Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਆਪਣੇ ਵਿਆਹ 'ਤੇ ਕਾਜੋਲ ਨੇ ਮੀਡੀਆ ਨੂੰ ਗਲਤ ਪਤੇ 'ਤੇ ਸੱਦ ਲਿਆ ਸੀ

March 10, 2020 08:56 AM

ਕਈ ਸਿਤਾਰੇ ਅਜਿਹੇ ਹਨ, ਜੋ ਆਪਣੇ ਨਿੱਜੀ ਜੀਵਨ ਦੇ ਬਾਰੇ ਬਹੁਤ ਜ਼ਿਆਦਾ ਗੱਲਾਂ ਕਰਨਾ ਪਸੰਦ ਨਹੀਂ ਕਰਦੇ, ਖਾਸ ਕਰ ਕੇ ਰਿਲੇਸ਼ਨਸ਼ਿਪ ਅਤੇ ਵਿਆਹ ਨਾਲ ਜੁੜੀਆਂ ਗੱਲਾਂ ਉਹ ਅਕਸਰ ਛੁਪਾ ਕੇ ਰੱਖਣਾ ਪਸੰਦ ਕਰਦੇ ਹਨ। ਅਜਿਹਾ ਹੀ ਕੁਝ ਕੀਤਾ ਸੀ ਕਾਜੋਲ ਨੇ, ਜਦੋਂ 24 ਫਰਵਰੀ 1999 ਨੂੰ ਉਸ ਨੇ ਅਜੈ ਦੇਵਗਨ ਨਾਲ ਵਿਆਹ ਕੀਤਾ ਸੀ। ਮਰਾਠੀ ਰੀਤੀ-ਰਿਵਾਜ ਨਾਲ ਇਹ ਵਿਆਹ ਅਜੈ ਦੇਵਗਨ ਦੇ ਘਰ ਹੋਇਆ ਸੀ। ਮੀਡੀਆ ਤੋਂ ਬਚਣ ਲਈ ਕਾਜੋਲ ਨੇ ਪੱਤਰਕਾਰਾਂ ਨੂੰ ਆਪਣੇ ਵਿਆਹ ਦਾ ਗਲਤ ਥਾਂ ਦਾ ਪਤਾ ਦੱਸ ਦਿੱਤਾ ਸੀ।
ਇਹ ਖੁਲਾਸਾ ਕਾਜੋਲ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕੀਤਾ। ਕਾਜੋਲ ਨੇ ਦੱਸਿਆ ਕਿ ਮੀਡੀਆ ਜਾਣਨਾ ਚਾਹੁੰਦਾ ਸੀ ਕਿ ਸਾਡਾ ਵਿਆਹ ਕਿੱਥੇ ਹੋ ਰਿਹਾ ਹੈ। ਜੇ ਮੈਂ ਉਨ੍ਹਾਂ ਨੂੰ ਨਾ ਦੱਸਦੀ ਤਾਂ ਉਹ ਕਿਤੋਂ ਨਾ ਕਿਤੋ ਪਤਾ ਲਾ ਹੀ ਲੈਂਦੇ। ਇਸ ਲਈ ਮੈਂ ਮੀਡੀਆ ਨੂੰ ਗਲਤ ਪਤਾ ਦੇ ਦਿੱਤਾ, ਤਾਂ ਕਿ ਉਹ ਇਹ ਪਤਾ ਲਾਉਣਾ ਬੰਦ ਕਰ ਦੇਣ ਕਿ ਵਿਆਹ ਕਿੱਥੇ ਹੋ ਰਿਹਾ ਹੈ। ਦਰਅਸਲ ਕਾਜੋਲ ਆਪਣੀ 13 ਮਿੰਟ ਦੀ ਸ਼ਾਰਟ ਫਿਲਮ ‘ਦੇਵੀ’ ਦਾ ਪ੍ਰਮੋਸ਼ਨ ਕਰਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੀ ਸੀ। ਉਸੇ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ