Welcome to Canadian Punjabi Post
Follow us on

28

March 2024
 
ਭਾਰਤ

ਮਾਪਿਆਂ ਦੀ ਕਾਨੂੰਨੀ ਲੜਾਈ ਵਿੱਚ ਫਸੀ ਮਾਸੂਮ ਬੱਚੀ ਦੁਬਈ ਤੋਂ ਵਾਪਸ ਲਿਆਂਦੀ

February 28, 2020 07:53 AM

ਨਵੀਂ ਦਿੱਲੀ, 27 ਫਰਵਰੀ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਉਲੰਘ ਕੇ ਇਕ ਆਦਮੀੀ ਆਪਣੀ ਧੀ ਨੂੰ ਦੁਬਈ ਲੈ ਗਿਆ, ਪਰ ਸੀ ਬੀ ਆਈ ਦੀ ਇਕ ਟੀਮ ਅੱਜ ਵੀਰਵਾਰ ਬੱਚੀ ਨੂੰ ਵਾਪਸ ਲੈ ਆਈ ਹੈ।
ਇਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਉਦਯੋਗਪਤੀ ਅਮਨ ਲੋਹੀਆ ਅਤੇ ਉਨ੍ਹਾਂ ਦੀ ਪਤਨੀ ਕਿਰਨ ਕੌਰ ਲੋਹੀਆ ਵਿਚਾਲੇ ਬੱਚੀ ਦੀ ਸੰਭਾਲ ਬਾਰੇ ਕਾਨੂੰਨੀ ਲੜਾਈ ਚੱਲ ਰਹੀ ਹੈ। ਇਸ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਦੇਸ਼ ਨਾ ਛੱਡਣ ਦਾ ਨਿਰਦੇਸ਼ ਦਿੱਤਾ ਸੀ, ਪਰ ਅਮਨ ਲੋਹੀਆ ਆਪਣੀ 3 ਸਾਲਾ ਬੱਚੀ ਰੈਨਾ ਨੂੰ ਲੈ ਕੇ ਦੁਬਈ ਚਲੇ ਗਏ। ਸੁਪਰੀਮ ਕੋਰਟ ਦੇ ਨਿਰਦੇਸ਼ ਉੱਤੇ ਸੀ ਬੀ ਆਈ ਦੀ ਇੱਕ ਟੀਮ ਦੁਬਈ ਗਈ, ਜਿੱਥੋਂ ਉਨ੍ਹਾਂ ਨੇ 3 ਸਾਲਾ ਬੱਚੀ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਸਥਾਨਕ ਅਧਿਕਾਰੀਆਂ ਦੀ ਮਦਦ ਲਈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ਉੱਤੇ ਕਾਰਵਾਈ ਬਾਰੇ ਸੂਚਿਤ ਕਰ ਦਿੱਤਾ ਹੈ। ਏਜੰਸੀ ਬੱਚੀ ਨੂੰ ਸ਼ੁੱਕਰਵਾਰ ਕੋਰਟ ਵਿੱਚ ਪੇਸ਼ ਕਰੇਗੀ, ਬੱਚੀ ਅਜੇ ਏਜੰਸੀ ਦੀ ਦੇਖ-ਰੇਖ ਵਿਚ ਹੈ।
ਹਾਈ ਕੋਰਟ ਨੇ ਬੱਚੀ ਦੀ ਸੰਭਾਲ ਦਾ ਜ਼ਿੰਮਾ ਮਾਂ ਨੂੰ ਸੌਂਪਿਆ ਸੀ ਤੇ ਅਮਨ ਨੂੰ ਹਫਤੇ ਵਿੱਚ 3 ਦਿਨ ਕੁਝ ਘੰਟਿਆਂ ਲਈ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਅਤੇ ਅਮਨ ਦਾ ਪਾਸਪੋਰਟ ਵੀ ਜਮ੍ਹਾਂ ਕਰਵਾ ਲਿਆ ਸੀ। ਪਿਛਲੇ ਸਾਲ 24 ਅਗਸਤ ਨੂੰ ਜਦੋਂ ਬੱਚੀ ਰੈਨਾ ਉਸ ਨੂੰ ਮਿਲਣ ਆਈ ਤਾਂ ਉਹ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਨੇਪਾਲ ਅਤੇ ਹੋਰ ਖਾੜੀ ਦੇਸ਼ਾਂ ਤੋਂ ਹੁੰਦੇ ਹੋਏ ਬੇਟੀ ਨੂੰ ਦੁਬਈ ਲੈ ਗਿਆ। ਅਮਨ ਨੇ ਕੈਰੇਬੀਆਈ ਦੇਸ਼ ਡੋਮੇਨਿਕਾ ਦਾ ਪਾਸਪੋਰਟ ਵਰਤਿਆ ਸੀ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ। ਇਹ ਕੇਸ ਸੁਪਰੀਮ ਕੋਰਟ ਉਦੋਂ ਪੁੱਜਾ, ਜਦੋਂ ਹਾਈ ਕੋਰਟ ਦੇ ਹੁਕਮ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ