Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਡਾ. ਨਵੀਦ ਮੁਹੰਮਦ ਨੂੰ ਬਣਾਇਆ ਗਿਆ ਓਸਲਰ ਦਾ ਪ੍ਰੈਜ਼ੀਡੈਂਟ ਤੇ ਸੀਈਓ

February 28, 2020 05:26 PM

ਬਰੈਂਪਟਨ, 28 ਫਰਵਰੀ (ਪੋਸਟ ਬਿਊਰੋ) : ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਬੋਰਡ ਆਫ ਡਾਇਰੈਕਟਰਜ਼ ਦੇ ਚੇਅਰ ਜੇਨ ਮੈਕਮੁਲਾਨ ਨੇ ਅੱਜ ਐਲਾਨ ਕੀਤਾ ਕਿ ਲੰਮੇ ਸਮੇਂ ਤੋਂ ਓਸਲਰ ਦੇ ਡਾਕਟਰ ਤੇ ਆਗੂ ਰਹੇ ਡਾ. ਨਵੀਦ ਮੁਹੰਮਦ ਨੂੰ ਆਗਰੇਨਾਈਜ਼ੇਸ਼ਨ ਦਾ ਪ੍ਰੈਜ਼ੀਡੈਂਟ ਤੇ ਚੀਫ ਐਗਜ਼ੈਕਟਿਵ ਆਫੀਸਰ ਨਿਯੁਕਤ ਕੀਤਾ ਗਿਆ ਹੈ।
ਪਿਛਲੇ ਪੰਜ ਮਹੀਨਿਆਂ ਵਿੱਚ ਇਸ ਸਬੰਧ ਵਿੱਚ ਕੀਤੇ ਗਏ ਖੋਜ ਕਾਰਜ ਦੇ ਨਤੀਜੇ ਵਜੋਂ ਹੀ ਇਹ ਐਲਾਨ ਕੀਤਾ ਗਿਆ। ਡਾ. ਮੁਹੰਮਦ 1997 ਤੋਂ ਹੀ ਓਸਲਰ ਨਾਲ ਜੁੜੇ ਹੋਏ ਹਨ। ਇੱਥੇ ਉਨ੍ਹਾਂ ਇਟੋਬੀਕੋ ਦੇ ਜਨਰਲ ਹਸਪਤਾਲ ਵਿੱਚ ਐਮਰਜੰਸੀ ਡਾਕਟਰ ਵਜੋਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਕਈ ਸੀਨੀਅਰ ਅਹੁਦਿਆਂ ਉੱਤੇ ਵੀ ਕੰਮ ਕੀਤਾ ਗਿਆ। ਇਸ ਵਿੱਚ 2006 ਵਿੱਚ ਓਸਲਰ ਦੇ ਚੀਫ ਆਫ ਐਮਰਜੰਸੀ ਸਰਵਿਸਿਜ਼ ਤੇ 2012 ਵਿੱਚ ਮੈਡੀਕਲ ਮਾਮਲਿਆਂ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਬਣੇ।
ਪਿੱਛੇ ਜਿਹੇ ਹੀ ਡਾ. ਮੁਹੰਮਦ ਕੁਆਲਿਟੀ, ਮੈਡੀਕਲ ਤੇ ਐਕੇਡੈਮਿਕ ਮਾਮਲਿਆਂ ਦੇ ਸਬੰਧ ਵਿੱਚ ਓਸਲਰ ਦੇ ਐਗਜੈ਼ਕਟਿਵ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਜਿੱਥੇ ਉਨ੍ਹਾਂ ਕੇਅਰ ਤੇ ਮਰੀਜ਼ਾਂ ਦੇ ਤਜਰਬੇ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਕਾਫੀ ਕੰਮ ਕੀਤਾ। ਜੇਨ ਮੈਕਮੁਲਨ ਨੇ ਆਖਿਆ ਕਿ ਅਸੀਂ ਇਸ ਲਈ ਬਹੁਤ ਉਤਸ਼ਾਹਿਤ ਹਾਂ ਕਿ ਉਨ੍ਹਾਂ ਵੱਲੋਂ ਇਸ ਸੰਸਥਾ ਦੀ ਅਗਵਾਈ ਕੀਤੀ ਜਾਵੇਗੀ ਤੇ ਉਹ ਸੀਈਓ ਤੇ ਪ੍ਰੈਜ਼ੀਡੈਂਟ ਤੇ ਸੀਈਓ ਦੀ ਭੂਮਿਕਾ ਨਿਭਾਉਣਗੇ।
ਉਨ੍ਹਾਂ ਆਖਿਆ ਕਿ ਡਾ. ਮੁਹੰਮਦ ਦੇ ਮਿਆਰੀ ਕੰਮ, ਮਰੀਜ਼ਾਂ ਦੀ ਸਾਂਭ ਸੰਭਾਲ ਪ੍ਰਤੀ ਜਜ਼ਬੇ ਤੇ ਉਨ੍ਹਾਂ ਦੀ ਮਜ਼ਬੂਤ ਲੀਡਰਸਿ਼ਪ ਕਾਰਨ ਉਹ ਇਸ ਅਹੁਦੇ ਦੇ ਹੱਕਦਾਰ ਹਨ। ਭਵਿੱਖ ਵਿੱਚ ਉਹ ਚੰਗੀ ਤਰ੍ਹਾਂ ਉਹ ਓਸਲਰ ਨੂੰ ਚਲਾ ਸਕਣਗੇ। ਇਸ ਤੋਂ ਇਲਾਵਾ ਡਾ. ਮੁਹੰਮਦ ਨੇ ਸੈਂਟਰਲ ਵੈਸਟ ਲੋਕਲ ਹੈਲਥ ਇੰਟੇਗ੍ਰੇਸ਼ਨ ਨੈੱਟਵਰਕ ਲਈ ਲੀਡ ਭੂਮਿਕਾ ਨਿਭਾਈ,ਓਨਟਾਰੀਓ ਹੌਸਪਿਟਲ ਐਸੋਸਿਏਸ਼ਨ (ਓਹਾ) ਫਿਜ਼ੀਸ਼ੀਅਨ ਪ੍ਰੋਵਿੰਸ਼ੀਅਲ ਲੀਡਰਸਿ਼ਪ ਕਾਉਂਸਲ ਦੇ ਮੈਂਬਰ ਰਹੇ ਅਤੇ ਪਿਛਲੇ ਸੱਤ ਸਾਲਾਂ ਤੋਂ ਉਹ ਐਕ੍ਰੀਡੀਏਸ਼ਨ ਕੈਨੇਡਾ ਦੇ ਫਿਜ਼ੀਸ਼ੀਅਨ ਐਕ੍ਰੀਡੇਟਰ ਵਜੋਂ ਕੰਮ ਕਰ ਰਹੇ ਹਨ।
ਡਾ. ਮੁਹੰਮਦ ਨੇ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਬਾਇਕੈਮਿਸਟਰੀ ਤੇ ਮਾਇਕ੍ਰੋਬਾਇਓਲੋਜੀ ਵਿੱਚ ਡਿਗਰੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਯੂਨੀਵਰਸਿਟੀ ਆਫ ਓਟਵਾ ਤੋਂ ਮੈਡੀਕਲ ਦੀ ਡਿਗਰੀ ਪੂਰੀ ਕੀਤੀ ਹੈ ਤੇ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਉਨ੍ਹਾਂ ਫੈਮਿਲੀ ਮੈਡੀਸਿਨ ਵਿੱਚ ਰੈਜ਼ੀਡੈਂਸੀ ਤੇ ਐਮਰਜੰਸੀ ਸਰਟੀਫਿਕੇਸ਼ਨ ਮੁਕੰਮਲ ਕੀਤੀ ਹੈ। ਇਸ ਮੌਕੇ ਡਾ. ਮੁਹੰਮਦ ਨੇ ਆਖਿਆ ਕਿ ਇਸ ਆਰਗੇਨਾਈਜ਼ੇਸ਼ਨ ਨੂੰ ਲੀਡ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲ ਰਿਹਾ ਹੈ ਇਸ ਲਈ ਉਹ ਬਹੁਤ ਖੁਸ਼ ਹਨ।

 

 
Have something to say? Post your comment