Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸ੍ਰੀਦੇਵੀ ਨੂੰ ਲੋਕ ਮਾਈ ਕਹਿ ਕੇ ਬੁਲਾਉਂਦੇ ਸਨ

February 28, 2020 08:02 AM

ਫਿਲਮ ਇੰਡਸਟਰੀ ਵਿੱਚ ਸ੍ਰੀਦੇਵੀ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਨਾਂਅ ਦੀ ਥਾਂ ‘ਮਾਈ’ ਕਹਿ ਕੇ ਬੁਲਾਇਆ ਜਾਂਦਾ ਸੀ। ਇਹ ਕਹਿਣਾ ਹੈ ਸ੍ਰੀਦੇਵੀ ਦੇ ਫਿਲਮੀ ਸਫਰ ਉਤੇ ‘ਸ੍ਰੀਦੇਵੀ : ਦ ਇੰਟਰਨਲ ਸਕਰੀਨ ਗਾਡੇਸ’ ਨਾਂਅ ਦੀ ਕਿਤਾਬ ਲਿਖਣ ਵਾਲੇ ਸਤਿਆਰਥ ਨਾਇਕ ਦਾ। ਸ੍ਰੀਦੇਵੀ ਦਾ 54 ਸਾਲ ਦੀ ਉਮਰ ਵਿੱਚ 24 ਫਰਵਰੀ 2018 ਨੂੰ ਦੁਬਈ ਦੇ ਇੱਕ ਹੋਟਲ ਵਿੱਚ ਬਾਥ ਟਬ ਵਿੱਚ ਡਿੱਗਣ ਕਾਰਨ ਦਿਹਾਂਤ ਹੋ ਗਿਆ ਸੀ।
ਸਤਿਆਰਥ ਦੱਸਦੇ ਹਨ ਕਿ ਕਿਤਾਬ ਲਿਖਣ ਦੌਰਾਨ ਸ੍ਰੀਦੇਵੀ ਦੀ ਜ਼ਿੰਦਗੀ ਦੇ ਕਈ ਅਣਛੋਹੇ ਪਹਿਲੂਆਂ ਨੂੰ ਜਾਨਣ ਦਾ ਮੌਕਾ ਮਿਲਿਆ। ਸੁਪਰਹਿੱਟ ਫਿਲਮ ‘ਚਾਲਬਾਜ਼’ ਦੇ ਨਿਰਦੇਸ਼ਕ ਪੰਕਜ ਪਰਾਸ਼ਰ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਵਾਰ ਉਹ ਸੈੱਟ 'ਤੇ ਵਿਨੋਦ ਖੰਨਾ, ਅਮਰੀਸ਼ ਪੁਰੀ, ਸ਼ਤਰੂਘਨ ਸਿਨਹਾ ਵਰਗੇ ਸੀਨੀਅਰ ਕਲਾਕਾਰਾਂ ਨਾਲ ਖਾਣਾ ਖਾ ਰਹੇ ਸਨ। ਅਚਾਨਕ ਸਾਰੇ ਖੜ੍ਹੇ ਹੋ ਗਏ। ਉਨ੍ਹਾਂ ਨੂੰ ਸੁਣਾਈ ਦਿੱਤਾ ਕਿ ਮਾਈ ਆ ਗਈ ਹੈ ਤਾਂ ਸ੍ਰੀਦੇਵੀ ਕਮਰੇ ਵਿੱਚ ਆਈ। ਉਨ੍ਹਾਂ ਦੇ ਸਟਾਰਡਮ ਦਾ ਅੰਦਾਜ਼ਾ ਲਾ ਸਕਦੇ ਹੋ। ਭਾਰਤ ਦੀ ਪਹਿਲੀ ਮਹਿਲਾ ਸੁਪਰਸਟਾਰ ਕਹੀ ਗਈ ਸ੍ਰੀਦੇਵੀ ਤਮਿਲ, ਤੇਲਗੂ ਤੇ ਹਿੰਦੀ ਸਿਨੇਮਾ ਵਿੱਚ ਇੱਕੋ ਸਮੇਂ 'ਤੇ ਨੰਬਰ ਵਨ ਸੀ।
ਆਪਣੇ ਪੰਜ ਦਹਾਕੇ ਦੇ ਕਰੀਅਰ ਵਿੱਚ ਉਨ੍ਹਾਂ ਨੇ ਤਿੰਨ ਸੌ ਫਿਲਮਾਂ ਕੀਤੀਆਂ ਸਨ। ਉਨ੍ਹਾਂ ਲਈ ਕੰਮ ਇੱਕ ਸਾਧਨਾ ਸੀ। ਫਿਲਮ ‘ਇੰਗਲਿਸ਼ ਵਿੰਗਲਿਸ਼' ਵਿੱਚ ਸ੍ਰੀਦੇਵੀ ਦਾ ਮੋਨੋਲਾਗ ਸੀ ਸੀ, ਜਿਸ ਵਿੱਚ ਉਹ ਸਾਰਿਆਂ ਸਾਹਮਣੇ ਅੰਗਰੇਜ਼ੀ ਬੋਲਦੀ ਹੈ। ਉਸ ਸੀਨ ਦੀ ਸ਼ੂਟਿੰਗ ਦੌਰਾਨ ਨਿਊ ਯਾਰਕ ਵਿੱਚ ਅਚਾਨਕ ਬਰਫਬਾਰੀ ਹੋਣ ਲੱਗੀ। ਉਨ੍ਹਾਂ ਨੂੰ ਥੋੜ੍ਹੀ ਸਰਦੀ ਹੋਈ ਸੀ। ਫਿਲਮ ਦੀ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਖਰਾਬ ਸਿਹਤ ਦੇਖਦੇ ਹੋਏ ਅਸੀਂ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ, ਪਰ ਸ੍ਰੀਦੇਵੀ ਨੇ ਕਿਹਾ ਕਿ ਅਸੀਂ ਸ਼ੂਟਿੰਗ ਕਰਾਂਗੇ। ਸਰਦੀ-ਬੁਖਾਰ ਕਾਰਨ ਉਨ੍ਹਾਂ ਦੀ ਆਵਾਜ਼ ਥੋੜ੍ਹੀ ਬਦਲੀ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਆਪਣੀ ਬੰਦ ਨੱਕ ਅਤੇ ਬਦਲੀ ਆਵਾਜ਼ ਦੀ ਵਰਤੋਂ ਐਕਟਿੰਗ ਵਿੱਚ ਕੀਤੀ। ਗੌਰੀ ਨੇ ਦੱਸਿਆ ਕਿ ਜੇ ਉਨ੍ਹਾਂ ਨੂੰ ਕੋਈ ਸਮੱਸਿਆ ਹੁੰਦੀ ਤਾਂ ਉਹ ਇਹ ਦੇਖਦੀ ਸੀ ਕਿ ਉਸ ਨਾਲ ਆਪਣੇ ਸੀਨ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ।
ਸਤਿਆਰਥ ਨੇ ਇਸ ਕਿਤਾਬ ਵਿੱਚ ਗੀਤਕਾਰ ਕੌਸਰ ਮੁਨੀਰ ਦੇ ਹਵਾਲੇ ਨਾਲ ਕਿਹਾ ਕਿ ‘ਇੰਗਲਿਸ਼ ਵਿੰਗਲਿਸ਼' ਦੇ ਪ੍ਰਮੋਸ਼ਨ ਦੇ ਦੌਰਾਨ ਉਹ ਸ੍ਰੀਦੇਵੀ ਤੇ ਗੌਰੀ ਸ਼ਿੰਦੇ ਡਿਨਰ ਲਈ ਗਏ ਸਨ। ਗੌਰੀ ਦੇ ਜਾਣ ਪਿੱਛੋਂ ਸ੍ਰੀਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗੱਡੀ ਪਤੀ ਬੋਨੀ ਕਪੂਰ ਦੇ ਕੋਲ ਭੇਜ ਦਿੱਤੀ ਹੈ, ਉਹ ਕੌਸਰ ਦੀ ਗੱਡੀ 'ਚ ਜਾਏਗੀ। ਤਦ ਹੈਰਾਨ-ਪ੍ਰੇਸ਼ਾਨ ਕੌਸਰ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੀ ਗੱਡੀ ਕਿਤੇ ਭੇਜ ਦਿੱਤੀ ਹੈ। ਕੌਸਰ ਨੇ ਹਿੰਮਤ ਕਰਦੇ ਹੋਏ ਕਿਹਾ ਕਿ ਕੀ ਅਸੀਂ ਆਟੋ ਵਿੱਚ ਜਾ ਸਕਦੇ ਹਾਂ? ਕੌਸਰ ਨੇ ਦੱਸਿਆ ਕਿ ਇਹ ਸੁਣ ਕੇ ਸ੍ਰੀਦੇਵੀ ਬੱਚਿਆਂ ਦੀ ਤਰ੍ਹਾਂ ਉਤਸ਼ਾਹਤ ਹੋ ਗਈ। ਉਨ੍ਹਾਂ ਨੇ ਆਟੋ ਬੁਲਾਇਆ, ਵਾਪਸ ਘਰ ਆਈ। ਹਨੇਰੇ ਵਿੱਚ ਆਟੋ ਵਾਲੇ ਨੂੰ ਅਹਿਸਾਸ ਪਤਾ ਨਹੀਂ ਲੱਗਾ ਕਿ ਪਿੱਛੇ ਦੀ ਸੀਟ 'ਤੇ ਕੌਣ ਹੈ। ਰਸਤੇ ਵਿੱਚ ਸ੍ਰੀਦੇਵੀ ਨੇ ਮੈਨੂੰ ਕਿਹਾ ਕਿ ਬੋਨੀ ਕਪੂਰ ਨੂੰ ਨਾ ਦੱਸਣਾ, ਵਰਨਾ ਉਹ ਘਬਰਾ ਜਾਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ