Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਨਜਰਰੀਆ

ਪਾਰਕ ਵਾਲੀਆਂ ਮਹਿਫਲਾਂ..

October 30, 2018 09:36 AM

-ਪਿਆਰਾ ਸਿੰਘ ਟਾਂਡਾ
ਇਹ ਪਾਰਕ ਸ਼ਹਿਰ ਦਾ ਸਭ ਤੋਂ ਸੁੰਦਰ ਪਾਰਕ ਹੈ। ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ। ਸੁਬ੍ਹਾ ਸ਼ਾਮ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇਥੇ ਸੈਰ ਕਰਦੇ ਹਨ। ਛੁੱਟੀ ਦੇ ਦਿਨ ਵਾਧੂ ਰੌਣਕਾਂ ਹੁੰਦੀਆਂ ਹਨ। ਬੱਚੇ ਅਤੇ ਨੌਜਵਾਨ ਆਪੋ ਆਪਣੀ ਖੇਡ ਵਿੱਚ ਮਸਰੂਫ ਰਹਿੰਦੇ ਹਨ। ਛੁੱਟੀ ਵਾਲੇ ਦਿਨ ਬਹੁਤ ਸਾਰੀਆਂ ਔਰਤਾਂ ਵੀ ਸੈਰ ਦੇ ਬਹਾਨੇ ਆਪਣੇ ਮਨ ਤੇ ਘਰ ਦੀ ਭੜਾਸ ਕੱਢਣ ਲਈ ਜੁੜ ਬਹਿੰਦੀਆਂ ਹਨ।
ਅੱਜ ਕੱਲ੍ਹ ਸੇਵਾਮੁਕਤ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਦੀ ਗਿਣਤੀ ਵਧ ਰਹੀ ਹੈ। ਨਵੇਂ-ਨਵੇਂ ਸੇਵਾਮੁਕਤ ਹੋਏ ਅਧਿਕਾਰੀ ਦੋ ਚਾਰ ਗੇੜੇ ਪਾਰਕ ਦੇ ਇਰਦ ਗਿਰਦ ਲਾ ਕੇ ਮੁੜ ਜਾਂਦੇ ਹਨ, ਉਮਰ ਦੇ ਸੱਤਵੇਂ ਦਹਾਕੇ ਵਿੱਚ ਪਹੁੰਚੇ ਬਜ਼ੁਰਗ ਥਕੇਵਾਂ ਲਾਹੁਣ ਬਹਾਨੇ ਜੁੜ ਬਹਿੰਦੇ ਹਨ। ਇਹ ਸਾਰੇ ਬਜ਼ੁਰਗ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹਨ। ਇਨ੍ਹਾਂ ਵਿੱਚ ਬਹੁਤੇ ਅਧਿਆਪਕ ਜਾਂ ਹੋਰ ਮਹਿਕਮਿਆਂ ਤੋਂ ਸੇਵਾਮੁਕਤ ਹੋਏ ਕਰਮਚਾਰੀ ਹਨ। ਬਹੁਤਿਆਂ ਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਪੱਕੇ ਹਨ। ਇਹ ਕਈ ਵਾਰ ਉਨ੍ਹਾਂ ਕੋਲ ਜਾ ਆਏ ਹਨ, ਪਰ ਇਨ੍ਹਾਂ ਦਾ ਜੀਅ ਆਪਣੇ ਮੁਲਕ ਵਿੱਚ ਹੀ ਲੱਗਦਾ ਹੈ, ਤੇ ਬਹੁਤਾ ਆਪਣੇ ਇਸ ਪਾਰਕ ਵਿੱਚ।
ਪਹਿਲਾਂ ਇਸ ਪਾਰਕ ਦੀ ਦੇਖਭਾਲ ਸ਼ਹਿਰ ਦੀ ਨਗਰ ਪਾਲਿਕਾ ਕਰਦੀ ਸੀ, ਪਰ ਹੋਰ ਸਰਕਾਰੀ ਅਦਾਰਿਆਂ ਵਾਂਗ ਇਸ ਪਾਰਕ ਦੀ ਹਾਲਤ ਵੀ ਖਸਤਾ ਸੀ। ਥਾਂ-ਥਾਂ ਗੰਦਗੀ ਸੀ। ਫਿਰ ਬਜ਼ੁਰਗਾਂ ਦੀ ਮਿੱਤਰ ਮਿਲਣੀ ਤੋਂ ਕਮੇਟੀ ਬਣ ਗਈ। ਆਪਣੀ ਪੈਨਸ਼ਨ ਵਿੱਚੋਂ ਫੰਡ ਇਕੱਠਾ ਕੀਤਾ ਗਿਆ। ਪੱਕਾ ਮਾਲੀ ਰੱਖਿਆ ਗਿਆ। ਦਿਨਾਂ ਵਿੱਚ ਪਾਰਕ ਦੀ ਨੁਹਾਰ ਬਦਲ ਗਈ। ਗੰਦਗੀ ਦੀ ਥਾਂ ਫੁੱਲ ਬੂਟਿਆਂ ਨੇ ਮੱਲ ਲਈ। ਖੜ-ਸੁੱਕ ਬੂਟੇ ਵੱਢ ਦਿੱਤੇ ਗਏ। ਇਸ ਕਮੇਟੀ ਦਾ ਖਜ਼ਾਨਚੀ ਬਹੁਤ ਇਮਾਨਦਾਰ ਹੈ, ਪਰ ਕਈ ਬਜ਼ੁਰਗ ਆਪਣੇ ਸੁਭਾਅ ਅਨੁਸਾਰ ਉਸ ਦੇ ਕੰਮ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ। ਉਹ ਅਕਸਰ ਰੁੱਸ ਜਾਂਦਾ ਹੈ। ਫਿਰ ਉਸ ਨੂੰ ਘਰੋਂ ਮਨਾ ਕੇ ਲਿਆਇਆ ਜਾਂਦਾ ਹੈ। ਨੁਕਤਾਚੀਨੀ ਕਰਨ ਵਾਲਿਆਂ ਦੀ ਮਿੱਠੀ-ਮਿੱਠੀ ਝਾੜ ਝੰਬ ਕੀਤੀ ਜਾਂਦੀ ਹੈ। ਮਹਿਫਲ ਫਿਰ ਸਜਦੀ ਹੈ। ਬਹਿਸ ਰੋਜ਼ ਭਖਦੀ ਹੈ। ਨਵੇਂ-ਨਵੇਂ ਵਿਸ਼ੇ ਵਿਚਾਰੇ ਜਾਂਦੇ ਹਨ, ਜਿਵੇਂ ਰਾਜਨੀਤੀ, ਸਮਾਜਿਕ ਨਿਘਾਰ, ਨਸ਼ੇ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਆਦਿ, ਪਰ ਬਹੁਤਾ ਜ਼ੋਰ ਰਾਜਨੀਤੀ 'ਤੇ ਰਹਿੰਦਾ ਹੈ। ਰੋਜ਼ ਕਿਸੇ ਪਾਰਟੀ ਦੀ ਸਰਕਾਰ ਢਾਹ ਕੇ ਕਿਸੇ ਦੀ ਬਣਾ ਦਿੱਤੀ ਜਾਂਦੀ ਹੈ। ਕਿਸੇ ਪਾਰਟੀ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਕਿਸੇ ਨੂੰ ਬੇਈਮਾਨੀ ਦਾ। ਉਂਜ ਬਹੁਤਿਆਂ ਦੀ ਰਾਇ ਇਹੋ ਹੁੰਦੀ ਹੈ ਕਿ ਸਭ ਪਾਰਟੀਆਂ ਇਕੋ ਜਿਹੀਆਂ ਹਨ। ਸੱਤਾ ਵਿੱਚ ਆ ਕੇ ਸਭ ਆਪਣੇ ਹਿੱਤ ਸੋਚਦੀਆਂ ਹਨ। ਆਮ ਲੋਕਾਂ ਬਾਰੇ ਕੋਈ ਨਹੀਂ ਸੋਚਦਾ।
ਕਦੇ-ਕਦੇ ਬਜ਼ੁਰਗ ਆਪਣੀ ਨਿੱਜੀ ਭੜਾਸ ਵੀ ਕੱਢਦੇ ਹਨ। ਇਕ ਬਜ਼ੁਰਗ, ਜੋ ਅੱਜ ਤੋਂ ਪੰਜਰਾਂ ਕੁ ਸਾਲ ਪਹਿਲਾਂ ਜ਼ਮੀਨ ਤੋਂ ਗਿੱਠ ਉਚਾ ਹੋ ਕੇ ਕਹਿੰਦਾ ਸੀ, ‘ਮੇਰੇ ਦੋਵੇਂ ਪੁੱਤਰ ਅਮਰੀਕਾ ਵਿੱਚ ਪੱਕੇ ਵੱਸਦੇ ਹਨ, ਖੂਬ ਡਾਲਰ ਕਮਾ ਰਹੇ ਹਨ, ਬੜੀਆਂ ਮੌਜਾਂ ਹਨ, ਕੋਈ ਫਿਕਰ ਫਾਕਾ ਨਹੀਂ’, ਉਹੀ ਬਜ਼ੁਰਗ ਅੱਜ ਮਾਯੂਸੀ ਦੇ ਆਲਮ ਵਿੱਚ ਕਹਿੰਦਾ ਹੈ, ‘ਮੈਂ ਅੱਗੋਂ ਕਦੇ ਅਮਰੀਕਾ ਨਹੀਂ ਜਾਵਾਂਗਾ, ਸਾਡੇ ਨਾਲ ਕੋਈ ਗੱਲ ਕਰਕੇ ਰਾਜ਼ੀ ਨਹੀਂ, ਬਸ ਕੰਮ ਤੇ ਸਿਰਫ ਕੰਮ, ਅਸੀਂ ਤਾਂ ਸਾਰਾ ਦਿਨ ਅੰਦਰ ਕੈਦੀ ਬਣ ਕੇ ਰਹਿ ਜਾਂਦੇ ਹਾਂ।' ਕਈ ਬਜ਼ੁਰਗ ਕਹਿੰਦੇ ਹਨ, ‘ਬਾਹਰਲੇ ਮੁਲਕਾਂ ਵਿੱਚ ਸਫਾਈ ਹੈ, ਲੋਕ ਕੰਮ-ਚੋਰ ਨਹੀਂ, ਖਾਣ ਪੀਣ ਦੀ ਕੰਜੂਸੀ ਨਹੀਂ, ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ, ਪਰ ਸੱਭਿਆਚਾਰ ਵਿੱਚ ਬਹੁਤ ਅੰਤਰ ਹੈ, ਉਥੇ ਮਾਣੀਆਂ ਜਾਂਦੀਆਂ ਖੁੱਲ੍ਹਾਂ ਸਾਡੀ ਸੋਚ ਨਾਲ ਮੇਲ ਨਹੀਂ ਖਾਂਦੀਆਂ..।'
ਫਿਰ ਇਕ ਦੂਜੇ ਨੂੰ ਮਸ਼ਕਰੀਆਂ ਕਰਦੇ ਤੇ ਚੁਟਕਲੇ ਸੁਣਾਉਂਦੇ ਹਨ। ਉਨ੍ਹਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ, ਦਿਨ ਮੁੱਕ ਜਾਂਦਾ ਹੈ। ਫਿਰ ਅਗਲੇ ਦਿਨ ਇਕੱਠੇ ਹੋਣ ਦਾ ਵਾਅਦਾ ਕਰਕੇ ਖੁਸ਼ੀ-ਖੁਸ਼ੀ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ।

Have something to say? Post your comment