Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਕੋਰੋਨਾਵਾਇਰਸ ਫੈਲਣ ਦੀ ਸੂਰਤ ਵਿੱਚ ਤੇਜ਼ੀ ਨਾਲ ਫੈਸਲੇ ਲੈ ਸਕੇਗੀ ਨਵੀਂ ਕਾਇਮ ਕੀਤੀ ਕੈਬਨਿਟ ਕਮੇਟੀ

March 05, 2020 06:58 AM

ਓਟਵਾ, 4 ਮਾਰਚ (ਪੋਸਟ ਬਿਊਰੋ) : ਕੋਵਿਡ-19 ਦੇ ਸਬੰਧ ਵਿੱਚ ਤਿਆਰ ਕੀਤੀ ਗਈ ਨਵੀਂ ਕੈਬਨਿਟ ਕਮੇਟੀ ਨੇ ਬੱੁਧਵਾਰ ਨੂੰ ਮੁਲਾਕਾਤ ਕੀਤੀ। ਕੈਨੇਡਾ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਅਜੇ ਵੀ ਇਜਾਫਾ ਹੋ ਰਿਹਾ ਹੈ। ਜੇ ਕੋਰੋਨਾਵਾਇਰਸ ਇਸੇ ਤਰ੍ਹਾਂ ਫੈਲਦਾ ਰਿਹਾ ਤਾਂ ਇਹ ਕਮੇਟੀ ਅਜਿਹੀ ਸੂਰਤ ਵਿੱਚ ਤੇਜ਼ੀ ਨਾਲ ਫੈਸਲੇ ਲੈ ਸਕੇਗੀ।
ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਜਨਵਰੀ ਤੋਂ ਹੀ ਗਲੋਬਲ ਪੱਧਰ ਉੱਤੇ ਫੈਲ ਰਹੇ ਇਸ ਵਾਇਰਸ ਦੇ ਸਬੰਧ ਵਿੱਚ ਯੋਜਨਾਬੰਦੀ ਕੀਤੀ ਜਾ ਰਹੀ ਸੀ। ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਹੀ ਗਲੋਬਲ, ਇਕਨੌਮਿਕ ਤੇ ਸਪਲਾਈ ਚੇਨ ਵਿੱਚ ਵਿਘਨ ਵੇਖ ਚੱੁਕੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਨਵੇਂ ਵਾਇਰਸ ਦੇ ਸਿਹਤ ਤੋਂ ਇਲਾਵਾ ਪੈਣ ਵਾਲੇ ਹੋਰਨਾਂ ਪ੍ਰਭਾਵਾਂ ਲਈ ਵੀ ਕੈਨੇਡਾ ਤਿਆਰ ਰਹੇ।
ਹਾਜ਼ਦੂ ਨੇ ਆਖਿਆ ਕਿ ਸਰਕਾਰ ਨੂੰ ਇਹ ਖਦਸ਼ਾ ਹੈ ਕਿ ਕੈਨੇਡੀਅਨ ਕਮਿਊਨਿਟੀ ਵਿੱਚ ਵੱਡੀ ਪੱਧਰ ਉੱਤੇ ਆਊਟਬ੍ਰੇਕ ਹੋ ਸਕਦਾ ਹੈ ਹਾਲਾਂਕਿ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਸਰਕਾਰ ਵੱਲੋਂ ਔਖੀ ਸਥਿਤੀ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ ਦਿੱਤੀ ਜਾਣੀ ਹੈ ਇਸ ਲਈ ਪਹਿਲਾਂ ਤੋਂ ਹੀ ਸਾਰੀ ਯੋਜਨਾਬੰਦੀ ਕਰ ਲਈ ਗਈ ਹੈ।
ਇੱਕ ਇੰਟਰਵਿਊ ਵਿੱਚ ਹਾਜ਼ਦੂ ਨੇ ਆਖਿਆ ਹਾਲਾਂਕਿ ਅਜੇ ਉਹ ਕੈਨੇਡੀਅਨਾਂ ਨੂੰ ਇਹ ਨਹੀਂ ਆਖ ਰਹੇ ਕਿ ਸਪਲਾਈ ਇੱਕਠੀ ਕਰਨੀ ਸ਼ੁਰੂ ਕਰ ਦੇਣ ਪਰ ਸਾਨੂੰ ਇਸ ਲਈ ਤਿਆਰ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਅਸੀਂ ਬਿਮਾਰ ਪੈਣ ਦੀ ਸੂਰਤ ਵਿੱਚ ਖੁਦ ਨੂੰ ਅਲੱਗ ਥਲੱਗ ਕਰ ਸਕੀਏ। ਪੀਐਮਓ ਨੇ ਆਖਿਆ ਕਿ ਕੈਬਨਿਟ ਦੇ ਇੰਸੀਡੈਂਟ ਰਿਸਪਾਂਸ ਗਰੁੱਪ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਕੈਨੇਡਾ ਦੇ ਚੀਫ ਮੈਡੀਕਲ ਆਫੀਸਰਜ਼ ਆਫ ਹੈਲਥ ਦੀ ਸਪੈਸ਼ਲ ਐਡਵਾਈਜ਼ਰੀ ਕਮੇਟੀ ਅਤੇ ਪਬਲਿਕ ਸੇਫਟੀ ਕੈਨੇਡਾ ਦੇ ਗਵਰਮੈਂਟ ਆਪਰੇਸ਼ਨਜ਼ ਸੈਂਟਰ ਵੱਲੋਂ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਕੰਮਾਂ ਦਾ ਵੀ ਇਹ ਕਮੇਟੀ ਜਾਇਜ਼ਾ ਲਵੇਗੀ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਾਰਾ ਦੇਸ਼ ਰਲ ਕੇ ਕੰਮ ਕਰ ਰਿਹਾ ਹੈ।
ਇਸ ਕਮੇਟੀ ਵਿੱਚ ਹੇਠ ਲਿਖੇ ਮੰਤਰੀ ਵੀ ਸ਼ਾਮਲ ਹਨ :
· ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਜੀਨ ਯਵੇਸ ਡਕਲਸ
· ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮੰਤਰੀ ਨਵਦੀਪ ਬੈਂਸ
· ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ
· ਇਕਨੌਮਿਕ ਡਿਵੈਲਪਮੈਂਟ ਐਂਡ ਆਫੀਸ਼ੀਅਲ ਲੈਂਗੁਏਜਿਜ਼ ਮੰਤਰੀ ਮਿਲੇਨੀ ਜੌਲੀ
· ਵਿੱਤ ਮੰਤਰੀ ਬਿੱਲ ਮੌਰਨਿਊ
· ਇੰਪਲਾਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਡਿਸਐਬਿਲਿਟੀ ਮੰਤਰੀ ਕਾਰਲਾ ਕੁਆਲਟਰੋ
ਇਨ੍ਹਾਂ ਤੋਂ ਇਲਾਵਾ ਕਰਸਟੀ ਡੰਕਨ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਚਾਰੀ ਬਿਮਾਰੀਆਂ ਸਬੰਧੀ ਮੁਹਾਰਤ ਹੋਣ ਕਾਰਨ ਉਨ੍ਹਾਂ ਨੂੰ ਇਸ ਕਮੇਟੀ ਵਿੱਚ ਰੱਖਿਆ ਗਿਆ ਹੈ।

 

 
Have something to say? Post your comment