Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਅੰਤਰਰਾਸ਼ਟਰੀ

ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ 10 ਦਿਨਾਂ ਦੇ ਰਿਮਾਂਡ 'ਤੇ

October 31, 2018 08:04 AM

ਲਾਹੌਰ, 30 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਭਿ੍ਰਸ਼ਟਾਚਾਰ ਵਿਰੋਧੀ ਅਦਾਲਤ ਨੇ ਆਸ਼ਿਆਨਾ-ਏ-ਇਕਬਾਲ ਕੰਪਨੀ ਘੁਟਾਲੇ ਦੇ ਕੇਸ 'ਚ ਪਾਕਿ ਮੁਸਲਿਮ ਲੀਗ ਨਵਾਜ਼ (ਪੀ ਐਮ ਐਲ-ਐਨ) ਦੇ ਪ੍ਰਧਾਨ ਤੇ ਵਿਰੋਧੀ ਆਗੂ ਸ਼ਾਹਬਾਜ਼ ਸ਼ਰੀਫ ਨੂੰ ਹੋਰ 10 ਦਿਨਾਂ ਰਿਮਾਂਡ 'ਤੇ ਕੌਮੀ ਜਵਾਬਦੇਹ ਬਿਊਰੋ (ਐਨ ਏ ਬੀ) ਨੂੰ ਸੌਂਪਿਆ ਹੈ।
ਐਨ ਏ ਬੀ ਨੇ ਸ਼ਾਹਬਾਜ਼ ਨੂੰ ਪੈਰਾਗਨ ਸਿਟੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਇਕ ਫਰਜ਼ੀ ਗਰੁੱਪ ਲਾਹੌਰ ਕਾਸਾ ਡਿਵੈਲਪਰਜ਼ ਨਾਲ 14 ਖਰਬ ਰੁਪਏ ਦਾ ਸਮਝੌਤਾ ਕਰਕੇ ਸਰਕਾਰੀ ਖਜ਼ਾਨੇ ਨਾਲ ਵੱਡੇ ਪੱਧਰ 'ਤੇ ਹੇਰਾ ਫੇਰੀ ਕਰਨ ਦੇ ਦੋਸ਼ 'ਚ ਪੰਜ ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ 10 ਦਿਨ ਦੇ ਰਿਮਾਂਡ ਲਈ ਐਨ ਏ ਬੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਬਾਅਦ 'ਚ ਰਿਮਾਂਡ 'ਚ 15 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਸੱਤ ਨਵੰਬਰ ਨੂੰ ਹੈ। ਪਾਕਿਸਤਾਨ ਦੀ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐਨ ਏ ਬੀ) ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਮਨਿਸਟਰਜ਼ ਐਨਕਲੇਵ ਵਾਲੀ ਰਿਹਾਇਸ਼ ਨੂੰ ਸਬ ਜੇਲ੍ਹ ਐਲਾਨ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਸਲਾਮਾਬਾਦ ਦੀ ਮਨਿਸਟਰਜ਼ ਐਨਕਲੇਵ ਵਿਚਲੀ 26 ਨੰਬਰ ਕੋਠੀ ਸ਼ਾਹਬਾਜ਼ ਸ਼ਰੀਫ ਦੀ ਹੈ ਤੇ ਉਨ੍ਹਾਂ ਨੂੰ ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਅਦਾਲਤ ਨੇ ਆਸ਼ਿਆਨਾ-ਏ-ਇਕਬਾਲ ਕੰਪਨੀ ਸਕੈਂਡਲ ਮਾਮਲੇ 'ਚ ਰਿਮਾਂਡ ਲਈ ਕੌਮੀ ਜਵਾਬਦੇਹ ਬਿਊਰੋ (ਐਨ ਏ ਬੀ) ਨੂੰ ਸੌਂਪਿਆ ਹੈ। ਕੌਮੀ ਜਵਾਬਦੇਹ ਬਿਊਰੋ ਦੇ ਚੇਅਰਮੈਨ ਜਸਟਿਸ ਜਾਵੇਦ ਇਕਬਾਲ ਨੇ ਕੱਲ੍ਹ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਨੈਸ਼ਨਲ ਅਕਾਊਂਟੇਬਿਲਿਟੀ ਆਰਡੀਨੈਂਸ (ਐਨ ਓ ਏ) 1999 ਦੀ ਧਾਰਾ 24 (ਐਫ) ਹੇਠ ਮੁਲਜ਼ਮ ਨੂੰ ਹਿਰਾਸਤ 'ਚ ਰੱਖਣ ਦੇ ਮਕਸਦ ਨਾਲ ਉਸ ਦੇ ਨਿਵਾਸ ਨੂੰ ਸਬ ਜੇਲ੍ਹ 'ਚ ਤਬਦੀਲ ਕੀਤਾ ਜਾ ਸਕਦਾ ਹੈ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ