Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਕਲਾਸਾਂ ਦੇ ਆਕਾਰ, ਈ-ਲਰਨਿੰਗ ਦੇ ਮੁੱਦੇ ਉੱਤੇ ਪਿੱਛੇ ਹਟਣ ਲਈ ਤਿਆਰ ਫੋਰਡ ਸਰਕਾਰ!

March 04, 2020 07:54 AM

ਟੋਰਾਂਟੋ, 3 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਮੰਗਲਵਾਰ ਨੂੰ ਅਚਾਨਕ ਹਾਈ ਸਕੂਲ ਕਲਾਸਾਂ ਦੇ ਆਕਾਰ ਤੇ ਈ-ਲਰਨਿੰਗ ਦੇ ਆਪਣੇ ਫੈਸਲੇ ਨੂੰ ਲੱਗਭਗ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। ਲੰਮੇਂ ਸਮੇਂ ਤੋਂ ਹੀ ਅਧਿਆਪਕਾਂ ਵੱਲੋਂ ਆਪਣੇ ਹੋਰਨਾਂ ਮੱੁਦਿਆਂ ਸਮੇਤ ਇਨ੍ਹਾਂ ਦੋਵਾਂ ਮੱੁਦਿਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਸਬੰਧ ਵਿੱਚ ਲਗਾਤਾਰ ਸਿਲਸਿਲੇਵਾਰ ਹੜਤਾਲ ਕੀਤੀ ਜਾ ਰਹੀ ਸੀ।
ਪਿਛਲੇ ਸਾਲ ਬਾਰਗੇਨਿੰਗ ਸ਼ੁਰੂ ਹੋਣ ਤੋਂ ਵੀ ਬਹੁਤ ਪਹਿਲਾਂ ਸਰਕਾਰ ਵੱਲੋਂ ਨਵੇਂ ਤੇ ਲਾਜ਼ਮੀ ਈ-ਲਰਨਿੰਗ ਕੋਰਸ ਐਲਾਨੇ ਜਾਣ ਦੇ ਨਾਲ ਨਾਲ ਹਾਈ ਸਕੂਲ ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਜਿੱਥੇ ਅਧਿਆਪਕ ਨਾਰਾਜ਼ ਹੋਏ ਉੱਥੇ ਹੀ ਤਣਾਅਪੂਰਨ ਗੱਲਬਾਤ ਦਾ ਵੀ ਮੁੱਢ ਬੱਝਿਆ। ਵੱਧ ਰਹੀ ਲੇਬਰ ਬੇਚੈਨੀ ਦੇ ਬਾਵਜੂਦ ਸਰਕਾਰ ਵੱਲੋਂ ਇਸ ਪਾਸੇ ਕੋਈ ਬਹੁਤਾ ਕੰਮ ਨਹੀਂ ਸੀ ਕੀਤਾ ਗਿਆ ਤੇ ਹੁਣ ਮੰਗਲਵਾਰ ਨੂੰ ਸਿੱਖਿਆ ਮੰਤਰੀ ਲਿਚੇ ਨੇ ਦੋਵਾਂ ਫਰੰਟਜ਼ ਉੱਤੇ ਆਪਣਾ ਰੁਖ ਨਰਮ ਕਰਦਿਆਂ ਇਨ੍ਹਾਂ ਨੂੰ ਵਾਪਿਸ ਲੈਣ ਦਾ ਸੰਕੇਤ ਦਿੱਤਾ।
ਹੁਣ ਓਨਟਾਰੀਓ ਹਾਈ ਸਕੂਲ ਕਲਾਸਾਂ ਦੇ ਆਕਾਰ ਵਿੱਚ ਸਿਰਫ ਇੱਕ ਵਿਦਿਆਰਥੀ ਭਾਵ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ 23 ਕਰਨ ਦੀ ਪੇਸ਼ਕਸ਼ ਕਰ ਰਹੀ ਹੈ ਜੋ ਕਿ ਪਹਿਲਾਂ ਇੱਕ ਕਲਾਸ ਵਿੱਚ 28 ਵਿਦਿਆਰਥੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਿਚੇ ਨੇ ਆਖਿਆ ਕਿ ਅਸੀਂ ਕਈ ਦਿਨਾਂ ਤੋਂ ਚੱਲ ਰਹੀ ਇਸ ਖੜੋਤ ਨੂੰ ਖਤਮ ਕਰਨਾ ਚਾਹੁੰਦੇ ਹਾਂ। ਹੁਣ ਫੈਸਲਾ ਅਧਿਆਪਕਾਂ ਨੇ ਲੈਣਾ ਹੈ। ਅਸੀਂ ਵਿਦਿਆਰਥੀਆਂ ਦੇ ਹਿਤਾਂ ਨੂੰ ਵੇਖਦਿਆਂ ਹੋਇਆ ਕਾਫੀ ਅਹਿਮ ਕਦਮ ਚੱੁਕ ਰਹੇ ਹਾਂ।
ਪਰ ਇਸ ਨਵੀਂ ਪੇਸ਼ਕਸ਼ ਦੇ ਨਾਲ ਸਰਕਾਰ ਭੱਤਿਆਂ ਵਿੱਚ ਸਾਲ ਵਿੱਚ ਇਕ ਫੀ ਸਦੀ ਵਾਧਾ ਕਰਨ ਦੇ ਆਪਣੇ ਪਹਿਲੇ ਪ੍ਰਸਤਾਵ ਤੋਂ ਟੱਸ ਤੋਂ ਮੱਸ ਨਹੀਂ ਹੋਈ। ਲਿਚੇ ਨੇ ਆਖਿਆ ਕਿ ਸਰਕਾਰ ਨਵਾਂ ਆਨਲਾਈਨ ਲਰਨਿੰਗ ਸਿਸਟਮ ਵਿਕਸਤ ਕਰਨਾ ਜਾਰੀ ਰੱਖੇਗੀ ਪਰ ਗ੍ਰੈਜੂਏਸ਼ਨ ਲਈ ਇਹ ਲਾਜ਼ਮੀ ਨਹੀਂ ਹੋਵੇਗਾ। ਇਸ ਦੌਰਾਨ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹਾਰਵੇ ਬਿਸ਼ੌਫ ਨੇ ਲਿਚੇ ਦੀ ਇਸ ਪ੍ਰੈੱਸ ਕਾਨਫਰੰਸ ਨੂੰ ਬੇਕਾਰ ਦਾ ਸਟੰਟ ਦੱਸਿਆ। ਉਨ੍ਹਾਂ ਆਖਿਆ ਕਿ ਇਸ ਨਾਲ ਮੰਗਲਵਾਰ ਨੂੰ ਸਰਕਾਰ ਨਾਲ ਉਨ੍ਹਾਂ ਦੀ ਯੂਨੀਅਨ ਵੱਲੋਂ ਕੀਤੀ ਜਾਣ ਵਾਲੀ ਗੱਲਬਾਤ ਵਿੱਚ ਹੀ ਵਿਘਨ ਪਿਆ ਹੈ।
ਮੰਗਲਵਾਰ ਨੂੰ ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਨੇ ਆਖਿਆ ਕਿ ਉਹ ਭੱਤਿਆਂ ਵਿੱਚ ਇਕ ਫੀ ਸਦੀ ਵਾਧੇ ਨੂੰ ਮੰਨਣ ਲਈ ਤਿਆਰ ਹੈ ਜੇ ਪ੍ਰੋਵਿੰਸ ਕਲਾਸਾਂ ਦੇ ਆਕਾਰ ਵਿੱਚ ਵਾਧਾ ਕਰਨ ਤੇ ਲਾਜ਼ਮੀ ਈ-ਲਰਨਿੰਗ ਵਾਲਾ ਮੁੱਦਾ ਵਾਪਿਸ ਲੈ ਲੈਂਦੀ ਹੈ। ਹਾਲਾਂਕਿ ਐਸੋਸਿਏਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਵੱਲੋਂ ਭੱਤਿਆਂ ੳੱੁਤੇ ਲਾਈ ਗਈ ਅਜਿਹੀ ਰੋਕ ਲਈ ਉਹ ਅਦਾਲਤ ਵਿੱਚ ਮਾਮਲਾ ਜਾਰੀ ਰੱਖੇਗੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ