Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਇੱਕ ਵਾਰੀ ਫਿਰ ਹਾਈ ਸਕੂਲ ਟੀਚਰਜ਼ ਯੂਨੀਅਨ ਤੇ ਸਰਕਾਰ ਦਰਮਿਆਨ ਟੁੱਟੀ ਗੱਲਬਾਤ

March 05, 2020 07:07 AM

ਟੋਰਾਂਟੋ, 4 ਮਾਰਚ (ਪੋਸਟ ਬਿਊਰੋ) : ਓਨਟਾਰੀਓ ਪਬਲਿਕ ਹਾਈ ਸਕੂਲ ਅਧਿਆਪਕਾਂ ਤੇ ਸਰਕਾਰ ਦਰਮਿਆਨ ਸ਼ੁਰੂ ਹੋਈ ਗੱਲਬਾਤ ਇੱਕ ਵਾਰੀ ਫਿਰ ਟੱੁਟ ਗਈ। ਪਰ ਯੂਨੀਅਨ ਦੇ ਹੈੱਡ ਨੇ ਆਖਿਆ ਕਿ ਸਿੱਖਿਆ ਮੰਤਰੀ ਵੱਲੋਂ ਕਲਾਸਾਂ ਦੇ ਆਕਾਰ ਤੇ ਈ-ਲਰਨਿੰਗ ਬਾਰੇ ਆਪਣੇ ਫੈਸਲੇ ਨੂੰ ਵਾਪਿਸ ਲੈਣ ਦੇ ਦਿਵਾਏ ਗਏ ਭਰੋਸੇ ਨਾਲ ਦੋਵੇਂ ਧਿਰਾਂ ਨੇੜੇ ਆ ਗਈਆਂ ਹਨ।
ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਤੇ ਪ੍ਰੋਵਿੰਸ ਦਰਮਿਆਨ ਗੈਰਰਸਮੀ ਗੱਲਬਾਤ ਐਤਵਾਰ ਨੂੰ ਸੁ਼ਰੂ ਹੋਈ ਸੀ। ਇਸ ਪਾਸੇ ਦੋ ਮਹੀਨਿਆਂ ਤੋਂ ਆਈ ਖੜੋਤ ਤੋਂ ਬਾਅਦ ਆਸ ਦੀ ਕਿਰਨ ਵੀ ਜਾਗੀ ਸੀ। ਜਿ਼ਕਰਯੋਗ ਹੈ ਕਿ ਦੋਵਾਂ ਧਿਰਾਂ ਦਰਮਿਆਨ 16 ਦਸੰਬਰ ਤੋਂ ਬਾਅਦ ਰਸਮੀ ਤੌਰ ਉੱਤੇ ਕੋਈ ਗੱਲਬਾਤ ਨਹੀਂ ਹੋਈ।
ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਓਐਸਐਸਟੀਐਫ ਦੇ ਦੋ ਮੱੁਖ ਮੁੱਦਿਆਂ ਨੂੰ ਲੱਗਭਗ ਪੂਰਾ ਮੰਨ ਲੈਣ ਦਾ ਐਲਾਨ ਕਰਨ ਤੋਂ ਬਾਅਦ ਮੀਟਿੰਗਾਂ ਮੰਗਲਵਾਰ ਦੇਰ ਰਾਤ ਖਤਮ ਹੋ ਗਈਆਂ। ਜਿ਼ਕਰਯੋਗ ਹੈ ਕਿ ਮੰਗਲਵਾਰ ਨੂੰ ਸਿੱਖਿਆ ਮੰਤਰੀ ਲਿਚੇ ਨੇ ਦੋਵਾਂ ਫਰੰਟਜ਼ ਉੱਤੇ ਆਪਣਾ ਰੁਖ ਨਰਮ ਕਰਦਿਆਂ ਇਨ੍ਹਾਂ ਨੂੰ ਵਾਪਿਸ ਲੈਣ ਦਾ ਸੰਕੇਤ ਦਿੱਤਾ। ਫੋਰਡ ਸਕਰਾਰ ਵਲੋਂ ਓਨਟਾਰੀਓ ਹਾਈ ਸਕੂਲ ਕਲਾਸਾਂ ਦੇ ਆਕਾਰ ਵਿੱਚ ਸਿਰਫ ਇੱਕ ਵਿਦਿਆਰਥੀ ਭਾਵ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ 23 ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਕਿ ਪਹਿਲਾਂ ਇੱਕ ਕਲਾਸ ਵਿੱਚ 28 ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਲਿਚੇ ਨੇ ਇਹ ਸੰਕੇਤ ਦਿੱਤਾ ਸੀ ਕਿ ਉਹ ਕਈ ਦਿਨਾਂ ਤੋਂ ਚੱਲ ਰਹੀ ਇਸ ਖੜੋਤ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਹੁਣ ਫੈਸਲਾ ਅਧਿਆਪਕਾਂ ਨੇ ਲੈਣਾ ਹੈ। ਅਸੀਂ ਵਿਦਿਆਰਥੀਆਂ ਦੇ ਹਿਤਾਂ ਨੂੰ ਵੇਖਦਿਆਂ ਹੋਇਆ ਕਾਫੀ ਅਹਿਮ ਕਦਮ ਚੁੱਕ ਰਹੇ ਹਾਂ।
ਇੱਕ ਵਾਰੀ ਫਿਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਤੋਂ ਬਾਅਦ ਲਿਚੇ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਿਹੜੇ ਤਾਜ਼ਾ ਪ੍ਰਸਤਾਵ ਦਿੱਤੇ ਗਏ ਸਨ ਉਹ ਇਸੇ ਲਈ ਸਨ ਤਾਂ ਕਿ ਕਿਸੇ ਡੀਲ ਉੱਤੇ ਪਹੁੰਚਿਆ ਜਾ ਸਕੇ। ਅਜਿਹੀ ਡੀਲ ਜਿਹੜੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਦੇ ਨਾਲ ਨਾਲ ਐਜੂਕੇਸ਼ਨ ਵਰਕਰਜ਼ ਲਈ ਵੀ ਫਾਇਦੇਮੰਦ ਹੋਵੇ। ਪਰ ਇੱਕ ਵਾਰੀ ਮੁੜ ਹੋਈ ਗੱਲਬਾਤ ਤੋਂ ਇਹੋ ਲੱਗਦਾ ਹੈ ਕਿ ਦੂਜੀ ਧਿਰ ਕਿਸੇ ਡੀਲ ਉੱਤੇ ਪਹੁੰਚਣਾ ਹੀ ਨਹੀਂ ਚਾਹੁੰਦੀ।
ਇਸ ਮਗਰੋਂ ਯੂਨੀਅਨ ਦੇ ਪ੍ਰੈਜ਼ੀਡੈਂਟ ਹਾਰਵੀ ਬਿਸ਼ੌਫ ਨੇ ਆਖਿਆ ਕਿ ਇਹ ਮਾੜੀ ਗੱਲ ਹੈ ਕਿ ਮੰਤਰੀ ਨੇ ਸਿੱਧਾ ਓਐਸਐਸਟੀਐਫ ਦੇ ਸਾਹਮਣੇ ਗੱਲ ਕਰਨ ਦੀ ਥਾਂ ਆਪਣਾ ਐਲਾਨ ਨਿਊਜ਼ ਕਾਨਫਰੰਸ ਵਿੱਚ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਡੀਲ ਦੇ ਕਾਫੀ ਨੇੜੇ ਸੀ ਪਰ ਉਨ੍ਹਾਂ ਵੱਲੋਂ ਕਈ ਪੱਖ ਸਪਸ਼ਟ ਨਹੀਂ ਕੀਤੇ ਗਏ ਜਿਸ ਕਾਰਨ ਇਹ ਡੀਲ ਨਹੀਂ ਹੋ ਸਕੀ। ਪਰ ਲਿਚੇ ਦੇ ਐਲਾਨ ਤੋਂ ਬਾਅਦ ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਨੂੰ ਆਸ ਜ਼ਰੂਰ ਬੱਝੀ ਹੈ।

 

 
Have something to say? Post your comment