Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਫ਼ਿਲਮ ‘ਇੱਕੋ ਮਿੱਕੇ` ਹੋਵੇਗੀ 13 ਨੂੰ ਰਿਲੀਜ਼

March 10, 2020 08:01 AM

*ਫਿਲਮ ਦੇ ਪ੍ਰੋਮੋਸ਼ਨ ਲਈ ਸਤਿੰਦਰ ਸਰਤਾਜ ਪੁੱਜੇ ਬਰੈਂਪਟਨ 

ਬਰੈਂਪਟਨ, 9 ਮਾਰਚ (ਪੋਸਟ ਬਿਊਰੋ)- ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੀ ਅਗਲੀ ਫਿਲਮ ‘ਇੱਕੋ ਮਿੱਕੇ` ਆਉਣ ਵਾਲੀ 13 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਪ੍ਰੋਮੋਸ਼ਨ ਕਰਨ ਲਈ ਸਤਿੰਦਰ ਸਰਤਾਜ ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਦੌਰੇ ’ਤੇ ਹਨ। ਸਤਿੰਦਰ ਸਰਤਾਜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਮੈਂ ਫਿਲਮ ਹੀ ਪ੍ਰੋਮੋਟ ਕਰਨ ਤੁਹਾਡੇ ਨਾਲ ਮੁਖਾਤਿਵ ਨਹੀਂ ਹੋ ਰਿਹਾ, ਮੈਂ ਤਾਂ ਇਕ ਵਧੀਆ ਦੁਨੀਆ ਸਿਰਜਣ ਲਈ ਨਿੱਕਲਿਆ ਹੋਇਆਂ ਹਾਂ। ਉਨ੍ਹਾਂ ਕਿਹਾ ਕਿ ਫਿਲਮ ਇਕ ਵੱਖਰੇ ਵਿਸ਼ੇ ਨੂੰ ਲੈ ਕੇ ਹੈ। ਇਸ ਫਿਲਮ ਦੀ ਕਾਸਟ ਤੇ ਇਸ ਦੇ ਨਾਲ ਨਾਲ ਇਸ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਦੀ ਪੂਰੀ ਮਿਹਨਤ ਤੋਂ ਬਾਅਦ ਅਸੀਂ ਇਕ ਵਧੀਆ ਫਿਲਮ ਪੰਜਾਬੀ ਫਿਲਮ ਇੰਡਸਟਰੀ ਨੂੰ ਦੇ ਸਕੇ ਹਾਂ। ਉਨ੍ਹਾਂ ਕਿਹਾ ਕਿ ਇਸ ’ਚ 7 ਗੀਤ ਹਨ। ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਡੀਗੜ੍ਹ ਲਾਅ ਡਿਪਾਰਟਮੈਂਟ ’ਚ ਕੀਤੀ ਗਈ ਹੈ ਤੇ ਕੁੱਝ ਕੁ ਹੋਰ ਥਾਵਾਂ ’ਤੇ ਵੀ ਇਸ ਫਿਲਮ ਦੇ ਸੀਨ ਫਿਲਮਾਏ ਗਏ ਹਨ। ਕੱਲ੍ਹ ਉਨ੍ਹਾਂ ਵਲੋਂ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਵੀ ਰੱਖਿਆ ਗਿਆ ਤੇ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਜਦੋਂ ਤੁਸੀਂ ਇਸ ਫਿਲਮ ਨੂੰ ਦੇਖ ਲਵੋਗੇ ਉਸ ਤੋਂ ਬਾਅਦ ਦੇਵਾਂਗਾ। ਉਨ੍ਹਾਂ ਕਿਹਾ ਅਸੀਂ ਇਹ ਫਿਲਮ ਸਿਰਫ਼ ਇਕ ਫਿਲਮ ਹੀ ਨਹੀਂ ਸਗੋਂ ਵਧੀਆ ਕੰਮ ਦਾ ਨਮੂਨਾ ਪੇਸ਼ ਕਰਨ ਲਈ ਬਣਾਈ ਹੈ।ਉਨ੍ਹਾਂ ਉਮੀਦ ਕੀਤੀ ਕਿ ਦਰਸ਼ਕਾਂ ਵਲੋਂ ਇਸ ਫਿਲਮ ਨੂੰ ਭਰਪੂਰ ਹੁੰਗਾਰਾ ਦਿੱਤਾ ਜਾਵੇਗਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ