Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਸਿਟੀ ਵੱਲੋਂ ਬਰੈਂਪਟਨ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੱਕ ਸਿੱਧੇ ਬੱਸ ਟਰਾਂਜਿ਼ਟ ਕੁਨੈਕਸ਼ਨ ਦਾ ਐਲਾਨ

March 04, 2020 07:50 AM

ਬਰੈਂਪਟਨ, 3 ਮਾਰਚ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਵੱਲੋਂ ਬਰੈਂਪਟਨ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੱਕ ਨਵੇਂ ਤੇ ਸਿੱਧੇ ਬੱਸ ਟਰਾਂਜਿ਼ਟ ਕੁਨੈਕਸ਼ਨ ਦਾ ਐਲਾਨ ਕੀਤਾ ਗਿਆ ਹੈ। 505 ਜੂ਼ਮ ਬੋਵੇਅਰਡ ਰੂਟ ਨੂੰ ਏਅਰਪੋਰਟ ਤੱਕ ਵਧਾਇਆ ਜਾਵੇਗਾ ਤੇ ਇਸ ਦੇ ਸਾਲ 2020 ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸਿਟੀ ਦੇ 2020 ਬਜਟ ਦੇ ਹਿੱਸੇ ਵਜੋਂ ਸਰਬਸੰਮਤੀ ਨਾਲ ਇਸ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪਸਾਰ ਨਾਲ ਖੇਤਰੀ ਕੁਨੈਕਟੀਵਿਟੀ ਵਿੱਚ ਸੁਧਾਰ ਆਵੇਗਾ। ਇਸ ਦੇ ਨਾਲ ਹੀ ਟੋਰਾਂਟੋ ਪੀਅਰਸਨ ਉੱਤੇ ਕੰਮ ਕਰਨ ਵਾਲੇ ਜਾਂ ਉੱਥੋਂ ਟਰੈਵਲ ਕਰਨ ਵਾਲਿਆਂ ਲਈ ਹੋਰ ਸਹੂਲਤ ਹੋ ਜਾਵੇਗੀ। ਇਸ ਦੇ ਨਾਲ ਹੀ ਬਰੈਂਪਟਨ ਦਾ ਟਰਾਂਜਿ਼ਟ ਸਿਸਟਮ ਹੋਰ ਮਜ਼ਬੂਤ ਹੋਵੇਗਾ।
ਪੀਅਰਸਨ ਏਅਰਪੋਰਟ ਕੰਮ ਦੇ ਲਿਹਾਜ ਨਾਲ ਕਾਫੀ ਵੱਡਾ ਕਾਂਪਲੈਕਸ ਹੈ, ਇੱਥੇ 400 ਤੋਂ ਵੱਧ ਕੰਪਨੀਆਂ ਦੇ 50,000 ਦੇ ਨੇੜੇ ਤੇੜੇ ਕਰਮਚਾਰੀ ਕੰਮ ਕਰਦੇ ਹਨ, ਇਨ੍ਹਾਂ ਵਿੱਚੋਂ 10,000 ਬਰੈਂਪਟਨ ਵਿੱਚ ਰਹਿੰਦੇ ਹਨ। ਏਅਰਪੋਰਟ ਇੰਪਲੌਏਮੈਂਟ ਜ਼ੋਨ ਤਹਿਤ ਬਹੁਤੇ ਮੁਲਾਜ਼ਮ ਪੀਅਰਸਨ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਬਰੈਂਪਟਨ, ਮਿਸੀਸਾਗਾ ਤੇ ਇਟੋਬੀਕੋ ਦੇ ਵਰਕਰਜ਼ ਵੀ ਸ਼ਾਮਲ ਹਨ। ਇਹ ਕੈਨੇਡਾ ਦਾ ਦੂਜਾ ਸੱਭ ਤੋਂ ਵੱਡਾ ਇੰਪਲੌਏਮੈਂਟ ਏਰੀਆ ਹੈ ਜਿੱਥੇ 300,000 ਤੋਂ ਵੱਧ ਨੌਕਰੀਆਂ ਹਨ।
ਗ੍ਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ (ਜੀਟੀਏਏ) ਵੱਲੋਂ ਇਸ ਨਵੇਂ ਰੂਟ ਦਾ ਸਵਾਗਤ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਿਸਰਚ ਵਿੱਚ ਇਹ ਸਿੱਧ ਹੋ ਚੱੁਕਿਆ ਹੈ ਕਿ ਬਰੈਂਪਟਨ ਤੇ ਏਅਰਪੋਰਟ ਦਰਮਿਆਨ ਸਿੱਧਾ ਬੱਸ ਕੁਨੈਕਸ਼ਨ ਹੋਣ ਨਾਲ ਕਾਫੀ ਫਾਇਦਾ ਹੋ ਸਕਦਾ ਹੈ। ਟੋਰਾਂਟੋ ਪੀਅਰਸਨ, ਬਰੈਂਪਟਨ ਟਰਾਂਜਿ਼ਟ ਯੂਜ਼ਰਜ਼ ਹੋਰਨਾਂ ਖੇਤਰੀ ਟਰਾਂਸਪੋਰਟੇਸ਼ਨ ਨੈਟਵਰਕਜ਼ ਨਾਲ ਵੀ ਜੁੜ ਸਕਦੇ ਹਨ ਜਿਨ੍ਹਾਂ ਵਿੱਚ ਯੂਪੀ ਐਕਸਪ੍ਰੈਸ, ਛੇ ਟੀਟੀਸੀ ਰੂਟ, ਚਾਰ ਮਾਈਵੇਅ ਰੂਟਜ਼, ਦੋ ਗੋ ਟਰਾਂਜਿ਼ਟ ਰੂਟਜ਼ ਤੇ ਗ੍ਰੇਹਾਊਂਡ ਵਰਗੀਆਂ ਹੋਰ ਖੇਤਰੀ ਸੇਵਾਵਾਂ ਨਾਲ ਵੀ ਜੁੜ ਸਕਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ