Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਜ਼ਿੰਦਗੀ ਦੇ ਅਸਲ ਮਕਸਦ ਦੀ ਨਿਸ਼ਾਨਦੇਹੀ ਕਰਨ ਵਾਲੇ ਲੋਕ

February 28, 2020 08:06 AM

-ਪ੍ਰਿੰਸੀਪਲ ਵਿਜੇ ਕੁਮਾਰ
ਜ਼ਿੰਦਗੀ ਜਿਊਣ ਦਾ ਅਸਲੀ ਮਕਸਦ ਇਹ ਨਹੀਂ ਕਿ ਅਥਾਹ ਦੌਲਤ ਇਕੱਠੀ ਕਰ ਲਓ, ਬੈਂਕ ਭਰ ਲਓ। ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣ ਜਾਓ। ਐਸ਼ਪ੍ਰਸਤੀ ਦੇ ਸਾਧਨ ਇਕੱਠੇ ਕਰ ਲਓ। ਜ਼ਿੰਦਗੀ ਦਾ ਅਸਲੀ ਮਕਸਦ ਇਹੀ ਹੈ ਕਿ ਜ਼ਿੰਦਗੀ ਜਿਊਣ ਦੇ ਨਜ਼ਰੀਏ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਇਨਸਾਨੀਅਤ ਨਾ ਭੁੱਲੋ। ਕੇਵਲ ਤੇ ਕੇਵਲ ਆਪਣੇ ਲਈ ਨਾ ਜੀਓ, ਸਗੋਂ ਲਾਚਾਰ, ਲੋੜਵੰਦਾਂ ਤੇ ਮਜਬੂਰ ਲੋਕਾਂ ਦੇ ਕੰਮ ਆਓ।
ਕੁਝ ਦਿਨ ਪਹਿਲਾਂ ਮੈਂ ਇੱਕ ਦਰਵੇਸ਼ ਸੱਜਣ ਨਾਲ ਗੱਡੀ ਵਿੱਚ ਮੰਡੀ ਸ਼ਹਿਰ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ। ਉਸ ਨੇ ਮੰਡੀ ਤੱਕ ਪਹੁੰਚਦਿਆਂ ਆਪਣੇ ਘਰ 25 ਵਾਰ ਫੋਨ ਕਰ ਕੇ ਪੁੱਛਿਆ, ‘ਮਾਂ ਠੀਕ ਹੈ, ਉਸ ਨੂੰ ਚੰਗੀ ਤਰ੍ਹਾਂ ਜੰਗਲ ਪਾਣੀ ਕਰਵਾ ਦਿੱਤਾ ਸੀ? ਉਸ ਨੇ ਢਿੱਡ ਭਰ ਕੇ ਨਾਸ਼ਤਾ ਕਰ ਲਿਆ ਸੀ?’ ਮੈਂ ਉਸ ਸੱਜਣ ਨੂੰ ਪੁੱਛਿਆ, ‘ਸਰਦਾਰ ਜੀ, ਤੁਸੀਂ ਵਾਰ ਵਾਰ ਘਰ ਫੋਨ ਕਰ ਕੇ ਆਪਣੀ ਮਾਂ ਬਾਰੇ ਪੁੱਛ ਰਹੇ ਹੋ। ਕੀ ਗੱਲ ਤੁਹਾਡੇ ਮਾਤਾ ਜੀ ਬਿਮਾਰ ਹਨ? ਕੀ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਤੁਹਾਡੇ ਘਰ ਦਾ ਕੋਈ ਮੈਂਬਰ ਨਹੀਂ ਹੈ?’ ਉਸ ਸੱਜਣ ਨੇ ਜੋ ਜਵਾਬ ਦਿੱਤਾ, ਉਸ ਨੂੰ ਸੁਣ ਕੇ ਮੈਂ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਸੋਚਦਾ ਰਹਾਂਗਾ ਕਿ ਅਜਿਹੇ ਸੱਜਣ ਪੁੱਤਰ ਹਰ ਮਾਂ ਦੇ ਘਰ ਪੈਦਾ ਹੋਣੇ ਚਾਹੀਦੇ ਹਨ। ਉਸ ਨੇ ਕਿਹਾ, ‘ਪ੍ਰਿੰਸੀਪਲ ਸਾਹਿਬ, ਮੇਰੀ ਮਾਂ ਜ਼ਿੰਦਗੀ ਦੇ ਆਖਰੀ ਪੜਾਅ ਯਾਨੀ ਬੁਢਾਪੇ ਤੋਂ ਲੰਘ ਰਹੀ ਹੈ। ਉਸ ਮਾਂ ਨੇ ਬਹੁਤ ਦੁੱਖਾਂ ਦੁਸ਼ਵਾਰੀਆਂ ਨਾਲ ਸਾਨੂੰ ਪਾਲਿਆ ਹੈ। ਅੱਜ ਵਾਰੀ ਸਾਡੀ ਹੈ ਕਿ ਉਸ ਦਾ ਧਿਆਨ ਰੱਖਿਆ ਜਾਵੇ। ਭਾਵੇਂ ਮੇਰਾ ਪਰਵਾਰ ਮੇਰੀ ਮਾਂ ਦਾ ਬਹੁਤ ਧਿਆਨ ਰੱਖਦਾ ਹੈ, ਫਿਰ ਵੀ ਬੱਚੇ ਲਾਪਰਵਾਹੀ ਕਰ ਜਾਂਦੇ ਹਨ। ਮਾਂ ਦੀ ਸਿਹਤ ਕਾਰਨ ਮੈਂ ਘਰ ਤੋਂ ਬਾਹਰ ਨਹੀਂ ਜਾਂਦਾ, ਬੱਸ ਬਹੁਤ ਮਜਬੂਰੀ ਨੂੰ ਹੀ ਘਰ ਛੱਡੀਦਾ ਹੈ।’ ਉਸ ਸੱਜਣ ਦੀ ਮਾਪਿਆਂ ਪ੍ਰਤੀ ਇਹ ਸੋਚ ਸਾਡੀ ਰਾਹ ਦਸੇਰੀ ਹੈ। ਇਹੋ ਜ਼ਿੰਦਗੀ ਦਾ ਮਕਸਦ ਹੈ ਜੋ ਕਿ ਸਭ ਦਾ ਹੋਣਾ ਚਾਹੀਦਾ ਹੈ।
ਮੇਰੇ ਪਿਤਾ ਜੀ ਅਕਸਰ ਕਹਿੰਦੇ ਹੁੰਦੇ ਸਨ ਕਿ ਆਪਣੇ ਲਈ ਹਰ ਕੋਈ ਜੀਅ ਲੈਂਦਾ ਹੈ, ਅਸਲੀ ਇਨਸਾਨ ਉਹ ਹੈ, ਜੋ ਦੂਜਿਆਂ ਲਈ ਕੁਝ ਕਰਨ ਦੀ ਇੱਛਾ ਰੱਖਦਾ ਹੋਵੇ। ਮੇਰੇ ਘਰ ਦੇ ਸਾਹਮਣੇ ਇੱਕ ਸੱਜਣ ਆਪਣੇ ਖੇਤਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਤੇ ਫਸਲਾਂ ਬੀਜਦਾ ਹੈ। ਉਸ ਦੇ ਖੇਤਾਂ ਵਿੱਚੋਂ ਲੋਕ ਕੁਝ ਨਾ ਕੁਝ ਤੋੜਦੇ ਰਹਿੰਦੇ ਹਨ। ਉਹ ਰੱਬ ਨੂੰ ਮੰਨਣ ਵਾਲਾ ਬੰਦਾ ਕਦੇ ਕਿਸੇ ਨੂੰ ਕੁਝ ਤੋੜਨ ਤੋਂ ਨਹੀਂ ਰੋਕਦਾ, ਸਗੋਂ ਆਪ ਗਰੀਬ ਗੁਰਬੇ ਨੂੰ ਬੁਲਾ ਕੇ ਕਹਿੰਦਾ ਹੈ ਕਿ ਲੋੜ ਅਨੁਸਾਰ ਲੈ ਲਓ, ਬੱਸ ਫਸਲ ਖਰਾਬ ਨਾ ਕਰਿਓ। ਉਸ ਭਲੇ ਪੁਰਸ਼ ਦਾ ਆਪਣੀ ਜ਼ਿੰਦਗੀ ਪ੍ਰਤੀ ਇਹ ਦਿ੍ਰਸ਼ਟੀਕੋਣ ਵਿਰਲੇ ਲੋਕਾਂ ਦਾ ਹੋ ਸਕਦਾ ਹੈ। ਮੈਂ ਇੱਕ ਦਿਨ ਉਸ ਨੂੰ ਪੁੱਛਿਆ, ‘‘ਵੀਰ ਜੀ, ਮੈਂ ਕਾਫੀ ਸਮੇਂ ਤੋਂ ਵੇਖਦਾ ਆ ਰਿਹਾ ਹਾਂ ਕਿ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਆਪਣੇ ਖੇਤਾਂ ਵਿਚੋਂ ਕੁਝ ਵੀ ਤੋੜਨ ਤੋਂ ਨਹੀਂ ਰੋਕਦੇ, ਸਗੋਂ ਲੋਕਾਂ ਨੂੰ ਆਪ ਕਹਿੰਦੇ ਹੋ ਕਿ ਲੋੜ ਅਨੁਸਾਰ ਲੈ ਜਾਓ।” ਉਸ ਵਿਅਕਤੀ ਦਾਾ ਜਵਾਬ ਬਹੁਤ ਕਮਾਲ ਸੀ। ਉਸ ਨੇ ਕਿਹਾ: ‘ਪ੍ਰਿੰਸੀਪਲ ਸਾਹਿਬ, ਕਿਸੇ ਨੂੰ ਕੁਝ ਦਿੱਤਿਆਂ ਕੁਝ ਨਹੀਂ ਘਟਦਾ। ਮੇਰੇ ਖੇਤਾਂ ਵਿੱਚੋਂ ਲੋੜਵੰਦ ਹੀ ਤੋੜ ਕੇ ਲਿਜਾਂਦੇ ਹਨ। ਅਮੀਰ ਤਾਂ ਮੇਰੇ ਖੇਤਾਂ ਵੱਲ ਮੂੰਹ ਤੱਕ ਨਹੀਂ ਕਰਦੇ। ਜਦੋਂ ਲੋੜਵੰਦਾਂ ਦਾ ਪੇਟ ਭਰਦਾ ਹੈ ਤਾਂ ਉਹ ਅਸੀਸਾਂ ਦਿੰਦੇ ਹਨ। ਮੈਂ ਉਨ੍ਹਾਂ ਦੀਆਂ ਅਸੀਸਾਂ ਨਾਲ ਹੋਰ ਤਰੱਕੀ ਕਰਦਾ ਹਾਂ। ਮੇਰੇ ਪਿਤਾ ਜੀ ਸਾਨੂੰ ਦੋਵਾਂ ਭਰਾਵਾਂ ਨੂੰ ਛੇ ਕਿੱਲੇ ਛੱਡ ਕੇ ਗਏ ਸਨ। ਅਸੀਂ ਛੇ ਕਿੱਲੇ ਤੋਂ ਸੋਲ੍ਹਾਂ ਕਿੱਲਿਆਂ ਦੇ ਮਾਲਕ ਹਾਂ। ਜੇ ਮੀਂਹ ਤੇ ਸੋਕੇ ਨਾਲ ਫਸਲ ਬਰਬਾਦ ਹੋ ਜਾਵੇ ਤਾਂ ਕੀ ਕਰ ਲਵਾਂਗੇ? ਸ਼ੁਕਰ ਹੈ, ਕਿਸੇ ਦਾ ਢਿੱਡ ਤਾਂ ਭਰ ਜਾਂਦਾ ਹੈ।” ਬੱਸ, ਇਹੀ ਜ਼ਿੰਦਗੀ ਦਾ ਅਸਲੀ ਮਕਸਦ ਹੈ। ਜੇ ਹਰ ਕੋਈ ਇਸ ਤਰ੍ਹਾਂ ਜ਼ਿੰਦਗੀ ਜਿਊਣ ਲੱਗ ਪਵੇ ਤਾਂ ਇਹ ਸੰਸਾਰ ਸਵਰਗ ਬਣ ਸਕਦਾ ਹੈ। ਲੁੱਟਾਂ ਖੋਹਾਂ ਖਤਮ ਹੋ ਸਕਦੀਆਂ ਹਨ। ਨਫਰਤ ਅਤੇ ਵੈਰ ਵਿਰੋਧ ਦੀਆਂ ਕੰਧਾਂ ਆਪਣੇ ਆਪ ਢਹਿ ਸਕਦੀਆਂ ਹਨ, ਲੜਾਈ ਝਗੜਿਆਂ ਦਾ ਭੋਗ ਪੈ ਸਕਦਾ ਹੈ।
ਆਪਣੀਆਂ ਲੋੜਾਂ ਦੀ ਪੂਰਤੀ ਲਈ ਹਰ ਕੋਈ ਰੋਂਦਾ ਕੁਰਲਾਉਂਦਾ ਹੈ, ਅਨੇਕਾਂ ਯਤਨ ਕਰਦਾ ਹੈ। ਮੰਦਰਾਂ, ਮਸੀਤਾਂ ਵਿੱਚ ਜਾ ਕੇ ਮੱਥੇ ਟੇਕਦਾ ਹੈ, ਪਰ ਦੂਜੇ ਲੋੜਵੰਦਾਂ ਦੀ ਸਹਾਇਤਾ ਲਈ ਕੋਈ ਵਿਰਲਾ ਅੱਗੇ ਆਉਂਦਾ ਹੈ। ਆਪਣਾ ਵਿਗਾੜ ਕੇ ਦੂਜਿਆਂ ਦਾ ਸੰਵਾਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ।
ਮੈਂ ਇੱਕ ਅਜਿਹੇ ਦਾਨੇਸ਼ਵਰ ਮਨੁੱਖ ਤੋਂ ਜਾਣੂ ਹਾਂ ਜਿਸ ਨੇ ਦਾਖਲਿਆਂ ਦੇ ਦਿਨਾਂ ਵਿੱਚ ਸਾਡੇ ਸ਼ਹਿਰ ਦੇ ਕਿਤਾਬਾਂ ਵਾਲਿਆਂ ਨੂੰ ਕਿਹਾ ਹੋਇਆ ਹੈ ਕਿ ਗਰੀਬ ਤੇ ਪੜ੍ਹਾਈ ਵਿੱਚ ਹੁਸ਼ਿਆਰ ਬੱਚੇ ਕੋਲ ਜੇ ਕਿਤਾਬਾਂ ਦੇ ਪੈਸੇ ਦੇਣ ਲਈ ਨਾ ਹੋਣ ਤਾਂ ਉਸ ਨੂੰ ਮੇਰੇ ਕੋਲ ਭੇਜ ਦੇਣ। ਉਹ ਗਰੀਬੀ ਕਾਰਨ ਪੜ੍ਹਨ ਤੋਂ ਨਾ ਰਹਿ ਜਾਵੇ। ਉਹ ਹਰ ਸਾਲ 25-30 ਹਜ਼ਾਰ ਰੁਪਏ ਦੀਆਂ ਕਿਤਾਬਾਂ ਬੱਚਿਆਂ ਨੂੰ ਲੈ ਦਿੰਦਾ ਹੈ। ਮੈਂ ਇੱਕ ਦਿਨ ਉਸ ਤੋਂ ਪੁੱਛਿਆ ਕਿ ਉਸ ਨੂੰ ਅਜਿਹਾ ਕਰਨ ਦੀ ਪ੍ਰੇਰਨਾ ਕਿੱਥੋਂ ਮਿਲੀ? ਉਸ ਨੇ ਕਿਹਾ, ‘ਸ੍ਰੀਮਾਨ ਜੀ, ਮੈਂ ਬਹੁਤ ਗਰੀਬੀ ਵਿੱਚ ਪੜ੍ਹਿਆ ਹਾਂ। ਮੈਂ ਦਾਖਲਿਆਂ ਦੇ ਦਿਨਾਂ ਵਿੱਚ ਦੁਕਾਨਾਂ ਉਤੇ ਨੌਕਰੀ ਕਰਦਾ ਹੁੰਦਾ ਸੀ। ਕਦੇ ਕਦੇ ਮਜ਼ਦੂਰੀ ਵੀ ਕਰ ਲੈਂਦਾ ਹੁੰਦਾ ਸੀ, ਅੱਜ ਚੰਗੇ ਅਹੁਦੇ ਉੱਤੇ ਹਾਂ। ਰੱਬ ਦਾ ਦਿੱਤਾ ਸਭ ਕੁਝ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਂਗ ਕਿਸੇ ਬੱਚੇ ਨੂੰ ਕਿਤਾਬਾਂ ਖਰੀਦਣ ਲਈ ਦਿਹਾੜੀ ਮਜ਼ਦੂਰੀ ਕਰਨੀ ਪਵੇ।” ਉਸ ਸੱਜਣ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਜ਼ਿੰਦਗੀ ਜਿਊਣ ਦਾ ਅਸਲੀ ਮਕਸਦ ਵੀ ਇਹੀ ਹੈ।
ਹਮਦਰਦੀ ਤੇ ਦੂਜਿਆਂ ਦੇ ਦਰਦ ਨੂੰ ਵੰਡਣ ਦਾ ਕੰਮ ਹਰ ਕੋਈ ਕਰ ਸਕਦਾ ਹੈ, ਪਰ ਕਿਸੇ ਨੂੰ ਬਿਨਾਂ ਦੱਸਿਆਂ ਤੇ ਆਪਣੇ ਆਪ ਨੂੰ ਸਾਹਮਣੇ ਲਿਆਏ ਬਿਨਾਂ ਕਿਸੇ ਦੇ ਕੰਮ ਆਉਣ ਦਾ ਗੁਣ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਸਾਡੀ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਇੱਕ ਵਿਅਕਤੀ ਚੰਡੀਗੜ੍ਹ ਹਸਪਤਾਲ ਦਾਖਲ ਸੀ। ਉਸ ਦੀ ਬਿਮਾਰੀ ਅਜਿਹੀ ਸੀ ਕਿ ਉਸ ਦਾ ਦੋ ਤਿੰਨ ਮਹੀਨੇ ਬਾਅਦ ਆਪਰੇਸ਼ਨ ਹੋਣਾ ਸੀ। ਉਸ ਨੂੰ ਦੂਜੇ ਤੀਜੇ ਦਿਨ ਖੂਨ ਦੀ ਲੋੜ ਪੈ ਜਾਂਦੀ ਸੀ। ਇੱਕ ਦਿਨ ਅਚਾਨਕ ਡਾਕਟਰਾਂ ਨੇ ਫੈਸਲਾ ਦੱਸਿਆ ਕਿ ਇਸ ਦਾ ਅੱਜ ਆਪਰੇਸ਼ਨ ਹੋਣਾ ਹੈ। ਉਨ੍ਹਾਂ ਨੇ ਮਰੀਜ਼ ਨੂੰ ਕਿਹਾ, ‘ਸ੍ਰੀਮਾਨ ਜੀ, ਆਪਣੇ ਪਰਵਾਰ ਦੇ ਲੋਕਾਂ ਨੂੰ ਬੁਲਾ ਕੇ ਖੂਨ ਦਾ ਪ੍ਰਬੰਧ ਕਰੋ। ਤੁਹਾਡੀ ਜਾਨ ਬਚਾਉਣ ਲਈ ਅੱਜ ਹੀ ਆਪਰੇਸ਼ਨ ਕਰਨਾ ਪੈਣਾ ਹੈ।” ਉਸ ਵਿਅਕਤੀ ਨੇ ਅੱਗੋਂ ਕਿਹਾ, ‘ਡਾਕਟਰ ਸਾਹਿਬ ਮੇਰੇ ਘਰ ਵਾਲਿਆਂ ਨੂੰ ਆਉਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਮੈਥੋਂ ਖੂਨ ਦਾ ਪ੍ਰਬੰਧ ਨਹੀਂ ਹੋ ਸਕਦਾ।” ਉਸ ਦੇ ਬੈੱਡ ਕੋਲ ਬੈਠੇ ਦੋ ਨੌਜਵਾਨਾਂ ਨੇ ਉਸ ਨੂੰ ਬਿਨਾਂ ਦੱਸਿਆਂ ਡਾਕਟਰਾਂ ਨੂੰ ਮਿਲ ਕੇ ਉਸ ਲਈ ਖੂਨ ਦਾ ਪ੍ਰਬੰਧ ਕਰ ਦਿੱਤਾ। ਉਸ ਦੀ ਜਾਨ ਬਚ ਗਈ। ਉਸ ਦੇ ਪਰਵਾਰ ਦੇ ਲੋਕ ਆ ਕੇ ਉਨ੍ਹਾਂ ਨੌਜਵਾਨਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਲੱਭਦੇ ਰਹੇ, ਪਰ ਉਹ ਨਾ ਲੱਭੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’