Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਪਾਈਪਲਾਈਨ ਵਿਵਾਦ ਵਿੱਚ ਵੈਟਸੂਵੈਟਨ ਚੀਫਜ਼ ਤੇ ਮੰਤਰੀਆਂ ਦਰਮਿਆਨ ਡ੍ਰਾਫਟ ਡੀਲ ਹੋਈ ਤੈਅ

March 02, 2020 06:13 AM

ਸਮਿਦਰਜ਼, ਬੀਸੀ, 1 ਮਾਰਚ (ਪੋਸਟ ਬਿਊਰੋ) : ਪਾਈਪਲਾਈਨ ਵਿਵਾਦ ਕਾਰਨ ਕਈ ਦਿਨਾਂ ਤੋਂ ਚੱਲ ਰਹੇ ਰੋਸ ਮੁਜ਼ਾਹਰਿਆਂ ਤੇ ਕੈਨੇਡਾ ਭਰ ਵਿੱਚ ਟਰਾਂਸਪੋਰਟ ਦੇ ਖੇਤਰ ਵਿੱਚ ਵਿਘਨ ਪੈਣ ਦੇ ਚੱਲਦਿਆਂ ਐਤਵਾਰ ਨੂੰ ਵੈਟਸੂਵੈਟਨ ਹੈਰੇਡਿਟਰੀ ਚੀਫਜ਼ ਤੇ ਸੀਨੀਅਰ ਸਰਕਾਰੀ ਮੰਤਰੀਆਂ ਵਿਚਾਲੇ ਸਮਝੌਤਾ ਸਿਰੇ ਚੜ੍ਹਨ ਦਾ ਮੱੁਢ ਬੱਝ ਗਿਆ।
ਇਸ ਡ੍ਰਾਫਟ ਡੀਲ, ਜੋ ਕਿ ਮੂਲਵਾਸੀਆਂ ਦੇ ਅਧਿਕਾਰਾਂ ਤੇ ਜ਼ਮੀਨੀ ਖਿਤਾਬਾਂ ਉੱਤੇ ਕੇਂਦਰਿਤ ਹੈ, ਬਾਰੇ ਵੇਰਵੇ ਅਜੇ ਤੱਕ ਸਾਹਮਣੇ ਨਹੀਂ ਲਿਆਂਦੇ ਗਏ ਹਨ। ਫਿਰ ਵੀ ਕੋਸਟਲ ਗੈਸ ਲਿੰਕ ਨੈਚੂਰਲ ਗੈਸ ਪਾਈਪਲਾਈਨ ਦਾ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ। ਫੈਡਰਲ ਕ੍ਰਾਊਨ ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਕੈਰੋਲਿਨ ਬੈਨੇਟ ਨੇ ਆਖਿਆ ਕਿ ਇਹ ਗੱਲਬਾਤ ਫਰਸਟ ਨੇਸ਼ਨਜ਼ ਨਾਲ ਬਿਹਤਰ ਸਬੰਧਾਂ ਦੀ ਸ਼ੁਰੂਆਤ ਹੈ।
ਸਮਿਦਰਜ਼, ਬੀਸੀ ਵਿੱਚ ਨਿਊਜ਼ ਕਾਨਫਰੰਸ ਦੌਰਾਨ ਬੈਨੇਟ ਨੇ ਆਖਿਆ ਕਿ ਇਸ ਵੀਕੈਂਡ ਅਸੀਂ ਜਿਹੜੀ ਵੀ ਗੱਲਬਾਤ ਕੀਤੀ ਹੈ ਤੇ ਡੀਲ ਦਾ ਪ੍ਰਸਤਾਵ ਰੱਖਿਆ ਹੈ ਉਸ ਨੂੰ ਸਬੰਧਤ ਨੇਸ਼ਨ ਦੇ ਪਰਿਵਾਰਾਂ ਤੱਕ ਲਿਜਾਇਆ ਜਾਵੇਗਾ ਤੇ ਫਿਰ ਅਸੀਂ ਮੰਤਰੀਆਂ ਵੱਲੋਂ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਗਈ ਹੈ ਕਿ ਨੇਸ਼ਨ ਵੱਲੋਂ ਇਸ ਡੀਲ ਉੱਤੇ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਅਸੀਂ ਸਾਰੇ ਆ ਕੇ ਇਸ ੳੱੁਤੇ ਦਸਤਖ਼ਤ ਕਰਾਂਗੇ।
ਉਨ੍ਹਾਂ ਆਖਿਆ ਕਿ ਇਹ ਪ੍ਰਸਤਾਵ ਇਹ ਯਕੀਨੀ ਬਣਾਉਣ ਲਈ ਹੈ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ ਤੇ ਮੂਲਵਾਸੀਆਂ ਦੇ ਅਧਿਕਾਰਾਂ ਦਾ ਹਮੇਸ਼ਾਂ ਖਿਆਲ ਰੱਖਿਆ ਜਾਵੇਗਾ ਤੇ ਉਨ੍ਹਾਂ ਨਾਲ ਹਰ ਸਲਾਹ ਮਸ਼ਵਰਾ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਸਕੌਟ ਫਰੇਜ਼ਰ ਨੇ ਸਵੀਕਾਰ ਕੀਤਾ ਕਿ ਰਵਾਇਤੀ ਟੈਰੇਟਰੀ ਤੋਂ ਲੰਘਣ ਵਾਲੀ ਕੁਦਰਤੀ ਗੈਸ ਪਾਈਪਲਾਈਨ ਬਾਰੇ ਅਸਹਿਮਤੀ ਸੀ। ਹੁਣ ਅਸੀਂ ਪ੍ਰੋਟੋਕਾਲ ਤਿਆਰ ਕਰ ਰਹੇ ਹਾਂ ਤੇ ਭਵਿੱਖ ਵਿੱਚ ਅਧਿਕਾਰਾਂ ਤੇ ਖਿਤਾਬਾਂ ਦਾ ਖਿਆਲ ਰੱਖਿਆ ਜਾਵੇਗਾ।
ਵੈਟਸੂਵੈਟਨ ਦੇ ਹੈਰੇਡਿਟਰੀ ਲੀਡਰਜ਼ ਵਿੱਚੋਂ ਇੱਕ ਚੀਫ ਵੂਜ਼ ਨੇ ਆਖਿਆ ਕਿ ਉਨ੍ਹਾਂ ਨੂੰ ਪੇਸ਼ ਕੀਤੇ ਗਏ ਪ੍ਰਸਤਾਵ ਦਾ ਖਰੜਾ ਇਸ ਮਾਮਲੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਲਈ ਮੀਲਪੱਥਰ ਸਾਬਤ ਹੋਵੇਗਾ ਪਰ ਸਾਡੀ ਓਨੀ ਤਸੱਲੀ ਨਹੀਂ ਹੋਵੇਗੀ ਜਿੰਨੀ ਅਸੀਂ ਉਮੀਦ ਕਰ ਰਹੇ ਸੀ। ਉਨ੍ਹਾਂ ਆਖਿਆ ਕਿ ਅਜੇ ਇਸ ਬਾਬਤ ਹੋਰ ਗੱਲਬਾਤ ਹੋਵੇਗੀ ਤੇ ਇਹ ਮਾਮਲਾ ਅਜੇ ਇੱਥੇ ਹੀ ਖਤਮ ਨਹੀਂ ਹੋਇਆ।
ਵੈਟਸੂਵੈਟਨ ਨੇਸ਼ਨ, ਪ੍ਰੋਵਿੰਸ ਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਆਖਿਆ ਗਿਆ ਕਿ ਪਾਈਪਲਾਈਨ ਬਾਰੇ ਅਜੇ ਸਾਰੀਆਂ ਧਿਰਾਂ ਕਿਸੇ ਸਮਝੌਤੇ ਉੱਤੇ ਨਹੀਂ ਪਹੁੰਚੀਆਂ ਹਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ