Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਜਗਮੀਤ ਸਿੰਘ ਨੇ ਟਰੂਡੋ ਉੱਤੇ ਗੰਦੀਆਂ ਸਿਆਸੀ ਖੇਡਾਂ ਖੇਡਣ ਦਾ ਲਾਇਆ ਦੋਸ਼

October 30, 2018 09:28 AM

ਓਟਵਾ, 29 ਅਕਤੂਬਰ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਫੈਡਰਲ ਜਿ਼ਮਨੀ ਚੋਣਾਂ ਨੂੰ ਲੈ ਕੇ ਗੰਦੀ ਸਿਆਸੀ ਖੇਡ ਖੇਡਣ ਦਾ ਦੋਸ਼ ਲਾਇਆ ਹੈ। ਜਗਮੀਤ ਸਿੰਘ ਨੇ ਇਹ ਵੀ ਆਖਿਆ ਕਿ ਬ੍ਰਿਟਿਸ਼ ਕੋਲੰਬੀਆ, ਜਿੱਥੇ ਉਹ ਆਪਣੀ ਪਹਿਲੀ ਫੈਡਰਲ ਸੀਟ ਜਿੱਤਣ ਦੀ ਆਸ ਲਾਈ ਬੈਠੇ ਹਨ, ਵਿੱਚ ਵੋਟਰਾਂ ਦਾ ਸਾਹਮਣਾ ਕਰਨ ਤੋਂ ਲਿਬਰਲ ਡਰ ਰਹੇ ਹਨ।
ਬਰਨਾਬੀ ਸਾਊਥ ਵਿੱਚ ਜਿ਼ਮਨੀ ਚੋਣਾਂ ਦਾ ਐਲਾਨ ਨਾ ਕਰਨ ਦੇ ਟਰੂਡੋ ਦੇ ਫੈਸਲੇ ਤੋਂ ਖ਼ਫਾ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੋਟਰਾਂ ਦੀਆਂ ਲੋੜਾਂ ਨਾਲੋਂ ਆਪਣੀ ਸਿਆਸੀ ਪਾਰਟੀ ਦੇ ਹਿਤਾਂ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਯਕੀਨਨ ਇਹ ਲੋਕਾਂ ਦੇ ਹਿਤਾਂ ਵਿੱਚ ਨਹੀਂ ਹੈ। ਇਸ ਲਈ ਸਾਨੂੰ ਇਹ ਗੱਲ ਖ਼ਲ ਰਹੀ ਹੈ। ਆਪਣੇ ਪਾਰਲੀਆਮੈਂਟ ਹਿੱਲ ਸਥਿਤ ਆਫਿਸ ਵਿੱਚ ਜਗਮੀਤ ਸਿੰਘ ਨੇ ਅੱਗੇ ਆਖਿਆ ਕਿ ਹੋ ਸਕਦਾ ਹੈ ਕਿ ਕੁੱਝ ਹਲਕਿਆਂ ਵਿੱਚ ਵੋਟਰਾਂ ਦਾ ਸਾਹਮਣਾ ਨਾ ਕਰਨਾ ਸ਼ਾਇਦ ਟਰੂਡੋ ਦੇ ਹਿਤ ਵਿੱਚ ਹੋਵੇ। ਇਹ ਵੀ ਹੋ ਸਕਦਾ ਹੈ ਕਿ ਆਪਣੇ ਮਾੜੇ ਟਰੈਕ ਰਿਕਾਰਡ ਕਰਕੇ ਉਹ ਵੋਟਰਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਹੋਣ।
ਜਗਮੀਤ ਸਿੰਘ ਵੱਲੋਂ ਬਰਨਾਬੀ ਸਾਊਥ ਤੋਂ ਚੋਣ ਲੜਨ ਦਾ ਐਲਾਨ ਕੀਤਿਆਂ ਨੂੰ ਵੀ ਹੁਣ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਹ ਸੀਟ 14 ਸਤੰਬਰ ਨੂੰ ਐਨਡੀਪੀ ਦੇ ਸਾਬਕਾ ਐਮਪੀ ਕੈਨੇਡੀ ਸਟੀਵਾਰਟ ਦੇ ਵੈਨਕੂਵਰ ਦੇ ਮੇਅਰ ਦੀ ਸਫਲਤਾਪੂਰਬਕ ਚੋਣ ਲੜੇ ਜਾਣ ਕਾਰਨ ਖਾਲੀ ਹੋ ਗਈ ਸੀ। ਇਸ ਸੱਭ ਦੇ ਬਾਵਜੂਦ ਕੈਨੇਡਾ ਦਾ ਚੋਣ ਕਾਨੂੰਨ ਟਰੂਡੋ ਨੂੰ ਮਾਰਚ ਦੇ ਅੱਧ ਤੱਕ ਇਸ ਹਲਕੇ ਵਿੱਚ ਜਿ਼ਮਨੀ ਚੋਣਾਂ ਟਾਲਣ ਦੀ ਖੁੱਲ੍ਹ ਦਿੰਦਾ ਹੈ।
ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਰੇ ਖਾਲੀ ਹਲਕਿਆਂ ਉੱਤੇ ਜਿ਼ਮਨੀ ਚੋਣਾਂ ਦਾ ਐਲਾਨ ਕਰ ਦੇਣਗੇ। ਪਰ ਟਰੂਡੋ ਨੇ ਤਾਂ ਪੂਰਬੀ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਜ਼ੈਂਡ ਆਈਲੈਂਡਜ਼ ਅਤੇ ਰਿਡਿਊ ਲੇਕਜ਼ ਹਲਕੇ ਵਿੱਚ ਹੀ 3 ਦਸੰਬਰ ਨੂੰ ਜਿ਼ਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਓਨਟਾਰੀਓ ਦੀ ਇਹ ਸੀਟ ਮਰਹੂਮ ਕੰਜ਼ਰਵੇਟਿਵ ਐਮਪੀ ਗੌਰਡ ਬ੍ਰਾਊਨ ਕੋਲ ਸੀ ਤੇ 2 ਮਈ ਨੂੰ ਅਚਾਨਕ ਉਨ੍ਹਾਂ ਦੀ ਮੌਤ ਹੋਣ ਕਾਰਨ ਖਾਲੀ ਹੋਈ ਸੀ। ਇਸ ਤੋਂ ਇਲਾਵਾ ਕਿਊਬਿਕ ਵਿੱਚ ਆਊਟਰਮੌਂਟ ਤੇ ਓਨਟਾਰੀਓ ਵਿੱਚ ਯੌਰਕ ਸਿਮਕੌਏ ਦੀਆਂ ਸੀਟਾਂ ਵੀ ਖਾਲੀ ਹਨ।
ਜਗਮੀਤ ਸਿੰਘ ਨੇ ਆਖਿਆ ਕਿ ਟਰੂਡੋ ਦੇ ਅਜਿਹੇ ਫੈਸਲੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵੋਟਰਾਂ ਲਈ ਉਨ੍ਹਾਂ ਦੇ ਦਿਲ ਵਿੱਚ ਕੋਈ ਥਾਂ ਨਹੀਂ ਤੇ ਨਾ ਹੀ ਇਨ੍ਹਾਂ ਲੋਕਾਂ ਦੀ ਪਾਰਲੀਆਮੈਂਟ ਵਿੱਚ ਨੁਮਾਇੰਦਗੀ ਨੂੰ ਲੈ ਕੇ ਹੀ ਕੋਈ ਫਿਕਰ ਹੈ। ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਇਹ ਸੀਟਾ ਤਾਂ ਅਜੇ ਹੁਣੇ ਹੀ ਖਾਲੀ ਹੋਈਆਂ ਹਨ ਤੇ ਇਨ੍ਹਾਂ ਉੱਤੇ ਜਿ਼ਮਨੀ ਚੋਣਾਂ ਕਰਵਾਉਣ ਲਈ ਅਜੇ ਕਾਫੀ ਸਮਾਂ ਪਿਆ ਹੈ। ਇਸ ਲਈ ਸਹੀ ਸਮਾਂ ਆਉਣ ਉੱਤੇ ਇੱਥੇ ਜਿ਼ਮਨੀ ਚੋਣਾਂ ਕਰਵਾ ਲਈਆਂ ਜਾਣਗੀਆਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ