ ਇੱਕ ਹਾਈ ਸਪੀਡ ਰੇਲ ਪ੍ਰੋਜੈਕਟ ਅਤੇ ਸਮੁੰਦਰੀ ਫੌਜ ਸਹਿਯੋਗ ਸਮੇਤ ਛੇ ਸਮਝੌਤਿਆਂ 'ਤੇ ਦਸਖਤ ਕੀਤੇ ਅਤੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਰੱਖਿਆ ਮੰਤਰੀਆਂ ਵਿਚਾਲੇ ਟੂ ਪਲੱਸ ਟੂ ਵਾਰਤਾ ਕਰਨ 'ਤੇ ਸਹਿਮਤੀ ਜਤਾਈ।
ਸਿਖਰ ਵਾਰਤਾ ਵਿੱਚ ਦੋਵਾਂ ਦੇਸ਼ਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਦੇ ਹਾਲਾਤ ਸਮੇਤ ਵੱਖ-ਵੱਖ ਦੋ-ਪੱਖੀ, ਖੇਤਰੀ ਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵਾਰਤਾ ਤੋਂ ਬਾਅਦ ਕਿਹਾ, ‘‘ਅਸੀਂ ਦੋਵਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਡਿਜੀਟਲ ਹਿੱਸੇਦਾਰੀ ਤੋਂ ਲੈ ਕੇ ਸਾਈਬਰ ਖੇਤਰ, ਸਿਹਤ, ਰੱਖਿਆ, ਸਮੁੰਦਰ ਤੋਂ ਪੁਲਾੜ ਤੱਕ, ਹਰ ਖੇਤਰ ਵਿੱਚ ਅਸੀਂ ਆਪਣੀ ਹਿੱਸੇਦਾਰੀ ਨੂੰ ਮਜ਼ਬੂਤ ਕਰਾਂਗੇ।” ਦੋਵਾਂ ਨੇਤਾਵਾਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਦੀ ਪ੍ਰੋਗਰੈਸ ਦੀ ਸਮੀਖਿਆ ਕੀਤੀ ਜਿਹੜਾ ਭਾਰਤ-ਜਾਪਾਨ ਸਹਿਯੋਗ ਦਾ ਮਹੱਤਵ ਪੂਰਨ ਪ੍ਰਤੀਕ ਹੈ। ਦੋਵਾਂ ਪੱਖਾਂ ਨੇ ਪ੍ਰੋਜੈਕਟ ਲਈ ਕਰਜ਼ੇ 'ਤੇ ਸਹਿਮਤੀ ਪ੍ਰਗਟਾਈ। ਦੋਵਾਂ ਪੱਖਾਂ ਨੇ ਭਾਰਤੀ ਸਮੁੰਦਰੀ ਫੌਜ ਅਤੇ ਜਾਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ (ਜੇ ਐੱਮ ਐੱਸ ਡੀ ਐੱਫ) ਦਾ ਸਹਿਯੋਗ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਵੀ ਇੱਕ ਸਮਝੌਤਾ ਕੀਤਾ। ਭਾਰਤ ਅਤੇ ਜਾਪਾਨ ਨੇ ਆਪਸ ਵਿੱਚ 75 ਅਰਬ ਡਾਲਰ ਦੇ ਬਰਾਬਰ ਵਿਦੇਸ਼ੀ ਕਰੰਸੀ ਦੀ ਅਦਲਾ-ਬਦਲੀ ਦੀ ਵਿਵਸਥਾ ਦਾ ਕਰਾਰ ਕੀਤਾ ਹੈ। ਦੋਵਾਂ ਨੇਤਾਵਾਂ ਨੇ ਇਥੇ ਆਪਣੇ ਰਸਮੀ ਸਿਖਰ ਸੰਮੇਲਨ ਵਿੱਚ ਅੱਤਵਾਦ ਦੇ ਵਧਦੇ ਖਤਰਿਆਂ ਤੇ ਉਸ ਦੀ ਕੌਮਾਂਤਰੀ ਪਹੁੰਚ 'ਤੇ ਡੂੰਘੀ ਚਿੰਤਾ ਪ੍ਰਗਟਾਈ। ਜਾਪਾਨ ਦੀ ਦੋ ਦਿਨਾਂ ਯਾਤਰਾ ਤੋਂ ਬਾਅਦ ਮੋਦੀ ਕੱਲ੍ਹ ਰਾਤ ਆਪਣੇ ਦੇਸ਼ ਲਈ ਰਵਾਨਾ ਹੋ ਗਏ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ