Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਟੋਰਾਂਟੋ ਤੇ ਯੌਰਕ ਰੀਜਨ ਵਿੱਚ ਕੋਵਿਡ-19 ਦੇ ਚਾਰ ਨਵੇਂ ਮਾਮਲੇ ਆਏ ਸਾਹਮਣੇ

March 02, 2020 06:10 AM

*ਓਨਟਾਰੀਓ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 15 ਤੱਕ ਅੱਪੜੀ

ਟੋਰਾਂਟੋ, 1 ਮਾਰਚ (ਪੋਸਟ ਬਿਊਰੋ) : ਐਤਵਾਰ ਨੂੰ ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਟੋਰਾਂਟੋ ਤੇ ਯੌਰਕ ਰੀਜਨ ਵਿੱਚ ਕੋਵਿਡ-19 ਦੇ ਚਾਰ ਹੋਰ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਸ ਨਾਲ ਪ੍ਰੋਵਿੰਸ ਵਿੱਚ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 15 ਤੱਕ ਅੱਪੜ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿੱਚੋਂ ਤਿੰਨ ਲੋਕ ਯੌਰਕ ਰੀਜਨ ਤੋਂ ਹਨ ਤੇ ਇੱਕ ਵਿਅਕਤੀ ਟੋਰਾਂਟੋ ਤੋਂ ਹੈ। ਚਾਰ ਨਵੇਂ ਕੇਸ ਉਸ ਸਮੇਂ ਸਾਹਮਣੇ ਆਏ ਜਦੋਂ ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਕਿ ਸ਼ਨਿੱਚਰਵਾਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਵਿਅਕਤੀਆਂ ਨੂੰ ਵਾਇਰਸ ਹੈ।
ਯੌਰਕ ਰੀਜਨ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ. ਕਰੀਮ ਕੁਰਜ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਰੀਜਨ ਦੇ ਤਿੰਨ ਨਵੇਂ ਮਾਮਲਿਆਂ ਨਾਲ ਜੁੜੇ ਵਿਅਕਤੀਆਂ ਦਾ ਉਨ੍ਹਾਂ ਦੇਸ਼ਾਂ ਵਿੱਚ ਸਫਰ ਦਾ ਇਤਿਹਾਸ ਹੈ ਜਿੱਥੇ ਇਹ ਵਾਇਰਸ ਪਹਿਲਾਂ ਹੀ ਫੈਲ ਚੱੁਕਿਆ ਹੈ। ਪਹਿਲੇ ਨਵੇਂ ਕੇਸ ਵਿੱਚ ਯੌਰਕ ਰੀਜਨ ਦੀ ਕੋਵਿਡ-19 ਤੋਂ ਪ੍ਰਭਾਵਿਤ ਹੋਈ ਪਹਿਲੀ ਮਹਿਲਾ ਦਾ ਹੀ ਪਤੀ ਸ਼ਾਮਲ ਹੈ। ਇਹ ਮਹਿਲਾ ਪਿੱਛੇ ਜਿਹੇ ਇਰਾਨ ਜਾ ਕੇ ਆਈ ਹੈ ਤੇ ਕੈਨੇਡਾ ਪਹੁੰਚਣ ਉੱਤੇ ਉਹ ਗੋ ਬੱਸ ਵਿੱਚ ਸਵਾਰ ਹੋਈ ਸੀ।
ਕੁਰਜ਼ੀ ਨੇ ਦੱਸਿਆ ਕਿ ਪਤੀ ਤੇ ਪਤਨੀ ਦੋਵੇਂ ਹੀ ਆਪਣੇ ਨਿੱਕੇ ਬਚੇ ਨਾਲ ਇਰਾਨ ਦਾ ਸਫਰ ਕਰਕੇ ਆਏ ਹਨ। ਮਹਿਲਾ ਦੇ ਪਤੀ ਵਿੱਚ ਟੋਰਾਂਟੋ ਪਹੁੰਚਣ ਤੱਕ ਇਸ ਦੇ ਕੋਈ ਲੱਛਣ ਨਹੀਂ ਸਨ ਤੇ ਉਹ ਖੁਦ ਨੂੰ ਅਲੱਗ ਥਲੱਗ ਹੀ ਰੱਖ ਰਿਹਾ ਸੀ। ਮਾਮੂਲੀ ਲੱਛਣਾਂ ਤੇ ਆਪਣੀ ਹਾਲਤ ਕਾਰਨ ਹੀ ਦੋਵੇਂ ਖੁਦ ਨੂੰ ਅਲੱਗ ਥਲੱਗ ਰੱਖ ਰਹੇ ਸਨ ਪਰ ਉਨ੍ਹਾਂ ਨੂੰ ਮੈਕੈਂਜ਼ੀ ਹੈਲਥ, ਰਿਚਮੰਡ ਹਿੱਲ ਦੇ ਹਸਪਤਾਲ, ਵੇਖਿਆ ਗਿਆ। ਕੁਰਜ਼ੀ ਨੇ ਦੱਸਿਆ ਕਿ ਯੌਰਕ ਰੀਜਨ ਵਿੱਚ ਦੂਜਾ ਨਵਾਂ ਕੇਸ ਉਸ ਵਿਅਕਤੀ ਦਾ ਆਇਆ ਹੈ ਜੋ ਆਪਣੇ 50ਵਿਆਂ ਵਿੱਚ ਹੈ। ਇਹ ਟੋਰਾਂਟੋ ਦੇ ਉਸ ਵਿਅਕਤੀ ਦਾ ਭਰਾ ਹੈ ਜਿਸ ਨੂੰ ਓਨਟਾਰੀਓ ਦਾ ਸੱਤਵਾਂ ਕੇਸ ਦੱਸਿਆ ਗਿਆ ਹੈ ਤੇ ਉਹ ਵੀ ਇਰਾਨ ਦਾ ਸਫਰ ਕਰਕੇ ਆਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਯੌਰਕ ਰੀਜਨ ਦੇ ਇੱਕ ਵਿਅਕਤੀ ਦੀ ਜਾਂਚ ਸ਼ੱੁਕਰਵਾਰ ਨੂੰ ਰਿਚਮੰਡ ਹਿੱਲ ਸਥਿਤ ਮੈਕੈਂਜ਼ੀ ਹੈਲਥ ਵਿਖੇ ਕੀਤੀ ਗਈ। ਹੁਣ ਇਹ ਵਿਅਕਤੀ ਵੀ ਖੁਦ ਹੀ ਅਲੱਗ ਥਲੱਗ ਰਹਿ ਰਿਹਾ ਹੈ। ਕੁਰਜ਼ੀ ਨੇ ਦੱਸਿਆ ਕਿ ਕੋਵਿਡ-19 ਦੀ ਤੀਜੀ ਮਰੀਜ਼ ਨਿਊਮਾਰਕਿਟ ਦੀ ਮਹਿਲਾ ਹੈ ਜੋ ਆਪਣੇ 70ਵਿਆਂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਹ ਵੀ ਟੋਰਾਂਟੋ ਦੇ ਉਸ ਵਿਅਕਤੀ ਵਾਂਗ, ਜਿਸ ਨੂੰ ਕੋਵਿਡ-19 ਤੋਂ ਪ੍ਰਭਾਵਿਤ ਓਨਟਾਰੀਓ ਦਾ ਅੱਠਵਾਂ ਵਿਅਕਤੀ ਦੱਸਿਆ ਜਾ ਰਿਹਾ ਹੈ, ਮਿਸਰ ਦੇ ਦੌਰੇ ਉੱਤੇ ਸੀ। ਕੁਰਜ਼ੀ ਨੇ ਦੱਸਿਆ ਕਿ ਦੋਵਾਂ ਨੇ 20 ਫਰਵਰੀ ਨੂੰ ਇੱਕਠਿਆਂ ਡਿਨਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਮਹਿਲਾ ਵਿੱਚ ਇਸ ਦੇ ਕੋਈ ਲੱਛਣ ਨਹੀਂ ਸਨ। ਉਸ ਦੀ ਸ਼ਨਿੱਚਰਵਾਰ ਨੂੰ ਸਾਊਥ ਲੇਕ ਰੀਜਨਲ ਹੈਲਥ ਸੈਂਟਰ ਵਿੱਚ ਜਾਂਚ ਕੀਤੀ ਗਈ ਤੇ ਹੁਣ ਉਹ ਵੀ ਖੁਦ ਹੀ ਅਲੱਗ ਥਲੱਗ ਰਹਿ ਰਹੀ ਹੈ।
ਕੁਰਜ਼ੀ ਨੇ ਆਖਿਆ ਕਿ ਉਹ ਜਨਤਾ ਨੂੰ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਦੋਵਾਂ ਵਿੱਚੋਂ ਕੋਈ ਵੀ ਜਨਤਾ ਲਈ ਖਤਰਾ ਨਹੀਂ ਹੈ ਕਿਉਂਕਿ ਅਸੀਂ ਸਾਰੀ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਾਂ ਤੇ ਉਹ ਅਲੱਗ ਥਲੱਗ ਰਹਿ ਰਹੇ ਹਨ। ਤੀਜਾ ਵਿਅਕਤੀ ਵੀ ਸੈਲਫ ਆਈਸੋਲੇਸ਼ਨ ਵਿੱਚ ਹੈ ਪਰ ਅਸੀਂ ਅਜੇ ਵੀ ਖਤਰਿਆਂ ਦਾ ਮੁਲਾਂਕਣ ਕਰ ਰਹੇ ਹਾਂ। ਉਨ੍ਹਾਂ ਸਥਾਨਕ ਵਾਸੀਆਂ ਨੂੰ ਦੱਸਿਆ ਕਿ ਇਹ ਵਾਇਰਸ ਕਮਿਊਨਿਟੀ ਵਿੱਚ ਫੈਲ ਨਹੀਂ ਰਿਹਾ, ਸਗੋਂ ਰੀਜਨ ਵਿੱਚ ਉਹੀ ਮਾਮਲੇ ਕੋਵਿਡ-19 ਦੇ ਸਾਹਮਣੇ ਆਏ ਹਨ ਜਿਹੜੇ ਕਿਸੇ ਪ੍ਰਭਾਵਿਤ ਦੇਸ਼ ਦਾ ਸਫਰ ਕਰਕੇ ਆਏ ਹਨ।
ਓਨਟਾਰੀਓ ਹੈਲਥ ਅਧਿਕਾਰੀਆਂ ਨੇ ਆਖਿਆ ਕਿ ਟੋਰਾਂਟੋ ਦਾ ਕੇਸ ਉਸ ਵਿਅਕਤੀ ਦਾ ਹੈ ਜਿਹੜਾ ਆਪਣੇ 60ਵਿਆਂ ਵਿੱਚ ਹੈ ਤੇ ਜਿਹੜਾ 23 ਫਰਵਰੀ ਨੂੰ ਇਰਾਨ ਤੋਂ ਪਰਤਿਆ ਹੈ। ਉਹ ਸ਼ੱੁਕਰਵਾਰ ਨੂੰ ਨੌਰਥ ਯੌਰਕ ਦੇ ਜਨਰਲ ਹਸਪਤਾਲ ਦੇ ਐਮਰਜੰਸੀ ਡਿਪਾਰਟਮੈਂਟ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਖੰਘ ਹੋਣ ਦੀ ਸਿ਼ਕਾਇਤ ਕੀਤੀ ਸੀ ਤੇ ਉਸ ਦੀ ਜਾਂਚ ਤੋਂ ਬਾਅਦ ਉਸ ਨੂੰ ਉਸੇ ਦਿਨ ਹੀ ਘਰ ਭੇਜ ਦਿੱਤਾ ਗਿਆ। ਉਹ ਵੀ ਖੁਦ ਹੀ ਅਲੱਗ ਥਲੱਗ ਹੋ ਗਿਆ, ਹੁਣ ਉਸ ਦਾ ਹੋਰਨਾਂ ਨਾਲ ਬਹੁਤ ਘਟ ਰਾਬਤਾ ਹੈ।
ਐਤਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਟੋਰਾਂਟੋ ਪਬਲਿਕ ਹੈਲਥ ਕਾਂਟੈਕਟਸ ਨੂੰ ਲੱਭਣ ਤੇ ਕੇਸ ਮੈਨੇਜਮੈਂਟ ਵਿੱਚ ਪੂਰੀ ਸਰਗਰਮੀ ਨਾਲ ਰੱੁਝੀ ਹੋਈ ਹੈ। ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਸਾਰੇ ਮਾਮਲਿਆਂ ਬਾਰੇ ਸੋਮਵਾਰ ਨੂੰ ਅਪਡੇਟ ਮੁਹੱਈਆ ਕਰਵਾਉਣਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ